Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 12 - 2009
ਜੈਤੋ - ਪੰਜਾਬ ਸਰਕਾਰ ਦੁਆਰਾ ਰਾਜ ਦੇ ਸਾਰੇ ਸਰਕਾਰੀ,ਗੈਰ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਕ ਹ 25 ਤੋਂ 31 ਦਸੰਬਰ ਤੱਕ ਠੰਢ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ। Date:2009-12-24 Time:00:17:20
ਚੰਡੀਗੜ੍ਹ - ਪੱਛਮੀ ਉੱਤਰ ਖੇਤਰ 'ਚ ਠੰਢ ਅਤੇ ਧੁੰਦ ਦੇ ਚੱਲਦਿਆਂ ਸ਼ੀਤ ਲਹਿਰ ਦਾ ਪ੍ਰਕੋਪ ਵੱਧ ਗਿਆ ਹੈ,ਜਿਸ ਨਾਲ ਰੋਹਤਕ ਅਤੇ ਆਦਮਪੁਰ 'ਚ ਤਾਪਮਾਨ ਇੱਕ ਡਿਗਰੀ ਦੇ ਆਸਪਾਸ ਦਰਜ਼ ਕੀਤਾ ਗਿਆ ਹੈ। Date:2009-12-24 Time:00:17:20
ਜੇਨੇਵਾ - ਸਪੇਨ ਦੀ ਪ੍ਰਸਿੱਧ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੂੰ 'ਫੀਫਾ ਵਰੱਲਡ ਫੁੱਟਬਾਲਰ ਆਫ ਦੀ ਯੀਅਰ' ਪੁਰਸਕਾਰ ਦੇ ਨਾਲ ਨਿਵਾਜਿਆ ਗਿਆ। Date:2009-12-24 Time:00:17:20
ਵੈਲਿੰਗਟਨ : ਚੋਟਾਂ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਤੇਜ ਗੇਂਦਬਾਜ ਸ਼ੇਨ ਬਾਂਡ ਨੇ ਇੱਕ ਰੋਜ਼ਾ ਤੇ ਟਵੈਂਟੀ 20 ਮੈਚਾਂ ਵਿੱਚ ਆਪਣਾ ਕੌਮਾਂਤਰੀ ਕੈਰੀਅਰ ਲੰਮਾ ਖਿੱਚਣ ਦੇ ਲਈ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। Date:2009-12-24 Time:00:17:20
ਕਹਾਣੀ ਇੱਕ ਵਾਰ ਫਿਰ ਬਦਲ ਰਹੀ ਹੈ ਅਤੇ ਬਾਲੀਵੁੱਡ ਦੀ ਇੱਕ ਜੋੜੀ ਜੋ ਵਿਛੜਨ ਲੱਗੀ ਸੀ, ਲੱਗ ਰਿਹਾ ਹੈ ਵਾਪਸ ਨਜ਼ਦੀਕ ਆ ਗਈ ਹੈ। ਗੱਲ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਨ ਦੀ ਹੈ। ਦੋਵਾਂ ਦੇ ਅਲੱਗ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਬਲਕਿ ਉਸ ਤੋਂ ਅੱਗੇ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ। ਜਿਵੇਂ ਇਹ ਕਿ ਰਣਬੀਰ ਅਤੇ ਕੈਟਰੀਨਾ ਵਿਚਕਾਰ ਕੁਝ-ਕੁਝ ਸ਼ੁਰੂ ਹੋ ਗਿਆ ਹੈ। ਉੱਧਰ ਦੀਪਿਕਾ ਨੇ ਨਵਾਂ ਸਾਲ ਸਾਦਗੀ ਨਾਲ ਮਨਾਉਣ ਦੀ ਗੱਲ ਕਹੀ। ਇਸ 'ਤੇ ਸੋਚਿਆ ਜਾਣ ਲੱਗਿਆ ਕਿ ਰਣਬੀਰ ਨਾਲੋਂ ਦੋਸਤੀ ਟੁੱਟਣ ਦੇ ਦੁੱਖ ਵਿੱਚ ਸ਼ਾਇਦ ਉਹ ਅਜਿਹਾ ਕਰ ਰਹੀ ਹੋਵੇ। ਇਸ ਦੌਰਾਨ ਤਾਜਾ ਖ਼ਬਰ ਇਹ ਆ ਗਈ ਕਿ ਪਿਛਲੇ ਦਿਨੀਂ ਉਹ ਇੱਕ ਪਾਰਟੀ ਵਿੱਚ ਮਿਲੇ। ਉਹਨਾਂ ਨੇ ਇੱਕ ਹੀ ਟੇਬਲ 'ਤੇ ਡਿਨਰ ਲਿਆ ਅਤੇ ਸਧਾਰਨ ਰੂਪ ਨਾਲ ਗੱਲਾਂ ਬਾਤਾਂ ਕੀਤੀਆਂ। ਦੋਵਾਂ Date:2009-12-24 Time:00:17:20
ਰਾਣੀ ਲਛਮੀਬਾਈ ਦੇ ਜੀਵਨ 'ਤੇ ਅਧਾਰਤ ਫਿਲਮ ਬਣਾਉਣ ਦੀ ਸੁਸ਼ਮਿਤਾ ਸੇਨ ਨੇ ਜ਼ੋਰਦਾਰ ਤਰੀਕੇ ਨਾਲ ਘੋਸ਼ਣਾ ਕੀਤੀ ਸੀ। ਸਲਮਾਨ ਖਾਨ ਨੂੰ ਉਹਨਾਂ ਨੇ ਫਿਲਮ ਕਰਨ ਦਾ ਪ੍ਰਸਤਾਵ ਦਿੱਤਾ ਸੀ। ਸ਼ੇਖਰ ਕਪੂਰ ਨੂੰ ਉਹਨਾਂ ਨੇ ਨਿਰਦੇਸ਼ਨ ਦਾ ਭਾਰ ਉਠਾਉਣ ਲਈ ਕਿਹਾ ਸੀ। ਪਰ ਉਸ ਤੋਂ ਬਾਅਦ ਇਸ ਫਿਲਮ ਦੇ ਬਾਰੇ ਕੁਝ ਵੀ ਨਹੀਂ ਸੁਣਾਈ ਦਿੱਤਾ। 'ਸਲਮਾਨ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਆਪਣੀਆਂ ਡੇਟਸ 'ਵੀਰ' ਨੂੰ ਦਿੱਤੀਆਂ ਹਨ। ਉਹ ਇਕੱਠਾ ਦੋ ਪੀਰੀਅਡ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਸਨ। ਜਿੱਥੋਂ ਤੱਕ ਸ਼ੇਖਰ ਸਾ ਸਵਾਲ ਹੈ, ਤਾਂ ਸਕ੍ਰਿਪਟ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਫਿਲਮ ਮੈਨੂੰ ਹੀ ਨਿਰਦੇਸ਼ਿਤ ਕਰਨੀ ਚਾਹੀਦੀ ਹੈ, ਕਿਉਂਕਿ ਮੈਂ ਸਕ੍ਰਿਪਟ 'ਤੇ ਬਹੁਤ ਮਿਹਨਤ ਕੀਤੀ ਹੈ।' ਸੁਸ਼ਮਿਤਾ ਦੱਸਦੀ ਹੈ। ਸੁਸ਼ਮਿਤਾ ਦਾ ਕਹਿਣਾ ਹੈ ਕਿ ਜ Date:2009-12-24 Time:00:17:20
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਬੁੱਧਵਾਰ ਨੂੰ ਸੁਝਾਅ ਦਿੱਤਾ ਹੈ ਕਿ ਗ੍ਰਹਿ ਮੰਤਰਾਲੇ ਨੂੰ ਵਿਭਾਜਿਤ ਕਰ ਦੇਣਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਅੰਦਰੂਨੀ ਸੁਰੱਖਿਆ ਨਾਲ ਪ੍ਰਤੱਖ ਤੌਰ 'ਤੇ ਨਹੀਂ ਜੁੜ੍ਹੇ ਮਾਮਲਿਆਂ ਨੂੰ ਇੱਕ ਅਲੱਗ ਮੰਤਰਾਲੇ ਦੇ ਅਧੀਨ ਕਰ ਦੇਣਾ ਚਾਹੀਦਾ ਹੈ। Date:2009-12-24 Time:00:17:20
ਵਾਸ਼ਿੰਗਟਨ - ਅਮਰੀਕਾ ਨੇ ਇਰਾਕ ਵਿਖੇ ਸਥਿੱਤ ਅੱਤਵਾਦੀ ਗੁੱਟ ਜੇਆਰਟੀਐਨ ਉੱਪਰ ਆਰਥਿਕ ਪ੍ਰਤੀਬੰਧ ਲਗਾਇਆ ਹੈ।ਅਮਰੀਕਾ ਵਿਖੇ ਜੇਆਰਟੀਐਨ ਦੀ ਜਾਇਦਾਦ ਅਤੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। Date:2009-12-24 Time:00:17:20
ਢਾਕਾ : ਬੰਗਲਾਦੇਸ਼ ਦੀ ਸੁਪਰੀਮ ਕੋਰਟ ਵਿੱਚ ਮਾਣਯੋਗ ਜੱਜ ਐੱਮ ਤਫ਼ੱਜੁਲ ਇਸਲਾਮ ਨੇ ਅੱਜ ਦੇਸ਼ ਦੇ ਨਵੇਂ ਚੀਫ਼ ਜਸਟਿਸ ਦੇ ਰੂਪ ਵਿੱਚ ਸਹੁੰ ਚੁੱਕੀ।ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਜਿਲੁਰ ਰਹਿਮਾਨ ਨੇ ਇੱਥੇ ਬੰਗ ਭਵਨ ਵਿੱਚ ਆਯੋਜਿਤ ਸਮਾਰੋਹ ਦੌਰਾਨ ਜਸਟਿਸ ਇਸਲਾਮ ਨੂੰ ਅਹੁਦੇ ਅਤੇ ਗੁਪਤ ਨਿਯਮ ਸਬੰਧੀ ਦੀ ਸਹੁੰ ਚੁਕਾਈ। Date:2009-12-24 Time:00:17:20
ਜੰਮੂ - ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨੂੰ ਮਾਰ ਕੇ ਚਰਚਾ ਵਿੱਚ ਆਈ ਰੁਖਸਾਨਾ ਕੌਸਰ ਨੂੰ ਅਖਿਰਕਾਰ ਜੰਮੂ ਕਸ਼ਮੀਰ ਵਿੱਚ ਪੱਕੀ ਨੌਕਰੀ ਮਿਲ ਗਈ ਹੈ। Date:2009-12-24 Time:00:17:20
ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਦੇਸ਼ ਦੇ ਯੂਰੇਨੀਅਮ ਵਿਕਾਸ ਪ੍ਰੋਗ੍ਰਾਮ ਉੱਤੇ ਰੋਕ ਸਬੰਧੀ ਸੰਯੁਕਤ ਰਾਸ਼ਟਰ ਸਮਝੌਤੇ ਨੂੰ ਸਵੀਕਾਰ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰਨਾਂ ਪੱਛਮੀ ਦੇਸ਼ਾਂ ਦੁਆਰਾ ਨਿਰਧਾਰਿਤ ਸਮੇਂ ਸੀਮਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। Date:2009-12-24 Time:00:17:20
ਲੰਡਨ : ਅੱਤਵਾਦੀ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦੇ ਨਜਦੀਕੀ ਰਿਸ਼ਤੇਦਾਰ ਇਰਾਨ ਵਿੱਚ ਸਥਿਤ ਇੱਕ ਗੁਪਤ ਟਿਕਾਣੇ ਉੱਤੇ ਜਿੰਦਗੀ ਵਸਰ ਕਰ ਰਹੇ ਹਨ।ਬ੍ਰਿਟੇਨ ਦੇ ਨਿਊਜ਼ ਪੇਪਰ ਦੀ ਟਾਈਮਜ਼ ਨੇ ਅੱਜ ਪ੍ਰਕਾਸ਼ਿਤ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਵਿਖੇ ਗੁਪਤ ਟਿਕਾਣੇ ਉੱਤੇ ਰਹਿ ਰਹੇ ਇਸ ਸਮੂਹ ਵਿੱਚ ਲਾਦੇਨ ਦੀ ਪਤਨੀ ਅਤੇ ਬੱਚੇ ਸ਼ਾਮਿਲ ਹਨ। Date:2009-12-24 Time:00:17:20
ਪੇਸ਼ਾਵਰ - ਪ੍ਰੈਸ ਕਲੱਬ ਦੇ ਬਾਹਰ ਕੀਤੇ ਗਏ ਇੱਕ ਆਤਮਘਾਤੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਵੀਹ ਹੋਰ ਜ਼ਖਮੀ ਹੋ ਗਏ। Date:2009-12-23 Time:00:17:24
ਵਾਸ਼ਿੰਗਟਨ - ਭਾਰਤੀ ਮਾਲਵਾਹਕ ਜਹਾਜ਼ ਦੀ ਇੰਝਣ ਦੀ ਮੁਰੰਮਤ ਦਾ ਕੰਮ ਜਹਾਜ਼ ਦੇ ਇੰਜਨੀਅਰਾਂ ਦੁਆਰਾ ਕਰਨ ਤੋਂ ਬਾਅਦ ਜਹਾਜ਼ ਚਾਲਕ ਦੇ ਦਲ ਦੇ 28 ਮੈਂਬਰਾਂ ਨਾਲ ਉਸ ਨੂੰ ਆਪਣੀ ਮੰਜ਼ਿਲ ਪੋਰਟਲੈਂਡ ਵੱਲ ਰਵਾਨਾ ਕਰ ਦਿੱਤਾ ਗਿਆ ਹੈ। Date:2009-12-23 Time:00:17:24
ਨਵੀਂ ਦਿੱਲੀ : ਅਦਾਨੀ ਪਾਵਰ ਲਿਮੀਟੇਡ ਦੀ ਸਹਿਯੋਗੀ ਕੰਪਨੀ ਅਦਾਨੀ ਪਾਵਰ ਰਾਜਸਥਾਨ ਲਿਮੀਟੇਡ ਨੂੰ ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਲਿਮੀਟੇਡ (ਆਰਆਰਵੀਪੀਐੱਨਐੱਲ) ਵੱਲੋਂ ਲੰਮੇ ਸਮੇਂ ਤੱਕ ਦੇ ਲਈ 1200 ਮੈਗਾਵਾਟ ਬਿਜਲੀ ਸਪਲਾਈ ਦਾ ਠੇਕਾ ਮਿਲਿਆ ਹੈ। Date:2009-12-23 Time:00:17:23
ਨਵੀਂ ਦਿੱਲੀ : ਪੇਪਰ ਅਤੇ ਉਸਦੇ ਉਤਪਾਦ ਬਣਾਉਣ ਵਾਲੀ ਕੰਪਨੀ ਸਪੈਸ਼ਿਅਲਿਟੀ ਪੇਪਰਜ਼ ਲਿਮੀਟੇਡ ਨੂੰ ਓਮਾਨ ਤੋਂ ਦੋ ਹਜਾਰ ਟਨ ਦੇ ਨਿਰਯਾਤ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਦੱਸਿਆ ਕਿ ਇਸ ਨਾਲ ਉਸਦੇ ਨਿਰਯਾਤ ਕਾਰੋਬਾਰ ਵਿੱਚ ਵਾਧਾ ਹੋਣ ਦੇ ਨਾਲ ਹੀ ਓਮਾਨ ਵਿੱਚ ਵੀ ਉਸਦਾ ਕਾਰੋਬਾਰ ਵੱਧੇਗਾ। Date:2009-12-23 Time:00:17:23
ਨੈਰੋਬੀ - ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੇ ਇੱਕ ਭਾਰਤੀ ਪੋਤ ਨੂੰ ਅਗਵਾ ਕਰ ਲਿਆ ਹੈ,ਜਿਸ 'ਤੇ ਚਾਲਕ ਦਲ ਦੇ 13 ਮੈਂਬਰ ਸਵਾਰ ਸਨ। Date:2009-12-23 Time:00:17:23
ਕੋਲਕਾਤਾ : ਕੇਂਦਰ ਸਰਕਾਰ ਨੇ ਵਰ੍ਹੇ 2009-12 ਦੇ ਦੌਰਾਨ ਸਰਵਜਨਕ ਅਦਾਰਿਆਂ ਵਿੱਚ ਵਿਨਿਵੇਸ਼ ਨਾਲ ਜੁਟਾਈ ਜਾਣ ਵਾਲੀ ਰਾਸ਼ੀ ਨੂੰ ਪੂੰਜੀ ਨਿਵੇਸ਼ ਵਿੱਚ ਲਗਾਉਣ ਦਾ ਫੈਸਲਾ ਲਿਆ ਗਿਆ ਹੈ। Date:2009-12-23 Time:00:17:23
ਲੰਡਨ : ਇਰਾਨ ਤੇ ਇਰਾਕ ਦੇ ਵਿਚਕਾਰ ਟਕਰਾਅ ਦੀ ਆਸ਼ੰਕਾ ਟੱਲਣ ਦੇ ਨਾਲ ਕੱਲ੍ਹ ਕੌਮਾਂਤਰੀ ਕਾਰੋਬਾਰ ਵਿੱਚ ਕੱਚੇ ਤੇਲ ਦੇ ਭਾਅ 73 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬੋਲੇ ਗਏ।ਅਮਰੀਕਾ ਤੇ ਯੂਰੋਪ ਵਿੱਚ ਕੜਾਕੇ ਦੀ ਠੰਡ ਪੈਣ ਦੇ ਕਾਰਣ ਕੱਚੇ ਤੇਲ ਦੇ ਭਾਅ 75 ਡਾਲਰ ਪ੍ਰਤੀ ਬੈਰਲ ਤੱਕ ਗਏ, ਪ੍ਰੰਤੂ ਇਰਾਨ ਇਰਾਕ ਦੇ ਵਿਚਕਾਰ ਟਕਰਾਅ ਘੱਟਣ ਅਤੇ ਤੇਲ ਨਿਰਯਾਤਕ ਰਾਸ਼ਟਰ ਸੰਗਠਨ 'ਓਪੇਕ' ਦੇ ਹਫ਼ਤੇ ਅੰਤ ਤੋਂ ਪਹਿਲਾਂ ਇਹਨਾਂ ਵਿੱਚ ਸਥਿਰਤਾ ਬਣੀ ਰਹੀ ਹੈ। Date:2009-12-23 Time:00:17:23
ਜੈਪੁਰ - ਪਿੰਡ ਇੰਦਰਖੇਤ ਦੇ ਨਜ਼ਦੀਕ ਅੱਜ ਇੱਕ ਬੱਸ ਅਤੇ ਟਰੱਕ ਵਿੱਚ ਆਪਸੀ ਟੱਕਰ ਹੋ ਜਾਣ ਕਾਰਣ ਇੱਕੀ ਲੋਕ ਜ਼ਖਮੀ ਹੋ ਗਏ। Date:2009-12-23 Time:00:17:23
ਨਵੀਂ ਦਿੱਲੀ - ਚਿਪ ਬਣਾਉਣ ਵਾਲੀ ਕੰਪਨੀ ਇੰਟੈਲ ਨੇ ਆਪਣੇ 'ਐਟਮ' ਪ੍ਰੋਸੈਸਰ ਦਾ ਨਵਾਂ ਵਰਜਨ ਲਾਂਚ ਕੀਤਾ ਜੋ ਪਹਿਲਾਂ ਦੇ ਚਿਪ ਦੀ ਤੁਲਨਾ ਵਿੱਚ 20 ਫੀਸਦੀ ਘੱਟ ਬਿਜਲੀ ਦੀ ਖਪਤ ਕਰੇਗਾ। ਨੈਟਬੁੱਕ ਅਤੇ ਐਂਟਰੀ ਲੇਵਲ ਡੈਸਕਟਾਪ ਲਈ ਡਿਜਾਇਨ ਕੀਤੇ ਗਏ ਐਟਮ ਪ੍ਰੋਸੈਸਰਾਂ ਨੂੰ ਇੰਟੈਲ ਨੇ ਜੂਨ 2008 ਵਿੱਚ ਪੇਸ਼ ਕੀਤਾ ਸੀ। ਕੰਪਨੀ ਦੇ ਨਵੇਂ ਪ੍ਰੋਸੈਸਰ ਵਿੱਚ ਨੋਟਬੁੱਕ ਲਈ ਬਿਜਲੀ ਦੀ ਘੱਟ ਖਪਤ ਕਰਨ ਵਾਲਾ ਇੱਕ ਇੰਟੈਲ ਚਿਪਸੈਟ ਲੱਗਿਆ ਹੋਇਆ ਹੈ। Date:2009-12-23 Time:00:17:23
ਦੁਬਈ : ਕਤਰ ਏਅਰਵੇਜ ਦੁਬਈ ਤੋਂ ਅਗਲੇ ਸਾਲ ਫਰਵਰੀ ਵਿੱਚ ਆਈਟੀ ਕੇਂਦਰ ਬੈਂਗਲੂਰ ਦੇ ਲਈ ਪ੍ਰਤੀਦਿਨ ਉਡਾਨ ਸੇਵਾ ਸ਼ੁਰੂ ਕਰੇਗੀ।ਕਤਰ ਏਅਰਵੇਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਕਬਰ ਅਲ ਬਕਰ ਨੇ ਅੱਜ ਇੱਥੇ ਦੱਸਿਆ ਕਿ ਮੰਦੀ ਦੇ ਦੌਰ ਵਿੱਚ ਜਿੱਥੇ ਹਵਾਬਾਜੀ ਕੰਪਨੀਆਂ ਉਡਾਨਾਂ ਰੱਦ ਕਰ ਰਹੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੀਆਂ ਕਟੌਤੀ ਕਰ ਰਹੀਆਂ ਹਨ। Date:2009-12-23 Time:00:17:23
ਨਵੀਂ ਦਿੱਲੀ : ਸਨ ਟੈਲੀਵਿਜ਼ਨ ਨੈੱਟਵਰਕ ਲਿਮੀਟੇਡ ਭਾਰਤ ਸਮੇਤ ਵਿਦੇਸ਼ ਵਿੱਚ ਆਪਣੇ ਕਾਰੋਬਾਰ ਵਿਸਤਾਰ ਦੇ ਲਈ ਨੈੱਟਵਰਕ ਪ੍ਰਣਾਲੀ ਦਾ ਮੁੜ੍ਹ ਗਠਨ ਕਰੇਗੀ। Date:2009-12-23 Time:00:17:23
ਇੰਦੌਰ - ਇੰਦੌਰ ਪੁਲਿਸ ਨੇ ਆਈਆਈਐਮ ਇੰਦੌਰ ਦੀ ਅਸਿਸਟੇਂਟ ਪ੍ਰੋਫੈਸਰ ਅੰਮ੍ਰਿਤਾ ਪੰਚੋਲੀ ਦੀ ਹੱਤਿਆ ਦੀ ਗੁੱਥੀ ਸੁਲਝਾ ਲਈ ਹੈ ਅਤੇ ਪੁਲਿਸ ਦੁਆਰਾ ਦਾਅਵਾ ਕੀਤਾ ਹੈ ਕਿ ਪ੍ਰੋਫੈਸਰ ਦੀ ਹੱਤਿਆ ਉਨ੍ਹਾ ਦੇ ਡ੍ਰਾਈਵਰ ਅਨਿਲ ਨੇ ਆਪਣੇ ਇੱਕ ਸਾਥੀ ਨਾਲ ਮਿਲਕੇ ਕੀਤੀ ਸੀ। Date:2009-12-23 Time:00:17:23
ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਬਹੁ-ਰਾਸ਼ਟਰੀ ਕੰਪਨੀ ਆਈਬੀਐੱਮ ਨੇ ਆਊਟ ਸੋਰਸਿੰਗ ਸੇਵਾ ਵਾਸਤੇ ਕੇਬਲ ਅਤੇ ਬਰੌਡਬੈਂਡ ਸੇਵਾ ਦੇਣ ਵਾਲੀ ਕੰਪਨੀ ਡੀਜੀਕੇਬਲ ਦੇ ਨਾਲ 380 ਕਰੋੜ ਰੁਪਏ ਦਾ ਕਰਾਰ ਕੀਤਾ ਹੈ। Date:2009-12-23 Time:00:17:23
page no.9 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |