Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2009
ਨਵੀਂ ਦਿੱਲੀ-ਆਮ ਚੋਣਾਂ 2009 ਨੂੰ ਟੈਲੀਵਿਜ਼ਨ ਸਮਾਚਾਰ ਚੈਨਲਾਂ 'ਤੇ ਜਬਰਦਸਤ ਕਵਰੇਜ਼ ਮਿਲੀ,ਲੇਕਿਨ ਚੈਨਲਾਂ ਨੇ ਇਸ ਕਵਰੇਜ ਦਾ ਸਤਰ ਥੱਲੇ ਕਰ ਦਿੱਤਾ।ਆਮ ਚੋਣਾਂ ਵਰਗੇ ਮਹੱਤਵਪੂਰਣ ਮੁੱਦੇ 'ਤੇ ਵੀ ਕਵਰੇਜ਼ ਹਲਕੇ ਅੰਦਾਜ਼ 'ਚ ਕੀਤੀ ਗਈ।ਗੰਭੀਰ ਮੁੱਦਿਆਂ ਦੇ ਮੁਕਾਬਲੇ ਘੱਟ ਕਵਰੇਜ਼ ਕੀਤੀ ਗਈ।ਸਿਖਰ ਚੋਣ ਪ੍ਰਚਾਰ ਦੌਰਾਨ ਵੀ ਟੀਵੀ 'ਤੇ ਹਲਕੇ ਵਿਸ਼ੇ ਛਾਏ ਰਹੇ। Date:2009-05-25 Time:00:00:50
ਭੋਪਾਲ-ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਪ੍ਰਧਾਨ ਮੋਹਨ ਵੀ.ਟਾਕਸਾਲੇ ਨੇ ਕਿਹਾ ਹੈ ਕਿ ਮੱਧਪ੍ਰਦੇਸ਼ ਦੀ ਰਾਜਧਾਨੀ ਸਿੱਖਿਆ ਦੇ ਵੱਡੇ ਕੇਂਦਰ ਦੇ ਰੂਪ 'ਚ ਉੱਭਰ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਬੈਂਕ ਇਸ ਖੇਤਰ 'ਚ ਆਪਣਾ ਪੂਰ੍ਹਾ ਯੋਗਦਾਨ ਦੇਣ ਦਾ ਯਤਨ ਕਰ ਰਹੀ ਹੈ। Date:2009-05-25 Time:00:00:50
ਚੇਨਈ-ਲੋਕਸਭਾ ਚੋਣਾਂ 'ਚ ਕਰੂਰ ਸੀਟ ਤੋਂ ਨਵੇਂ ਚੁਣੇ ਹੋਏ ਸਾਂਸਦ ਅਨ੍ਹਾਦ੍ਰਮੁੱਕ ਨੇਤਾ ਐਮ.ਥੰਬੀਦੁਰਈ ਨੇ ਬਰਗੁਰ ਵਿਧਾਨਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। Date:2009-05-25 Time:00:00:50
ਨਵੀਂ ਦਿੱਲੀ-ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਅਜ਼ਾਦ ਨੇ ਅੱਜ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਨਮੋਹਨ ਸਿੰਘ ਮੰਤਰੀ ਮੰਡਲ 'ਚ ਦ੍ਰਮੁੱਕ ਦੀ ਸਾਂਝੇਦਾਰੀ ਦੇ ਬਾਰੇ 'ਚ ਗੱਲ ਕਰਨ ਉਹ ਚੇਨਈ ਜਾ ਰਹੇ ਹਨ। Date:2009-05-25 Time:00:00:50
ਲੰਦਨ - ਤਾਲੀਬਾਨੀ ਅੱਤਵਾਦੀਆਂ ਨੇ ਪਾਕਿਸਤਾਨ ਦੀ ਅਸ਼ਾਂਤ ਸਵਾਤ ਵਾਦੀ ਵਿਚ ਬੀਤੇ ਦੋ ਵਰ੍ਹਿਆਂ ਵਿਚ ਸਕੂਲਾਂ 'ਤੇ ਕਹਿਰ ਢਾਉਂਦਿਆਂ 200 ਤੋਂ ਵੱਧ ਸਕੂਲਾਂ ਨੂੰ ਫੂਕ ਦਿੱਤਾ ਹੈ ਅਤੇ ਬਾਲੜ੍ਹੀਆਂ ਨੂੰ ਸਿੱਖਿਆ ਹਾਸਲ ਕਰਨ ਤੋਂ ਰੋਕਣ ਦੀ ਹਰਸੰਭਵ ਕੋਸ਼ਿਸ਼ ਕੀਤੀ ਹੈ। Date:2009-05-25 Time:00:00:50
ਵਾਸ਼ਿੰਗਟਨ - ਅਮਰੀਕੀ ਸਮਾਜ ਨੈਟਵਰਕਿੰਗ ਸਾਇਟ ਫੇਸਬੁੱਕ ਨੇ ਕਿਹਾ ਹੈ ਕਿ ਉਸ ਨੂੰ ਇਰਾਨ ਵਿਚ ਆਪਣੀ ਵੈਬਸਾਇਟ ਨੂੰ ਬਲਾਕ ਕੀਤੇ ਜਾਣ ਦੀ ਖਬਰ ਮਿਲੇ ਹੈ।ਸਾਇਟ ਪ੍ਰਬੰਧਨ ਨੇ ਜ਼ਾਹਿਰਾ ਤੌਰ ਉੱਪਰ ਇਸ ਸਰਕਾਰੀ ਰੋਕ ਨੂੰ ਸ਼ਰਮਨਾਕ ਕਿਹਾ ਹੈ। Date:2009-05-25 Time:00:00:50
ਲੰਦਨ - ਬ੍ਰਿਟੇਨ ਵਿਚ ਸਵਾਇਨ ਫਲੂ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਨਾਲ ਹੀ ਦੇਸ਼ ਵਿਚ ਇਸ ਵਿਸ਼ਾਣੂ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ 122 ਤੱਕ ਪੁੱਜ ਗਈ ਹੈ। Date:2009-05-25 Time:00:00:50
ਕੁਵੈਤ - ਕੁਵੈਤ ਵਿਚ ਅਮਰੀਕਾ ਦੇ ਉਹਨਾਂ ਫੌਜੀਆਂ ਵਿਚ ਸਵਾਇਨ ਫਲੂ ਵੇਖਿਆ ਗਿਆ ਹੈ ਜੋ ਅਮੀਰਾਤ ਤੋਂ ਲੰਘੇ ਸਨ।ਇੱਕ ਸਿਹਤ ਅਧਿਕਾਰੀ ਨੇ ਇੱਥੇ ਕਿਹਾ ਕਿ ਕੁਵੈਤ ਦੇ ਲੋਕਾਂ ਵਿਚ ਸਵਾਇਨ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। Date:2009-05-25 Time:00:00:50
ਨਵੀਂ ਦਿੱਲੀ-ਸਾਬਕਾ ਪ੍ਰਧਾਨਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਟੱਲ ਬਿਹਾਰੀ ਵਾਜਪਈ ਨਿਯਮਿਤ ਜਾਂਚ ਲਈ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਐਮਜ਼) ਗਏ। Date:2009-05-25 Time:00:00:50
ਤਿਹਰਾਨ - ਇਰਾਨ ਦੇ ਸਾਬਕਾ ਸੁਧਾਰਵਾਦੀ ਰਾਸ਼ਟਰਪਤੀ ਮੁਹੰਮਦ ਖਾਤਮੀ ਨੇ ਇਰਾਨੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ 12 ਜੂਨ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੌਣਾਂ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮੀਰ ਹੁਸੈਨ ਮੋਸਾਵੀ ਨੂੰ ਜਿੱਤ ਦੁਆਉਣ। Date:2009-05-25 Time:00:00:50
ਅਯੋਧਿਆ-ਲੋਕਸਭਾ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਤੋਂ ਦੁੱਖੀ ਵਿਹਿੱਪ ਦੇ ਮਾਰਗ ਦਰਸ਼ਕ ਮੰਡਲ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਸਾਂਸਦ ਡਾ.ਰਾਮ ਵਿਲਾਸਦਾਸ ਵੇਦਾਂਤੀ ਨੇ ਅੱਜ ਆਪਣੀ ਰਿਹਾਇਸ਼ ਹਿੰਦੂ ਧਾਮ 'ਚ ਕਿਹਾ ਹੈ ਕਿ ਹਾਰ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ। Date:2009-05-25 Time:00:00:50
ਚੰਡੀਗੜ੍ਹ-ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਆਨਾ 'ਚ ਧਾਰਮਿਕ ਪੰਥ 'ਤੇ ਅੱਜ ਹੋਏ ਹਮਲਿਆਂ ਦੀ ਨਿੰਦਾ ਕਰਦੇ ਹੋਏ ਇਸ ਨੂੰ ਮਾਨਵਤਾ ਖਿਲਾਫ਼ ਅੱਤਿਆਚਾਰ ਦੱਸਿਆ। Date:2009-05-25 Time:00:00:50
ਚੇਨਈ-ਸਪ੍ਰੰਗ ਸਰਕਾਰ 'ਚ ਦ੍ਰਮੁੱਕ ਦੇ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਿਹਾ ਵਿਰੋਧ ਅੱਜ ਖਤਮ ਹੁੰਦਾ ਦਿਖਿਆ।ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸਪ੍ਰੰਗ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਸੰਭਾਵਤ ਮੰਤਰੀ ਮੰਡਲ ਵਿਸਤਾਰ 'ਤੇ ਚਰਚਾ ਕੀਤੀ। Date:2009-05-25 Time:00:00:49
ਪੁਣੇ - ਸ਼ਿਵਸੈਨਾ ਮੁਖੀ ਬਾਲ ਠਾਕਰੇ ਨੇ ਕਾਂਗਰਸ ਉੱਪਰ ਆਰੋਪ ਲਗਾਇਆ ਹੈ ਕਿ ਉਹ ਮਰਾਠੀ ਲੋਕਾਂ ਦੀ ਕੀਮਤ 'ਤੇ ਮੁੰਬਈ ਦੀ ਵਰਤੋਂ ਪੈਸੇ ਬਨਾਉਣ ਲਈ ਕਰ ਰਹੀ ਹੈ।ਇਸ ਦੇ ਨਾਲ ਹੀ ਠਾਕਰੇ ਨੇ ਮਹਾਂਨਗਰ ਵਿਚ ਉੱਤਰ ਭਾਰਤੀ ਲੋਕਾਂ ਦੀ ਆਵਾਜਾਈ ਨੂੰ ਹੱਲ੍ਹਾ ਸ਼ੇਰੀ ਦੇ ਕੇ ਸਿਆਸੀ ਲਾਹਾ ਲੈਣ ਲਈ ਉਸ ਦੇ ਨੇਤਾਵਾਂ ਨੂੰ ਚਿਤਾਵਨੀ ਦਿੱਤੀ। Date:2009-05-25 Time:00:00:49
ਨਵੀਂ ਦਿੱਲੀ - ਬੀਤੇ ਵਰ੍ਹੇ ਜੁਲਾਈ ਵਿਚ ਮਨਮੋਹਨ ਸਰਕਾਰ ਲਈ ਸੰਕਟ ਮੋਚਕ ਬਣੀ ਸਮਾਜਵਾਦੀ ਪਾਰਟੀ ਨੂੰ ਦੋ ਮੋਰਚਿਆਂ ਉੱਪਰ ਝਟਕਾ ਵੱਜਾ ਹੈ।ਇੱਕ ਪਾਸੇ ਉਸ ਦੀਆਂ ਸੀਟਾਂ ਦੀ ਗਿਣਤੀ ਘਟੀ ਹੈ ਜਦੋਂ ਕਿ ਦੂਜੇ ਪਾਸੇ ਉਸ ਨੂੰ ਇੱਕ ਵਾਰ ਮੁੜ ਤੋਂ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। Date:2009-05-25 Time:00:00:49
ਵੇਲਿੰਗਟਨ-ਦੁਨੀਆ ਦੇ ਸਿਖਰ ਅੰਪਾਇਰਾਂ 'ਚ ਸ਼ੁਮਾਰ ਨਿਊਜ਼ੀਲੈਂਡ ਦੇ ਬਿਲੀ ਬੋਡੇਨ ਨੇ ਕ੍ਰਿਕਟ ਦੀ ਅੰਪਾਇਰ ਰੈਫਰਲ ਪ੍ਰਣਾਲੀ ਦਾ ਸਮੱਰਥਨ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਖਿਡਾਰੀ ਦੇ ਵਰਤਾਅ 'ਚ ਸੁਧਾਰ ਹੋਵੇਗਾ ਅਤੇ ਮੈਚ ਅਧਿਕਾਰੀਆਂ 'ਤੇ ਦਬਾਅ ਘੱਟ ਹੋਵੇਗਾ। Date:2009-05-25 Time:00:00:49
ਜੋਹਾਂਸਬਰਗ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਸ ਹੈ ਕਿ ਭਾਰਤੀ ਟੀਮ ਅਗਲੇ ਮਹੀਨੇ 20-20 ਵਿਸ਼ਵ ਕੱਪ ਵਿਚ ਆਪਣੇ ਖਿਤਾਬ ਨੂੰ ਬਚਾ ਲਵੇਗੀ। Date:2009-05-25 Time:00:00:49
ਜਲੰਧਰ 'ਚ ਤਣਾਅ ਵੱਧਣ ਬਾਅਦ ਐਤਵਾਰ ਰਾਤ ਕਰਫ਼ਿਊ ਲਗਾ ਦਿੱਤਾ ਗਿਆ ਅਤੇ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ।ਵਿਆਨਾ 'ਚ ਡੇਰਾ ਸੱਚਖੰਡ ਬਲਾਨ ਦੇ ਪ੍ਰਮੁੱਖ ਨਿਰੰਜਣ ਦਾਸ ਅਤੇ ਉਨ੍ਹਾ ਦੇ ਸਮੱਰਥਕਾਂ 'ਤੇ ਹੋਈ ਗੋਲੀਬਾਰੀ ਕੁੱਝ ਹੀ ਘੰਟਿਆਂ 'ਚ ਪ੍ਰਦਰਸ਼ਨਕਾਰੀ ਆਗਜਨੀ 'ਤੇ ਉਤਾਰੂ ਹੋ ਗਏ ਸਨ। Date:2009-05-25 Time:00:00:49
ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਅਤੇ ਪਿਛਲੇ ਵਰ੍ਹੇ ਕੋਸੀ ਨਦੀ ਵਿਚ ਆਏ ਭਿਆਨਕ ਹੜ੍ਹਾਂ ਕਾਰਣ ਪ੍ਰਭਾਵਿਤ ਇਲਾਕਿਆਂ ਲਈ ਮੁੜ ਉਸਾਰੀ ਅਤੇ ਵਸੇਬੇ ਲਈ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ। Date:2009-05-25 Time:00:00:49
ਨਵੀਂ ਦਿੱਲੀ - ਦੇਸ਼ ਦੇ ਉੱਤਰੀ ਭਾਗ ਵਿਚ ਸਥਿੱਤ 5 ਰਾਜਾਂ ਵਿਚ ਬੁਰ੍ਹੀ ਤਰ੍ਹਾਂ ਹਾਰੀ ਭਾਜਪਾ ਦੀ ਇੱਜ਼ਤ ਸਿਰਫ ਕ੍ਰਿਕਟ ਖਿਡਾਰੀ ਤੋਂ ਸਿਆਸੀ ਨੇਤਾ ਬਣੇ ਨਵਜੋਤ ਸਿੱਧੂ ਨੇ ਬਚਾਈ ਹੈ।ਚੌਣ ਅੰਕੜਿਆਂ ਉੱਪਰ ਗੌਰ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਭਾਜਪਾ ਜੰਮੂ-ਕਸ਼ਮੀਰ, ਹਰਿਆਣਾ, ਦਿੱਲੀ ਅਤੇ ਉੱਤਰਾਖੰਡ ਵਿਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ। Date:2009-05-25 Time:00:00:49
ਲੁਧਿਆਣਾ - ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਉੱਪਰ ਅੱਜ ਉਸ ਵੇਲ੍ਹੇ ਨੰਗੀਆਂ ਤਲਵਾਰਾਂ ਨਾਲ ਹਮਲਾ ਹੋਇਆ ਜਦੋਂ ਉਹ ਇੱਥੇ ਸ਼ਿਮਲਾਪੁਰੀ ਵਿਖੇ ਬਸੰਤ ਨਗਰ ਲਾਗੇ ਹੋਏ ਧਾਰਮਿਕ ਸਮਾਗਮ ਨਾਮ ਚਰਚਾ ਤੋਂ ਆ ਰਹੇ ਸਨ।ਛੇ ਲੋਕ ਜ਼ਖਮੀ ਹੋਏ ਹਨ ਜਿੰਨ੍ਹਾਂ ਵਿਚੋਂ ਤਿੰਨ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। Date:2009-05-25 Time:00:00:48
ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਅੱਜ ਪਾਰਟੀ ਦੇ ਵਿਧਾਇਕਾਂ ਨਾਲ ਇੱਕ-ਇੱਕ ਕਰਕੇ ਮੁਲਾਕਾਤ ਕੀਤੀ ਅਤੇ ਉਨ੍ਹਾ ਤੋਂ ਵਿਧਾਨਸਭਾ ਖੇਤਰਾਂ 'ਚ ਚੱਲਣ ਵਾਲੀਆਂ ਵਿਕਾਸ ਯੋਜਨਾਵਾਂ ਦੀ ਜਾਣਕਾਰੀ ਲਈ ਅਤੇ ਜਰੂਰੀ ਨਿਰਦੇਸ਼ ਦਿੱਤੇ। Date:2009-05-25 Time:00:00:48
ਚੇਨਈ-ਸਪ੍ਰੰਗ ਸਰਕਾਰ 'ਚ ਦ੍ਰਮੁੱਕ ਦੇ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਿਹਾ ਵਿਰੋਧ ਅੱਜ ਖਤਮ ਹੁੰਦਾ ਦਿਖਿਆ।ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸਪ੍ਰੰਗ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਸੰਭਾਵਤ ਮੰਤਰੀ ਮੰਡਲ ਵਿਸਤਾਰ 'ਤੇ ਚਰਚਾ ਕੀਤੀ। Date:2009-05-25 Time:00:00:48
ਕਾਬੁਲ - ਅਫਗਾਨਿਸਤਾਨ ਵਿਚ ਤਾਲੀਬਾਨੀ ਬਾਗੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਤਾਜ਼ੇ ਸੰਘਰਸ਼ ਵਿਚ ਦੋ ਅਫਗਾਨ ਫੌਜੀ ਅਤੇ 15 ਬਾਗੀ ਮਾਰੇ ਗਏ।ਝੜਪ ਦੀ ਇਹ ਰਿਪੋਰਟ ਤੁਰਕਮੇਨਿਸਤਾਨ ਨਾਲ ਲੱਗਦੇ ਬਦਗੀਜ਼ ਰਾਜ ਤੋਂ ਮਿਲੀ ਹੈ। Date:2009-05-24 Time:00:00:32
ਨਵੀਂ ਦਿੱਲੀ- ਭਾਰਤੀ ਰਾਜਨੀਤੀ ਦੇ ਸਭ ਤੋਂ ਚਰਚਿਤ ਕੁੰਵਾਰੇ ਨੌਜਵਾਨ ਰਾਹੁਲ ਗਾਂਧੀ ਵਿਆਹ ਦੇ ਸਵਾਲ ਨੂੰ ਅਜੇ ਵੀ ਟਾਲ ਰਹੇ ਹਨ। Date:2009-05-24 Time:00:00:32
page no.9 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |