Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2009

ਦੂਜੇ ਬੱਚੇ ਦੀ ਆਸ ਨਹੀਂ : ਕਿਡਮੈਨ

ਨਿਊਯਾਰਕ- ਆਪਣੀ ਜਿੰਦਗੀ ਵਿੱਚ ਜਣੇਪੇ ਨੂੰ ਅਧਿਕ ਮਹੱਤਤਾ ਦੇਣ ਵਾਲੀ ਹੌਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨੇ ਉਹਨਾਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਦੂਜੇ ਬੱਚੇ ਦੀ ਉਮੀਦ ਲਗਾਈ ਬੈਠੀ ਹੈ। ਸਿੰਗਰ ਕੀਥ ਅਰਬਨ ਨਾਲ ਵਿਆਹ ਕਰਨ ਵਾਲੀ 42 ਸਾਲਾ ਇਸ ਅਭਿਨੇਤਰੀ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਦੂਜੇ ਬੱਚੇ ਦੀ ਉਮੀਦ ਨਹੀਂ ਕਰ ਰਹੀ ਹੈ।

Date:2009-05-31 Time:00:04:20

ਮੁੱਖ ਅਤੇ ਉਪ ਮੁੱਖ ਮੰਤਰੀ ਵੱਲੋਂ ਡੇਰਾ ਬੱਲਾਂ ਦਾ ਦੌਰਾ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਆਨਾ ਵਿਖੇ ਡੇਰਾ ਸਚਖੰਡ ਬੱਲਾਂ ਦੇ ਨੇਤਾਵਾਂ ਉੱਪਰ ਹਮਲੇ ਮਗਰੋਂ ਆਪਣੀ ਭਾਵਨਾ ਜ਼ਾਹਰ ਕਰਨ ਲਈ ਡੇਰੇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।

Date:2009-05-31 Time:00:04:20

ਕੈਂਪਾਂ ਤੋਂ 39 ਸ਼ੱਕੀ ਖਾੜਕੂ ਕਾਬੂ

ਇਸਲਾਮਾਬਾਦ - ਪਾਕਿਸਤਾਨੀ ਪੁਲਿਸ ਨੇ ਦੇਸ਼ ਦੇ ਅਸ਼ਾਂਤ ਪੱਛਮੀ ਉੱਤਰੀ ਸਰਹੱਦੀ ਖੇਤਰ ਵਿਚ ਵੱਖ-ਵੱਖ ਰਾਹਤ ਕੈਂਪਾਂ ਤੋਂ 39 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ।

Date:2009-05-31 Time:00:04:20

ਸਟਾਲਿਨ ਬਣੇ ਉਪ ਮੁੱਖ ਮੰਤਰੀ

ਨਵੀਂ ਦਿੱਲੀ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮ ਉੱਤੇ ਚੱਲਦਿਆਂ ਕੱਲ੍ਹ ਐੱਮ ਕਰੁਣਾਨਿਧੀ ਨੇ ਆਪਣੇ ਛੋਟੇ ਪੁੱਤਰ ਸਟਾਲਿਨ ਨੂੰ ਤਾਮਿਲਨਾਡੂ ਦਾ ਉਪ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ।

Date:2009-05-31 Time:00:04:20

ਬੰਨ੍ਹ ਟੁੱਟਣ ਕਾਰਣ ਤਿੰਨ ਹਜ਼ਾਰ ਲੋਕ ਫੱਸੇ

ਸਾਓ ਪਾਉਲੋ-ਬ੍ਰਾਜ਼ੀਲ ਵਿੱਚ ਜ਼ੋਰਦਾਰ ਵਰਖ਼ਾ ਦੇ ਕਾਰਣ ਇੱਕ ਬੰਨ੍ਹ ਟੁੱਟ ਜਾਣ ਨਾਲ ਕਰੀਬ ਤਿੰਨ ਹਜ਼ਾਰ ਲੋਕ ਫੱਸ ਗਏ ਹਨ। ਵਰਖ਼ਾ ਅਤੇ ਹੜ੍ਹ ਨਾਲ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਾਰ ਲੱਖ 15 ਹਜਾਰ ਲੋਕ ਬੇਘਰ ਹੋ ਗਏ ਹਨ।

Date:2009-05-31 Time:00:04:20

ਸ਼ੂਟਿੰਗ ਦੌਰਾਨ ਐਂਜੇਲੀਨਾ ਜੋਲੀ ਫੱਟੜ

ਨਿਊਯਾਰਕ-ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੌਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਐਂਜੇਲੀਨਾ ਜੋਲੀ ਫੱਟੜ ਹੋ ਗਈ, ਜਿਹਨਾਂ ਨੂੰ ਬਾਅਦ ਵਿੱਚ ਹਸਪਤਾਲ ਵਿਖੇ ਭਰਤੀ ਕੀਤਾ ਗਿਆ। 'ਦੀ ਸਨ' ਨਾਮਕ ਇੱਕ ਵੈਬਸਾਈਟ ਦੇ ਅਨੁਸਾਰ ਜੋਲੀ ਦੇ ਸਿਰ ਉੱਤੇ ਉਸ ਵੇਲੇ ਸੱਟ ਲੱਗੀ, ਜਦੋਂ ਉਹ ਆਪਣੀ ਆਉਣ ਵਾਲੀ ਫਿਲਮ 'ਸਾਲਟ' ਦੀ ਸ਼ੂਟਿੰਗ ਕਰ ਰਹੀ ਸੀ।

Date:2009-05-31 Time:00:04:20

ਕਰੀਨਾ ਕਪੂਰ: ਨਵੇਂ ਘਰ ਜਾਣ ਦੀ ਤਿਆਰੀ

ਇਕ ਸਮਾਂ ਸੀ ਜਦ 'ਬੇਬੋ' ਪ੍ਰਿਅੰਕਾ ਚੋਪੜਾ ਦੀ ਪੱਕੀ ਸਹੇਲੀ ਸੀ ਤੇ ਹੋ ਸਕਦਾ ਹੈ ਅੱਜ ਵੀ ਹੋਵੇ। ਕਹਿਣ ਦਾ ਮਤਲਬ ਇਥੇ ਇਹ ਹੈ ਕਿ ਇਕ ਸਮੇਂ ਪ੍ਰਿਅੰਕਾ ਨੇ ਕਰੀਨਾ ਕਪੂਰ ਲਈ ਵੱਡੀ ਕੁਰਬਾਨੀ ਦਿੱਤੀ। ਫਿਲਹਾਲ ਕਰਨ ਜੌਹਰ ਦੀ ਨਵੀਂ ਫ਼ਿਲਮ ਦੀ ਕਰੀਨਾ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਬਾਅਦ ਉਹ ਛੁੱਟੀਆਂ ਤੇ ਜਾਏਗੀ। ਉਧਰ ਕਰੀਨਾ ਕਪੂਰ ਲਈ ਸੈਫ਼ ਅਲੀ ਨੇ ਨਵਾਂ ਘਰ ਵੀ ਬਣਾ ਲਿਆ ਹੈ।

Date:2009-05-30 Time:00:01:29

ਨਾਂਅ ਵੱਡੇ, ਦਰਸ਼ਨ ਛੋਟੇ

ਲੱਗਦਾ ਹੈ ਰਾਣੀ ਮੁਖਰਜੀ ਵੀ ਹੁਣ ਇਹ ਸਮਝ ਗਈ ਹੈ ਕਿ ਉਸ ਕੋਲ ਹੁਣ ਬਹੁਤਾ ਕੰਮ ਨਹੀਂ, ਇਸ ਲਈ ਕਿਉਂ ਨਾ ਉਹ ਆਪਣਾ ਘਰ ਹੀ ਸ਼ਿੰਗਾਰ ਲਏ। ਸਮਝਣਾ ਵੀ ਚਾਹੀਦਾ ਹੈ ਕਿ ਆਖਿਰ ਰਾਣੀ ਹੁਣ ਉਮਰ ਦੇ 32ਵੇਂ ਸਾਲ 'ਚ ਪ੍ਰਵੇਸ਼ ਕਰ ਚੁੱਕੀ ਹੈ। ਅਦਿਤਯ ਚੋਪੜਾ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਪਿਆਰ ਦੀਆਂ ਪੀਂਘਾਂ ਨੇ ਰਾਣੀ ਨੂੰ ਕਿਸ ਸਥਿਤੀ 'ਚ ਲੈ ਆਂਦਾ ਹੈ। ਇਸ ਲਈ ਰਾਣੀ ਲਈ ਵੀ ਇਹੀ ਠੀਕ ਰਹੇਗਾ ਕਿ ਉਹ ਸਭ ਕੁਝ ਛੱਡ ਕੇ ਘਰ ਪਰਿਵਾਰ ਵੱਲ ਧਿਆਨ ਦੇਵੇ। ਵਰਨਾ ਫ਼ਿਲਮਾਂ ਤੇ ਫ਼ਿਲਮੀ ਦੁਨੀਆ ਦਾ ਮਨ ਰਾਣੀ ਤੋਂ ਪੂਰੀ ਤਰ੍ਹਾਂ ਭਰ ਜਾਏਗਾ। ਇਹ ਨਾ ਹੋਵੇ ਅਗਲੇ ਜਨਮ ਦਿਨ 'ਤੇ ਰਾਣੀ ਲੱਡੂਆਂ ਦੇ ਡੱਬੇ ਦੀ ਥਾਂ ਦੋ-ਦੋ ਲੱਡੂ ਤੇ ਦਸ-ਦਸ ਰੁਪਏ ਵੰਡਦੀ ਫਿਰੇ। ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਰਾਣੀ।

Date:2009-05-30 Time:00:01:29

'ਗੁਜਾਰਿਸ਼' 'ਚ ਫਿਰ ਨਜ਼ਰ ਆਏਗੀ ਰਿਤਿਕ-ਐਸ਼ ਦੀ ਜੋੜੀ

ਦੋ ਮਸ਼ਹੂਰ ਕਲਾਕਾਰਾਂ ਦੀ ਜੋੜੀ ਦੋ ਫਿਲਮਾਂ 'ਚ ਆਉਣ ਤੋਂ ਬਾਅਦ ਤੀਜੀ ਫਿਲਮ ਵਿੱਚ ਫਿਰ ਆ ਰਹੀ ਹੈ। ਇਹ ਜੋੜੀ ਹੈ ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਬੱਚਨ ਦੀ। ਦੋਵੇਂ ਇਸ ਤੋਂ ਪਹਿਲਾਂ ਫਿਲਮ 'ਧੂਮ-2' ਅਤੇ 'ਜੋਧਾ ਅਕਬਰ' 'ਚ ਇਕੱਠੇ ਆ ਚੁੱਕੇ ਹਨ। ਹੁਣ ਨਵੀਂ ਫਿਲਮ 'ਗੁਜਾਰਿਸ਼' ਵਿੱਚ ਉਹ ਪ੍ਰੇਮੀ-ਪ੍ਰੇਮਿਕਾ ਦੇ ਰੂਪ 'ਚ ਨਜ਼ਰ ਆਉਣਗੇ। ਇਹ ਫਿਲਮ ਪਤਵੰਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਬਣਾਈ ਹੈ। ਇਸ ਲਈ ਇਹ ਤੈਅ ਹੈ ਕਿ ਫਿਲਮ ਆਮ ਫਿਲਮਾਂ ਤੋਂ ਕੁਝ ਅਲੱਗ ਤਾਂ ਹੋਵੇਗੀ।

Date:2009-05-30 Time:00:01:28

ਤਿਆਰੀ ਨਹੀਂ ਕੀਤੀ ਸੀ ਸ਼ਿਲਪਾ ਨੇ

ਇਸ ਵਾਰ ਦੇ ਆਈਪੀਐਲ 'ਚ ਵੀ ਫਿਲਮੀ ਸਿਤਾਰਿਆਂ ਦਾ ਆਉਣਾ-ਜਾਣਾ ਲੱਗਿਆ ਰਿਹਾ। ਪ੍ਰੀਤੀ ਜਿੰਟਾ ਅਤੇ ਸ਼ਿਲਪਾ ਸ਼ੇਟੀ ਨੇ ਤਾਂ ਖਾਸਾ ਸਮਾਂ ਇਸ ਖੇਡ-ਤਮਾਸ਼ੇ ਲਈ ਦਿੱਤਾ, ਬਲਕਿ ਸ਼ਿਲਪਾ ਤਾਂ ਇਸਦੇ ਸਮਾਪਨ ਚਰਣ 'ਚ ਆਪਣੀ ਡਾਂਸ ਪ੍ਰਤਿਭਾ ਵੀ ਦਿਖਾਉਣ ਵਾਲੀ ਸੀ, ਪਰ ਕੀ ਕਰੀਏ, ਸਮਾਂ ਹੀ ਨਹੀਂ ਮਿਲਿਆ ਕਿ ਉਹ ਇਸਦਾ ਅਭਿਆਸ ਕਰ ਸਕਦੀ। ਇਸ ਲਈ ਸ਼ਿਲਪਾ ਨੇ ਉੱਥੇ ਡਾਂਸ ਪ੍ਰਸਤੁਤ ਕਰਨ ਦੀ ਬਜਾਏ ਕੈਟਰੀਨਾ ਨੂੰ ਡਾਂਸ ਕਰਦੇ ਦੇਖਣਾ ਜਿਆਦਾ ਪਸੰਦ ਕੀਤਾ। ਖੁਦ ਸ਼ਿਲਪਾ ਨੇ ਇਸ ਬਾਰੇ ਕਿਹਾ ਕਿ ਉਸ ਲਈ ਮੈਂ ਤਿਆਰੀ ਨਹੀਂ ਕੀਤੀ ਸੀ।

Date:2009-05-30 Time:00:01:28

ਸੱਤਿਅਮ ਦਾ ਆਡਿਟ ਕਰਾਵੇਗਾ ਵਿੱਤ ਮੰਤਰਾਲਾ

ਨਵੀਂ ਦਿੱਲੀ - ਵਿੱਤ ਮੰਤਰਾਲਾ ਘੁਟਾਲੇ ਵਿਚ ਫਸੀ ਆਈਟੀ ਕੰਪਨੀ ਸੱਤਿਅਮ ਕੰਪਿਉਟਰ ਦੇ ਖਾਤਿਆਂ ਦਾ ਵਿਸ਼ੇਸ਼ ਆਡਿਟ ਕਰਾਉਣ ਦੀ ਸੰਭਾਵਨਾ ਦੀ ਭਾਲ ਕਰ ਰਿਹਾ ਹੈ ਤਾਂ ਜੋ ਕੰਪਨੀ ਦੀ ਕਰ ਦੇਣਦਾਰੀ ਯਕੀਨੀ ਬਣਾਈ ਜਾ ਸਕੇ।

Date:2009-05-30 Time:00:01:27

ਇਰਾਨ 'ਚ ਮਸੀਦ 'ਚ ਧਮਾਕਾ, 30 ਮਰੇ

ਤਿਹਰਾਨ - ਇਰਾਨ ਦੇ ਦੱਖਣੀ ਪੂਰਬੀ ਸ਼ਹਿਰ ਜਾਹੀਦਾਨ ਵਿਖੇ ਸ਼ੀਆ ਮੁਸਲਿਮ ਮਸੀਤ ਵਿਚ ਹੋਏ ਧਮਾਕੇ ਵਿਚ 30 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 60 ਹੋਰ ਜ਼ਖਮੀ ਹੋ ਗਏ।

Date:2009-05-30 Time:00:01:27

ਮੱਧਪ੍ਰਦੇਸ਼ 'ਚ ਨਵਾਂ ਇਨਵੈਸਟਮੈਂਟ ਪਾਰਟਨਰ

ਭੋਪਾਲ-ਮੱਧਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸ਼ਿਵਰਾਜ ਸਿੰਘ ਚੌਹਾਣ ਦੀ ਮੌਜੂਦਗੀ 'ਚ ਬੀਤੀ ਸ਼ਾਮ ਵਿਭਾਗ 'ਚ ਮੱਧਪ੍ਰਦੇਸ਼ ਟ੍ਰੇਡ ਐਂਡ ਇਨਵੈਸਟਮੈਂਟ ਫੇਸੀਲਿਟੇਸ਼ਨ ਕਾਰਪੋਰੇਸ਼ਨ ਲਿਮਿਟੇਡ (ਟ੍ਰਾਇਫੇਕ) ਅਤੇ ਸੈਂਟ੍ਰਲ ਬੈਂਕ ਆਫ਼ ਇੰਡੀਆ ਦੇ ਮੱਧ ਇੱਕ ਮਹੱਤਵਪੂਰਣ ਕਰਾਰਨਾਮੇ 'ਤੇ ਦਸਤਖਤ ਹੋਏ।

Date:2009-05-30 Time:00:01:27

ਮਨਮੋਹਨ ਟੀਮ ਤਿਆਰ

ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਦਿਨ ਭਰ ਦੀ ਚਰਚਾ ਬਾਅਦ ਸਾਰੇ ਮੰਤਰੀਆਂ ਨੂੰ ਵਿਭਾਗ ਵੰਡਕੇ ਆਪਣੀ ਸਰਕਾਰ ਨੂੰ ਸੌ ਦਿਨ ਲਈ ਬਣੇ 'ਰੋਡ ਮੈਪ' 'ਤੇ ਅਮਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

Date:2009-05-30 Time:00:01:27

ਗੁਲਸ਼ਨ ਕੁਮਾਰ ਦਾ ਕਾਤਲ ਬੰਗਲਾਦੇਸ਼ ਤੋਂ ਗ੍ਰਿਫ਼ਤਾਰ

ਢਾਕਾ-ਬੰਗਲਾਦੇਸ਼ ਦੇ ਬ੍ਰਹਮਣਪੁਰੀਆ ਇਲਾਕੇ ਤੋਂ ਸੰਗੀਤ ਕੈਸੇਟ ਬਨਾਉਣ ਵਾਲੀ ਕੰਪਨੀ ਟੀ-ਸੀਰੀਜ਼ ਦੇ ਮਾਲਿਕ ਨੂੰ ਗੁਲਸ਼ਨ ਕੁਮਾਰ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਪਰੰਤੂ ਪੈਰੋਲ 'ਤੇ ਰਿਹਾਅ ਹੋਣ ਬਾਅਦ ਫ਼ਰਾਰ ਚੱਲ ਰਹੇ ਅਬਦੁਲ ਰਉਫ਼ ਮਰਚੈਂਟ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ।

Date:2009-05-30 Time:00:01:27

ਭਾਜਪਾ ਲੱਭੇਗੀ ਹਾਰ ਦੇ ਕਾਰਣ ਅੱਜ

ਲਖਨਊ-ਲੋਕਸਭਾ ਚੋਣਾਂ 'ਚ ਹਾਸ਼ੀਏ 'ਤੇ ਪਹੁੰਚੀ ਭਾਰਤੀ ਜਨਤਾ ਪਾਰਟੀ (ਭਾਜਪਾ) ਅੱਜ ਇੱਥੇ ਹਾਰ ਦੇ ਕਾਰਣਾਂ ਦਾ ਪਤਾ ਲਗਾਵੇਗੀ।

Date:2009-05-30 Time:00:01:27

ਮਮਤਾ ਬੈਨਰਜ਼ੀ ਲਈ ਕਲਕੱਤਾ ਹਾਲੇ ਦੂਰ:ਮਾਕਪਾ

ਭੋਪਾਲ-ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦਾ ਮੰਨਣਾ ਹੈ ਕਿ ਪੱਛਮੀ ਬੰਗਾਲ ਦੀ ਮੁੱਖਮੰਤਰੀ ਬਨਣ ਦਾ ਸੁਪਨਾ ਦੇਖਣ ਵਾਲੀ ਮਮਤਾ ਬੈਨਰਜ਼ੀ ਲਈ ਕਲਕੱਤਾ ਹਾਲੇ ਕਾਫ਼ੀ ਦੂਰ ਹੈ ਅਤੇ ਉਸ ਦੇ ਪਹਿਲੇ ਰੇਲ ਮੰਤਰੀ ਦੇ ਰੂਪ 'ਚ ਉਨ੍ਹਾ ਨੂੰ ਆਪਣੀ ਯੋਗਤਾ ਪ੍ਰਮਾਣਿਤ ਕਰਨੀ ਹੋਵੇਗੀ।

Date:2009-05-30 Time:00:01:27

ਅਪੈਕਸ ਬੈਂਕ ਨੂੰ ਵੰਡ 'ਚ ਮਿਲੀ 21.62 ਕਰੋੜ ਦੀ ਰਾਸ਼ੀ

ਰਾਏਪੁਰ-ਛੱਤੀਸਗੜ੍ਹ ਰਾਜ ਕੇਂਦਰੀ ਸਹਿਕਾਰੀ ਬੈਂਕ (ਅਪੈਕਸ ਬੈਂਕ) ਨੂੰ ਪੂਰਵ ਵਰਤੀ ਰਾਜ ਮੱਧਵਰਤੀ ਤੋਂ ਬਟਵਾਰੀ 'ਚ 21 ਕਰੋੜ 62 ਲੱਖ ਰੁੱਪਏ ਦੀ ਧਨਰਾਸ਼ੀ ਪ੍ਰਾਪਤ ਹੋਈ ਹੈ।

Date:2009-05-30 Time:00:01:26

ਭੇਲ ਦੀ ਵਿੱਕਰੀ ਅਤੇ ਮੁਨਾਫ਼ਾ ਵੱਧਿਆ

ਨਵੀਂ ਦਿੱਲੀ-ਆਰਥਿਕ ਮੰਦੀ ਦੇ ਵਾਬਜੂਦ ਬਿਜਲੀ ਉਪਕਰਣ ਬਨਾਉਣ ਵਾਲੀ ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ (ਭੇਲ) ਨੇ ਪਿੱਛਲੇ ਸਾਲ ਦੀ ਚੌਥੀ ਤਿਮਾਹੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਦੀ ਵਿੱਕਰੀ 'ਚ 40 ਪ੍ਰਤਿਸ਼ਤ ਅਤੇ ਸ਼ੁੱਧ ਮੁਨਾਫ਼ੇ 'ਚ 22 ਪ੍ਰਤਿਸ਼ਤ ਦਾ ਵਾਧਾ ਹੋਇਆ।

Date:2009-05-30 Time:00:01:26

ਵਸੇਬਾ ਰੋਕੇ ਇਜ਼ਰਾਇਲ : ਓਬਾਮਾ

ਵਾਸ਼ਿੰਗਟਨ - ਪੱਛਮੀ ਏਸ਼ੀਆਈ ਸੰਕਟ ਦੇ ਵੱਖਰੇ ਫਿਲਸਤੀਨੀ ਦੇਸ਼ ਉੱਪਰ ਅਧਾਰਤ ਦੋ ਦੇਸ਼ੀ ਹੱਲ ਪ੍ਰਤੀ ਆਪਣਾ ਸੰਕਲਪ ਦੁਹਰਾਉਂਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਜ਼ਰਾਇਲ ਨੂੰ ਆਪਣੇ ਕਬਜ਼ੇ ਵਾਲੇ ਪੱਛਮੀ ਤੱਟ ਵਿਚ ਯਹੂਦੀ ਬਸਤੀਆਂ ਦਾ ਵਸੇਬਾ ਰੋਕਣ ਲਈ ਕਿਹਾ ਹੈ।

Date:2009-05-30 Time:00:01:26

ਸੰਤਰੇ ਦੀ ਜਮੀਨ ਨੂੰ ਯੁਨੇਸਕੋ ਦੀ ਮਾਣਤਾ

ਸ਼ਿਲਾਂਗ - ਸੰਤਰੇ ਦੀ ਮਾਤ ਭੂਮੀ ਨੂੰ ਸੰਰਖਿਅਤ ਕਰਨ ਲਈ ਮੇਘਾਲਿਆ ਦੇ ਗਾਰੋ ਹਿਲਸ ਜਿਲ੍ਹੇ ਦੇ ਨਾਕਰੇਕ ਬਾਇਉ ਸਫੇਅਰ ਰਿਜ਼ਰਵ ਨੂੰ ਯੁਨੇਸਕੋ ਨੇ ਵਰਲਡ ਵਾਇਡ ਨੈਟਵਰਕ ਆਫ ਬਾਇਉ ਸਫੇਅਰ ਰਿਜ਼ਰਵ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

Date:2009-05-30 Time:00:01:26

ਹਿਊਲਿਟ ਪੈਕਡ 'ਚ 850 ਲੋਕਾਂ ਦੀ ਛਾਂਟੀ

ਲੰਦਨ-ਕੰਪਿਊਟਰ ਉਪਕਰਣ ਬਨਾਉਣ ਵਾਲੀ ਪ੍ਰਮੁੱਖ ਬਹੁਰਾਸ਼ਟਰੀ ਕੰਪਨੀ ਹਿਲਿਟ ਪੈਕਡ ਵੀ ਵੈਸ਼ਵਿਕ ਮੰਦੀ ਦੀ ਮਾਰ ਤੋਂ ਬੱਚ ਨਹੀਂ ਸਕੀ ਹੈ।ਕਾਰੋਬਾਰੀ ਖਰਚ ਘਟਾਉਣ ਲਈ ਯੂਰੋਪ,ਪੱਛਮੀ ਏਸ਼ੀਆ ਅਤੇ ਅਫ਼ਰੀਕਾ 'ਚ 5700 ਕਰਮਚਾਰੀਆਂ ਦੀ ਛਾਂਟੀ ਦੀ ਯੋਜਨਾ ਤਹਿਤ ਉਸ ਨੇ ਸਕਾਟਲੈਂਡ ਸਥਿੱਤ ਆਪਣੇ ਕਾਰਖਾਨੇ ਦੇ 850 ਕਰਮਚਾਰੀਆਂ ਦੀ ਨੌਕਰੀ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ।ਛਾਂਟੀ ਸਕਾਟਲੈਂਡ ਕਾਰਖਾਨੇ ਦੇ ਮੁੜਨਿਰਮਾਣ ਵਿਭਾਗ 'ਚ ਕੀਤੀ ਜਾ ਰਹੀ ਹੈ।

Date:2009-05-30 Time:00:01:26

ਬੈਂਕ ਆਫ਼ ਇੰਡੀਆ ਦਾ ਸ਼ੁੱਧ ਲਾਭ ਵੱਧਿਆ

ਮੁੰਬਈ-ਸਰਵਜਨਕ ਖੇਤਰ ਦੇ ਪ੍ਰਮੁੱਖ ਬੈਂਕ (ਬੈਂਕ ਆਫ਼ ਇੰਡੀਆ) ਦਾ ਸ਼ੁੱਧ ਲਾਭ 31 ਮਾਰਚ ਨੂੰ ਸਮਾਪਤ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 19 ਅਰਬ 60 ਕਰੋੜ ਰੁੱਪਏ ਤੋਂ ਵੱਧਕੇ 30 ਅਰਬ 88 ਕਰੋੜ ਰੁੱਪਏ ਹੋ ਗਿਆ।

Date:2009-05-30 Time:00:01:26

ਰੁੱਪਏ 'ਚ ਮਜ਼ਬੂਤੀ ਜ਼ਾਰੀ

ਮੁੰਬਈ-ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਰੁੱਪਏ 'ਚ ਮਜ਼ਬੂਤੀ ਅੱਜ ਵੀ ਜ਼ਾਰੀ ਰਹੀ ਅਤ ਇਹ 49 ਪੈਸੇ ਹੋਰ ਮਜ਼ਬੂਤ ਹੋ ਕੇ 4711-12 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।

Date:2009-05-30 Time:00:01:26

ਵਿਆਨਾ ਮਾਮਲੇ ਦੀ ਸੀਬੀਆਈ ਜਾਂਚ ਹੋਵੇ:ਬਿੱਟਾ

ਜਲੰਧਰ-ਆਈਐਸਆਈ ਦੇ ਨਾਲ ਮਿਲਕੇ ਸਿੱਖ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੁਆਰਾ ਵਿਆਨਾ 'ਚ ਡੇਰਾ ਪੰਥ ਦੇ ਨੇਤਾਵਾਂ 'ਤੇ ਹਮਲੇ ਦੀ ਸਾਜਿਸ਼ ਰੱਚਣ ਦਾ ਆਰੋਪ ਲਗਾਉਂਦੇ ਹੋਏ ਆਲ ਇੰਡੀਆ ਐਂਟੀ ਟੈਰਰਰਿਸਟ ਫ਼ਰੰਟ ਨੇ ਅੱਜ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Date:2009-05-30 Time:00:01:26


1   2   3   4   5   6   7   8   9   10  

page no.2

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009