Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2009
ਨਵੀਂ ਦਿੱਲੀ-ਵਾਹਨ ਕੰਪਨੀ ਟਾਟਾ ਮੋਟਰਜ਼ ਨੇ ਅੱਜ ਕਿਹਾ ਹੈ ਕਿ 2008-09 'ਚ ਉਸਦਾ ਸ਼ੁੱਧ ਲਾਭ 50.65 ਪ੍ਰਤਿਸ਼ਤ ਘੱਟਕੇ 1001.26 ਕਰੋੜ ਰੁੱਪਏ ਰਹਿ ਗਿਆ। Date:2009-05-30 Time:00:01:26
ਸੇਲੀਨਾ ਜੇਟਲੀ ਨਾਲ ਪਿਛਲੇ ਦਿਨੀਂ ਦਿੱਲੀ ਏਅਰਪੋਰਟ ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਨੇ ਮਾੜਾ ਵਰਤਾਓ ਕੀਤਾ ਸੀ। ਸੇਲੀਨਾ ਹੀ ਕੀ ਉਸ ਦੇ ਨਾਲ ਕਈ ਹੋਰ ਯਾਤਰੀਆਂ ਨੂੰ ਵੀ ਇਨ੍ਹਾਂ ਜਵਾਨਾਂ ਨੇ ਪ੍ਰੇਸ਼ਾਨ ਕੀਤਾ ਸੀ। ਸੇਲੀਨਾ ਨੇ ਤੁਰੰਤ ਸਾਰਿਆਂ ਦੀ ਤਰਫ਼ੋਂ ਸੀ.ਆਰ.ਪੀ.ਐਫ. ਦੇ ਉੱਚ ਦਫ਼ਤਰ 'ਚ ਇਨ੍ਹਾਂ ਜਵਾਨਾਂ ਦੀ ਸ਼ਿਕਾਇਤ ਕੀਤੀ ਸੀ। ਆਪਣੀ 'ਕਾਮੁਕਤਾ ਦੀ ਪ੍ਰਤੀਕ' ਵਾਲੀ ਦਿੱਖ ਤੋਂ ਬਾਹਰ ਨਿਕਲਣ ਲਈ ਤਰਲੋਮੱਛੀ ਹੋ ਰਹੀ ਸੇਲੀਨਾ ਦੀ ਹੁਣ ਯੋਜਨਾ ਆਪਣੀ ਡਾਰਕ ਸਾਈਟ ਨਾਲ ਨਵੇਂ-ਨਵੇਂ ਪ੍ਰਯੋਗ ਕਰਨ ਦੀ ਹੈ। ਸੇਲੀਨਾ ਨੇ ਇਹ ਸਭ ਕਰਕੇ ਦਿਖਾਉਣ ਲਈ ਮਹੇਸ਼ ਨਈਅਰ ਦੀ ਫ਼ਿਲਮ 'ਐਕਸੀਡੈਂਟ ਆਨ ਹਿਲ ਰੋਡ' ਮਿਲੀ ਹੈ। ਸੇਲੀਨਾ ਦੇ ਮਨ ਦੀ ਚਾਹ ਪੂਰੀ ਕਰਨ ਜਾ ਰਹੀ ਇਹ ਫ਼ਿਲਮ ਹਾਲੀਵੁੱਡ ਦੀ ਫ਼ਿਲਮ 'ਸਟਕ' 'ਤੇ ਆਧਾਰਿਤ ਹੈ। Date:2009-05-30 Time:00:01:26
ਸੋਨਮ ਕਪੂਰ ਦੀਆਂ ਹੁਣ ਤੱਕ ਦੋ ਫਿਲਮਾਂ ਰਿਲੀਜ਼ ਹੋਈਆਂ ਹਨ। 'ਸਾਂਵਰੀਆ' ਅਤੇ 'ਦਿੱਲੀ 6'। ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ। ਹਾਲਾਂਕਿ ਸੋਨਮ ਦੇ ਅਭਿਨੈ ਦੀ ਤਾਰੀਫ਼ ਹੋਈ, ਪਰ ਬਾਲੀਵੁੱਡ ਵਿੱਚ ਅਭਿਨੈ ਦੀ ਬਜਾਏ ਫਿਲਮਾਂ ਦੀ ਸਫ਼ਲਤਾ ਦੇਖੀ ਜਾਂਦੀ ਹੈ। ਸੋਨਮ ਨੇ ਵੀ ਵਿਸ਼ਲੇਸ਼ਣ ਕੀਤਾ ਅਤੇ ਇਹ ਪਾਇਆ ਕਿ ਉਹਨਾਂ ਨੂੰ ਟਿਕੇ ਰਹਿਣਾ ਹੈ ਤਾਂ ਆਪਣੇ ਆਪ ਨੂੰ ਹਾਟ ਅਤੇ ਗਲੈਮਰਸ ਬਣਾਉਣਾ ਪਵੇਗਾ। ਸੁਣਨ ਵਿੱਚ ਆਇਆ ਹੈ ਕਿ ਪਾਪਾ ਅਨਿਲ ਕਪੂਰ ਨਾਲ ਉਹਨਾਂ ਦੀ ਇਸੇ ਗੱਲ 'ਤੇ ਲੜਾਈ ਚੱਲ ਰਹੀ ਹੈ। Date:2009-05-30 Time:00:01:26
ਜੇਕਰ ਸਭ ਕੁਝ ਸਹੀ ਰਿਹਾ ਤਾਂ ਰੋਹਿਤ ਸ਼ੇਟੀ ਦੁਆਰਾ ਨਿਰਦੇਸ਼ਿਤ ਫਿਲਮ 'ਆਲ ਦ ਬੈਸਟ' ਵਿੱਚ ਸੰਜੇ ਦੱਤ ਅਤੇ ਮਲਿਕਾ ਸ਼ੇਰਾਵਤ ਰੋਮਾਂਸ ਕਰਦੇ ਹੋਏ ਨਜ਼ਰ ਆ ਸਕਦੇ ਹਨ। ਸੰਜੇ ਅਤੇ ਮਲਿਕਾ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਸ਼ੂਟਿੰਗ ਦੇ ਦੌਰਾਨ ਨਿਰਮਾਤਾ-ਨਿਰਦੇਸ਼ਕ ਨੂੰ ਮਹਿਸੂਸ ਹੋਇਆ ਕਿ ਸੰਜੇ ਦੱਤ ਦੀ ਵੀ ਕੋਈ ਨਾ ਕੋਈ ਨਾਇਕਾ ਹੋਣੀ ਚਾਹੀਦੀ ਹੈ। ਕਈ ਨਾਮਾਂ 'ਤੇ ਵਿਚਾਰ ਕੀਤਾ ਗਿਆ ਅਤੇ ਮਲਿਕਾ ਦਾ ਨਾਮ ਚੁਣਿਆ ਗਿਆ। ਖ਼ਬਰ ਹੈ ਕਿ ਨਖਰਿਆਂ ਦੀ 'ਮਲਿਕਾ' ਮਲਿਕਾ ਹਾਂ ਕਹਿਣਾ 'ਚ ਸਮਾਂ ਲਗਾ ਰਹੀ ਹੈ। Date:2009-05-30 Time:00:01:26
200 ਸਾਲਾਂ ਤੱਕ ਜਿਉਣ ਵਾਲੇ ਅਤੇ ਆਪਣੇ ਜੀਵਨਕਾਲ ਦੌਰਾਨ 3 ਇੰਚ ਤੋਂ ਵੱਧ ਨਾ ਵਧਣ ਵਾਲੇ ਸਿੰਗਾਪੁਰੀ ਕੱਛੂਕੰਮੇ ਫੇਂਗਸ਼ੂਈ ਵਜੋਂ ਘਰਾਂ ਅਤੇ ਦੁਕਾਨਾਂ ਵਿਚ ਰੱਖੇ ਜਾਣ ਲੱਗੇ ਹਨ। ਚੀਨੀ ਮਾਣਤਾ ਮੁਤਾਬਕ ਕਛੂਕੰਮਿਆਂ ਦੀ ਲੰਮੀ ਉਮਰ ਕਾਰਣ ਇਸ ਨੂੰ ਘਰ ਅਤੇ ਦੁਕਾਨ 'ਤੇ ਰੱਖਣ ਨਾਲ ਸੁੱਖ, ਸ਼ਾਂਤੀ, ਤਰੱਕੀ ਦੇ ਨਾਲ ਹੀ ਘਰ ਦੇ ਮੈਂਬਰਾਂ ਦੀ ਉਮਰ ਵੀ ਲੰਮੀ ਹੁੰਦੀ ਹੈ। Date:2009-05-30 Time:00:01:26
ਲੁਧਿਆਣਾ - ਸਥਾਨਕ ਨਿਊ ਸੁਭਾਸ਼ ਨਗਰ ਵਿਖੇ ਬੀਤੇ ਕੱਲ੍ਹ ਸਵੇਰੇ ਇੱਕ ਇਮਾਰਤ ਦਾ ਲੈਂਟਰ ਡਿੱਗਣ ਨਾਲ 5 ਮਜ਼ਦੂਰਾ ਦੀ ਮੌਤ ਹੋ ਗਈ ਜਦੋਂ ਕਿ 11 ਹੋਰ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। Date:2009-05-30 Time:00:01:26
ਠਾਣੇ - ਸ਼ਿਵਸੈਨਾ ਨੇਤਾ ਉੱਧਵ ਠਾਕਰੇ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਹਾਲ ਹੀ ਵਿਚ ਸੰਪੰਨ ਹੋਈਆਂ ਆਮ ਚੌਣਾਂ ਵਿਚ ਖਰਾਬ ਪ੍ਰਦਰਸ਼ਨ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੌਣਾਂ ਲਈ ਉਹ ਤਿਆਰ ਹੋਣ। Date:2009-05-30 Time:00:01:26
ਨਵੀਂ ਦਿੱਲੀ - ਸਾਬਕਾ ਆਸਟ੍ਰੇਲੀਆਈ ਕਪਤਾਨ ਅਤੇ ਟੀਮ ਇੰਡੀਆ ਦੇ ਸਾਬਕਾ ਕੋਚ ਗ੍ਰੇਗ ਚੈਪਲ ਨੇ ਕਿਹਾ ਹੈ ਕਿ 20-20 ਵਿਸ਼ਵ ਕੱਪ ਵਿਚ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਭਾਰਤ ਦੇ ਟਰੰਪ ਕਾਰਡ ਸਾਬਤ ਹੋਣਗੇ। Date:2009-05-30 Time:00:01:25
ਨਵੀਂ ਦਿੱਲੀ - ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਹੈਦਰਾਬਾਦ ਦੇ ਇੱਕ ਵਪਾਰੀ ਮੋਹਮੰਦ ਨਾਲ ਸਗਾਈ ਹੋ ਗਈ ਹੈ ਪਰ ਉਹਨਾਂ ਦੇ ਪਰਿਵਾਰ ਨੇ ਨੇੜ੍ਹਲੇ ਭਵਿੱਖ ਵਿਚ ਵਿਆਹ ਜਾਂ ਟੈਨਿਸ ਤੋਂ ਸੰਨਿਆਸ ਤੋਂ ਇਨਕਾਰ ਕੀਤਾ। Date:2009-05-30 Time:00:01:25
ਅਭਿਸ਼ੇਕ ਬੱਚਨ ਦਾ ਲੁਕ ਅੱਜ ਕੱਲ੍ਹ ਬਦਲਿਆ ਹੋਇਆ ਹੈ। ਉਹਨਾਂ ਨੇ ਵਾਲ ਛੋਟੇ ਕਰਵਾ ਲਏ ਹਨ ਅਤੇ ਕਲੀਨ ਸ਼ੇਵ ਰਹਿਣ ਲੱਗੇ ਹਨ। ਨਾਲ ਹੀ ਉਹਨਾਂ ਨੇ 12 ਤੋਂ 14 ਕਿਲੋ ਵਜਨ ਵੀ ਘਟਾ ਲਿਆ ਹੈ। ਹਾਲਾਂਕਿ ਮਣੀਰਤਨਮ ਨੇ ਉਹਨਾਂ ਨੂੰ 'ਰਾਵਣ' ਲਈ ਵਜਨ ਘਟਾਉਣ ਨੂੰ ਕਿਹਾ ਸੀ, ਪਰ ਇਸ ਮਾਮਲੇ ਵਿੱਚ ਅਭਿਸ਼ੇਕ ਕਮਜੋਰ ਹਨ। ਐਸ਼ਵਰਿਆ ਰਾਏ ਨੇ ਇਸ ਵਾਰ ਅਭਿਸ਼ੇਕ ਦੀ ਡਾਈਟ ਤੈਅ ਕਰ ਦਿੱਤੀ ਅਤੇ ਉਹਨਾਂ ਨੂੰ ਐਸ਼ ਦੇ ਮੁਤਾਬਕ ਹੀ ਖਾਣਾ ਮਿਲਿਆ। ਐਸ਼ਵਰਿਆ ਦਾ ਕਿਹਾ ਅਭਿਸ਼ੇਕ ਨੇ ਮੰਨਿਆ ਅਤੇ ਨਤੀਜਾ ਸਭ ਦੇ ਸਾਹਮਣੇ ਹੈ। Date:2009-05-30 Time:00:01:25
ਬਾਜੀਗਰ, ਅੰਜਾਮ ਅਤੇ ਡਰ ਵਰਗੀਆਂ ਫਿਲਮਾਂ ਵਿੱਚ ਖਲਨਾਇਕ ਦੇ ਕਿਰਦਾਰ ਨੂੰ ਇੱਕ ਨਵਾਂ ਅੰਦਾਜ ਦੇਣ ਵਾਲੇ ਸੁਪਰਸਟਾਰ ਸ਼ਾਹਰੁਖ ਖਾਨ ਇੱਕ ਵਾਰ ਫਿਰ 'ਧੂਮ-3' ਵਿੱਚ ਬੁਰੇ ਆਦਮੀ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਯਸ਼ਰਾਜ ਫਿਲਮਸ ਨੇ ਧੂਮ ਦੇ ਤੀਜੇ ਸੰਸਕਰਣ ਵਿੱਚ ਖਲਨਾਇਕ ਦੀ ਭੂਮਿਕਾ ਲਈ ਕਿੰਗ ਖਾਨ ਨੂੰ ਸੰਪਰਕ ਕੀਤਾ ਅਤੇ ਅਤੇ ਖਬਰ ਹੈ ਕਿ ਉਹਨਾਂ ਨੇ ਪ੍ਰਸਤਾਵ ਸਵੀਕਾਰ ਕਰ ਲਿਆ ਹੈ। Date:2009-05-30 Time:00:01:25
ਕਲਕੱਤਾ-ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜ਼ੀ ਇੱਕ ਵਿਸ਼ੇਸ ਜਹਾਜ਼ ਤੋਂ ਬੀਤੀ ਸ਼ਾਮ ਇੱਥੇ ਪਹੁੰਚੇ। Date:2009-05-30 Time:00:01:25
ਕਲਕੱਤਾ-ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ (ਏਲਾ) ਨਾਲ ਘੱਟ ਤੋਂ ਘੱਟ 115 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਜ਼ਖਮੀ ਹੋਏ ਹਨ ਅਤੇ 53 ਲੱਖ ਲੋਕ ਪ੍ਰਭਾਵਤ ਹੋਏ ਹਨ। Date:2009-05-30 Time:00:01:25
ਨਵੀਂ ਦਿੱਲੀ - ਸੰਸਾਰਕ ਰੇਟਿੰਗ ਏਜੰਸੀ ਮੂਡੀਜ਼ ਨੇ ਚਿਤਾਇਆ ਕਿ ਭਾਰਤ ਦੀ ਵਿੱਤੀ ਹਾਲਤ ਕਮਜ਼ੋਰ ਹੋਈ ਹੈ।ਮੂਡੀਜ਼ ਦਾ ਕਹਿਣਾ ਹੈ ਕਿ ਭਾਰਤ ਦੀ ਕਰਜ਼ਾ ਲੈਣ ਦੀ ਸਮਰੱਥਾ ਖਰਾਬ ਹੋਈ ਹੈ ਅਤੇ ਦੇਸ਼ ਦੀ ਰਾਜਕੋਸ਼ੀ ਨੀਤੀ ਦੀ ਨਿਸ਼ਚਿਤਤਾ ਅਤੇ ਭਰੋਸੇਯੋਗਤਾ ਵੀ ਘਟੀ ਹੈ। Date:2009-05-30 Time:00:01:25
ਇਸਲਾਮਾਬਾਦ - ਅਮਰੀਕੀ ਅਗਵਾਈ ਵਾਲੀ ਨਾਟੋ ਸੈਨਾਵਾਂ ਦੇ ਅਫਗਾਨਿਸਤਾਨ ਵਿਚ ਹਮਲਿਆਂ ਤੋਂ ਪਾਕਿਸਤਾਨ ਵਿਚ ਪੱਛਮੀ ਉੱਤਰੀ ਸਰਹੱਦੀ ਰਾਜ ਅਤੇ ਬਲੂਚਿਸਤਾਨ ਵਿਖੇ ਤਾਲੀਬਾਨੀ ਅੱਤਵਾਦੀਆਂ ਦੀ ਘੁਸਪੈਠ ਦੇ ਖਦਸ਼ੇ ਵਿਚਕਾਰ ਇੱਕ ਸੀਨੀਅਰ ਅਮਰੀਕੀ ਕਮਾਂਡਰ ਨੇ ਇਸਲਾਮਾਬਾਦ ਦਾ ਗੁਪਤ ਦੌਰਾ ਕਰਕੇ ਪਾਕਿਸਤਾਨੀ ਆਗੂਆਂ ਦੀ ਚਿੰਤਾ ਦੂਰ ਕਰਨ ਦੀ ਕੋਸ਼ਿਸ਼ ਕੀਤੀ Date:2009-05-30 Time:00:01:25
ਚੇਨਈ-ਤਮਿਲਨਾਢੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੂੰ ਗੋਢੇ ਦੇ ਸਫ਼ਲ ਆਪ੍ਰੇਸ਼ਨ ਬਾਅਦ ਅੱਜ ਇੱਥੇ ਅਪੋਲੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। Date:2009-05-30 Time:00:01:25
ਜਲੰਧਰ-ਆਈਐਸਆਈ ਦੇ ਨਾਲ ਮਿਲਕੇ ਸਿੱਖ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੁਆਰਾ ਵਿਆਨਾ 'ਚ ਡੇਰਾ ਪੰਥ ਦੇ ਨੇਤਾਵਾਂ 'ਤੇ ਹਮਲੇ ਦੀ ਸਾਜਿਸ਼ ਰੱਚਣ ਦਾ ਆਰੋਪ ਲਗਾਉਂਦੇ ਹੋਏ ਆਲ ਇੰਡੀਆ ਐਂਟੀ ਟੈਰਰਰਿਸਟ ਫ਼ਰੰਟ ਨੇ ਅੱਜ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। Date:2009-05-30 Time:00:01:25
ਪਿੱਛਲੇ ਦਿਨਾਂ ਵਿੱਚ ਇੱਕ ਖ਼ਬਰ ਬਹੁਤ ਤੇਜੀ ਨਾਲ ਫੈਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਾਧੁਰੀ ਦੀਕਸ਼ਿਤ ਅਤੇ ਦੀਪਿਕਾ ਪਾਦੁਕੋਣ ਦੇ ਬੁਆਏਫ੍ਰੈਂਡ ਰਣਬੀਰ ਕਪੂਰ 'ਦ੍ਰੌਪਦੀ' ਨਾਮ ਦੀ ਇੱਕ ਫਿਲਮ ਕਰਨ ਵਾਲੇ ਹਨ, ਜਿਸ ਦਾ ਨਿਰਦੇਸ਼ਨ ਪ੍ਰਕਾਸ਼ ਝਾ ਕਰ ਰਹੇ ਹਨ। Date:2009-05-29 Time:00:00:14
ਅਨੁਪਮ ਖੇਰ ਇਹ ਪਲ ਸ਼ਾਇਦ ਹੀ ਭੁੱਲ ਪਾਉਣਗੇ। 26 ਮਈ ਨੋ ਉਹ ਵਾਲਟ ਡਿਜਨੀ ਪ੍ਰੋਡਕਸ਼ਨ ਦੀ 'ਜੋੱਕੋਮਾਨ' ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਤਾਂ 100 ਬੱਚਿਆਂ ਦੇ ਨਾਲ ਪੂਰੀ ਯੂਨਿਟ ਨੇ ਬੈਂਡ ਬਾਜੇ ਨਾਲ ਅਨੁਪਮ ਦਾ ਸੁਆਗਤ ਕੀਤਾ। Date:2009-05-29 Time:00:00:14
ਹਾਲ ਵਿੱਚ ਹੀ ਨੀਤੂ ਚੰਦਰਾ ਨੇ ਇੱਕ ਮੈਗਜ਼ੀਨ ਲਈ ਹਾਟ ਫੋਟੋ ਸੀਨ ਸ਼ੂਟ ਕਰਵਾਏ। ਇਸ ਦਾ ਇੱਕ ਪਾਰਟੀ ਦੇ ਸਮਰਥਕਾਂ ਨੇ ਵਿਰੋਧ ਵੀ ਕੀਤਾ ਅਤੇ ਅਗਲੇ ਹੀ ਦਿਨ ਨੀਤੂ ਚੰਦਰਾ ਨੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਣ ਤੋਂ ਮਨ੍ਹਾਂ ਵੀ ਕਰ ਦਿੱਤਾ। Date:2009-05-29 Time:00:00:14
ਲੰਦਨ-ਸੈਲੀਬ੍ਰਿਟੀ ਐਸ਼ਟਨ ਕੁਚੇਰ ਅਤੇ ਜਾਨ ਮੇਅਰ ਦੇ ਬਾਅਦ ਹੁਣ 77 ਸਾਲਾ ਹਾਲੀਵੁੱਡ ਸਟਾਰ ਐਲਿਜ਼ਾਬੈਥ ਟੇਲ ਬਲਾਗਿੰਗ ਟਿਵਟਰ 'ਚ ਖੋ ਗਈ ਹੈ। Date:2009-05-29 Time:00:00:12
ਮੁੰਬਈ- ਜੀ ਸਮੂਹ ਦੀ ਕੰਪਨੀ ਡਿਸ਼ ਟੀਵੀ ਨੇ ਅੱਜ ਕਿਹਾ ਕਿ ਉਹ ਵਿਦੇਸ਼ੀ ਮੁਦਰਾ ਪਰਿਵਰਤਨੀ ਬਾਂਡ 'ਐੱਫਸੀਸੀਬੀ' ਦੇ ਰਾਹੀਂ 20 ਕਰੋੜ ਡਾਲਰ ਤੱਕ ਜੁਟਾਵੇਗੀ। ਕੰਪਨੀ ਨੇ ਬੰਬਈ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਬੋਰਡ ਨੇ ਐੱਫਸੀਸੀਬੀ ਦੇ ਰਾਹੀਂ ਲੰਮੇ ਸਮੇਂ ਦੇ ਫੰਡ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ। Date:2009-05-29 Time:00:00:12
ਨਾਸਿਕ-ਨਾਸਿਕ 'ਚ ਅੱਜ ਵਾਂਦੇਰ ਦੁਮਲਾ ਇਲਾਕੇ 'ਚ ਇੱਕ ਚਾਲਕ ਰਹਿਤ ਜਹਾਜ਼ ਦੁਰਘਟਨਾ ਗ੍ਰਸਤ ਹੋ ਗਿਆ। Date:2009-05-29 Time:00:00:12
ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਅਨੁਮਾਨ ਲਗਾਇਆ ਹੈ ਕਿ 2009 'ਚ ਵੈਸ਼ਵਿਕ ਅਰਥ ਵਿਵਸਥਾ 'ਚ 2.6 ਫ਼ੀਸਦੀ ਦੀ ਗਿਰਾਵਟ ਆਵੇਗੀ।ਪੰਜ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੈਸ਼ਵਿਕ ਅਰਥ ਵਿਵਸਥਾ ਦੇ ਬਾਰੇ 'ਚ ਪਹਿਲਾਂ ਨਿਰਾਸ਼ਾਵਾਦੀ ਅਨੁਮਾਨ ਲਗਾਇਆ ਸੀ।ਹੁਣ ਇਸ ਨੂੰ ਹੋਰ ਹੇਠਾਂ ਕਰ ਦਿੱਤਾ ਗਿਆ ਹੈ। Date:2009-05-29 Time:00:00:12
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਵਿਵਾਦਤ ਤਾਂਤ੍ਰਿਕ ਚੰਦਰਾਸਵਾਮੀ ਨੂੰ ਵਿਦੇਸ਼ ਜਾਣ ਦੀ ਇਜ਼ਾਜ਼ਤ ਇਸ ਸ਼ਰਤ ਉੱਪਰ ਦੇ ਦਿੱਤੀ ਕਿ ਉਹਨਾਂ ਨੂੰ ਸੁਣਵਾਈ ਅਦਾਲਤ ਵਿਚ 10 ਲੱਖ ਰੁਪਏ ਦੀ ਰਕਮ ਜਮਾਨਤ ਵਜੋਂ ਜਮਾ ਕਰਾਉਣੀ ਪਵੇਗੀ। Date:2009-05-29 Time:00:00:12
page no.3 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |