Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2009

ਫ੍ਰੀਡਾ ਨੇ ਕੀਤੀ ਦੇਵ ਦੀ ਤਾਰੀਫ਼

ਆਪਣੀ ਇੱਕ ਹੀ ਫਿਲਮ ਤੋਂ ਚੰਗਾ-ਖਾਸਾ ਨਾਮ ਕਮਾ ਲੈਣ ਵਾਲੀ ਅਭਿਨੇਤਰੀ ਫ੍ਰੀਡਾ ਪਿੰਟੋ ਨੇ ਆਖਿਰਕਾਰ ਅਭਿਨੇਤਾ ਦੇਵ ਪਟੇਲ ਦੀ ਤਾਰੀਫ਼ ਕਰ ਹੀ ਦਿੱਤੀ। ਪਿਛਲੇ ਦਿਨੀਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਆਸਕਰ ਫਿਲਮ 'ਸਲੱਮਡੌਗ ਮਿਲੀਅਨੇਅਰ' ਦੀ ਇਸ ਜੋੜੀ ਵਿਚਕਾਰ ਕੁਝ-ਕੁਝ ਚੱਲ ਰਿਹਾ ਹੈ, ਪਰ ਦੋਵੇਂ ਹੀ ਫਿਲਮੀ ਅੰਦਾਜ ਵਿੱਚ ਇਸ ਗੱਲ ਤੋਂ ਇਨਕਾਰ ਕਰ ਰਹੇ ਸਨ।

Date:2009-05-28 Time:00:05:32

ਆਈਫਾ ਅਵਾਰਡ 'ਚ ਸ਼ਾਹਰੁਖ ਸ਼ਾਮਿਲ ਨਹੀਂ ਹੋਣਗੇ

ਜੂਨ ਵਿੱਚ ਆਯੋਜਿਤ ਹੋਣ ਵਾਲੇ ਆਈਫਾ ਅਵਾਰਡ ਵਿੱਚ ਕਿੰਗ ਖਾਨ ਸ਼ਾਹਰੁਖ ਖਾਨ ਹਿੱਸਾ ਨਹੀਂ ਲੈਣਗੇ। ਸ਼ਾਹਰੁਖ ਦਾ ਕਹਿਣਾ ਹੈ ਕਿ ਉਸ ਦੌਰਾਨ ਉਹ ਆਪਣੇ ਬੱਚਿਆਂ ਨਾਲ ਛੁੱਟੀਆਂ ਬਿਤਾਉਣਗੇ, ਕਿਉਂਕਿ ਉਹ ਉਹਨਾਂ ਨਾਲ ਵਾਅਦਾ ਕਰ ਚੁੱਕੇ ਹਨ। ਵਰਣਨਯੋਗ ਹੈ ਕਿ ਸ਼ਾਹਰੁਖ ਨੇ ਪਿਛਲੇ ਸਾਲ ਵੀ ਆਈਫਾ ਵਿੱਚ ਹਿੱਸਾ ਨਾ ਲੈਣ ਦਾ ਇਹੀ ਕਾਰਨ ਦੱਸਿਆ ਸੀ। ਸ਼ਾਹਰੁਖ ਦਾ ਕਹਿਣਾ ਹੈ ਕਿ ਆਈਫਾ ਅਵਾਰਡ ਉਸੇ ਸਮੇਂ ਦਿੱਤੇ ਜਾਂਦੇ ਹਨ ਜਦੋਂ ਉਹਨਾਂ ਦੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ।

Date:2009-05-28 Time:00:05:32

ਮਕਾਨ ਦੀ ਜਮੀਨ

ਮਕਾਨ ਦੀ ਜਮੀਨ ਪੂਰਬ ਅਤੇ ਉੱਤਰ ਵੱਲ ਨੀਵੀ ਅਤੇ ਦੱਖਣ ਅਤੇ ਪੱਛਮ ਵੱਲ ਉੱਚੀ ਹੋਣਾ ਚਾਹੀਦੀ ਹੈ।

Date:2009-05-28 Time:00:05:32

ਇਸ਼ਾਨ ਕੋਣ

ਮਕਾਨ ਤੋਂ ਨਿਕਲਣ ਵਾਲਾ ਸਾਰਾ ਜਲ ਇਸ਼ਾਨ ਕੋਣ ਵੱਲ ਜਾਣਾ ਚਾਹੀਦਾ ਹੈ।

Date:2009-05-28 Time:00:05:32

ਆਇਲਾ ਕਾਰਣ 23 ਮਰੇ

ਦਾਰਜੀਲਿੰਗ- ਚੱਕਰਵਾਤੀ ਤੁਫਾਨ ਆਇਲਾ ਕਾਰਣ ਪੱਛਮੀ ਬੰਗਾਲ ਦੇ ਦਾਰਜੀਲਿੰਗ ਅਤੇ ਪੂਰਬ ਉੱਤਰੀ ਰਾਜ ਸਿੱਕਮ ਵਿਚ 23 ਲੋਕ ਹਲਾਕ ਹੋਏ ਹਨ ਅਤੇ ਵੱਡੇ ਪੱਧਰ ਉੱਪਰ ਮਾਲੀ ਨੁਕਸਾਨ ਹੋਇਆ ਹੈ।

Date:2009-05-28 Time:00:05:32

ਪੁਲਿਸੀਏ 'ਤੇ ਚੜ੍ਹਿਆ 'ਲੋਕ ਕੁੱਟਾਪਾ'

ਵਾਰਾਣਸੀ- ਸਾਰਨਾਥ ਦੇ ਖੇਤਰ ਆਸ਼ਾਪੁਰ ਸਥਿਤ ਇੱਕ ਸ਼ਰਾਬ ਠੇਕੇ ਦੇ ਸਾਹਮਣੇ ਨਸ਼ੇ ਵਿੱਚ ਧੁੱਤ ਪੁਲਿਸ ਸਿਪਾਹੀ ਦੇ ਨਾਲ ਲੋਕਾਂ ਨੇ ਡੱਟਕੇ ਕੁੱਟਮਾਰ ਕੀਤੀ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇਹ ਸਿਪਾਹੀ ਹੰਗਾਮਾ ਕਰ ਰਿਹਾ ਸੀ.

Date:2009-05-28 Time:00:05:32

ਪਾਕਿ ਖਿਲਾਫ਼ ਭਾਰਤ ਕਰ ਰਿਹਾ ਸਾਜਿਸ਼:ਮੀਆਂਦਾਦ

ਲਾਹੌਰ-ਅਕਤੂਬਰ 'ਚ ਭਾਰਤ 'ਚ ਹੋਣ ਵਾਲੇ ਪਹਿਲੇ ਟਵੰਟੀ-20 ਚੈਂਪਿਅਨਜ਼ ਲੀਗ 'ਚ ਪਾਕਿਸਤਾਨ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਖਫ਼ਾ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮਹਾਨਿਦੇਸ਼ਕ ਜਾਵੇਦ ਮੀਆਂਦਾਦ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 'ਤੇ ਆਰਥਿਕ ਸਮਰੱਥਾ ਦਾ ਦੁਰਉੱਪਯੋਗ ਕਰ ਪਾਕਿਸਤਾਨ ਨੂੰ ਟੀ-20 ਕ੍ਰਿਕਟ ਤੋਂ ਅਲੱਗ ਰੱਖਣ ਦੀ ਸਾਜਿਸ਼ ਰੱਚਣ ਦਾ ਆਰੋਪ ਲਗਾਇਆ ਹੈ।

Date:2009-05-28 Time:00:05:32

ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਚਾਰ ਤਗਮੇ ਨਿਸ਼ਚਿਤ

ਨਵੀਂ ਦਿੱਲੀ-ਭਾਰਤ ਨੇ ਆਰਮੋਨੀਆ 'ਚ ਚੱਲ ਰਹੀ ਵਿਸ਼ਵ ਜੂਨੀਅਰ ਮੁੱਕੇਬਾਜ਼ੀ ਚੈਂਪਿਅਨਸ਼ਿਪ 'ਚ ਆਪਣੇ ਛੇ 'ਚੋਂ ਚਾਰ ਮੁੱਕੇਬਾਜ਼ਾਂ ਦੇ ਅੰਤਿਮ ਚਾਰ 'ਚ ਜਗ੍ਹਾ ਬਨਾਉਣ ਦੇ ਨਾਲ ਚਾਰ ਤਗਮੇ ਪੱਕੇ ਕਰ ਲਏ ਹਨ।

Date:2009-05-28 Time:00:05:32

ਸ਼ਾਹਰੁਖ ਦੀ ਪਾਰਟੀ ਸ਼ਾਨਦਾਰ : ਵਿੰਦੂ

ਦਾਰਾ ਸਿੰਘ ਦੇ ਬੇਟੇ ਵਿੰਦੂ ਦਾ ਖੇਡਾਂ ਪ੍ਰਤੀ ਰੁਝਾਨ ਹੋਣਾ ਸੁਭਾਵਿਕ ਹੈ। ਵਿੰਦੂ ਕ੍ਰਿਕਟ ਦੇ ਸ਼ੌਕੀਨ ਹਨ ਅਤੇ ਹਾਲ ਹੀ ਵਿੱਚ ਉਹ ਦੱਖਣੀ ਅਫ਼ਰੀਕਾ ਤੋਂ ਪਰਤੇ ਹਨ। ਉੱਥੇ ਉਹਨਾਂ ਨੇ ਆਈਪੀਐਲ ਦੇ ਦੌਰਾਨ ਕ੍ਰਿਕਟ ਮੈਚਾਂ ਦਾ ਪੂਰਾ ਮਜਾ ਲਿਆ। ਵਿੰਦੂ ਤੋਂ ਜਦੋਂ ਉਹਨਾਂ ਦੇ ਅਨੁਭਵ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਖੇਡ ਦਾ ਤਾਂ ਉਹਨਾਂ ਨੇ ਭਰਪੂਰ ਆਨੰਦ ਉਠਾਇਆ ਹੀ, ਪਰ ਸ਼ਾਹਰੁਖ ਖਾਨ ਦੁਆਰਾ ਦਿੱਤੀ ਗਈ ਪਾਰਟੀ ਉਹਨਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ।

Date:2009-05-28 Time:00:05:32

ਯੇ ਪਲ ਹੋ ਨਾ ਹੋ...ਕਲ

ਰੋਹਨ ਇੱਕ ਸਿੱਧਾ ਅਤੇ ਸਰਲ ਇਨਸਾਨ ਹੈ। ਆਫਿਸ ਵਿੱਚ ਉਹ ਆਪਣੀ ਕੰਮ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਦਾ ਹੈ। ਉਸਦੀ ਪਤਨੀ ਨੇਹਾ ਉਸ ਨੂੰ ਬਹੁਤ ਚਾਹੁੰਦੀ ਹੈ ਅਤੇ ਉਸਦੀ ਦੇਖਭਾਲ ਕਰਦੀ ਹੈ। ਇੱਕ ਦਿਨ ਚਾਰ ਸਾਲ ਬਾਅਦ ਰੋਹਨ ਦੀ ਮੁਲਾਕਾਤ ਆਪਣੇ ਦੋਸਤ ਵਿਕਰਮ ਨਾਲ ਹੁੰਦੀ ਹੈ। ਵਿਕਰਮ ਰੰਗੀਨ ਮਿਜਾਜ ਦਾ ਇਨਸਾਨ ਹੈ ਅਤੇ ਇਸ ਸਮੇਂ ਲਵੀ ਉਸਦੀ ਗਰਲਫ੍ਰੈਂਡ ਹੈ। ਵਿਕਰਮ ਅਤੇ ਲਵੀ ਨੂੰ ਰੋਹਨ ਉਸ ਥਾਂ ਬੁਲਾਉਂਦਾ ਹੈ ਜਿੱਥੇ ਨੇਹਾ ਅਤੇ ਉਸਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ। ਜਦੋਂ ਵਿਕਰਮ ਉੱਥੇ ਪਹੁੰਚਦਾ ਹੈ ਤਾਂ ਉਹ ਨੇਹਾ ਦੇ ਪ੍ਰਤੀ ਆਕਰਸ਼ਿਤ ਹੋ ਜਾਂਦਾ ਹੈ।

Date:2009-05-28 Time:00:05:32

ਕਈ ਸ਼ਹਿਰਾਂ ਦੇ ਕਰਫ਼ਿਊ 'ਚ ਢਿੱਲ

ਚੰਡੀਗੜ੍ਹ- ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਥਿਤੀ ਸਾਧਾਰਨ ਹੁੰਦੀ ਵੇਖਦਿਆਂ ਉੱਥੇ ਕਰਫ਼ਿਊ ਵਿੱਚ ਢਿੱਲ ਦਿੱਤੀ ਗਈ ਹੈ। ਫਿਲਹਾਲ, ਮੁਕਤਸਰ ਦੇ ਵਿੱਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸਦੇ ਚੱਲਦੇ ਇੱਕ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ।

Date:2009-05-28 Time:00:05:32

ਗਾਂਧੀ ਹੱਤਿਆ ਕੇਸ, ਅਦਾਲਤ ਨੇ ਮੰਗਿਆ ਜੁਆਬ

ਨਵੀਂ ਦਿੱਲੀ-ਉੱਚਤਮ ਅਦਾਲਤ ਨੇ ਕੱਲ੍ਹ ਇਨਫੋਰਸਮੈਂਟ ਵਿਭਾਗ ਤੋਂ ਜੁਆਬ ਤਲਬ ਕੀਤਾ ਕਿ ਸਰਕਾਰ ਨੂੰ ਜਦੋਂ ਇਹ ਸ਼ੱਕ ਸੀ ਕਿ ਵਿਵਾਦਿਤ ਤੰਤਰਿਕ ਚੰਦਰਾਸੁਆਮੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਮਲ ਦੀ ਮਾਲੀ ਸਹਾਇਤਾ ਕੀਤੀ ਹੈ, ਤਾਂ ਉਸਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ।

Date:2009-05-28 Time:00:05:32

ਸੰਯੁਕਤ ਰਾਸ਼ਟਰ ਨੇ ਵਿਸ਼ਵ ਸੰਮੇਲਨ ਢਾਲਿਆ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਨੇ ਕਈ ਦੇਸ਼ਾਂ ਦੀ ਅਪੀਲ 'ਤੇ ਵੈਸ਼ਵਿਕ ਆਰਥਿਕ ਸੰਕਟ 'ਤੇ ਆਯੋਜਤ ਹੋਣ ਵਾਲੇ ਸੰਮੇਲਨ ਨੂੰ ਤਿੰਨ ਹਫ਼ਤੇ ਲਈ ਟਾਲ ਦਿੱਤਾ ਹੈ।

Date:2009-05-28 Time:00:05:32

ਕੇਜੈੱਡਐੱਫ਼ ਨੇ ਲਿਆ ਹਮਲੇ ਦਾ ਜਿੰਮਾ

ਲੰਡਨ- ਯੂਰੋਪੀ ਦੇਸ਼ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਇੱਕ ਗੁਰੂਦੁਆਰੇ ਵਿੱਚ ਐਤਵਾਰ ਨੂੰ ਦੋ ਧਾਰਮਿਕ ਸੰਤਾਂ ਉੱਤੇ ਹੋਏ ਹਮਲੇ ਦੀ ਜਿੰਮੇਦਾਰੀ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਲਈ ਹੈ। ਸਾਊਥਹਾਲ ਦੇ ਇੱਕ ਪੰਜਾਬੀ ਅਤੇ ਅੰਗਰੇਜੀ ਨਿਊਜ਼ ਰੇਡੀਓ ਸਟੇਸ਼ਨ ਆਕਾਸ਼ ਰੇਡੀਓ ਨੂੰ ਭੇਜੇ ਇੱਕ ਈਮੇਲ ਵਿੱਚ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਭੇਜਿਆ।

Date:2009-05-28 Time:00:05:32

ਲਾਹੌਰ 'ਚ ਧਮਾਕਾ, 12 ਦੀ ਮੌਤ

ਲਾਹੌਰ - ਬੁੱਧਵਾਰ ਦੀ ਸਵੇਰੇ ਇੱਕ ਵਾਰ ਫਿਰ ਲਾਹੌਰ ਆਤਮਘਾਤੀ ਬੰਬ ਧਮਾਕੇ ਨਾਲ ਦਹਿਲ ਗਿਆ। ਮਾਲ ਰੋਡ ਉੱਤੇ ਕਮਿਸ਼ਨਰ ਬਿਲਡਿੰਗ ਦੇ ਸਾਹਮਣੇ ਇੱਕ ਭਿਆਨਕ ਕਾਰ ਧਮਾਕੇ ਵਿੱਚ 12 ਲੋਕਾਂ ਦੇ ਮਰਨ ਅਤੇ 125 ਤੋਂ ਵੱਧ ਦੇ ਬੁਰੀ ਤਰ੍ਹਾਂ ਫੱਟੜ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

Date:2009-05-28 Time:00:05:32

ਪੰਜਾਬ,ਹਰਿਆਣਾ 'ਚ ਸ਼ਾਂਤੀ ਬਹਾਲ

ਚੰਡੀਗੜ੍ਹ-ਵਿਆਨਾ 'ਚ ਇੱਕ ਧਾਰਮਿਕ ਨੇਤਾ ਦੀ ਹੱਤਿਆ ਬਾਅਦ ਪੰਜਾਬ ਅਤੇ ਹਰਿਆਣਾ 'ਚ ਦੋ ਦਿਨ੍ਹਾ ਤੱਕ ਜ਼ਾਰੀ ਹਿੰਸਾ ਬਾਅਦ ਅੱਜ ਸ਼ਾਂਤੀ ਬਹਾਲ ਹੋ ਗਈ।ਦੋਨਾਂ ਰਾਜਾਂ 'ਚ ਕਿਤਿਉਂ ਵੀ ਕੋਈ ਮੰਦਭਾਗੀ ਘਟਨਾ ਦੀ ਖਬਰ ਨਹੀਂ ਹੈ ਅਤੇ ਪੰਜਾਬ ਅੱਗ ਨਾਲ ਪ੍ਰਭਾਵਤ ਇਲਾਕਿਆਂ 'ਚ ਕਰਫ਼ਿਊ ਦੇ ਸਮੇਂ 'ਚ ਢੀਲ ਵਧਾ ਦਿੱਤੀ ਗਈ ਹੈ।

Date:2009-05-28 Time:00:05:32

ਹਿਲੇਰੀ ਨੇ ਸਭ ਨੂੰ ਚੌਂਕਾ ਦਿੱਤਾ

ਨਿਊ ਹੈਵਨ ਕੈਨੇਕਟਿਕਟ -ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਯਾਲੇ ਯੂਨੀਵਰਸਿਟੀ ਤੋਂ ਵਿਧੀ ਦੀ ਡਿਗਰੀ ਪੂਰੀ ਹੋਣ ਦੇ 36 ਸਾਲਾਂ ਬਾਅਦ ਮਾਨਦ ਉਪਾਧੀ ਲੈਕੇ ਸਭ ਨੂੰ ਹੈਰਤ ਵਿੱਚ ਪਾ ਦਿੱਤਾ। ਯੂਨੀਵਰਸਿਟੀ ਵਿੱਚ ਹਿਲੇਰੀ ਦੇ ਅਚਾਨਕ ਪਹੁੰਚਣ ਨਾਲ ਉੱਥੇ ਸਾਰੇ ਮੌਜੂਦ ਵਿੱਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

Date:2009-05-27 Time:00:04:23

ਜਲੰਧਰ ਕਰਫਿਊ 'ਚ ਢਿੱਲ

ਜਲੰਧਰ-ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨਗਰ ਕੌਂਸਲਰ ਦੀ ਗੋਲੀ ਨਾਲ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ. ਨਗਰ ਕੌਂਸਲਰ ਨੇ ਖੁਦ ਉੱਤੇ ਭੀੜ੍ਹ ਦੇ ਹਮਲੇ ਕੀਤੇ ਜਾਣ ਦੇ ਬਾਅਦ ਕਥਿਤ ਤੌਰ 'ਤੇ ਆਪਣੀ ਰੱਖਿਆ ਦੇ ਲਈ ਗੋਲੀ ਚਲਾਈ ਸੀ, ਦੂਜੇ ਪਾਸੇ ਜਲੰਧਰ ਵਿੱਚ ਮੰਗਲਵਾਰ ਸਵੇਰੇ ਕਰਫ਼ਿਊ ਵਿੱਚ ਦੋ ਘੰਟਿਆਂ ਦੀ ਢਿੱਲ ਦਿੱਤੀ ਗਈ.

Date:2009-05-27 Time:00:04:23

ਸ਼ੁਰੂਆਤੀ ਕਾਰੋਬਾਰ 'ਚ ਸੰਸੈਕਸ 78 ਅੰਕ ਮਜ਼ਬੂਤ

ਮੁੰਬਈ-ਬੰਬਈ ਸ਼ੇਅਰ ਬਜ਼ਾਰ (ਬੀਐਸਈ) ਦਾ ਸੰਸੈਕਸ ਅੱਜ ਸ਼ੁਰੂਆਤੀ ਕਾਰੋਬਾਰ 'ਚ 78 ਅੰਕ ਮਜ਼ਬੂਤ ਖੁਲ੍ਹਿਆ,ਹਾਲਾਂਕਿ ਹੋਰ ਸ਼ੇਅਰ ਬਜ਼ਾਰਾਂ ਦੇ ਕਮਜ਼ੋਰ ਰੁੱਖ ਨਾਲ ਸੰਸੈਕਸ ਦੀ ਮਜ਼ਬੂਤੀ ਕੁੱਝ ਹੱਦ ਤੱਕ ਥਮ ਗਈ।

Date:2009-05-27 Time:00:04:23

ਡਾਲਰ ਦੀ ਤੁਲਨਾ 'ਚ ਰੁਪੱਈਆ ਕਮਜ਼ੋਰ

ਮੁੰਬਈ-ਰੁਪੱਈਆ ਅੱਜ ਡਾਲਰ ਦੀ ਤੁਲਨਾ 'ਚ 16 ਪੈਸੇ ਕਮਜ਼ੋਰ ਖੁਲ੍ਹਿਆ।ਹੋਰ ਏਸ਼ਿਆਈ ਬਜ਼ਾਰਾਂ ਦੀ ਤਰਜ਼ 'ਤੇ ਭਾਰਤੀ ਸ਼ੇਅਰ ਬਜ਼ਾਰਾਂ ਦੇ ਵੀ ਕਮਜ਼ੋਰ ਰਹਿਣ ਦੀ ਆਸ਼ੰਕਾ ਨਾਲ ਵਿਦੇਸ਼ੀ ਰਾਸ਼ੀਆਂ ਦੁਆਰਾ ਪੂੰਜੀ ਕੱਢਣ ਨਾਲ ਡਾਲਰ ਦੀ ਤੁਲਨਾ 'ਚ ਰੁੱਪਏ 'ਚ ਗਿਰਾਵਟ ਆਈ।

Date:2009-05-27 Time:00:04:23

ਬੰਗਲਾਦੇਸ਼ 'ਚ ਚੱਕਰਵਾਤ ਨਾਲ 21 ਮਰੇ

ਢਾਕਾ-ਬੰਗਲਾਦੇਸ਼ ਦੀ ਦੱਖਣੀ ਤੱਟਰੇਖਾ 'ਚ ਚੱਕਰਵਾਤੀ ਊਸ਼ਣਕਟੀ ਬੰਧੀ ਤੂਫ਼ਾਨ ਏਲਾ ਅਤੇ ਤੂਫ਼ਾਨ ਦੇ ਕਾਰਣ ਉੱਚੀਆਂ ਜਵਾਰੀ ਲਹਿਰਾਂ ਤੋਂ ਰਿਹਾਇਸ਼ੀ ਖੇਤਰ 'ਚ ਹੜ੍ਹਾਂ ਤੱਟਬੰਨ੍ਹਾਂ ਦੇ ਟੁੱਟਣ ਨਾਲ ਘੱਟ ਤੋਂ ਘੱਟ 21 ਲੋਕ ਮਾਰੇ ਗਏ ਹਨ।

Date:2009-05-27 Time:00:04:23

ਪੰਜਾਬ ਤੋਂ ਬਾਅਦ ਹਰਿਆਣੇ 'ਚ ਵੀ ਹਿੰਸਾ

ਚੰਡੀਗੜ੍ਹ- ਵਿਆਨਾ ਵਿੱਚ ਧਾਰਮਿਕ ਨੇਤਾ ਦੇ ਮਾਰੇ ਜਾਣ ਤੋਂ ਪੈਦਾ ਹੋਈ ਹਿੰਸਾ ਦੀ ਅੱਗ ਅੱਜ ਹਰਿਆਣਾ ਦੇ ਹੋਰਨਾਂ ਹਿੱਸਿਆ ਵਿੱਚ ਵੀ ਫੈਲ ਗਈ. ਪ੍ਰਦਰਸ਼ਨਕਾਰੀਆਂ ਨੇ ਡੱਟਕੇ ਹੱਲਾ ਮਚਾਇਆ ਅਤੇ ਬਹੁਤ ਜਿਆਦਾ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ.

Date:2009-05-27 Time:00:04:23

ਕਿਤੇ ਭਟਕ ਤਾਂ ਨਹੀਂ ਗਈ ਰਿਹਾਨਾ

ਲੰਡਨ-ਬ੍ਰਿਟਨੀ ਸਪੀਅਰਸ ਲਿੰਡਸੇ ਲੋਹਨ ਏਮੀ ਵਾਈਨਹਾਊਸ ਦੇ ਬਾਅਦ ਹੁਣ ਲੱਗਦਾ ਹੈ ਕਿ ਗਾਇਕਾ ਰਿਹਾਨਾ ਆਪਣੇ ਰਾਸਤੇ ਤੋਂ ਭਟਕ ਰਹੀ ਹੈ. ਸਨ ਆਨਲਾਈਨ ਦੇ ਅਨੁਸਾਰ ਅੰਬਰੇਲਾ ਤੋਂ ਮਸ਼ਹੂਰ ਹੋਈ ਗਾਇਕਾ ਰਿਹਾਨਾ ਪਾਰਟੀਆਂ ਵਿੱਚ ਖੋਹ ਜਿਹੀ ਗਈ ਹੈ.

Date:2009-05-27 Time:00:04:23

ਜ਼ੀਰੇ ਦੀ ਕੀਮਤਾਂ 'ਚ ਗਿਰਾਵਟ

ਨਵੀਂ ਦਿੱਲੀ-ਚਾਲੂ ਸਤਰ 'ਚ ਬਿਹਤਰ ਫ਼ਸਲ ਹੋਣ ਦੀ ਖਬਰ ਅਤੇ ਹਾਜ਼ਿਰ ਬਜ਼ਾਰ 'ਚ ਕਮਜ਼ੋਰ ਮੰਗ ਵਿੱਚ ਐਨਸੀਡੀਐਕਸ 'ਚ ਜ਼ੀਰਾ ਦੇ ਵਾਅਦਾ ਭਾਅ 'ਚ ਅੱਜ ਮਾਮੂਲੀ ਗਿਰਾਵਟ ਆਈ ਹੈ।

Date:2009-05-27 Time:00:04:23

ਕੱਲ੍ਹ ਕਿਸਨੇ ਦੇਖਾ

ਬੀਵੀ ਨੰ.1, ਕੁਲੀ ਨੰ.1, ਹੀਰੋ ਨੰ.1 ਵਰਗੀ ਫਿਲਮ ਬਣਾਉਣ ਵਾਲੇ ਨਿਰਮਾਤਾ ਵਾਸੂ ਭਗਨਾਨੀ 'ਕੱਲ੍ਹ ਕਿਸਨੇ ਦੇਖਾ' ਲੈ ਕੇ ਆ ਰਹੇ ਹਨ। ਇਸ ਫਿਲਮ ਰਾਹੀਂ ਵਾਸੂ ਆਪਣੇ ਬੇਟੇ ਜੈਕੀ ਭਗਨਾਨੀ ਨੂੰ ਲਾਂਚ ਕਰ ਰਹੇ ਹਨ। ਵੈਸ਼ਾਲੀ ਦੇਸਾਈ 'ਕੱਲ੍ਹ ਕਿਸਨੇ ਦੇਖਾ' ਦੀ ਨਾਇਕਾ ਹੈ, ਜੋ ਮਨਮੋਹਨ ਦੇਸਾਈ ਦੀ ਰਿਸ਼ਤੇਦਾਰ ਹੈ। ਫਿਲਮ ਦੀ ਕਹਾਣੀ ਹੈ ਨਿਹਾਲ ਸਿੰਘ ਦੀ, ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਜੈਕੀ, ਸਿੱਧਾ-ਸਾਧਾ ਮੁੰਡਾ ਹੈ, ਜੋ ਬੋਲਦਾ ਬਹੁਤ ਹੈ, ਪ੍ਰਸ਼ਨ ਬਹੁਤ ਪੁੱਛਦਾ ਹੈ ਅਤੇ ਹਮੇਸ਼ਾ ਨਵੀਆਂ ਚੀਜਾਂ ਬਣਾਉਂਦਾ ਰਹਿੰਦਾ ਹੈ। ਉਸਦਾ ਦਿਮਾਗ ਬਹੁਤ ਤੇਜ ਹੈ। ਉਸਦੀ ਮਾਂ ਦਾ ਸੁਪਨਾ ਹੈ ਕਿ ਉਹ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨ ਦੇ ਕਾਲਜ ਵਿੱਚ ਪੜ੍ਹਾਈ ਕਰੇ।

Date:2009-05-27 Time:00:04:22


1   2   3   4   5   6   7   8   9   10  

page no.6

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009