Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 12 - 2009

ਭਾਰਤ ਦੀ ਬੰਗਲਾਦੇਸ਼ ਦੀ ਕੰਪਨੀ 'ਚ 70 ਫ਼ੀਸਦੀ ਹਿੱਸੇਦਾਰੀ

ਢਾਕਾ - ਏਸ਼ੀਆ ਦੀ ਪ੍ਰਮੁੱਖ ਦੂਰ ਸੰਚਾਰ ਸੇਵਾ ਪ੍ਰਮੁੱਖ ਕੰਪਨੀ ਭਾਰਤੀ ਏਅਰਟੇਲ ਬੰਗਲਾਦੇਸ਼ ਦੀ ਚੌਥੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵਾਰਿਦ ਟੈਲੀਕਾਮ 'ਚ 70 ਫ਼ੀਸਦੀ ਹਿੱਸੇਦਾਰੀ ਲੈਣ ਦੀ ਤਿਆਰੀ ਕਰ ਰਹੀ ਹੈ।

Date:2009-12-17 Time:00:13:43

ਅਨੁਮਾਨ ਤੋਂ ਜ਼ਿਆਦਾ ਹੋਵੇਗੀ ਮਹਿੰਗਾਈ ਦਰ-ਰੰਗਰਾਜਨ

ਨਵੀਂ ਦਿੱਲੀ - ਪ੍ਰਧਾਨਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (ਪੀਐਮਈਏਸੀ) ਨੇ ਕਿਹਾ ਕਿ ਮਹਿੰਗਾਈ ਦੀ ਦਰ ਭਾਰਤੀ ਰਿਜ਼ਰਵ ਬੈਂਕ ਦੇ ਅਨੁਮਾਨ ਦੇ ਪਾਰ ਚੱਲੀ ਜਾਵੇਗੀ ਅਤੇ ਕੇਂਦਰੀ ਬੈਂਕ ਨੂੰ ਇਸ 'ਤੇ ਦਸੰਬਰ 'ਚ ਕੁੱਝ ਯਤਨ ਕਰਨੇ ਪੈ ਸਕਦੇ ਹਨ।

Date:2009-12-17 Time:00:13:43

ਮੋਬਾਇਲ ਦਰਾਂ ਹੋਰ ਘੱਟਣਗੀਆਂ-ਮਿੱਤਲ

ਨਵੀਂ ਦਿੱਲੀ - ਗ੍ਰਾਹਕ ਅਧਾਰ 'ਤੇ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਆਪ੍ਰੇਟਰ ਭਾਰਤੀ ਏਅਰਟੇਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਸ ਖੇਤਰ 'ਚ ਵੱਧਦੀ ਮੁਕਾਬਲੇਬਾਜ਼ੀ ਦੇ ਚੱਲਦੇ ਮੋਬਾਇਲ ਦੀਆਂ ਦਰਾਂ 'ਚ ਹੋਰ ਗਿਰਾਵਟ ਆਵੇਗੀ।

Date:2009-12-17 Time:00:13:43

ਹਸੀਨਾ ਦੀ ਭਾਰਤ ਯਾਤਰਾ ਮੁਲਤਵੀਂ

ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਉਂਦੀ 19 ਨੂੰ ਹੋਣ ਵਾਲੀ ਪ੍ਰਸਤਾਵਿਤ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਜਲਵਾਯੂ ਪਰਿਵਰਤਨ ਉੱਤੇ ਕੋਪੇਨਹੇਗਨ ਵਿਖੇ ਚੱਲ ਰਹੇ ਸ਼ਿਖਰ ਸੰਮੇਲਨ ਵਿੱਚ ਭਾਗ ਲੈਣ ਦੇ ਕਾਰਣ ਅਗਲੇ ਮਹੀਨੇ ਤੱਕ ਦੇ ਲਈ ਮੁਲਤਵੀਂ ਕਰ ਦਿੱਤੀ ਗਈ ਹੈ।

Date:2009-12-17 Time:00:13:43

ਕਯੋਟੋ ਜਲਵਾਯੂ ਸਮਝੌਤਾ ਖ਼ਤਰੇ 'ਚ!

ਕੋਪੇਨਹੇਗਨ : ਭਾਰਤ ਦੇ ਜਲਵਾਯੂ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ 40 ਅਮੀਰ ਦੇਸ਼ਾਂ ਨੂੰ ਕਾਰਬਨ ਨਿਕਾਸੀ ਦੀ ਸੀਮਾ ਵਿੱਚ ਬੰਨ੍ਹਣ ਵਾਲਾ ਕਯੋਟੋ ਪ੍ਰੋਟੋਕੋਲ ਖ਼ਤਰੇ ਵਿੱਚ ਹੈ ਅਤੇ ਇਸ ਪ੍ਰੋਟੋਕੋਲ ਦੇ ਵਿਸਤਾਰ ਉੱਤੇ ਕੌਮਾਂਤਰੀ ਗੱਲਬਾਤ ਠੱਪ ਪੈ ਗਈ ਹੈ।

Date:2009-12-17 Time:00:13:43

ਕਾਫੀ ਤਨਾਅ ਭਰਿਆ ਸੀ ਵੀਰ ਦਾ ਨਿਰਮਾਣ : ਸਲਮਾਨ

ਆਪਣੇ ਡ੍ਰੀਮ ਪ੍ਰੋਜੈਕਟਰ ਅਤੇ 22 ਜਨਵਰੀ 2010 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਵੀਰ' ਲਈ ਸਕ੍ਰਿਪਟ ਲਿਖਣ ਵਾਲੇ ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਬਤੌਰ ਅਭਿਨੇਤਾ ਅਤੇ ਸਕ੍ਰਿਪਟ ਲੇਖਕ ਇਸ ਫਿਲਮ ਦਾ ਨਿਰਮਾਣ ਕਾਫ਼ੀ ਤਨਾਅ ਭਰਿਆ ਸੀ। 'ਵੀਰ' ਦੇ ਮਿਊਜ਼ਿਕ ਲਾਂਚ ਦੇ ਮੌਕੇ 'ਤੇ ਸਲਮਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮੇਰੇ ਲਈ ਤਨਾਅ ਨਾਲ ਭਰਿਆ ਇੱਕ ਅਨੁਭਵ ਰਿਹਾ ਹੈ। ਪਰ 'ਵੀਰ' ਵਧੀਆ ਬਣੀ ਹੈ ਅਤੇ ਮੈਂ ਫਾਈਨਲ ਪ੍ਰੋਡਕਟ ਤੋਂ ਕਾਫੀ ਖੁਸ਼ ਹਾਂ। ਆਪਣੀ ਨਵੀਂ ਕੋ-ਸਟਾਰ ਜਰੀਨ ਖਾਨ ਬਾਰੇ ਸਲਮਾਨ ਦਾ ਕਹਿਣਾ ਹੈ ਕਿ ਉਹ ਇੱਕ ਬਿਹਤਰੀਨ ਉੱਭਰਦੀ ਅਦਾਕਾਰਾ ਹੈ, ਕਿਉਂਕਿ ਉਹ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ। ਮਿਊਜ਼ਿਕ ਲਾਂਚ ਦੇ ਮੌਕੇ ਤੇ 'ਵੀਰ' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਕੈਟਰੀਨਾ ਕੈਫ ਅਤੇ ਜਰੀਨ ਖਾਨ ਵਿਚਕਾਰ ਤੁਲਨਾ

Date:2009-12-17 Time:00:13:42

ਮਲਿਕਾ : ਡਾਂਸ ਦੇ ਬਦਲੇ ਡੇਢ ਕਰੋੜ ਰੁਪਏ

ਨਵੇਂ ਸਾਲ ਦੇ ਨਜ਼ਦੀਕ ਆਉਂਦੇ ਹੀ ਬਾਲੀਵੁੱਡ ਅਭਿਨੇਤਰੀਆਂ ਦੀ ਪੁੱਛ-ਗਿੱਛ ਵਧ ਜਾਂਦੀ ਹੈ। ਘੱਟ ਸਮੇਂ ਵਿੱਚ ਜਿਆਦਾ ਧੰਨ ਕਮਾਉਣ ਦਾ ਮੌਕਾ ਉਹਨਾਂ ਨੂੰ ਮਿਲ ਜਾਂਦਾ ਹੈ। ਨਵੇਂ ਸਾਲ ਦੇ ਮੌਕੇ 'ਤੇ ਇਹ ਨਾਇਕਾਵਾਂ ਪੰਜ ਸਿਤਾਰਾ ਹੋਟਲਾਂ ਵਿੱਚ ਕੁਝ ਮਿੰਟਾਂ ਲਈ ਠੁਮਕੇ ਲਗਾਉਂਦੀਆਂ ਹਨ ਅਤੇ ਬਦਲੇ ਵਿੱਚ ਉਹਨਾਂ ਨੂੰ ਕਰੋੜਾਂ ਰੁਪਏ ਮਿਲ ਜਾਂਦੇ ਹਨ। ਏ ਤੋਂ ਲੈ ਕੇ ਸੀ ਗ੍ਰੇਡ ਹੀਰੋਇਨਾਂ ਨੂੰ ਉਹਨਾਂ ਦੀ ਹੈਸੀਅਤ ਦੇ ਅਨੁਸਾਰ ਪੈਸਾ ਮਿਲਦਾ ਹੈ। ਬਿਪਾਸ਼ਾ ਬਸੂ ਦਾ ਇੱਕ ਹੋਟਲ ਨਾਲ ਕਰਾਰ ਕੀਤੇ ਜਾਣ ਦੀ ਖ਼ਬਰ ਹੈ। ਕੈਟਰੀਨਾ ਨੇ ਇਸ ਵਾਰ ਅਜਿਹੇ ਕਿਸੇ ਆਯੋਜਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੁੰਦੀ ਹੈ। ਵਰਤਮਾਨ ਵਿੱਚ ਆਪ

Date:2009-12-17 Time:00:13:42

ਦਬੰਗ ਦੇ ਰੋਲ 'ਚ ਗੁਆਚ ਗਏ ਸਲਮਾਨ

ਸਕ੍ਰਿਪਟ ਜੇਕਰ ਸਲਮਾਨ ਦੀ ਪਸੰਦ ਦੀ ਹੈ ਤਾਂ ਉਹ ਆਪਣੇ ਰੋਲ ਵਿੱਚ ਗੁਆਚ ਜਾਂਦੇ ਹਨ, ਨਹੀਂ ਤਾਂ ਉਹ ਫਿਲਮ ਵਿੱਚ ਮਨ ਲਗਾ ਕੇ ਕੰਮ ਨਹੀਂ ਕਰਦੇ। ਸਲਮਾਨ ਨੇ ਪਿਛਲੇ ਦਿਨੀਂ ਸਵੀਕਾਰਿਆ ਸੀ ਕਿ ਕੁਝ ਫਿਲਮਾਂ ਵਿੱਚ ਐਕਟਿੰਗ ਕਰਦੇ ਸਮੇਂ ਉਹ ਆਪਣਾ ਸੌ ਪ੍ਰਤੀਸ਼ਤ ਇਸ ਲਈ ਨਹੀਂ ਦੇ ਸਕੇ ਸਨ ਕਿਉਂਕਿ ਉਹਨਾਂ ਨੂੰ ਰੋਲ ਅਤੇ ਕਹਾਣੀ ਪਸੰਦ ਨਹੀਂ ਸੀ। ਇਸ ਕਾਰਨ ਉਹ ਫਿਲਮਾਂ ਬਾਕਸ ਆਫਿਸ 'ਤੇ ਅਸਫਲ ਰਹੀਆਂ। 'ਵੀਰ' ਦੇ ਇਲਾਵਾ 'ਦਬੰਗ' ਦੀ ਸਕ੍ਰਿਪਟ ਵੀ ਉਹਨਾਂ ਨੂੰ ਬਹੁਤ ਪਸੰਦ ਆਈ ਹੈ ਅਤੇ ਉਹਨਾਂ ਦੀ ਲਗਨ ਦੇਖ ਕੇ ਇਸ ਫਿਲਮ ਦੀ ਯੂਨਿਟ ਦੰਗ ਹੈ। ਸਲਮਾਨ ਇੱਕ ਦਮ ਬਦਲੇ ਹੋਏ ਨਜ਼ਰ ਆ ਰਹੇ ਹਨ। ਸਮੇਂ ਤੇ ਆਉਣਾ, ਸਮੇਂ ਤੇ ਜਾਣਾ। ਨਾਲ ਹੀ ਉਹਨਾਂ ਦਾ ਵਿਹਾਰ ਵੀ ਬਦਲਿਆ ਹੋਇਆ ਹੈ। ਉਹ ਸਭ ਨਾਲ ਹਾਸਾ-ਮਜਾਕ ਕਰ ਰਹੇ ਹਨ। ਯੂਨਿਟ ਨਾਲ ਜੁੜੇ ਇੱਕ ਮੈਂਬਰ ਨੇ

Date:2009-12-17 Time:00:13:42

ਅਜਮੇਰ 'ਚ ਉਦਯੋਗ ਕ੍ਰਾਫਟ ਮੇਲਾ ਜਨਵਰੀ 'ਚ

ਅਜਮੇਰ - ਰਾਜਸਥਾਨ 'ਚ ਅਜਮੇਰ ਜਿਲ੍ਹਾ ਉਦਯੋਗ ਕੇਂਦਰ ਵੱਲੋਂ ਅਜੈ ਮੇਰੂ ਉਦਯੋਗ ਕ੍ਰਾਫਟ ਮੇਲਾ 12 ਤੋਂ 18 ਜਨਵਰੀ 2010 ਤੱਕ ਵੈਸ਼ਾਲੀ ਨਗਰ ਸਥਿੱਤ ਅਰਬਨ ਹਾਟ ਬਜ਼ਾਰ 'ਚ ਲੱਗੇਗਾ।

Date:2009-12-17 Time:00:13:42

ਰਾਸ਼ਟਰ ਮੰਡਲ ਕੁਸ਼ਤੀ 17 ਤੋਂ

ਜਲੰਧਰ - ਰਾਸ਼ਟਰ ਮੰਡਲ ਕੁਸ਼ਤੀ ਮੁਕਾਬਲੇ 18 ਤੋਂ 20 ਦਸੰਬਰ ਤੱਕ ਜਲੰਧਰ ਦੇ ਇੰਡੋਰ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਦੇਸ਼ ਵਿਦੇਸ਼ ਦੀਆਂ 12 ਟੀਮਾਂ ਭਾਗ ਲੈਣਗੀਆਂ।

Date:2009-12-17 Time:00:13:42

ਮੁੱਕੇਬਾਜ਼ਾਂ ਦੇ ਨਾਮ ਫ਼ਿਰ ਕਾਮਯਾਬੀ ਦੇ ਕਈ ਰਿਕਾਰਡ

ਨਵੀਂ ਦਿੱਲੀ - ਓਲੰਪਿਕ ਕਾਂਸੇ ਤਗਮੇ ਜਿੱਤਣ ਦੇ ਬਾਅਦ ਇਸ ਸਾਲ ਵੀ ਭਾਰਤੀ ਮੁੱਕੇਬਾਜ਼ਾਂ ਨੇ ਕਈ ਮਿਥਕ ਤੋੜਦੇ ਹੋਏ ਨਵੀਆਂ ਬੁਲੰਦੀਆਂ ਨੂੰ ਛੂਇਆ,ਜਿਸ ਵਿੱਚ ਵਿਜੇਂਦਰ ਸਿੰਘ ਦਾ ਸਿਤਾਰਾ ਇੱਕ ਵਾਰ ਫ਼ਿਰ ਚਮਕਿਆ।

Date:2009-12-17 Time:00:13:42

ਸ਼ਾਹਿਦ ਕਪੂਰ : ਮਦਦਗਾਰ ਪਰ ਜ਼ਰੂਰਤ ਮਦਦ ਦੀ

ਆਪਣੀ ਪਹਿਲੀ ਫ਼ਿਲਮ 'ਇਸ਼ਕ ਵਿਸ਼ਕ' ਤੋਂ ਪਹਿਲਾਂ ਸ਼ਾਹਿਦ ਕਪੂਰ ਕਾਫ਼ੀ ਮਾੜੂ ਜਿਹਾ ਤੇ ਪਤਲਾ ਜਿਹਾ ਸੀ। ਇਸ ਕਾਰਨ ਹੀ ਇਕ ਵਾਰ ਉਸ ਨੂੰ ਇਸ ਫ਼ਿਲਮ ਲਈ ਨਾਂਹ ਹੋ ਗਈ ਸੀ। ਐਹੀ ਗੱਲ ਦਿਲ 'ਚ ਬਿਠਾ ਕੇ ਸ਼ਾਹਿਦ ਨੇ ਆਪਣੇ-ਆਪ ਨੂੰ ਅਜਿਹਾ ਤਰਾਸ਼ਿਆ ਕਿ 'ਇਸ਼ਕ ਵਿਸ਼ਕ' ਵਾਲੇ ਖੁਦ ਉਸ ਦੇ ਘਰ ਆਏ। ਫਿਰ ਵੀ ਸ਼ਾਹਿਦ ਅੱਜ ਇਸ ਗੱਲ 'ਤੇ ਝੂਰਦਾ ਰਹਿੰਦਾ ਹੈ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਛਾਤੀ ਵਧੀਆ ਨਹੀਂ ਬਣ ਸਕੀ। ਜਿਵੇਂ ਉਸ ਦੇ ਹੱਥ ਤੇ ਪੈਰ ਕਾਫ਼ੀ ਤੰਦਰੁਸਤ ਨਜ਼ਰ ਆਉਂਦੇ ਹਨ ਉਸ ਤਰ੍ਹਾਂ ਉਸ ਦਾ ਸੀਨਾ ਚੌੜਾ ਨਜ਼ਰ ਨਹੀਂ ਆਉਂਦਾ। ਕਈ ਜੁਗਤਾਂ ਲੜਾਉਣ ਦੇ ਬਾਵਜੂਦ ਅਜਿਹਾ ਨਹੀਂ ਹੋ ਰਿਹਾ। ਕਈ ਟਰੇਨਰਜ਼ ਦੀ ਮਦਦ ਵੀ ਕੰਮ ਨਹੀਂ ਆਈ ਤੇ ਸੀਨਾ ਚੌੜਾ ਕਰਨ ਦੀ ਸ਼ਾਹਿਦ ਦੀ ਮਨਮੁਰਾਦ ਪੂਰੀ ਨਹੀਂ ਹੋਈ। ਹੁਣ ਤਾਂ ਠੰਢ ਵੀ ਉਸ ਨੂੰ ਸਤਾਉਂਦੀ ਹੈ ਤੇ ਪੈਂਟ ਦੇ ਨਾ

Date:2009-12-17 Time:00:13:42

ਸ਼ਮਿਤਾ ਸ਼ੈਟੀ ਨੂੰ ਮਾਲਦਾਰ ਸਾਥੀ ਦੀ ਭਾਲ

ਕਿਸਮਤ ਨੂੰ ਅਕਸਰ ਕੋਸਦੀ ਰਹਿੰਦੀ ਹੈ ਸ਼ਮਿਤਾ ਸ਼ੈਟੀ ਤੇ ਅਜਿਹੀਆਂ ਗੱਲਾਂ ਉਹ ਸ਼ਿਲਪਾ ਭੈਣ ਦੇ ਵਿਆਹ ਤੇ ਆਪਣੇ ਖਾਸ ਮਹਿਮਾਨਾਂ ਨਾਲ ਕਰਦੀ ਸੁਣਾਈ ਦਿੱਤੀ ਸੀ। ਫ਼ਿਲਮ 'ਮੁਹੱਬਤੇਂ' ਨਾਲ ਸ਼ਮਿਤਾ ਦਾ ਅਭਿਨੈ ਕੈਰੀਅਰ ਤਾਂ ਵਧੀਆ ਸ਼ੁਰੂ ਹੋਇਆ ਸੀ ਪਰ ਗੱਲ ਬਹੁਤੀ ਨਹੀਂ ਬਣ ਸਕੀ। ਸ਼ਮਿਤਾ ਨੇ ਕੁਝ ਦੇਰ ਨਾਇਕਾ ਵਜੋਂ ਫ਼ਿਲਮਾਂ ਦੀ ਉਡੀਕ ਕੀਤੀ ਪਰ ਜਦ ਦਾਲ ਨਹੀਂ ਗਲੀ ਤਦ ਉਸ ਨੇ ਮਹਿਮਾਨ ਭੂਮਿਕਾਵਾਂ ਤੇ ਆਈਟਮ ਨੰਬਰ ਕਰਨੇ ਸ਼ੁਰੂ ਕਰ ਦਿੱਤੇ। ਸਭਨਾਂ ਗੱਲਾਂ ਦਾ ਸਿੱਟਾ ਸ਼ਮਿਤਾ ਦੇ ਹੱਕ 'ਚ ਨਹੀਂ ਨਿਕਲਿਆ। ਸ਼ਿਲਪਾ ਦੀ ਸਲਾਹ ਲੈ ਕੇ ਛੋਟੇ ਪਰਦੇ 'ਤੇ ਸ਼ਮਿਤਾ ਨੇ ਪ੍ਰਵੇਸ਼ ਕੀਤਾ। ਕਲਰ ਚੈਨਲ ਦੇ ਰਿਆਲਿਟੀ ਸ਼ੋਅ 'ਬਿੱਗ ਬਾਸ-3' 'ਚ ਸ਼ਾਮਿਲ ਹੋ ਕੇ ਸ਼ਮਿਤਾ ਰੁੱਝ ਗਈ ਤੇ ਕਮਾਈ ਦੇ ਨਾਲ-ਨਾਲ ਉਸ ਦੀ ਪਛਾਣ 'ਚ ਵੀ ਵਾਧਾ ਹੋਣਾ ਸ਼ੁਰੂ ਹੋਇਆ। ਇਸ ਸਭ ਦਾ ਨਤੀਜਾ ਇਹ

Date:2009-12-17 Time:00:13:42

ਨਹੀਂ ਹੁੰਦੀ ਨਿਰਦੇਸ਼ਾਂ ਦੀ ਪਾਲਣਾ : ਚਿਦੰਬਰਮ

ਨਵੀਂ ਦਿੱਲੀ : ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਪੁਲਿਸ, ਵਕੀਲ ਅਤੇ ਜੱਜ ਔਰਤਾਂ ਖਿਲਾਫ ਅਪਰਾਧਾਂ ਦੇ ਮਾਮਲਿਆਂ ਨਾਲ ਸਬੰਧਤ ਕੇਸਾਂ ਨਾਲ ਨਜਿੱਠਦੇ ਸਮੇਂ ਪੀੜਤ ਦੀਆਂ ਸੰਵੇਦਨਸ਼ੀਲਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ।

Date:2009-12-17 Time:00:13:42

ਪਾਕਿ ਬੰਬ ਧਮਾਕਾ :ਮ੍ਰਿਤਕ ਸੰਖਿਆ 32 ਹੋਈ

ਡੇਰਾ ਗਾਜੀ ਖ਼ਾਨ : ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਹੋਏ ਇੱਕ ਭਿਆਨਕ ਕਾਰ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 32 ਹੋ ਗਈ ਹੈ। ਇਸਦੇ ਇਲਾਵਾ ਕਈ ਫੱਟੜਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।

Date:2009-12-17 Time:00:13:42

ਦੇਸ਼ ਦਾ ਪਹਿਲਾ ਸੋਲਰ ਪਾਵਰ ਪਲਾਂਟ

ਅੰਮ੍ਰਿਤਸਰ : ਦੇਸ਼ ਦਾ ਸਭ ਤੋਂ ਪਹਿਲਾ ਸੋਲਰ ਪਾਵਰ ਪਲਾਂਟ ਪੰਜਾਬ ਖਾਸਕਰ ਮਾਝਾ ਦੀ ਧਰਤੀ ਉੱਤੇ ਸਥਾਪਿਤ ਕੀਤਾ ਗਿਆ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਦੇ ਨੇੜਲੇ ਪਿੰਡ ਅਵਾਣ ਵਿੱਚ ਦੇਸ਼ ਦੇ ਪਹਿਲੇ ਸੋਲਰ ਪਾਵਰ ਪਲਾਂਟ ਦਾ ਸ਼ੁਭ ਆਰੰਭ ਕੇਂਦਰੀ ਅਕਸ਼ੈ ਊਰਜਾ ਮੰਤਰੀ ਡਾ.ਫਾਰੂਕ ਅੱਬਦੁਲਾ ਨੇ ਕੀਤਾ।

Date:2009-12-17 Time:00:13:42

ਇਰਾਕ 'ਚ ਬੰਬ ਧਮਾਕੇ-10 ਹਲਾਕ

ਬਗਦਾਦ- ਇਰਾਕ 'ਚ ਹੋਏ ਵੱਖ-ਵੱਖ ਬੰਬ ਧਮਾਕਿਆਂ 'ਚ 10 ਲੋਕਾਂ ਦੇ ਮਰਨ ਤੇ 69 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਸਮਾਚਾਰ ਏਜੰਸੀ ਅਨੁਸਾਰ ਬਗਦਾਦ ਦੇ ਮੱਧਵਰਤੀ ਭਾਗ 'ਚ ਤਿੰਨ ਬੰਬ ਧਮਾਕਿਆਂ 'ਚ 4 ਲੋਕਾਂ ਦੀ ਮੌਤ ਹੋ ਗਈ ਤੇ 14 ਵਿਅਕਤੀ ਜ਼ਖ਼ਮੀ ਹੋ ਗਏ।

Date:2009-12-17 Time:00:13:42

ਭਰੂਣ ਹੱਤਿਆ 'ਚ ਮੋਹਰੀ ਪੰਜਾਬ

ਨਵੀਂ ਦਿੱਲੀ - ਪਿਛਲੇ ਤਿੰਨ ਸਾਲਾਂ ਵਿਚ ਭਰੂਣ ਹੱਤਿਆ ਲਈ ਦਰਜ ਮਾਮਲਿਆਂ ਦੀ ਸੂਚੀ ਵਿਚ ਪੰਜਾਬ ਸਭ ਤੋਂ ਉਪਰ ਹੈ ਜਦਕਿ ਰਾਜਸਥਾਨ ਦੂਸਰੇ ਨੰਬਰ 'ਤੇ ਹੈ। ਇਸ ਸਮੇਂ ਦੌਰਾਨ ਦੇਸ਼ ਵਿਚ ਭਰੂਣ ਹੱਤਿਆ ਦੇ 294 ਮਾਮਲੇ ਦਰਜ ਕੀਤੇ ਗਏ ਹਨ।

Date:2009-12-17 Time:00:13:42

ਆਮਿਰ ਕਾਰਣ ਫੱਸਿਆ ਹੋਟਲ ਮਾਲਕ

ਲਖਨਊ : ਉੱਤਰ ਪ੍ਰਦੇਸ਼ ਦੇ ਚੰਦੌਲੀ ਜਿਲ੍ਹੇ ਵਿੱਚ ਮੁਗਲ ਸਰਾਏ ਦੇ ਇੱਕ ਹੋਟਲ ਨੂੰ ਫਿਲਮ ਸਟਾਰ ਆਮਿਰ ਖਾਨ ਨੂੰ ਰੁਕਵਾਉਣਾ ਮਹਿੰਗਾ ਪੈ ਰਿਹਾ ਹੈ। ਨਕਸਲ ਪ੍ਰਭਾਵਿਤ ਇਸ ਜਿਲ੍ਹੇ ਵਿੱਚ ਮੁਗਲ ਸਰਾਏ ਕਸਬੇ ਦੇ ਸਰਸਵਤੀ ਹੋਟਲ ਵਿੱਚ ਆਮਿਰ ਖਾਨ ਫਰਜੀ ਨਾਂਅ ਨਾਲ ਆਪਣੀ ਟੀਮ ਦੇ ਨਾਲ ਰੁੱਕੇ ਸਨ।

Date:2009-12-17 Time:00:13:42

ਨਿਊਯਾਰਕ ਟਾਈਮਜ਼ ਕਰ ਰਿਹਾ ਹੈ 'ਰਾਕੇਟ ਸਿੰਘ' ਦੀਆਂ ਸਿਫ਼ਤਾਂ

'ਚੱਕ ਦੇ ਇੰਡੀਆ' ਫ਼ਿਲਮ ਨਾਲ ਚਰਚਿਤ ਹੋਏ ਬਾਲੀਵੁੱਡ ਨਿਰਦੇਸ਼ਕ ਐਸ. ਅਮੀਨ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ 'ਰਾਕੇਟ ਸਿੰਘ-ਸੇਲਜ਼ ਮੈਨ ਆਫ਼ ਦਾ ਈਅਰ' ਨੂੰ ਭਾਵੇਂ ਟਿਕਟ ਖਿੜਕੀ 'ਤੇ ਚੰਗਾ ਹੁੰਗਾਰਾ ਨਾ ਮਿਲਿਆ ਹੋਵੇ, ਪਰ ਅਮਰੀਕਾ ਦੀ ਪ੍ਰਸਿਧ ਅਖ਼ਬਾਰ 'ਨਿਊਯਾਰਕ ਟਾਈਮਜ਼' ਨੇ ਇਸ ਫ਼ਿਲਮ ਨੂੰ 'ਸਮਾਰਟ ਅਤੇ ਫੋਕਸਡ' ਬਾਲੀਵੁੱਡ ਫ਼ਿਲਮ ਦੱਸਿਆ ਹੈ ਅਤੇ ਫ਼ਿਲਮ 'ਚ ਨਿਭਾਏ ਕਿਰਦਾਰ ਲਈ ਫ਼ਿਲਮ ਦੇ ਹੀਰੋ ਰਣਬੀਰ ਕਪੂਰ ਦੀਆਂ ਸਿਫ਼ਤਾਂ ਦੇ ਪੁੱਲ ਬੰਨੇ ਹਨ। ਫ਼ਿਲਮ ਦੀ ਸਮੀਖਿਆ 'ਚ ਅਖ਼ਬਾਰ ਲਿਖਦਾ ਹੈ ਕਿ ਰਣਬੀਰ ਕਪੂਰ ਦਾ ਇਕ ਸੇਲਜ਼ ਮੈਨ ਵਜੋਂ ਕੀਤਾ ਅਭਿਨੈ ਇਕ ਸੇਲਜ਼ ਮੈਨ ਦੀ ਜਿੰਦਗੀ ਨੂੰ ਪੂਰੀ ਤਰਾਂ ਬਿਆਨ ਕਰਦਾ ਹੈ। ਕੋਈ ਵੀ ਇਹ ਫ਼ਿਲਮ ਵੇਖ ਕੇ ਹਰਪ੍ਰੀਤ ਸਿੰਘ ਉਰਫ਼ ਰਣਬੀਰ ਕਪੂਰ ਦੀ ਪ੍ਰਸੰਸਾ ਕਰਨ ਤੋਂ ਨਹੀਂ ਰਹਿ ਸਕਦਾ।

Date:2009-12-16 Time:00:01:02

ਵਧਦੀ ਮੁਦਰਾਸਫ਼ੀਤੀ ਚਿੰਤਾ ਦਾ ਕਾਰਨ : ਪ੍ਰਣਬ

ਨਵੀਂ ਦਿੱਲੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਵਧਦੀ ਮੁਦਰਾਸਫ਼ੀਤੀ ਚਿੰਤਾ ਦਾ ਕਾਰਨ ਹੈ। ਮੁਦਰਾਸਫ਼ੀਤੀ ਵਿੱਚ ਵਾਧਾ ਮੁੱਖ ਤੌਰ 'ਤੇ ਭੋਜਨ ਉਤਪਾਦਾਂ ਦੇ ਮਹਿੰਗਾ ਹੋਣ ਕਾਰਨ ਹੋ ਰਿਹਾ ਹੈ।

Date:2009-12-16 Time:00:01:01

ਬੈਂਕ ਆਫ ਇੰਡੀਆ ਨੇ ਜੁਟਾਏ 325 ਕਰੋੜ ਰੁਪਏ

ਮੁੰਬਈ- ਸਰਵਜਨਕ ਖੇਤਰ ਦੇ ਬੈਂਕ ਆਫ ਇੰਡੀਆ ਨੇ ਪ੍ਰੀਪੈਚੁਅਲ ਬਾਂਡ ਰਾਹੀਂ ਹਾਲ ਹੀ ਵਿੱਚ 325 ਕਰੋੜ ਰੁਪਏ ਦੀ ਪੂੰਜੀ ਜੁਟਾਈ ਹੈ। ਬੈਂਕ ਨੇ ਅੱਜ ਬੰਬੇ ਸ਼ੇਅਰ ਬਜ਼ਾਰ ਨੂੰ ਸੂਚਿਤ ਕੀਤਾ ਕਿ ਇਸ ਰਾਸ਼ੀ 'ਤੇ ਕੂਪਨ ਦਰ ਨੌ ਪ੍ਰਤੀਸ਼ਤ ਸਲਾਨਾ ਹੈ।

Date:2009-12-16 Time:00:01:01

ਗੋਦਰੇਜ ਦੇ ਆਈਪੀਓ ਦਾ ਮੁੱਲ 490 ਰੁਪਏ

ਨਵੀਂ ਦਿੱਲੀ- ਗੋਦਰੇਜ ਇੰਡਸਟ੍ਰੀਜ਼ ਲਿਮਿਟੇਡ ਨੇ ਆਪਣੀ ਸਹਾਇਕ ਇਕਾਈ ਗੋਦਰੇਜ ਪ੍ਰਾਪਰਟੀਜ਼ ਲਿਮਿਟੇਡ ਦੇ ਸ਼ੁਰੂਆਤੀ ਸਰਵਜਨਕ ਨਿਗਮ (ਆਈਪੀਓ) ਦੇ ਪ੍ਰਤੀ ਸ਼ੇਅਰ ਮੁੱਲ 490 ਰੁਪਏ ਨਿਰਧਾਰਤ ਕੀਤਾ ਹੈ।

Date:2009-12-16 Time:00:01:01

ਡਾਬਰ ਕਰੇਗੀ 'ਰੈਡੀ ਟੂ ਕੁਕ' ਭੋਜਨ ਦਾ ਕਾਰੋਬਾਰ

ਨਵੀਂ ਦਿੱਲੀ- ਐਫਐਮਸੀਜੀ ਖੇਤਰ ਦੀ ਪ੍ਰਮੁੱਖ ਕੰਪਨੀ ਡਾਬਰ 'ਹੋਮਮੇਡ' ਬ੍ਰਾਂਡ ਦੇ ਤਹਿਤ 'ਰੈਡੀ ਟੂ ਕੁਕ' (ਬਣਾਉਣ ਲਈ ਤਿਆਰ) ਉਤਪਾਦ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਫਿਲਹਾਲ ਹੋਮਮੇਡ ਬ੍ਰਾਂਡ ਦੇ ਤਹਿਤ ਰਸੋਈ ਨਾਲ ਜੁੜੇ ਉਤਪਾਦ ਬਣਾਉਂਦੀ ਹੈ।

Date:2009-12-16 Time:00:01:01

ਸੀਬੀਆਈ ਰਿਪੋਰਟ ਨੂੰ ਲੈਕੇ ਕਸ਼ਮੀਰ ਬੰਦ

ਕਸ਼ਮੀਰ :ਸ਼ੋਪੀਆ ਕਾਂਡ ਉੱਤੇ ਸੀਬੀਆਈ ਦੀ ਰਿਪੋਰਟ ਦੇ ਵਿਰੋਧ ਵਿੱਚ ਕਸ਼ਮੀਰ ਵਿਖੇ ਮਜਲਿਸ-ਏ-ਮੁਸ਼ਾਵਰਤ ਨੇ ਮੰਗਲਵਾਰ ਨੂੰ ਕਸ਼ਮੀਰ ਬੰਦ ਦੀ ਅਪੀਲ ਕੀਤੀ ਹੈ। ਇਸ ਬੰਦ ਦੌਰਾਨ ਸੜਕਾਂ ਉੱਤੇ ਆਵਾਜਾਈ ਬਿਲਕੁਲ ਠੱਪ ਰਹੀ, ਅਤੇ ਦੁਕਾਨਾਂ ਨੂੰ ਵੀ ਤਾਲੇ ਬੱਝੇ ਹੋਏ ਨਜ਼ਰ ਆਏ।

Date:2009-12-16 Time:00:01:01


12   13   14   15   16   17   18   19   20   21  

page no.17

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009