Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2009
ਨਵੀਂ ਦਿੱਲੀ-ਕਪਿਲ ਸਿੱਬਲ ਨਵੇਂ ਮਾਨਵ ਸੰਸਾਧਨ ਵਿਕਾਸ ਮੰਤਰੀ ਹੋਣਗੇ,ਜਦੋਂਕਿ ਕਾਨੂੰਨ ਵਿਭਾਗ ਦਾ ਕੰਮਕਾਜ਼ ਹੁਣ ਐਮ.ਵਿਰੱਪਾ ਦੇ ਹੱਥਾਂ 'ਚ ਹੋਵੇਗਾ। Date:2009-05-29 Time:00:00:10
ਬਾਲੀਵੁੱਡ ਵਿੱਚ ਸੀਰੀਅਲ ਕਿਸਰ ਦੇ ਨਾਮ ਨਾਲ ਮਸ਼ਹੂਰ ਇਮਰਾਨ ਹਾਸ਼ਮੀ ਛੇਤੀ ਹੀ ਦਰਸ਼ਕਾਂ ਦੇ ਸਾਹਮਣੇ ਏਕਤਾ ਕਪੂਰ ਦੀ ਨਵੀਂ ਫਿਲਮ 'ਵੰਸ ਅਪਾਨ ਏ ਟਾਈਮ ਇਨ ਮੁੰਬਈ' ਵਿੱਚ ਨਜ਼ਰ ਆਉਣਗੇ ਅਤੇ ਇਸ ਫ਼ਿਲਮ ਵਿੱਚ ਉਹਨਾਂ ਨੇ ਆਪਣੇ ਨਵੇਂ ਲੁਕ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। Date:2009-05-28 Time:00:05:36
ਆਪਣੇ ਕਰੀਅਰ ਦੇ ਬੁਰੇ ਦੌਰ ਤੋਂ ਗੁਜਰ ਰਹੇ ਵਿਵੇਕ ਓਬਰਾਏ ਨੂੰ ਮੁਸਕਾਉਣ ਦਾ ਮੌਕਾ ਲੰਬੇ ਸਮੇਂ ਬਾਅਦ ਮਿਲਿਆ ਹੈ। ਰਾਮਗੋਪਾਲ ਵਰਮਾ ਮਹੱਤਵਕਾਸ਼ੀ ਫਿਲਮ 'ਰਕਤ ਚਰਿੱਤਰ' ਬਨਾਉਣ ਜਾ ਰਹੇ ਹਨ ਅਤੇ ਇਸ ਫ਼ਿਲਮ ਵਿੱਚ ਲੀਡ ਰੋਲ ਨਿਭਾਉਣ ਲਈ ਉਹਨਾਂ ਨੇ ਵਿਵੇਕ ਓਬਰਾਏ ਨੂੰ ਸਾਈਨ ਕੀਤਾ ਹੈ। Date:2009-05-28 Time:00:05:36
ਉਮਰ ਦੇ ਲਗਭਗ 50 ਦਹਾਕੇ ਦੇਖ ਚੁੱਕੀ ਅਭਿਨੇਤਰੀ ਰੇਖਾ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਆਪ ਨੂੰ ਹਮੇਸ਼ਾ ਸਦਾਬਹਾਰ ਮੰਨਣ ਵਾਲੀ ਰੇਖਾ ਨੇ ਮਹਾਰਾਸ਼ਟਰ ਸਰਕਾਰ ਦਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਲੈਣ ਤੋਂ ਮਨਾ ਕਰਕੇ ਇੱਕ ਵਾਰ ਫਿਰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜੇ ਉਹਨਾਂ ਦੇ ਦਿਨ ਬੀਤੇ ਨਹੀਂ ਹਨ। Date:2009-05-28 Time:00:05:36
ਫਿਲਮ 'ਆਲੂ ਚਾਟ' ਦੀ ਜੋੜੀ ਆਫਤਾਬ ਸ਼ਿਵਦਾਸਾਨੀ ਅਤੇ ਆਮਨਾ ਸ਼ਰੀਫ ਵਿਚਕਾਰ ਰੀਲ ਲਾਈਫ ਤੋਂ ਬਾਅਦ ਰੀਅਲ ਲਾਈਫ 'ਚ ਰੋਮਾਂਸ ਚੱਲ ਰਿਹਾ ਹੈ। ਦੋਵੇਂ ਪਿਛਲੇ ਦਿਨੀਂ ਕਈ ਵਾਰ ਹੱਥਾਂ 'ਚ ਹੱਥ ਪਾਈ ਇਕੱਠੇ ਘੁੰਮਦੇ ਦੇਖੇ ਗਏ। ਆਫਤਾਬ ਅਤੇ ਆਮਨਾ ਦੇ ਚਿਹਰਿਆਂ ਦੀ ਖੁਸ਼ੀ ਬਿਆਨ ਕਰ ਰਹੀ ਹੈ ਕਿ ਮਾਮਲਾ ਦੋਸਤੀ ਤੋਂ ਅੱਗੇ ਵਧ ਚੁੱਕਿਆ ਹੈ। ਯਾਨਾ ਗੁਪਤਾ ਨਾਲ ਅਲੱਗ ਹੋਣ ਤੋਂ ਬਾਅਦ ਆਫਤਾਬ ਇਕੱਲਾ ਮਹਿਸੂਸ ਕਰ ਰਹੇ ਸਨ। 'ਆਲੂ ਚਾਟ' ਦੀ ਸ਼ੂਟਿੰਗ ਦੇ ਦੌਰਾਨ ਆਮਨਾ ਨਾਲ ਆਫਤਾਬ ਦੀ ਮੁਲਾਕਾਤ ਹੋਈ ਅਤੇ ਦੋਵੇਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗੇ। Date:2009-05-28 Time:00:05:36
'ਧੂਮ' ਸੀਰੀਜ਼ ਬਣਾਉਣ ਵਾਲੇ ਨਿਰਦੇਸ਼ਕ ਸੰਜੇ ਗੜਵੀ ਨੇ '7 ਡੇਜ਼ ਇਨ ਪੈਰਿਸ' ਬਣਾਉਣ ਦੀ ਘੋਸ਼ਣਾ ਕੀਤੀ ਹੈ। ਇਸ ਫਿਲਮ ਵਿੱਚ ਇਮਰਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਨਜ਼ਰ ਆਵੇਗੀ। ਫਿਲਮ ਨੂੰ ਪੈਰਿਸ ਵਿੱਚ ਫਿਲਮਾਇਆ ਜਾਵੇਗਾ ਅਤੇ ਜੂਨ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ਵਿੱਚ ਇਸਦੀ ਸ਼ੂਟਿੰਗ ਸ਼ੁਰੂ ਹੋਵੇਗੀ। '7 ਡੇਜ਼ ਇਨ ਪੈਰਿਸ' ਵਿੱਚ ਇਮਰਾਨ ਖਾਨ ਅਤੇ ਕੈਟਰੀਨਾ ਦੀ ਫ੍ਰੈਸ਼ ਜੋੜੀ ਨੂੰ ਉਹਨਾਂ ਨੇ ਚੁਣਿਆ ਹੈ ਅਤੇ ਇਹੀ ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਹੈ।ਸੰਜੇ ਦਾ ਕਹਿਣਾ ਹੈ ਕਿ ਆਪਣੀ ਇਸ ਫਿਲਮ ਨੂੰ ਉਹ ਪੈਰਿਸ ਵਿੱਚ ਫਿਲਮਾਉਣਗੇ, ਕਿਉਂਕਿ ਰੋਮਾਂਟਿਕ ਫਿਲਮ ਬਣਾਉਣ ਲਈ ਇਸ ਤੋਂ ਵਧੀਆ ਕੋਈ ਸ਼ਹਿਰ ਨਹੀਂ ਹੈ। Date:2009-05-28 Time:00:05:35
ਲਖਨਊ - ਦੁਨੀਆ ਭਰ ਵਿਚ ਫੈਲੇ ਸਵਾਇਨ ਫਲੂ ਤੋਂ ਬਚਣ ਵਿਚ ਆਯੁਰਵੈਦਿਕ ਦਵਾਈ ਤੁਲਸੀ ਕਾਫੀ ਲਾਹੇਵੰਦ ਹੈ।ਇਹ ਮੰਨਣਾ ਹੈ ਆਯੁਰਵੇਦ ਮਾਹਰਾਂ ਦਾ ਜੋ ਕਹਿੰਦੇ ਹਨ ਕਿ ਤੁਲਸੀ ਨਾ ਸਿਰਫ ਸਵਾਇਨ ਫਲੂ ਤੋਂ ਦੂਰ ਰੱਖਦੀ ਹੈ ਸਗੋਂ ਇਸ ਤੋਂ ਪੀੜ੍ਹਤ ਵਿਅਕਤੀ ਬਹੁਤ ਜਲਦੀ ਹੀ ਤੰਦਰੁਸਤ ਹੋ ਸਕਦਾ ਹੈ। Date:2009-05-28 Time:00:05:33
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕਿਹਾ ਹੈ ਕਿ ਸੰਸਾਰਕ ਅਰਥ ਵਿਵਸਥਾ ਵਿਚ ਆਈ ਗਿਰਾਵਟ ਨੂੰ ਸੰਭਾਲਣ ਲਈ ਗਾਹਕ ਮੰਗ ਵਧਾਉਣ ਦੀ ਲੋੜ ਹੈ।ਇਸ ਦੇ ਨਾਲ ਹੀ ਸੰਸਥਾਨਾਂ ਅਤੇ ਬਜਾਰਾਂ ਦਾ ਭਰੋਸਾ ਬਹਾਲ ਕਰਕੇ ਇਸ ਸੰਕਟ ਤੋਂ ਬਚਿਆ ਜਾ ਸਕਦਾ ਹੈ। Date:2009-05-28 Time:00:05:33
ਮੁੰਬਈ - ਦਵਾਈ ਕੰਪਨੀ ਅਲਬਰਟ ਡੇਵਿਡ ਲਿਮਟਡ ਦਾ ਸ਼ੁੱਧ ਮੁਨਾਫਾ 31 ਮਾਰਚ 2009 ਨੂੰ ਖਤਮ ਹੋਏ ਵਿੱਤੀ ਵਰ੍ਹੇ ਵਿਚ ਮਾਮੂਲੀ ਵਾਧੇ ਨਾਲ 7।52 ਕਰੋੜ ਰੁਪਏ ਦਰਜ ਕੀਤਾ ਗਿਆ। Date:2009-05-28 Time:00:05:33
ਨਿਊਯਾਰਕ - ਪੱਛਮੀ ਉੱਤਰੀ ਪਾਕਿਸਤਾਨ ਵਿਚ ਸਰਕਾਰੀ ਬਲਾਂ ਅਤੇ ਤਾਲੀਬਾਨੀ ਅੱਤਵਾਦੀਆਂ ਵਿਚਕਾਰ ਜਾਰੀ ਲੜ੍ਹਾਈ ਦੇ ਚੱਲਦਿਆਂ ਲੋਕ ਲਗਾਤਾਰ ਆਪਣੇ ਘਰ ਛੱਡ ਰਹੇ ਹਨ ਅਤੇ ਹਾਲਾਤ ਇੱਥੋਂ ਤੱਕ ਆ ਪੁੱਜੇ ਹਨ ਕਿ ਰੋਜ਼ਾਨਾ ਲਗਭੱਗ 1.3 ਲੱਖ ਲੋਕਾਂ ਦੀ ਵਿਸਥਾਪਤਾਂ ਵਜੋਂ ਰਜਿਸਟ੍ਰੇਸ਼ਨ ਹੋ ਰਹੀ ਹੈ। Date:2009-05-28 Time:00:05:33
ਨਵੀਂ ਦਿੱਲੀ-ਜੇਕਰ ਸੌਦਿਆਂ 'ਚ ਕੋਈ ਦੁਰਾਚਾਰ ਹੈ ਤਾਂ ਸਰਕਾਰ ਕਰਾਰਾਂ ਨੂੰ ਰੱਦ ਕਰਨ 'ਚ ਵੀ ਨਹੀਂ ਹਿਚਕੇਗੀ,ਇਹ ਸ਼ਬਦ ਇੱਥੇ ਰੱਖਿਆ ਸੌਦਿਆਂ 'ਚ ਭ੍ਰਿਸ਼ਟਾਚਾਰ 'ਤੇ ਕਠੋਰ ਸੰਦੇਸ਼ ਦਿੰਦੇ ਹੋਏ ਰੱਖਿਆ ਮੰਤਰੀ ਏ.ਕੇ.ਐਂਟਨੀ ਨੇ ਦਿੱਤੇ। Date:2009-05-28 Time:00:05:33
ਬੈਂਗਲੌਰ-ਸਾਫ਼ਟਵੇਅਰ ਸੇਵਾ ਨਿਰਯਾਤ ਕਰਨ ਵਾਲੀ ਦੇਸ਼ ਦੀ ਦੂਸਰੀ ਵੱਡੀ ਸੂਚਨਾ ਉਦਯੋਗਿਕੀ ਕੰਪਨੀ ਇੰਫ਼ੋਸਿਸ ਟੈਕਨਾਲਾਜਿਜ਼ ਨੂੰ ਮੰਦੀ ਦੇ ਇਸ ਦੌਰ 'ਚ ਵੀ ਦੇਸ਼ ਅਤੇ ਪੱਛਮੀ ਏਸ਼ੀਆ 'ਚ ਆਊਟ ਸੋਰਸਿੰਗ ਕਾਰੋਬਾਰ ਬਿਹਤਰ ਹੋਣ ਦੀ ਆਸ਼ਾ ਹੈ। Date:2009-05-28 Time:00:05:33
ਮੁੰਬਈ-ਵੈਸ਼ਵਿਕ ਬਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਵਿੱਚ ਘਰੇਲੂ ਸ਼ੇਅਰ ਬਜ਼ਾਰ ਨੇ ਪਿੱਛਲੇ ਕਾਰੋਬਾਰੀ ਦਿਵਸ ਦੀ ਗਿਰਾਵਟ ਤੋਂ ਉੱਭਰਦੇ ਹੋਏ ਅੱਜ ਜਬਰਦਸਤ ਛਲਾਂਗ ਲਗਾਈ। Date:2009-05-28 Time:00:05:33
ਟੋਰੰਟੋ - ਕਨਾਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਐਸਐਮ ਗਵਈ ਨੇ ਕਿਹ ਹੈ ਕਿ ਭਾਰਤ ਅਤੇ ਕਨਾਡਾ ਵਿਚਕਾਰ ਹੋਣ ਵਾਲੇ ਸਿਵਲ ਪਰਮਾਣੂ ਕਰਾਰ ਨੂੰ ਛੇਤੀ ਹੀ ਅੰਤਮ ਰੂਪ ਦਿੱਤਾ ਜਾਵੇਗਾ। Date:2009-05-28 Time:00:05:33
ਸੋਲ - ਦੋ ਦਿਨ ਪਹਿਲਾਂ ਪਰਮਾਣੂ ਪਰੀਖਣ ਕਰਨ ਦੇ ਬਾਅਦ ਦੀ ਲੜ੍ਹੀ ਵਿਚ ਉੱਤਰੀ ਕੋਰੀਆ ਨੇ ਇੱਕ ਮਿਸਾਇਲ ਦੀ ਪਰਖ ਕੀਤੀ ਹੈ। Date:2009-05-28 Time:00:05:33
ਨਵੀਂ ਦਿੱਲੀ - ਟਾਟਾ ਕੰਸਲਟੈਂਸੀ ਸਰਵਿਸੇਜ਼(ਟੀਸੀਐਸ) ਦੇ ਮੁੱਖ ਪਰਿਚਾਲਨ ਅਧਿਕਾਰੀ(ਸੀਈਓ) ਐਨ ਚੰਦਰਸ਼ੇਖਰਨ ਕੰਪਨੀ ਦੇ ਨਵੇਂ ਮੁੱਖ ਕਾਰਜ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਹੋਣਗੇ।ਉਹ ਐਸ ਰਾਮਾਦੁਰਈ ਦੀ ਥਾਂ ਲੈਣਗੇ ਜਿੰਨ੍ਹਾਂ ਦਾ ਕਾਰਜਕਾਲ 5 ਅਕਤੂਬਰ ਨੂੰ ਖਤਮ ਹੋ ਰਿਹਾ ਹੈ। Date:2009-05-28 Time:00:05:33
ਨਵੀਂ ਦਿੱਲੀ - ਨੌਜਵਾਨ ਉੱਦਮੀਆਂ ਨੂੰ ਹੱਲ੍ਹਾ ਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਅਧੀਨ ਦਿੱਲੀ ਦੀ ਸ਼ੀਲਾ ਦੀਕਸ਼ਤ ਦੀ ਅਗਵਾਈ ਵਾਲੀ ਸਰਕਾਰ ਜਲਦੀ ਹੀ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਸਥਾਪਤ ਕਰੇਗੀ ਜਿਸ ਨਾਲ ਸ਼ਹਿਰ ਵਿਚ ਉਦਯੋਗੀ ਇਕਾਈਆਂ ਲਗਾਉਣ ਲਈ ਵੱਖ-ਵਖ ਮੰਜੂਰੀਆਂ ਇੱਕੋ ਹੀ ਥਾਂ ਮਿਲਣਗੀਆਂ। Date:2009-05-28 Time:00:05:33
ਨਵੀਂ ਦਿੱਲੀ - ਮੁੱਖ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੇ ਮੈਕਸ ਮੈਕਸੀ ਟਰੱਕ ਦਾ ਸੀਐਨਜੀ ਮਾਡਲ ਬਜ਼ਾਰ ਵਿਚ ਜ਼ਾਰੀ ਕੀਤਾ ਹੈ।ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਬੀਐਸ ਤਿੰਨ ਮਿਆਰਾਂ ਮੁਤਾਬਕ ਸੀਐਨਜੀ ਤਕਨੀਕ ਲੱਗੀ ਹੋਈ ਹੈ ਅਤੇ ਇਸ ਦੀ ਕੀਮਤ 3.45 ਲੱਖ ਹੈ। Date:2009-05-28 Time:00:05:33
ਨਵੀਂ ਦਿੱਲੀ-ਸਰਵਜਨਕ ਖੇਤਰ ਦੀ ਤੇਲ ਕੰਪਨੀ ਓਐਨਜੀਸੀ ਦੀ ਸਹਿਯੋਗੀ ਮੈਂਗਲੌਰ ਰਿਫ਼ਾਇਨਰੀ ਐਂਡ ਪੈਟ੍ਰੋਕੈਮੀਕਲਜ਼ ਲਿਮਿਟੇਡ (ਐਮਆਰਪੀਐਲ) ਨੂੰ 31 ਮਾਰਚ ਨੂੰ ਸਮਾਪਤ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ 607.62 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਹੋਇਆ,ਜੋ ਪਿੱਛਲੇ ਸਾਲ ਦੇ 225.33 ਕਰੋੜ ਰੁੱਪਏ ਦੀ ਤੁਲਨਾ 'ਚ 169.66 ਪ੍ਰਤਿਸ਼ਤ ਜ਼ਿਆਦਾ ਹੈ। Date:2009-05-28 Time:00:05:33
ਨਵੀਂ ਦਿੱਲੀ - ਤਿੰਨ ਮੁੱਖ ਸਰਕਾਰੀ ਅਦਾਰੇ ਸੇਲ, ਐਨਐਮਡੀਸੀ ਅਤੇ ਆਰਆਈਐਨਐਲ ਅਗਲੇ ਦੋ-ਤਿੰਨ ਵਰ੍ਹਿਆਂ ਵਿਚ ਆਪਣੀ ਉਤਪਾਦਨ ਸਮਰੱਥਾ ਵਧਾ ਕੇ 3.5 ਕਰੋੜ ਟਨ ਕਰਨ ਲਈ ਚਾਲੂ ਵਿੱਤੀ ਵਰ੍ਹੇ ਦੌਰਾਨ 13 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੇ। Date:2009-05-28 Time:00:05:33
ਮੁੰਬਈ-ਦੂਰਸੰਚਾਰ ਖੇਤਰ ਦੀ ਕੰਪਨੀ ਟਾਟਾ ਕਮਿਉਨੀਕੇਸ਼ੰਜ਼ ਦਾ ਸ਼ੁੱਧ ਲਾਭ 31 ਮਾਰਚ ਨੂੰ ਸਮਾਪਤ ਵਿੱਤੀ ਸਾਲ 'ਚ ਵੱਧਕੇ 316 ਕਰੋੜ ਰੁੱਪਏ ਹੋ ਗਿਆ ਹੈ,ਜਦੋਂਕਿ ਪਿੱਛਲੇ ਸਾਲ ਦੀ ਇਸੇ ਅੱਵਧੀ 'ਚ ਇਹ ਕੇਵਲ ਦਸ ਕਰੋੜ ਰੁੱਪਏ ਸੀ। Date:2009-05-28 Time:00:05:33
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਜਲਦੀ ਹੀ ਪੰਜ ਰੁਪਏ ਦਾ ਨਵਾਂ ਸਿੱਕਾ ਜ਼ਾਰੀ ਕਰੇਗਾ ਜਿਸ ਦਾ ਭਾਰ ਛੇ ਗ੍ਰਾਮ ਹੋਵੇਗਾ। Date:2009-05-28 Time:00:05:33
ਮੁੰਬਈ-ਕੇਂਦਰ 'ਚ ਸਥਿਰ ਸਰਕਾਰ ਦੇ ਗਠਨ ਨਾਲ ਦੇਸ਼ ਦੇ ਪੂੰਜੀ ਬਜ਼ਾਰ 'ਚ ਪਰਤੇ ਉਤਸ਼ਾਹ ਵਿੱਚ ਅੱਜ ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀ ਕੰਪਨੀ ਰੀਲਾਇੰਸ ਮਿਊਚਲ ਫੰਡ ਨੇ ਇੰਫਰਾਸਟ੍ਰਕਚਰ ਫੰਡ ਲਾਂਚ ਕੀਤਾ।ਇਸ ਨਾਲ ਜੁੱਟੀ ਰਕਮ ਅਰਥ ਵਿਵਸਥਾ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ 'ਚ ਨਿਵੇਸ਼ ਕੀਤੀ ਜਾਵੇਗੀ। Date:2009-05-28 Time:00:05:33
ਚੰਡੀਗੜ੍ਹ-ਵਿਆਨਾ 'ਚ ਇੱਕ ਧਾਰਮਿਕ ਨੇਤਾ ਦੀ ਹੱਤਿਆ ਬਾਅਦ ਪੰਜਾਬ ਅਤੇ ਹਰਿਆਣਾ 'ਚ ਦੋ ਦਿਨ੍ਹਾ ਤੱਕ ਜ਼ਾਰੀ ਹਿੰਸਾ ਬਾਅਦ ਅੱਜ ਸ਼ਾਂਤੀ ਬਹਾਲ ਹੋ ਗਈ।ਦੋਨਾਂ ਰਾਜਾਂ 'ਚ ਕਿਤਿਉਂ ਵੀ ਕੋਈ ਮੰਦਭਾਗੀ ਘਟਨਾ ਦੀ ਖਬਰ ਨਹੀਂ ਹੈ ਅਤੇ ਪੰਜਾਬ ਅੱਗ ਨਾਲ ਪ੍ਰਭਾਵਤ ਇਲਾਕਿਆਂ 'ਚ ਕਰਫ਼ਿਊ ਦੇ ਸਮੇਂ 'ਚ ਢੀਲ ਵਧਾ ਦਿੱਤੀ ਗਈ ਹੈ। Date:2009-05-28 Time:00:05:33
ਜਲਦ ਆਉਣ ਵਾਲੀਆਂ ਫਿਲਮਾਂ ਵਿੱਚ ਇੱਕ ਫਿਲਮ ਦਾ ਨਾਮ ਹੋਰ ਸ਼ਾਮਿਲ ਹੋ ਗਿਆ ਹੈ। ਇਸ ਫਿਲਮ ਦਾ ਨਾਮ ਹੈ 'ਲਮਹਾ'। ਬੰਟੀ ਵਾਲੀਆ ਦੁਆਰਾ ਬਣਾਈ ਜਾ ਰਹੀ ਫਿਲਮ 'ਲਮਹਾ' ਦਾ ਨਿਰਦੇਸ਼ਨ ਰਾਹੁਲ ਢੋਲਕੀਆ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅੰਤਿਮ ਚਰਣ ਵਿੱਚ ਚੱਲ ਰਹੀ ਹੈ। ਸ਼ੂਟਿੰਗ ਤੋਂ ਬਾਅਦ ਤਕਨੀਕੀ ਕੰਮ ਕਾਰ ਸ਼ੁਰੂ ਹੋ ਜਾਣਗੇ। 'ਲਮਹਾ' ਵਿੱਚ ਮੁੱਖ ਭੂਮਿਕਾਵਾਂ ਸੰਜੇ ਦੱਤ, ਬਿਪਾਸ਼ਾ ਬਸੂ ਅਤੇ ਕੁਣਾਲ ਕਪੂਰ ਨਿਭਾ ਰਹੇ ਹਨ। Date:2009-05-28 Time:00:05:32
page no.5 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |