Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 12 - 2009

ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ

ਜਲੰਧਰ- ਪੰਜਾਬ 'ਚ ਬੀਤੇ ਕੱਲ੍ਹ ਦੂਜੇ ਦਿਨ ਇਸ ਸੀਜਨ ਦੀ ਸਭ ਤੋਂ ਜਿਆਦਾ ਠੰਢ ਰਹੀ ਪਰ ਬੀਤੀ ਰਾਤ ਦੇ ਮੁਕਾਬਲੇ ਰਾਜ ਦਾ ਤਾਪਮਾਨ ਥੋੜਾ ਉਪਰ ਰਿਹਾ ਪਰ ਅੰਮ੍ਰਿਤਸਰ 4.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਾਜ ਦਾ ਸਭ ਤੋਂ ਠੰਢਾ ਇਲਾਕਾ ਬਣਿਆ ਰਿਹਾ।

Date:2009-12-12 Time:00:13:24

13000 ਦੀ ਭਰਤੀ ਕਰੇਗੀ ਇੰਫੋਸਿਸ

ਨਵੀਂ ਦਿੱਲੀ- ਮੰਦੀ ਦੇ ਬੱਦਲ ਹੁਣ ਹਟਣ ਲੱਗੇ ਹਨ, ਇਹ ਸਪੱਸ਼ਟ ਰੂਪ ਨਾਲ ਨਜ਼ਰ ਆਉਣ ਲੱਗਿਆ ਹੈ। ਵਿਪਰੋ ਦੁਆਰਾ 5000 ਲੋਕਾਂ ਦੀ ਭਰਤੀ ਦੀ ਘੋਸ਼ਣਾ ਤੋਂ ਬਾਅਦ ਆਈਟੀ ਖੇਤਰ ਦੀ ਪ੍ਰਮੁੱਖ ਕੰਪਨੀ ਇੰਫੋਸਿਸ ਨੇ ਵੀ 13000 ਨਵੇਂ ਲੋਕਾਂ ਨੂੰ ਲੈਣ ਦੀ ਘੋਸ਼ਣਾ ਕੀਤੀ ਹੈ। ਇੰਫੋਸਿਸ ਆਉਣ ਵਾਲੇ ਵਿੱਤ ਵਰ੍ਹੇ 2010-11 ਵਿੱਚ 13000 ਨਵੇਂ ਕਰਮਚਾਰੀਆਂ (ਫ੍ਰੈਸ਼ਰਸ) ਨੂੰ ਭਰਤੀ ਕਰਨ ਵਾਲੀ ਹੈ।

Date:2009-12-12 Time:00:13:24

3-ਜੀ 'ਚ ਘਰੇਲੂ ਵਿਦੇਸ਼ੀ ਕੰਪਨੀਆਂ ਨੇ ਦਿਖਾਈ ਰੁਚੀ

ਨਵੀਂ ਦਿੱਲੀ- ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ '3 ਜੀ' ਸਪੈਕਟ੍ਰਮ ਦੀ ਨਿਲਾਮੀ ਵਿੱਚ ਘਰੇਲੂ ਅਤੇ ਵਿਦੇਸ਼ੀ ਦੂਰਸੰਚਾਰ ਕੰਪਨੀਆਂ ਨੇ ਕੋਈ ਖਾਸ ਰੁਚੀ ਨਹੀਂ ਦਿਖਾਈ ਹੈ। ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰਾਲੇ ਵਿੱਚ ਰਾਜਮੰਤਰੀ ਗੁਰਦਾਸ ਕਾਮਤ ਨੇ ਰਾਜਸਭਾ ਨੂੰ ਦੱਸਿਆ ਕਿ ਦੇਸੀ ਅਤੇ ਵਿਦੇਸ਼ੀ ਦੋਵਾਂ ਕੰਪਨੀਆਂ ਨੇ 16 ਨਵੰਬਰ 2009 ਨੂੰ ਆਯੋਜਿਤ ਬੋਲੀ ਤੋਂ ਪਹਿਲਾਂ ਸੰਮੇਲਨ ਵਿੱਚ ਭਾਗ ਲਿਆ ਸੀ।

Date:2009-12-12 Time:00:13:24

ਭਾਜਪਾ ਨੇ ਚੁੱਕੀ ਵੱਖਰੇ ਗੋਰਖਾਲੈਂਡ ਦੀ ਮੰਗ

ਨਵੀਂ ਦਿੱਲੀ - ਰਾਜਸਭਾ ਵਿਚ ਅੱਜ ਭਾਜਪਾ ਦੇ ਇੱਕ ਮੈਂਬਰ ਨੇ ਵੱਖਰਾ ਗੋਰਖਾਲੈਂਡ ਬਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਖੇਤਰ ਦੇ ਲੋਕ ਬੀਤੇ 100 ਵਰ੍ਹਿਆਂ ਤੋਂ ਇਹ ਮੰਗ ਕਰ ਰਹੇ ਹਨ ਅਤੇ ਸਰਕਾਰ ਇਸ ਮਾਮਲੇ ਉੱਪਰ ਗੰਭੀਰਤਾ ਨਾਲ ਵਿਚਾਰ ਕਰੇ।

Date:2009-12-12 Time:00:13:24

ਡ੍ਰੋਨ ਹਮਲੇ 'ਚ ਮੋਹਰੀ ਅਲਕਾਇਦਾ ਆਗੂ ਹਲਾਕ

ਵਾਸ਼ਿੰਗਟਨ - ਅਮਰੀਕੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪੱਛਮੀ ਪਾਕਿਸਤਾਨ ਵਿਚ ਡ੍ਰੋਨ ਹਮਲੇ ਵਿਚ ਅਲਕਾਇਦਾ ਦਾ ਇੱਕ ਮੋਹਰੀ ਆਗੂ ਹਲਾਕ ਹੋ ਗਿਆ ਹੈ।

Date:2009-12-12 Time:00:13:24

ਰੋਸੱਈਆ ਨੇ ਕੀਤੀ ਸ਼ਾਂਤੀ ਦੀ ਅਪੀਲ

ਹੈਦਰਾਬਾਦ - ਤੇਲੰਗਾਣਾ ਦੇ ਰੂਪ ਵਿਚ ਵੱਖਰਾ ਰਾਜ ਉਲੀਕੇ ਜਾਣ ਦੇ ਕੇਂਦਰ ਦੇ ਫੈਸਲੇ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਵਿਧਾਇਕਾਂ ਦੇ ਇਸਤੀਫੇ ਦੇ ਮੱਦੇਨਜ਼ਰ ਆਂਧਰਾ ਦੇ ਮੁੱਖ ਮੰਤਰੀ ਕੇ. ਰੋਸੱਈਆ ਨੇ ਅੱਜ ਸ਼ਾਂਤੀ ਦੀ ਅਪੀਲ ਕੀਤੀ ਅਤੇ ਸਾਰੇ ਦਲਾਂ ਤੋਂ ਸੰਕਟ ਦੇ ਹੱਲ ਲਈ ਸਹਿਯੋਗ ਮੰਗਿਆ।

Date:2009-12-12 Time:00:13:24

ਉਦਯੋਗਿਕ ਉਤਪਾਦਨ 'ਚ 10.3 ਫੀਸਦੀ ਦਾ ਵਾਧਾ

ਨਵੀਂ ਦਿੱਲੀ - ਹੱਲ੍ਹਾ ਸ਼ੇਰੀ ਪੈਕੇਜ ਅਤੇ ਘਰੇਲੂ ਮੰਗ ਵਿਚ ਇਜ਼ਾਫੇ ਸਦਕਾ ਅਕਤੂਬਰ ਮਹੀਨੇ ਵਿਚ ਉਦਯੋਗਿਕ ਉਤਪਾਦਨ ਸੂਚਕ ਅੰਕ ਉੱਪਰ ਅਧਾਰਤ ਉਦਯੋਗਿਕ ਉਤਪਾਦਨ ਵਾਧਾ ਦਰ 10.3 ਫੀਸਦੀ ਰਹੀ ਜਦੋਂ ਕਿ ਬੀਤੇ ਵਰ੍ਹੇ ਦੇ ਇਸੇ ਸਮੇਂ ਵਿਚ ਇਹ 0.1 ਫੀਸਦੀ ਰਹੀ ਸੀ।

Date:2009-12-12 Time:00:13:24

ਸਮੇਂ ਸਿਰ ਹੀ ਹੋਵੇਗਾ 3ਜੀ ਸਪੈਕਟ੍ਰਮ ਨਿਲਾਮ : ਰਾਜਾ

ਨਵੀਂ ਦਿੱਲੀ - ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਏ ਰਜਾ ਨੇ ਕਿਹਾ ਹੈ ਕਿ ਥ੍ਰੀ ਜੀ ਸਪੈਕਟ੍ਰਮ ਦੀ ਨਿਲਾਮੀ ਸਮੇਂ ਸਿਰ ਹੋਵੇਗੀ।ਦੂਰਸੰਚਾਰ ਵਿਭਾਗ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਨਿਲਾਮੀ 14 ਜਨਵਰੀ ਨੂੰ ਹੋਣੀ ਹੈ।

Date:2009-12-12 Time:00:13:24

ਯੂਰਪੀ ਸੰਘ ਵੱਲੋਂ ਸੰਸਾਰਕ ਕਰ ਲਗਾਉਣ ਦੀ ਅਪੀਲ

ਬ੍ਰੂਸੇਲਸ - ਯੂਰਪੀ ਸੰਘ ਨੇ ਸੰਸਾਰਕ ਆਰਥਿਕ ਮੰਦੀ ਦੇ ਮੱਦੇਨਜ਼ਰ ਵਿੱਤੀ ਲੈਣ ਦੇਣ ਉੱਪਰ ਕੌਮਾਂਤਰੀ ਮੁੱਦਰਾ ਫੰਡ ਨੂੰ ਸੰਸਾਰਕ ਕਰ ਲਗਾਉਣ ਦੀ ਅਪੀਲ ਕੀਤੀ ਹੈ।ਯੂਰਪੀ ਪਰੀਸ਼ਦ ਦੀ ਕਾਰਜ ਸੰਮਤੀ ਨੇ ਸੰਘ ਦੀ ਬੈਠਕ ਵਿਚ ਪੇਸ਼ ਕਰਨ ਲਈ ਇਸ ਪ੍ਰਸਤਾਵ ਦਾ ਖਰੜਾ ਤਿਆਰ ਕੀਤਾ ਹੈ।

Date:2009-12-12 Time:00:13:24

ਭਾਰਤ ਲਈ 40.5 ਕਰੋੜ ਡਾਲਰ ਦਾ ਕਰਜ਼ਾ ਮੰਜੂਰ

ਮੁੰਬਈ - ਵਿਸ਼ਵ ਬੈਂਕ ਨੇ ਦੇਸ਼ ਦੀਆਂ ਦੋ ਪਰੀਯੋਜਨਾਵਾਂ ਲਈ 40.50 ਕਰੋੜ ਡਾਲਰ ਦੇ ਕਰਜ਼ੇ ਦੀ ਸਿਫਾਰਸ਼ ਕਰ ਦਿੱਤੀ ਹੈ।ਇਸ ਅਧੀਨ ਮਿਲਣ ਵਾਲੀ ਰਕਮ ਆਂਧਰਾ ਪ੍ਰਦੇਸ਼ ਦੇ ਸ਼ਹਿਰੀ ਖੇਤਰਾਂ ਵਿਚ ਡਿਲਵਰੀ ਸੇਵਾਵਾਂ ਅਤੇ ਪ੍ਰਬੰਧਨ ਵਿਚ ਸੁਧਾਰ ਅਤੇ ਵਾਤਾਵਰਣ ਅਨੁਕੂਲ ਸ਼ਹਿਰੀ ਆਵਾਜਾਈ ਵਿਵਸਥਾ ਨੂੰ ਹੱਲ੍ਹਾ ਸ਼ੇਰੀ ਦੇਣ ਨਾਲ ਜੁੜੀਆਂ ਪਰੀਯੋਜਨਾਵਾਂ ਉੱਪਰ ਖਰਚ ਕੀਤੀ ਜਾਵੇਗੀ।

Date:2009-12-12 Time:00:13:24

ਬਜਟ ਅਨੁਮਾਨਾਂ ਵਿਚਕਾਰ ਰਹੇਗਾ ਘਾਟਾ : ਪ੍ਰਣਬ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਮਹਿੰਗਾਈ ਅਤੇ ਵਿੱਤੀ ਮਜ਼ਬੂਤੀ ਵਿਚਕਾਰ ਸੰਤੁਲਨ ਨੂੰ ਸੱਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਅੱਜ ਲੋਕਸਭਾ ਨੂੰ ਭਰੋਸਾ ਦਿੱਤਾ ਕਿ ਖਰਚਾ ਵਧਣ ਦੇ ਬਾਵਜੂਦ ਰਾਜਕੋਸ਼ੀ ਘਾਟਾ 6.8 ਫੀਸਦੀ ਦੇ ਨਿਰਧਾਤ ਬਜਟ ਟੀਚੇ ਦੇ ਵਿਚਕਾਰ ਹੀ ਰਹੇਗਾ।

Date:2009-12-12 Time:00:13:24

ਟਵਿਟਿੰਗ 'ਤੇ ਹੋਰ ਧਿਆਨ ਦੇ ਰਿਹਾ ਹੈ ਐਨਐਸਈ

ਨਵੀਂ ਦਿੱਲੀ- ਵੈਬਸਾਈਟ ਟਵਿਟਰ 'ਤੇ ਫੌਲੋ ਕਰਨ ਵਾਲਿਆਂ ਦੀ ਵਧਦੀ ਸੰਖਿਆ ਤੋਂ ਉਤਸ਼ਾਹਿਤ ਨੈਸ਼ਨਲ ਸਟਾਕ ਐਕਸਚੇਂਜ ਹੁਣ ਜੂਨੀਅਰ ਨਿਫਟੀ ਸੂਚਕਾਂਕ ਅਤੇ ਕਰੰਸੀ ਡੈਰੀਵੇਟਿਵਸ ਅਤੇ ਵਿਆਜ਼ ਦਰ ਵਾਅਦਾ ਦੀ ਵੀ ਟਵਿਟਿੰਗ ਕਰ ਰਿਹਾ ਹੈ। ਐਨਐਸਈ ਦੇਸ਼ ਦਾ ਪਹਿਲਾ ਐਕਸਚੇਂਜ ਹੈ, ਜਿਸਨੇ ਪਿਛਲੇ ਮਹੀਨੇ ਟਵਿਟਰ 'ਤੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਉਹ ਨਿਫਟੀ ਸੂਚਕਾਂਕ ਦੀ ਸਿੱਧੀ ਜਾਣਕਾਰੀ ਟਵਿਟਰ 'ਤੇ ਪਾਉਂਦਾ ਹੈ। ਐਨਐਸਈ ਟਵਿਟਰ 'ਤੇ ਹਰ ਪੰਜ ਮਿੰਟ ਵਿੱਚ ਅਪਡੇਟਡ ਜਾਣਕਾਰੀ ਦੇ ਰਿਹਾ ਹੈ।

Date:2009-12-12 Time:00:13:24

'ਮਾਈ ਨੇਮ ਇਜ਼ ਖਾਨ' ਦਾ ਫਰਸਟ ਲੁਕ 18 ਨੂੰ

ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' 12 ਫਰਵਰੀ 2010 ਨੂੰ ਰਿਲੀਜ਼ ਹੋਵੇਗੀ, ਪਰ ਇਸਦਾ ਪ੍ਰਚਾਰ ਕਰਨ ਜੌਹਰ ਜਲਦੀ ਹੀ ਸ਼ੁਰੂ ਕਰਨਾ ਚਾਹੁੰਦੇ ਹਨ। 18 ਦਸੰਬਰ ਨੂੰ ਹਾਲੀਵੁੱਡ ਦੀ ਫਿਲਮ 'ਅਵਤਾਰ' ਦੇ ਨਾਲ ਇਸ ਫਿਲਮ ਦਾ ਫਰਸਟ ਲੁਕ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਪਿਛਲੇ ਦਿਨੀਂ ਕਰਨ ਜੌਹਰ ਨੇ ਲਗਾਤਾਰ 48 ਘੰਟੇ ਤੱਕ ਇਸ ਫਿਲਮ ਦੇ ਫਰਸਟ ਲੁਕ 'ਤੇ ਕੰਮ ਕੀਤਾ। ਕਰਨ ਚਾਹੁੰਦੇ ਹਨ ਕਿ ਇਸ ਫਿਲਮ ਦੇ ਫਰਸਟ ਲੁਕ ਨੂੰ ਦੇਖ ਕੇ ਹੀ ਦਰਸ਼ਕ ਇਸ ਫਿਲਮ ਨੂੰ ਦੇਖਣ ਦੀ ਯੋਜਨਾ ਬਣਾ ਲੈਣ। ਆਮ ਤੌਰ 'ਤੇ ਰੋਮਾਂਟਿਕ ਅਤੇ ਪਰਿਵਾਰਿਕ ਫਿਲਮ ਬਣਾਉਣ ਵਾਲੇ ਕਰਨ ਨੇ ਇਸ ਵਾਰ ਗੰਭੀਰ ਵਿਸ਼ਾ ਫਿਲਮ ਲਈ ਚੁਣਿਆ ਹੈ। ਉਹਨਾਂ ਦੇ ਸਦਾਬਹਾਤ ਹੀਰੋ ਸ਼ਾਹਰੁਖ ਖਾਨ ਨੇ ਇਸ ਵਿੱਚ ਰਿਜਵਾਨ ਖਾਨ ਦੀ ਭੂਮਿਕਾ ਨਿਭਾਈ ਹੈ। 'ਗੋਲਡਨ ਕਪਲ' ਕਹੀ ਜਾਣ ਵਾਲੀ ਸ਼ਾਹਰੁਖ-ਕਾਜੋਲ ਦੀ ਜੋ

Date:2009-12-12 Time:00:13:23

ਓਲਡ ਲੇਡੀ ਐਸ਼ਵਰਿਆ

ਆਪਣੇ ਲੰਬੇ ਕਰੀਅਰ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ, ਪਰ ਆਉਣ ਵਾਲੀ ਫਿਲਮ 'ਐਕਸ਼ਨ ਰੀਪਲੇ' ਵਿੱਚ ਉਹ ਕੁਝ ਹਟ ਕੇ ਕਰਨ ਜਾ ਰਹੀ ਹੈ। ਵਿਪੁਲ ਸ਼ਾਹ ਦੀ ਇਸ ਫਿਲਮ ਵਿੱਚ ਐਸ਼ਵਰਿਆ ਕੁਝ ਦ੍ਰਿਸ਼ਾਂ ਵਿੱਚ ਬੁੱਢੀ ਔਰਤ ਦੇ ਰੂਪ ਵਿੱਚ ਨਜ਼ਰ ਆਵੇਗੀ। ਐਸ਼ਵਰਿਆ ਆਪਣੇ ਇਸ ਰੂਪ ਪ੍ਰਤੀ ਕੁਝ ਜਿਆਦਾ ਹੀ ਗੰਭੀਰ ਹੈ। ਇਸ ਲਈ ਉਹਨਾਂ ਦੇ ਮੇਕਅਪ ਲਈ ਹਾਲੀਵੁੱਡ ਤੋਂ ਮੇਕਅਪ ਆਰਟਿਸਟ ਬੁਲਾਏ ਜਾਣਗੇ। ਐਸ਼ਵਰਿਆ ਦੇ ਇਲਾਵਾ ਅਕਸ਼ੈ ਕੁਮਾਰ ਅਤੇ ਰਣਬੀਰ ਕਪੂਰ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਅਪ੍ਰੈਲ 2010 ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਖੂਬਸੂਰਤ ਐਸ਼ਵਰਿਆ ਉਮਰ ਵਧਣ 'ਤੇ ਕਿਸ ਤਰ੍ਹਾਂ ਦੀ ਲੱਗਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

Date:2009-12-12 Time:00:13:23

ਜੇਨੇਲੀਆ ਡਿਸੂਜਾ

ਦੱਖਣ ਭਾਰਤ ਦੀ ਮਸ਼ਹੂਰ ਅਭਿਨੇਤਰੀ ਅਤੇ ਇਮਰਾਨ ਖਾਨ ਦੇ ਨਾਲ ਹਿੰਦੀ ਫ਼ਿਲਮ 'ਜਾਣੇ ਤੂੰ ਯਾ ਜਾਣੇ ਨਾ' ਨਾਲ ਧੂਮ ਮਚਾਉਣ ਵਾਲੀ ਜੇਨੇਲੀਆ ਦਾ ਜਨਮ 5 ਅਗਸਤ 1982 ਨੂੰ ਇੰਗਲੈਂਡ ਵਿੱਚ ਹੋਇਆ। ਸੂਰਜ ਕੁੰਡਲੀ ਦੇ ਅਨੁਸਾਰ ਕਰਕ ਲਗਨ ਅਤੇ ਮਕਰ ਰਾਸ਼ੀ ਵਿੱਚ ਜੰਮੀ ਹੈ।

Date:2009-12-12 Time:00:13:23

ਕੈਟਰੀਨਾ ਨੂੰ ਮਿਲੇਗਾ ਸੁੱਖ-ਸਮਰੱਧੀ

ਖੂਬਸੂਰਤ ਵਿਦੇਸ਼ੀ ਹੀਰੋਇਨ ਕੈਟਰੀਨਾ ਕੈਫ ਅੱਜ ਫ਼ਿਲਮ ਜਗਤ ਤੇ ਰਾਜ ਕਰ ਰਹੀ ਹੈ। ਹਜਾਰਾਂ ਨੌਜਵਾਨਾਂ ਦੇ ਦਿਲ ਉਸ ਦੇ ਨਾਮ ਨਾਲ ਧੜਕਦੇ ਹਨ। ਇਸ ਸੁੰਦਰੀ ਦਾ ਜਨਮ 16 ਜੁਲਾਈ 1984 ਨੂੰ ਸ਼ਾਮ 6.30 ਵਜੇ ਹਾਂਗਕਾਂਗ ਵਿੱਚ ਹੋਇਆ।

Date:2009-12-12 Time:00:13:23

ਚੀਫ਼ ਜਸਟਿਸ ਬਾਲਾਕ੍ਰਿਸ਼ਨਨ ਨੂੰ ਛੁੱਟੀ ਮਿਲੀ

ਨਵੀਂ ਦਿੱਲੀ - ਭਾਰਤ ਦੇ ਚੀਫ਼ ਜਸਟਿਸ ਕੇ. ਜੀ ਬਾਲਾਕ੍ਰਿਸ਼ਨਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੂੰ ਪੇਟ ਵਿਚ ਖਰਾਬੀ ਕਾਰਨ ਕੱਲ੍ਹ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

Date:2009-12-12 Time:00:13:23

ਹਰਿਤ ਰਾਜ ਦਾ ਮੁੱਦਾ ਗਰਮਾਇਆ

ਮੁਜੱਫਰਨਗਰ - ਕੇਂਦਰ ਸਰਕਾਰ ਵੱਲੋਂ ਵੱਖਰੇ ਤੇਲੰਗਾਣਾ ਰਾਜ ਦੇ ਗਠਨ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੇ ਐਲਾਣ ਮਗਰੋਂ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਸਮੇਤ 22 ਜਿਲ੍ਹਿਆਂ ਨੂੰ ਮਿਲਾ ਕੇ ਵੱਖਰੇ ਹਰਿਤ ਰਾਜ ਦੀ ਮੰਗ ਵੀ ਜ਼ੋਰ ਫੜ੍ਹਨ ਲੱਗੀ ਹੈ।

Date:2009-12-12 Time:00:13:23

ਔਰੋ ਕਰੇਗਾ ਟੀ 20 ਦੀ ਕਮੈਂਟਰੀ

ਮੁੰਬਈ - ਮੋਹਾਲੀ ਵਿਚ ਖੇਡਿਆ ਜਾਣ ਵਾਲਾ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਦੂਜੇ ਟੀ 20 ਮੈਚ ਦੀ ਮੁੱਖ ਖਿੱਚ ਹੋਵੇਗੀ ਔਰੋ ਦੀ ਤੋਤਲੀ ਅਵਾਜ਼।ਬਿੱਗ ਬੀ ਪਹਿਲੀ ਦਫਾ ਕਿਸੇ ਮੈਚ ਵਿਚ ਕਮੈਂਟਰੀ ਕਰਨ ਜਾ ਰਹੇ ਹਨ ਅਤੇ ਉਹ ਵੀ ਔਰੋ ਦੀ ਪਿਆਰੀ ਅਵਾਜ਼ ਵਿਚ।

Date:2009-12-12 Time:00:13:23

ਸ਼੍ਰੀਸੰਤ ਨੂੰ ਸਵਾਈਨ ਫਲੂ, ਰੋਹਿਤ ਵੀ ਬਾਹਰ

ਚੰਡੀਗੜ੍ਹ - ਭਾਰਤ-ਸ਼੍ਰੀਲੰਕਾ ਟੀ 20 ਲੜ੍ਹੀ ਦਾ ਪਹਿਲਾ ਮੈਚ ਹਾਰਨ ਮਗਰੋਂ ਹੁਣ ਦੂਜੇ ਅਤੇ ਆਖਰੀ ਮੈਚ ਤੋਂ ਪਹਿਲਾਂ ਹੀ ਭਾਰਤ ਨੂੰ ਵੱਡਾ ਝੱਟਕਾ ਲੱਗਾ ਹੈ।ਦੱਸਿਆ ਗਿਆ ਹੈ ਕਿ ਉਹਨਾਂ ਨੂੰ ਸਵਾਈਨ ਫਲੂ ਹੋ ਗਿਆ ਹੈ।ਉੱਧਰ ਇੱਕ ਹੋਰ ਭਾਰਤੀ ਖਿਡਾਰੀ ਰੋਹਿਤ ਵੀ ਮੋਢੇ ਦੀ ਸੱਟ ਕਾਰਣ ਅੱਜ ਦਾ ਮੈਚ ਨਹੀਂ ਖੇਡ ਸਕਣਗੇ।

Date:2009-12-12 Time:00:13:23

ਐਸ਼ਵਰਿਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੀ ਖੂਬਸੂਰਤੀ ਦੇ ਪ੍ਰਸੰਸਕਾਂ ਵਿੱਚ ਇੱਕ ਨਵਾਂ ਨਾਲ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ਦਾ ਵੀ ਜੁੜ ਗਿਆ ਹੈ। ਉਹਨਾਂ ਦੇ ਅਨੁਸਾਰ ਐਸ਼ਵਰਿਆ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਜੈਕਲੀਨ ਐਸ਼ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਉਹਨਾਂ ਨੇ ਪਿਛਲੇ ਦਿਨੀਂ ਫਿਲਮ 'ਪਾ' ਦੇ ਪ੍ਰੀਮੀਅਰ ਦੌਰਾਨ ਜਦੋਂ ਐਸ਼ ਨੂੰ ਦੇਖਿਆ ਤਾਂ ਉਹਨਾਂ ਦੀ ਤਾਰੀਫ ਕਰਦੀ ਨਹੀਂ ਥੱਕ ਰਹੀ ਸੀ। ਐਸ਼ ਨੂੰ ਮਿਲਣ ਤੋਂ ਬਾਅਦ ਜੈਕਲੀਨ ਨੇ ਆਪਣੀ ਮਾਂ ਨੂੰ ਫੋਨ 'ਤੇ ਕਿਹਾ ਕਿ ਐਸ਼ਵਰਿਆ ਨੂੰ ਤਾਂ ਦੁਨੀਆ ਦਾ ਅੱਠਵਾਂ ਅਜੂਬਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਜੈਕਲੀਨ ਦਾ ਕਹਿਣਾ ਹੈ ਕਿ ਐਸ਼ਵਰਿਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ।

Date:2009-12-12 Time:00:13:23

ਵਰਲਡ ਕੱਪ 2011

ਕੀ ਕ੍ਰਿਕੇਟ ਮੈਚਾਂ ਦੀ ਕਿਸਮਤ ਅੰਡਰਵਰਲਡ ਤੈਅ ਕਰਦਾ ਹੈ? ਕੀ ਜੈਂਟਲਮੈਨ ਦਾ ਇਹ ਖੇਡ ਅਪਰਾਧ ਜਗਤ ਦੇ ਮੱਕੜੀਜਾਲ ਵਿੱਚ ਫਸ ਗਿਆ ਹੈ? ਆਖਰ ਅੰਡਰਵਰਲਡ ਕਿਸ ਤਰ੍ਹਾਂ ਮੈਚ ਫਿਕਸ ਕਰਦਾ ਹੈ? ਪੈਸਿਆਂ ਦਾ ਲੈਣ-ਦੇਣ ਕਿਵੇਂ ਹੁੰਦਾ ਹੈ? ਕ੍ਰਿਕੇਟ ਅਤੇ ਅੰਡਰਵਰਲਡ ਨਾਲ ਜੁੜੇ ਅਜਿਹੇ ਕਈ ਸਵਾਲਾਂ ਦਾ ਖੁਲਾਸਾ ਕਰੇਗੀ ਫਿਲਮ 'ਵਰਲਡ ਕੱਪ 2011'। ਫਿਲਮ ਦੀ ਕਹਾਣੀ ਇਸ ਪ੍ਰਕਾਰ ਹੈ - ਕੁਝ ਸਾਲ ਪਹਿਲਾਂ ਅੰਡਰਵਰਲਡ 'ਤੇ ਪੁਲਿਸ ਨੇ ਆਪਣਾ ਸ਼ਿਕੰਜਾ ਕਸਿਆ ਅਤੇ ਅੰਡਰਵਰਲਡ ਦੇ ਲੋਕ ਪੈਸਾ ਕਮਾਉਣ ਦੀ ਦੂਜੀ ਰਾਹ ਖੋਜਣ ਲੱਗੇ। ਉਹਨਾਂ ਨੂੰ ਕ੍ਰਿਕੇਟ ਨਜ਼ਰ ਆਇਆ। 2007 ਦੇ ਵਿਸ਼ਵ ਕੱਪ ਮੈਚ ਵਿੱਚ ਭਾਰਤ ਦਾ ਮੈਚ ਪਾਕਿਸਤਾਨ ਦੇ ਖਿਲਾਫ ਸੀ। ਅੰਡਰਵਰਲਡ ਦੇ ਲੋਕਾਂ ਨੇ ਇਹ ਮੈਚ ਫਿਕਸ ਕਰ ਦਿੱਤਾ। ਬੁਕੀ ਸ਼ੋਭਨ ਨੇ ਭਾਰਤੀ ਟੀਮ ਦੇ ਸਭ ਤੋਂ ਖਾਸ ਖਿਡਾਰੀ ਰਵੀ ਇੰਦੁਲ

Date:2009-12-12 Time:00:13:23

ਯੂਪੀ ਦੀ ਵੰਡ ਲਈ ਮਾਇਆ ਰਾਜ਼ੀ, ਪੀਐਮ ਨੂੰ ਲਿਖੀ ਚਿੱਠੀ

ਲਖਨਊ - ਵੱਖਰੇ ਤੇਲੰਗਾਣਾ ਉੱਪਰ ਕੇਂਦਰ ਦੇ ਨਰਮ ਰੁੱਖ ਤੋਂ ਉਤਸ਼ਾਹਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖਰੇ ਰਾਜ ਬਨਾਉਣ ਦੀ ਮੰਗ ਹੋਣ ਲੱਗੀ ਹੈ।ਇਸੇ ਲੜ੍ਹੀ ਵਿਚ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਵੀ ਛੋਟੇ ਰਾਜਾਂ ਦੇ ਸਮਰਥਨ ਵਿਚ ਨਿੱਤਰ ਆਈ ਹੈ।

Date:2009-12-12 Time:00:13:23

ਵਿਦਰਭ ਦੀ ਮੰਗ ਨੂੰ ਲੈ ਕੇ ਪੀਐਮ ਨੂੰ ਮਿਲੇ ਮੁੱਤੇਮਵਾਰ

ਨਾਗਪੁਰ - ਕੇਂਦਰ ਵੱਲੋਂ ਵੱਖਰੇ ਤੇਲੰਗਾਣਾ ਰਾਜ ਦੇ ਗਠਨ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੇ ਐਲਾਣ ਵਿਚਕਾਰ ਮਹਾਂਰਾਸ਼ਟਰ ਵਿਚ ਵੱਖਰੇ ਵਿਦਰਭ ਰਾਜ ਦੇ ਗਠਨ ਦੀ ਮੰਗ ਵੀ ਜ਼ੋਰ ਫੜ੍ਹਨ ਲੱਗੀ ਹੈ।ਇਸੇ ਸਿਲਸਿਲੇ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਵਿਲਾਸ ਰਾਓ ਮੁੱਤੇਮਵਾਰ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਵੱਖਰੇ ਰਾਜ ਦੇ ਗਠਨ ਦੀ ਮੰਗ ਕੀਤੀ।

Date:2009-12-12 Time:00:13:23

ਸੰਰਾ ਨੂੰ ਬਰਮਾ ਚੌਣਾਂ ਨੂੰ ਮਾਣਤਾ ਨਾ ਦੇਣ ਦੀ ਅਪੀਲ

ਵਾਸ਼ਿੰਗਟਨ - ਬਰਮਾ ਦੇ ਤਿੰਨ ਬਾਗੀ ਸਮੂਹਾਂ ਨੇ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਸਮਾਜ ਅਪੀਲ ਕੀਤੀ ਹੈ ਕਿ ਜਦੋਂ ਤੱਕ ਆਂਗ ਸਾਨ ਸੂ ਕੀ ਸਮੇਤ ਹੋਰਨਾਂ ਸਿਆਸੀ ਆਗੂਆਂ ਨੂੰ ਬਰਮਾ ਦੀ ਫੌਜੀ ਜੁੰਟਾ ਸਰਕਾਰ ਰਿਹਾਅ ਨਹੀਂ ਕਰਦੀ ਹੈ, ਉਦੋਂ ਤੱਕ ਉਹ ਬਰਮਾ ਦੀਆਂ 2010 ਦੀਆਂ ਚੌਣਾਂ ਨੂੰ ਮਾਣਤਾ ਨਾ ਦੇਣ।

Date:2009-12-12 Time:00:13:23


17   18   19   20   21   22   23   24   25   26  

page no.22

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009