Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 12 - 2009
ਨਵੀਂ ਦਿੱਲੀ- ਚੰਬਲ ਫਰਟਿਲਾਈਜਰ ਐਂਡ ਕੈਮੀਕਲਸ ਲਿਮਿਟੇਡ ਦੀ ਅਮਰੀਕੀ ਸਹਾਇਕ ਇਕਾਈ ਆਈਐਸਜੀਐਨ ਸਾਲਊਸ਼ਨ ਨੇ ਪੈਨਸਲਵਾਨੀਆ ਸਥਿਤ ਫਸਿਰਵ ਫਲੂਫਿਲਮੈਂਟ ਸਰਵਿਸੇਸ ਦਾ ਅਧਿਗ੍ਰਹਿਣ ਕਰ ਲਿਆ ਹੈ। Date:2009-12-16 Time:00:01:01
ਨਵੀਂ ਦਿੱਲੀ- ਸ਼ਿਵਾ ਸੀਮੈਂਟ ਲਿਮਿਟੇਡ ਦਾ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਛੇ ਲੱਖ 60 ਹਜਾਰ ਟਨ ਪ੍ਰਤੀ ਸਾਲ ਕਰਨ ਦੀ ਯੋਜਨਾ ਨੂੰ ਉੜੀਸਾ ਸਰਕਾਰ ਨੇ ਮੰਜੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਜਰੂਰੀ 25.69 ਏਕੜ ਭੂਮੀ ਦਿੱਤੇ ਜਾਣ ਨੂੰ ਵੀ ਸਰਕਾਰ ਨੇ ਮੰਜੂਰ ਕਰ ਲਿਆ ਹੈ। Date:2009-12-16 Time:00:01:01
ਅਹਿਮਦਾਬਾਦ- ਜਪਾਨ ਦੀ ਕਾਰ ਕੰਪਨੀ ਨਿਸਾਨ ਅਗਲੇ ਮਹੀਨੇ ਭਾਰਤ ਵਿੱਚ ਆਪਣੀ ਸਪੋਰਟਰ ਕਾਰ 370 ਜ਼ੈਡ ਉਤਾਰੇਗੀ। ਕੰਪਨੀ ਦੀ ਨਜ਼ਰ ਭਾਰਤੀ ਬਜ਼ਾਰ ਵਿੱਚ ਆਪਣੇ ਪੋਰਟਫੋਲੀਓ ਦੇ ਵਿਸਥਾਰ 'ਤੇ ਹੈ। Date:2009-12-16 Time:00:01:01
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਕਜੁਕਿਊਟਿਵ ਦੇ ਵੇਤਨ ਸਬੰਧੀ ਮੁੱਦਿਆਂ ਨੂੰ ਲੈ ਕੇ ਬੈਂਕਰਸ ਨਾਲ ਗੱਲਬਾਤ ਕੀਤੀ ਹੈ। ਸਾਰੇ ਬੈਂਕਰਸ ਨੇ ਸਮੱਸਿਆ 'ਤੇ ਗੌਰ ਕੀਤਾ ਹੈ ਅਤੇ ਸਮੱਸਿਆ ਦੇ ਹੱਲ ਲਈ ਜਰੂਰੀ ਕਦਮ ਉਠਾਉਣ ਦਾ ਭਰੋਸਾ ਦਿੱਤਾ ਹੈ। Date:2009-12-16 Time:00:01:01
ਥ੍ਰੀਆਈ ਇੰਫੋਟੈਕ ਲਿਮਿਟੇਡ ਨੇ 14 ਦਸੰਬਰ 2009 ਨੂੰ ਈਐਸਓਐਸ 2000 ਦੇ ਅਧੀਨ 15400 ਇਕਵਿਟੀ ਸ਼ੇਅਰਾਂ ਦੀ ਵੰਡ ਕੀਤੀ। Date:2009-12-16 Time:00:01:01
ਨਵੀਂ ਦਿੱਲੀ - ਆਏ ਦਿਨ ਦਿੱਲੀ ਵਿਚ 'ਲੋਅ ਫਲੋਰ' ਬੱਸਾਂ ਵਿਚ ਅੱਗ ਦੀਆਂ ਘਟਨਾਵਾਂ ਨੂੰ ਦਿੱਲੀ ਸਰਕਾਰ ਨੇ ਹੁਣ ਪੂਰੀ ਗੰਭੀਰਤਾ ਨਾਲ ਲਿਆ ਹੈ। ਦਿੱਲੀ ਸਰਕਾਰ ਨੇ ਇਨ੍ਹਾਂ ਬੱਸਾਂ ਨਾਲ ਸੰਬੰਧਿਤ ਜਿੱਥੇ ਟਾਟਾ ਮੋਟਰਜ਼ ਦਾ 150 ਕਰੋੜ ਦਾ ਭੁਗਤਾਨ ਰੋਕ ਲਿਆ ਹੈ, ਉਥੇ ਟਾਟਾ 'ਤੇ 4 ਕਰੋੜ ਦਾ ਜੁਰਮਾਨਾ ਵੀ ਕੀਤਾ ਹੈ। Date:2009-12-16 Time:00:01:01
ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਬੀਐੱਡ ਦੀਆਂ ਖਾਲੀ ਪਈਆਂ ਸੀਟਾਂ ਨੂੰ ਮੈਰਿਟ ਦੇ ਆਧਾਰ 'ਤੇ ਭਰਿਆ ਜਾ ਸਕਦਾ ਹੈ।ਜਸਟਿਸ ਪ੍ਰਮੋਦ ਕੋਹਲੀ 'ਤੇ ਆਧਾਰਿਤ ਬੈਂਚ ਨੇ ਇਹ ਮਹੱਤਵਪੂਰਨ ਫੈਸਲਾ ਦਿੰਦੇ ਹੋਏ ਪੰਜਾਬ ਭਰ ਦੇ ਸਾਰੇ ਨਿੱਜੀ ਕਾਲਜਾਂ 'ਚ ਖਾਲੀ ਪਈਆਂ ਸੀਟਾਂ ਨੂੰ ਪ੍ਰਵੇਸ਼ ਪ੍ਰੀਖਿਆ ਦੀ ਸ਼ਰਤ ਤੋਂ ਛੋਟ ਦਿੰਦੇ ਹੋਏ , ਬਾਕੀ ਸ਼ਰਤਾਂ ਪੂਰੀਆਂ ਕਰਕੇ ਦਾਖਲੇ ਦੀ ਖੁਲ੍ਹ ਦਿੱਤੀ ਹੈ। Date:2009-12-16 Time:00:01:01
ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਹੋਏ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ ਚਾਰ ਨਾਗਰਿਕਾਂ ਦੀ ਮੌਤ ਹੋ ਗਈ। ਰਾਸ਼ਟਰੀ ਸੁਰੱਖਿਆ ਨਿਰਦੇਸ਼ ਦਫ਼ਤਰ ਦੇ ਇੱਕ ਅਧਿਕਾਰੀ ਅਹਿਮਦ ਬਿਲਾਲ ਨੇ ਦੱਸਿਆ ਕਿ ਬਗਦਾਦ ਵਿੱਚ ਮੱਧਵਰਤੀ ਖੇਤਰ ਅਕਬਰ ਖਾਨ ਪ੍ਰਾਂਤ ਵਿੱਚ ਹੀਤਲ ਹੋਟਲ ਦੇ ਬਾਹਰ ਇੱਕ ਆਤਮਘਾਤੀ ਕਾਰ ਬੰਬ ਹਮਲਾ ਕੀਤਾ ਗਿਆ, ਜਿਸ ਵਿੱਚ ਚਾਰ ਲੋਕ ਮਾਰੇ ਗਏ। Date:2009-12-16 Time:00:01:00
ਡੇਰਾ ਗਾਜੀ ਖ਼ਾਨ : ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਅੱਜ ਇੱਕ ਭਿਆਨਕ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ ਦਸ ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਫੱਟੜ ਹੋ ਗਏ। ਪਾਕਿਸਤਾਨੀ ਟੀਵੀ ਚੈਨਲ ਜਿਓ ਨਿਊਜ਼ ਮੁਤਾਬਿਕ ਇਹ ਵਿਸਫੋਟ ਪ੍ਰਾਂਤ ਦੇ ਮੁੱਖ ਮੰਤਰੀ ਜੁਲਫ਼ੀਕਾਰ ਖੋਸਾ ਦੇ ਇੱਕ ਸਲਾਹਕਾਰ ਦੇ ਘਰ ਲਾਗੇ ਹੋਇਆ। Date:2009-12-16 Time:00:01:00
ਮਿਨਿਸ਼ਾ ਲਾਂਬਾ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹਨਾਂ ਦੇ ਅਭਿਨੈ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗਿਫ਼ਟ ਵਿੱਚ ਹਾਲੀਡੇ ਪੈਕੇਜ ਵੀ ਮਿਲ ਸਕਦਾ ਹੈ। ਦੁਬਈ ਫਿਲਮ ਫੈਸਟੀਵਲ ਵਿੱਚ ਉਹਨਾਂ ਦੀ ਫਿਲਮ 'ਵੈਲ ਡਨ ਅੱਬਾ' ਦਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਅਭਿਨੈ ਆਯੋਜਕਾਂ ਨੂੰ ਐਨਾ ਪਸੰਦ ਆਇਆ ਕਿ ਉਹਨਾਂ ਨੇ ਬੋਰਾ ਬੋਰਾ ਆਇਲੈਂਡ ਦਾ ਹਾਲੀਡੇ ਪੈਕੇਜ ਮਿਨਿਸ਼ਾ ਨੂੰ ਤੋਹਫ਼ੇ ਵਿੱਚ ਦਿੱਤਾ। ਮਿਨਿਸ਼ਾ ਲਈ ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। 'ਵੈਲ ਡਨ ਅੱਬਾ' ਦਾ ਨਿਰਦੇਸ਼ਨ ਸ਼ਿਆਮ ਬੇਨੇਗਲ ਨੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸ਼ਿਆਮ ਬਾਬੂ ਨੇ ਵੀ ਕਈ ਵਾਰ ਮਿਨਿਸ਼ਾ ਨੂੰ ਸ਼ਬਾਸ਼ ਦਿੱਤੀ ਸੀ। ਫਿਲਹਾਲ ਮਿਨਿਸ਼ਾ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਛੁੱਟੀਆਂ ਮਨਾਉਣ ਉਹ ਕਦੋਂ ਜਾਵੇ। Date:2009-12-16 Time:00:01:00
ਪਿਛਲੇ ਇੱਕ ਸਾਲ ਵਿੱਚ ਰਣਬੀਰ ਕਪੂਰ ਦੀ ਮਾਰਕਿਟ ਵੈਲਿਊ, ਸਟਾਰਡਮ ਅਤੇ ਅਭਿਨੈ 'ਚ ਬਹੁਤ ਜਿਆਦਾ ਪਰਿਵਰਤਨ ਆਇਆ ਹੈ। ਉੱਭਰਦੇ ਹੋਏ ਰਣਬੀਰ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਜਲਦੀ ਬਾਲੀਵੁੱਡ ਦੇ ਟਾਪ ਪੰਜ ਨਾਇਕਾਂ 'ਚ ਸਥਾਨ ਬਣਾ ਲੈਣਗੇ। ਉਮਰ ਉਹਨਾਂ ਦੇ ਨਾਲ ਹੈ। ਨੌਜਵਾਨ ਵਰਗ 'ਚ ਉਹ ਲੋਕਪ੍ਰਿਆ ਹਨ। ਕੁਝ ਵਿਗਿਆਪਨਾਂ ਅਤੇ ਬੈਨਰਸ ਵਿੱਚ ਉਹਨਾਂ ਨੇ ਸ਼ਾਹਰੁਖ ਖਾਨ ਦੀ ਥਾਂ ਲੈ ਲਈ ਹੈ। 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੀ ਸਫ਼ਲਤਾ ਦਾ ਸਿਹਰਾ ਉਹਨਾਂ ਸਿਰ ਹੀ ਜਾਂਦਾ ਹੈ। ਨਾਲ ਹੀ 'ਵੇਕ ਅਪ ਸਿਡ' ਅਤੇ 'ਰਾਕੇਟ ਸਿੰਘ' ਵਿੱਚ ਉਹਨਾਂ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਸ ਸਮੇਂ ਸਾਰੇ ਟਾਪ ਬੈਨਰਸ ਅਤੇ ਨਿਰਦੇਸ਼ਨ ਰਣਬੀਰ ਨੂੰ ਲੈ ਕੇ ਫਿਲਮ ਬਣਾਉਣੀ ਚਾਹੁੰਦੇ ਹਨ। ਕੰਪਨੀਆਂ ਉਹਨਾਂ ਨੂੰ ਆਪਣਾ ਮਾਡਲ ਬਣਾ Date:2009-12-16 Time:00:01:00
ਬਟਾਲਾ -ਬਟਾਲਾ ਪੁਲਿਸ ਨੇ 18 ਕਰੋੜ ਦੀ ਹੈਰੋਇਨ, ਇਕ ਚੀਨੀ ਪਿਸਤੌਲ, ਦਰਜਨ ਦੇ ਕਰੀਬ ਜਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। Date:2009-12-16 Time:00:01:00
ਲਖਨਊ : ਤਾਲਿਬਾਨ ਦੇ ਆਤਮਘਾਤੀ ਦਸਤੇ ਦੇ ਭਾਰਤ ਆਉਣ ਦੀ ਖੁਫ਼ੀਆ ਇਤਲਾਹ ਮਗਰੋਂ ਪੂਰੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਸੂਬੇ ਦੇ ਸੀਨੀਅਰ ਪੁਲਿਸ ਮੁੱਖ ਨਿਦੇਸ਼ਕ (ਕਾਨੂੰਨ ਵਿਵਸਥਾ) ਏਕੇ ਜੈਨ ਨੇ ਅੱਜ ਇੱਥੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੀ ਸੂਚਨਾ ਦੇ ਬਾਅਦ ਬਚਾਅ ਦੇ ਤੌਰ 'ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। Date:2009-12-16 Time:00:01:00
ਨਵੀਂ ਦਿੱਲੀ : ਚੌਥੇ ਨੰਬਰ ਦੀ ਤਮਿਲਨਾਡੂ ਦੀ ਮਿਸ਼ੈਲ ਕੈਥਰੀਨਾ ਨੇ 23ਵੀਂ ਕੌਮਾਂਤਰੀ ਅੰਡਰ 13 ਸ਼ਤਰੰਜ ਪ੍ਰਤੀਯੋਗਿਤਾ ਦੌਰਾਨ ਪੰਜ ਰਾਊਂਡ ਵਿੱਚ ਪੰਜ ਅੰਕਾਂ ਦੇ ਨਾਲ ਏਕਲ ਬੜ੍ਹਤ ਬਣਾ ਲਈ ਹੈ। Date:2009-12-16 Time:00:01:00
ਹੈਮਬਰਗ : ਸਵਿਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਟੈਨਿਸ ਦੀ ਦੁਨੀਆਂ ਦਾ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਏਟੀਪੀ ਵਲੋਂ ਜਾਰੀ ਤਾਜੀ ਦਰਜਾਬੰਦੀ 'ਚ ਉਨ੍ਹਾਂ ਨੂੰ ਫਿਰ ਪਹਿਲੀ ਥਾਂ ਮਿਲੀ ਹੈ। Date:2009-12-16 Time:00:01:00
'ਪਾ' ਫਿਲਮ ਵਿੱਚ ਬਿਹਤਰੀਨ ਅਭਿਨੈ ਤੋਂ ਬਾਅਦ ਅਮਿਤਾਭ ਬੱਚਨ ਦਾ ਫੋਨ ਲਗਾਤਾਰ ਵੱਜ ਰਿਹਾ ਹੈ। ਉਹਨਾਂ ਨੂੰ ਵਧਾਈਆਂ ਦੇ ਸੁਨੇਹੇ ਚਾਰੇ ਪਾਸਿਓਂ ਮਿਲ ਰਹੇ ਹਨ। ਫਿਲਮ ਇੰਡਸਟਰੀ ਦੇ ਸਾਰੇ ਮਸ਼ਹੂਰ ਕਲਾਕਾਰ, ਨਿਰਦੇਸ਼ਕ ਅਮਿਤਾਭ ਦੀ ਤਾਰੀਫ਼ ਕਰ ਰਹੇ ਹਨ। ਸਭ ਦਾ ਮੰਨਣਾ ਹੈ ਕਿ ਅਮਿਤਾਭ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਅਮਿਤਾਭ ਨੇ ਸਵੀਕਾਰ ਕੀਤਾ ਹੈ ਕਿ ਔਰੋ ਦੀ ਭੂਮਿਕਾ ਨਿਭਾਉਣ ਲਈ ਉਹਨਾਂ ਨੂੰ ਸਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। 'ਮੈਨੂੰ ਅਜਿਹੀ ਪ੍ਰਸੰਸਾ 'ਪਾ' ਤੋਂ ਪਹਿਲਾਂ 'ਬਲੈਕ' ਵਿੱਚ ਅਤੇ 'ਬਾਗਬਾਨ' ਲਈ ਮਿਲੀ ਸੀ' ਉਹ ਦੱਸਦੇ ਹਨ। ਆਸ਼ੁਤੋਸ਼ ਗੋਵਾਰੀਕਰ ਅਤੇ ਆਬਾਸ-ਮਸਤਾਨ ਦੇ ਬੋਲੇ ਗਏ ਵਾਕ ਅਮਿਤਾਭ ਅਜੇ ਤੱਕ ਭੁੱਲ ਨਹੀਂ ਸਕੇ ਹਨ। ਅਮਿਤਾਭ ਕਹਿੰਦੇ ਹਨ 'ਪਾ' ਦੇ ਪ੍ਰੀਮੀਅਰ ਤੋਂ ਬਾਅਦ ਆਸ਼ੂਤੋਸ਼ ਮੇਰੇ ਕੋਲ ਆਏ। ਕੁਝ ਦੇਰ ਚੁ Date:2009-12-16 Time:00:01:00
ਅਭਿਨੇਤਰੀ ਲਾਰਾ ਦੱਤਾ ਮਹਾਂਨਾਇਕ ਅਮਿਤਾਭ ਬੱਚਨ ਤੋਂ ਭਾਵੇਂ ਉਮਰ ਵਿਚ ਬਹੁਤ ਛੋਟੀ ਹੈ ਪਰ ਉਹ ਉਨ੍ਹਾਂ ਦੀ ਪਤਨੀ ਬਣਨ ਜਾ ਰਹੀ ਹੈ। ਹੈਰਾਨ ਨਾ ਹੋਣਾ ਇਹ ਗੱਲ ਸੱਚੀ ਹੈ ਪਰ ਪਤਨੀ ਬਣੇਗੀ ਉਹ ਫ਼ਿਲਮ 'ਦ ਐਕਟਰ' ਵਿਚ। ਪ੍ਰਤੀਸ਼ ਨੰਦੀ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਵਿਚ ਅਮਿਤਾਭ ਬੱਚਨ ਫ਼ਿਲਮਾਂ ਵਿਚ ਬੜੀ ਪ੍ਰਸਿੱਧੀ ਹਾਸਲ ਕਰ ਚੁੱਕੇ ਅਭਿਨੇਤਾ ਅਸ਼ਮਿਤ ਭਾਰਗਵਾ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਦੀ ਕਹਾਣੀ ਇਕ ਮਸ਼ਹੂਰ ਅਭਿਨੇਤਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਪ੍ਰਤੀਸ਼ ਨੰਦੀ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਫ਼ਿਲਮ ਦੋ ਜੋੜਿਆਂ ਦੀ ਕਹਾਣੀ 'ਤੇ ਆਧਾਰਤ ਹੈ ਜਿਨ੍ਹਾਂ ਦੇ ਪਿਆਰ ਵਿਚ ਉਮਰ ਦੀ ਬੰਦਿਸ਼ ਨਹੀਂ ਹੈ। ਉਮਰ ਦੇ ਫਾਸਲੇ ਦੇ ਬਾਵਜੂਦ ਇਨ੍ਹਾਂ ਦੋਵਾਂ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇਗਾ। ਫ਼ਿਲਮ 'ਦ ਐਕਟਰ' ਦਾ ਨਿਰਦੇਸ਼ਨ ਦੇ ਬੇਟੇ Date:2009-12-16 Time:00:01:00
ਨਵੀਂ ਦਿੱਲੀ : ਦੇਸ਼ ਦੀ ਪਵਿੱਤਰ ਨਦੀ ਗੰਗਾ ਨੂੰ ਇਕ ਟੀਵੀ ਐਂਕਰ ਦੁਆਰਾ ਬਿਮਾਰੀ ਕਹਿਣ ਉੱਤੇ ਅਮਰੀਕਾ ਵਿੱਚ ਵਿਵਾਦ ਸ਼ੁਰੂ ਹੋ ਗਿਆ ਹੈ।ਟੀਵੀ ਐਂਕਰ ਦੁਆਰਾ ਕੀਤੀ ਗਈ ਇਸ ਤਰ੍ਹਾਂ ਦੀ ਟਿੱਪਣੀ ਨੂੰ ਲੈਕੇ ਵਿਦੇਸ਼ੀ ਭਾਰਤੀਆਂ ਵਿੱਚ ਬਹੁਤ ਗੁੱਸਾ ਭਰ ਗਿਆ ਹੈ, ਉਹਨਾਂ ਨੇ ਮੰਗ ਕੀਤੀ ਹੈ ਕਿ ਫੌਕਸ ਨਿਊਜ਼ ਆਪਣੇ ਇਸ ਨਿਊਜ਼ ਐਂਕਰ ਦੀ ਗਲਤੀ ਵਾਸਤੇ ਸਰਵਜਨਕ ਤੌਰ 'ਤੇ ਮੁਆਫ਼ੀ ਮੰਗੇ। Date:2009-12-16 Time:00:00:59
ਵਿਜੈਵਾੜਾ : ਆਂਧਰਾ ਪ੍ਰਦੇਸ਼ ਬਟਵਾਰੇ ਦੇ ਵਿਰੋਧ ਵਿੱਚ ਅਨਿਸ਼ਚਿਤਕਾਲੀਨ ਭੁੱਖ ਹੜਤਾਲ ਦੀ ਧਮਕੀ ਦੇਣ ਵਾਲੇ ਕਾਂਗਰਸੀ ਸਾਂਸਦ ਐੱਲ ਰਾਜਗੋਪਾਲ ਨੇ ਅੱਜ ਵਿਜੈਵਾੜਾ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। Date:2009-12-16 Time:00:00:59
ਨਵੀਂ ਦਿੱਲੀ - ਸੰਸਦ ਮੈਂਬਰ ਜਸਵੰਤ ਸਿੰਘ ਨੇ ਲੋਕ ਸਭਾ ਵਿਚ ਮੰਗ ਕੀਤੀ ਕਿ ਗੋਰਖਾਲੈਂਡ ਰਾਜ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕ ਪਹਿਲਾਂ ਹੀ ਜਜ਼ਬਾਤੀ ਤੌਰ 'ਤੇ ਪੱਛਮੀ ਬੰਗਾਲ ਨਾਲੋਂ ਵੱਖ ਹੋ ਚੁੱਕੇ ਹਨ। Date:2009-12-16 Time:00:00:59
ਸ਼ਿਕਾਗੋ : ਸ਼ੱਕੀ ਅੱਤਵਾਦੀ ਤਹੱਵੁਰ ਹੁਸੈਨ ਰਾਣਾ ਦੇ ਵਿਰੁੱਧ ਮੁਕੱਦਮਾ ਚਲਾਉਣ ਵਾਲੇ ਅਮਰੀਕੀਆਂ ਨੇ ਆਰੋਪ ਲਗਾਇਆ ਹੈ ਕਿ ਇਸ ਸ਼ੱਕੀ ਅੱਤਵਾਦੀ ਨੇ ਪਿਛਲੇ ਸਾਲ ਹੋਏ ਮੁੰਬਈ ਹਮਲਿਆਂ ਦੇ ਦੌਰਾਨ ਲਸ਼ਕਰ ਏ ਤੈਇਬਾ ਦੇ ਮੈਬਰਾਂ ਨੂੰ ਇਹ ਕਹਿੰਦਿਆਂ ਵਧਾਈ ਦਿੱਤੀ ਸੀ ਕਿ ਉਹਨਾਂ ਨੇ ਚੰਗਾ ਕੰਮ ਕੀਤਾ ਹੈ। Date:2009-12-16 Time:00:00:59
ਰਾਜਕੋਟ : ਭਾਰਤ ਨੇ ਰਾਜਕੋਟ ਵਿੱਚ ਸ਼੍ਰੀਲੰਕਾ ਨੂੰ ਤਿੰਨ ਦੌੜਾਂ ਦੇ ਨਾਲ ਹਰਾਕੇ ਪੰਜ ਮੈਚਾਂ ਦੀ ਇਸ ਲੜੀ ਵਿੱਚ 1.0 ਦੇ ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 414 ਦੌੜਾਂ ਦਾ ਪਹਾੜ ਜਿੱਡਾ ਸਕੋਰ ਖੜ੍ਹਾ ਕੀਤਾ, ਜੋ ਕਲਪਨਾ ਤੋਂ ਪਰੇ ਸੀ। Date:2009-12-16 Time:00:00:59
ਜੈਪੁਰ : ਇਫਕੋ ਟੋਕੀਓ ਜਰਨਲ ਇੰਸ਼ੋਰੰਸ ਕੰਪਨੀ ਲਿਮੀਟੇਡ (ਆਈਟੀਜੀਆਈ) ਨੇ ਜੈਪੁਰ ਜਿਲ੍ਹੇ ਦੀ ਚੌਮੂੰ ਤਹਿਸੀਲ ਵਿੱਚ 262 ਹਿੱਤ-ਗ੍ਰਾਹੀ ਕਿਸਾਨਾਂ ਨੂੰ ਅੱਜ ਵਰਖ਼ਾ ਬੀਮਾ ਯੋਜਨਾ (ਬੀਬੀਵਾਈ) ਦੇ ਤਹਿਤ 19 ਲੱਖ 18 ਹਜਾਰ 750 ਰੁਪਏ ਦੇ ਦਾਅਵਿਆਂ ਦਾ ਚੈੱਕ ਦੁਆਰਾ ਭੁਗਤਾਨ ਕੀਤਾ। Date:2009-12-15 Time:00:00:13
ਹਾਵੜਾ - ਹਾਵੜਾ ਜਿਲ੍ਹੇ ਦੇ ਉਲੂਬੇੜੀਆ ਥਾਣੇ ਅਧੀਨ ਪੈਂਦੇ ਕੁਲਗਛੀਆਦੇ ਮਹੀਸ਼ਰੇਖ ਪੁਲ ਲਾਗੇ ਰਾਜਮਾਰਗ ਸੰਖਿਆ 6 ਉੱਪਰ ਬੀਤੇ ਕੱਲ੍ਹ ਇੱਕ ਬੱਸ ਅਤੇ ਇੱਕ ਟਰੱਕ ਦੀ ਆਹਮੋ ਸਾਹਮਣੇ ਟੱਕਰ ਗਈ ਹੋ ਗਈ ਜਿਸ ਕਾਰਣ 22 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 28 ਹੋਰ ਜ਼ਖਮੀ ਹੋ ਗਏ। Date:2009-12-15 Time:00:00:13
ਨਵੀਂ ਦਿੱਲੀ : ਜੈਹਿੰਦ ਪ੍ਰੋਜੈਕਟਸ ਲਿਮੀਟੇਡ ਨੂੰ ਹੈਦਰਾਬਾਦ ਦੀ ਕੰਪਨੀ ਭਾਗਯਨਗਰ ਗੈਸ ਲਿਮੀਟੇਡ ਤੋਂ 24.53 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਦੱਸਿਆ ਕਿ ਇਸ ਆਰਡਰ ਦੇ ਤਹਿਤ 31 ਕਿਲੋਮੀਟਰ ਲੰਮੀ ਜਮੀਂਦੋਜ ਸਟੀਲ ਪਾਈਪਲਾਈਨ ਪਾਉਣ, ਸੀਐੱਨਜੀ ਸਪਲਾਈ ਨਾਲ ਜੁੜ੍ਹੇ ਕੰਮ ਅਤੇ ਨਗਰੀ ਗੈਸ ਪ੍ਰੋਜੈਕਟ ਦਾ ਕੰਮ ਦਿੱਤਾ ਗਿਆ ਹੈ। Date:2009-12-15 Time:00:00:13
page no.18 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |