Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 12 - 2009

ਪੰਜਾਬ 'ਚ ਸਵਾਈਨ ਫਲੂ ਨਾਲ ਚਾਰ ਹੋਰ ਮੌਤਾਂ

ਹੁਸ਼ਿਆਰਪੁਰ - ਸਵਾਈਨ ਫਲੂ ਨਾਲ ਬੀਤੀ ਰਾਤ ਜ਼ਿਲੇ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਹੁਣ ਤੱਕ ਜ਼ਿਲੇ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ।42 ਸਾਲਾ ਨਰਿੰਦਰ ਸਿੰਘ ਵਾਸੀ ਕਾਲਕਟ (ਸ਼ਾਮਚੁਰਾਸੀ) ਦੀ ਬੀਤੀ ਰਾਤ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਗਈ।

Date:2009-12-19 Time:00:04:11

ਵਾਦੀ ਤੋਂ ਹਟਾਏ 30000 ਹਜ਼ਾਰ ਜਵਾਨ:ਐਂਟਨੀ

ਨਵੀਂ ਦਿੱਲੀ - ਰੱਖਿਆ ਮੰਤਰੀ ਏਕੇ ਐਂਟਨੀ ਅੱਜ ਐਲਾਣ ਕੀਤਾ ਕਿ ਕੇਂਦਰ ਨੇ ਜੰਮੂ ਅਤੇ ਕਸ਼ਮੀਰ ਵਾਦੀ ਤੋਂ 30 ਹਜ਼ਾਰ ਜਵਾਨ ਹਟਾ ਲਏ ਹਨ।ਉਹਨਾਂ ਕਿਹਾ ਕਿ ਵਾਦੀ ਵਿਚ ਸੁਧਰਦੇ ਸੁਰੱਖਿਆ ਹਾਲਾਤਾਂ ਨੂੰ ਵੇਖਦੇ ਹੋਏ ਉੱਥੋਂ ਫੌਜ ਦੀਆਂ ਦੋ ਡਿਵੀਜ਼ਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ।

Date:2009-12-19 Time:00:04:11

ਵਿੱਤਮੰਤਰੀ ਨੂੰ ਮਿਲੇ ਰਿਜ਼ਰਵ ਬੈਂਕ ਗਵਰਨਰ

ਨਵੀਂ ਦਿੱਲੀ - ਦਾਲ,ਖੰਡ ਸਮੇਤ ਖਾਣ ਪੀਣ ਦੀਆਂ ਜਰੂਰੀ ਵਸਤੂਆਂ ਦੀ ਮਹਿੰਗਾਈ ਪਿੱਛਲੇ ਇੱਕ ਦਹਾਕੇ ਦੇ ਰਿਕਾਰਡ ਸਤਰ ਤੋਂ ਉੱਪਰ ਨਿਕਲ ਜਾਣ ਵਿੱਚ ਰਿਜ਼ਰਵ ਬੈਂਕ ਦੇ ਗਵਰਨਰ ਦੁਵੁਰੀ ਸੁਬਾਰਾਓ ਨੇ ਅੱਜ ਸ਼ਾਮ ਇੱਥੇ ਪ੍ਰਣਬ ਮੁਖਰਜ਼ੀ ਨਾਲ ਮੁਲਾਕਾਤ ਕੀਤੀ।

Date:2009-12-19 Time:00:04:11

ਸ਼੍ਰੀਲੰਕਾ ਨੇ ਕੀਤਾ ਹਿਸਾਬ ਬਰਾਬਰ

ਨਾਗਪੁਰ : ਸ਼੍ਰੀਲੰਕਾ ਦੇ ਵਿਰੁੱਧ ਪੰਜ ਕ੍ਰਿਕਟ ਵਨਡੇ ਮੈਚਾਂ ਦੀ ਸੀਰੀਜ਼ ਹੁਣ 1-1 ਦੀ ਬਰਾਬਰੀ ਉੱਤੇ ਪਹੁੰਚ ਗਈ ਹੈ। ਸ਼੍ਰੀਲੰਕਾ ਨੇ ਦੂਸਰੇ ਵਨਡੇ ਵਿੱਚ ਰਾਜਕੋਟ ਦਾ ਹਿਸਾਬ ਚੁੱਕਦਾ ਕਰਦਿਆਂ ਭਾਰਤ ਨੂੰ ਤਿੰਨ ਵਿਕਟਾਂ ਦੇ ਨਾਲ ਹਰਾ ਦਿੱਤਾ।

Date:2009-12-19 Time:00:04:11

ਸੇਲੀਨਾ ਨਜ਼ਰ ਆਵੇਗੀ ਬਿਨਾ ਮੇਕਅੱਪ ਤੋਂ

ਗਲੈਮਰਸ ਰੋਲ ਲਈ ਪਹਿਚਾਣੀ ਜਾਣ ਵਾਲੀ ਸੇਲੀਨਾ ਜੇਟਲੀ ਆਉਣ ਵਾਲੀ ਇੱਕ ਫਿਲਮ ਵਿੱਚ ਬਿਨਾ ਜਾਂ ਘੱਟ ਮੇਕਅੱਪ ਦੇ ਦਿਖਾਈ ਦਵੇਗੀ। 'ਐਕਸੀਡੈਂਟ ਆਨ ਹਿਲ ਰੋੜ' ਨਾਮਕ ਫਿਲਮ ਵਿੱਚ ਸੇਲੀਨਾ ਨੇ ਇੱਕ ਸਧਾਰਨ ਮੁਟਿਆਰ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਮੁੰਬਈ ਵਿੱਚ ਰੋਜ਼ਾਨਾ ਹੋਣ ਵਾਲੀਆਂ ਸੜਕ ਦੁਰਘਟਨਾਵਾਂ 'ਤੇ ਅਧਾਰਤ ਹੈ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਮਹੇਸ਼ ਨਾਇਰ ਨੇ। ਚਰਚਿਤ ਫਿਲਮਕਾਰ ਰਾਮਗੋਪਾਲ ਵਰਮਾ ਦੇ ਨਾਲ ਮਹੇਸ਼ ਨੇ ਲੰਬੇ ਸਮੇਂ ਤੱਕ ਕੰਮ ਕੀਤਾ ਹੈ। ਜ਼ਾਹਿਰ ਹੈ ਕਿ ਇਸ ਫਿਲਮ 'ਤੇ ਰਾਮੂ ਦੀ ਸ਼ੈਲੀ ਦਾ ਪ੍ਰਭਾਵ ਨਜ਼ਰ ਆਵੇਗਾ। ਮਹੇਸ਼ ਦਾ ਕਹਿਣਾ ਵੀ ਹੈ ਕਿ ਫਿਲਮ ਉਹਨਾਂ ਨੇ ਅਸਲੀਅਤ ਦੇ ਨਜ਼ਦੀਕ ਬਣਾਈ ਹੈ। ਜਿਸ ਲਈ ਫਿਲਮ ਵਿੱਚ ਇੱਕ ਸੱਚੀ ਘਟਨਾ ਨੂੰ ਵੀ ਲਿਆ ਗਿਆ ਹੈ। ਫਿਲਮ ਇਸ ਸਾਲ ਦੇ ਅੰਤਿਮ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹ

Date:2009-12-18 Time:00:07:40

ਫਰਦੀਨ ਬਣਾਉਣਗੇ ਕਾਮੇਡੀ ਫਿਲਮ

ਫਰਦੀਨ ਖਾਨ ਦੇ ਕੋਲ ਜਿਆਦਾ ਫਿਲਮਾਂ ਨਹੀਂ ਹਨ, ਇਸ ਲਈ ਉਹ ਜਿਆਦਾਤਰ ਵਿਹਲੇ ਨਜ਼ਰ ਆਉਂਦੇ ਹਨ। ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਫਰਦੀਨ ਨੇ ਨਿਰਮਾਤਾ ਬਣਨ ਦਾ ਫੈਸਲਾ ਕੀਤਾ ਹੈ। ਉਹ ਜਲਦੀ ਹੀ ਇੱਕ ਕਾਮੇਡੀ ਫਿਲਮ ਬਣਾਉਣ ਦੀ ਘੋਸ਼ਣਾ ਕਰਨ ਵਾਲੇ ਹਨ। ਫਰਦੀਨ ਦੇ ਨਾਂਅ ਜੋ ਗਿਣੀਆਂ-ਚੁਣੀਆਂ ਹਿੱਟ ਫਿਲਮਾਂ ਹਨ (ਨੋ ਐਂਟਰੀ, ਹੇ ਬੇਬੀ, ਆਲ ਦ ਬੈਸਟ) ਉਹਨਾਂ ਚੋਂ ਜਿਆਦਾਤਰ ਕਾਮੇਡੀ ਹਨ। ਫਰਦੀਨ ਨੂੰ ਲੱਗਦਾ ਹੈ ਕਿ ਦਰਸ਼ਕ ਉਹਨਾਂ ਨੂੰ ਕਾਮੇਡੀ ਕਰਦੇ ਦੇਖਣਾ ਪਸੰਦ ਕਰਦੇ ਹਨ, ਇਸ ਲਈ ਉਹਨਾਂ ਨੇ ਕਾਮੇਡੀ ਫਿਲਮ ਬਣਾਉਣ ਦਾ ਫੈਸਲਾ ਲਿਆ ਹੈ। ਇਸ ਫਿਲਮ ਦਾ ਨਿਰਮਾਣ ਉਹ ਆਪਣੇ ਪਿਤਾ ਫਿਰੋਜ਼ ਖਾਨ ਦੇ ਬੈਨਰ ਐਫ.ਕੇ. ਫਿਲਮਸ ਹੇਠ ਨਹੀਂ ਕਰਨਗੇ, ਬਲਕਿ ਉਹ ਆਪਣਾ ਨਵਾਂ ਬੈਨਰ ਬਣਾਉਣਗੇ। ਫਰਦੀਨ ਦਾ ਇਰਾਦਾ ਭਵਿੱਖ ਵਿੱਚ ਕੁਝ ਹੋਰ ਫਿਲਮ ਬਣਾਉਣ ਦਾ ਹੈ, ਜਿਸ

Date:2009-12-18 Time:00:07:40

ਗੂਗਲ ਦਾ ਮੋਬਾਇਲ ਫੋਨ ਨੈਕਸਸ ਵਨ

ਦੁਨੀਆ ਦਾ ਸਭ ਤੋਂ ਵੱਡੀ ਅਤੇ ਸਫ਼ਲ ਸਰਚ ਇੰਜਣ ਕੰਪਨੀ ਗੂਗਲ ਹੁਣ ਮੋਬਾਇਲ ਫੋਨ ਬਣਾਉਣ ਜਾ ਰਹੀ ਹੈ। 'ਨੈਕਸਸ ਵਨ' ਨਾਮਕ ਗੂਗਲ ਦਾ ਇਕ ਮੋਬਾਇਲ ਫੋਨ ਅਗਲੇ ਸਾਲ ਬਜ਼ਾਰ ਵਿੱਚ ਉਤਾਰ ਦਿੱਤਾ ਜਾਵੇਗਾ। ਫੋਨ ਬਣਾਉਣ ਦਾ ਕੰਮ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਐਚਟੀਸੀ ਨੂੰ ਦਿੱਤਾ ਗਿਆ ਹੈ। ਫੋਨ ਜੌਆਇੰਟਸ ਐਡ੍ਰੀਆਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ, ਜਿਸ ਤੇ ਮੋਟੋਰੋਲਾ ਕੰਮ ਕਰਦਾ ਹੈ। ਕਿਸੇ ਵੀ ਉਤਪਾਦ ਦੀ ਵਿੱਕਰੀ ਲਈ ਕੰਪਨੀ ਤੋਂ ਗਾਹਕਾਂ ਤੱਕ ਬਣਾਈ ਗਈ ਚੈਨ ਦੇ ਕਾਰਨ ਗਾਹਕਾਂ ਨੂੰ ਉਤਪਾਦ ਮਹਿੰਗੇ ਮੁੱਲਾਂ 'ਤੇ ਮਿਲਦਾ ਹੈ ਅਤੇ ਗਾਹਕਾਂ ਦੀ ਪ੍ਰਤੀਕਿਰਿਆ ਸਿੱਧੀ ਕੰਪਨੀ ਨੂੰ ਨਹੀਂ ਮਿਲਦੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੂਗਲ ਨੇ ਇਸ ਫੋਨ ਨੂੰ ਸਿੱਧਾ ਗਾਹਕਾਂ ਤੱਕ ਖੁਦ ਪਹੁੰਚਾਉਣ ਦਾ ਨਿਰਣਾ ਲਿਆ ਹੈ। ਇਸ ਲਈ ਇਹ ਮੋ

Date:2009-12-18 Time:00:07:39

ਐਸ ਟੈਲ ਦੀ ਦੂਰਸੰਚਾਰ ਸੇਵਾ ਅੱਜ ਤੋਂ ਸ਼ੁਰੂ

ਨਵੀਂ ਦਿੱਲੀ- ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਐਸ ਟੈਲ ਦੋ ਚਾਰਜ਼ ਯੋਜਨਾਵਾਂ ਦੇ ਨਾਲ ਅੱਜ ਤੋਂ ਆਪਣੀ ਮੋਬਾਇਲ ਸੇਵਾ ਸ਼ੁਰੂ ਕਰੇਗੀ। ਇਹਨਾਂ ਯੋਜਨਾਵਾਂ ਵਿੱਚ ਇੱਕ ਪੈਸੇ ਪ੍ਰਤੀ ਸਕਿੰਟ ਅਤੇ 50 ਪੈਸੇ ਪ੍ਰਤੀ ਮਿੰਟ ਸ਼ਾਮਿਲ ਹਨ। ਐਸ ਟੈਲ ਚੇਨੰਈ ਦੀ ਸ਼ਿਵਾ ਗਰੁੱਪ ਅਤੇ ਬਹਿਰੀਨ ਟੈਲੀਕਾਮ ਦੀ ਸੰਯੁਕਤ ਉੱਦਮ ਕੰਪਨੀ ਹੈ। ਇਸ ਵਿੱਚ ਸ਼ਿਵਾ ਸਮੂਹ ਦੀ 51 ਫੀਸਦੀ ਅਤੇ ਬਹਿਰੀਨ ਟੈਲੀਕਾਮ ਦੀ 49 ਪ੍ਰਤੀਸ਼ਤ ਹਿੱਸੇਦਾਰੀ ਹੈ।

Date:2009-12-18 Time:00:07:39

ਸੇਜਿਲ 2 ਦੀ ਪਰਖ਼ ਸਫ਼ਲ

ਵਾਸ਼ਿੰਗਟਨ : ਇਰਾਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸਨੇ ਮਿਜਾਇਲ ਸੇਜਿਲ 2 ਦਾ ਸਫ਼ਲ ਟੈਸਟ ਕੀਤਾ ਹੈ। ਇਸ ਮਿਜ਼ਾਇਲ ਦੀ ਮਾਰਕ ਸਮਰੱਥਾ ਦੋ ਹਜਾਰ ਕਿਲੋਮੀਟਰ ਤੋਂ ਜਿਆਦਾ ਦੱਸੀ ਗਈ ਹੈ।

Date:2009-12-18 Time:00:07:38

ਰਾਜਸਥਾਨ 'ਚ ਸਵਾਈਨ ਫਲੂ ਨਾਲ 104 ਦੀ ਮੌਤ

ਜੈਪੁਰ - ਰਾਜਸਥਾਨ 'ਚ ਸਵਾਈਨ ਫਲੂ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ।

Date:2009-12-18 Time:00:07:38

ਇੱਕ ਦਿਨਾ ਧਰਨਾ ਅਨਿਸ਼ਚਤਕਾਲ 'ਚ ਤਬਦੀਲ

ਲਖਨਊ - ਗੰਨੇ ਦੀ ਕੀਮਤ 280 ਰੁੱਪਏ ਪ੍ਰਤੀ ਕੁਇੰਟਲ ਕੀਤੇ ਜਾਣ ਅਤੇ ਕਿਸਾਨਾਂ ਨਾਲ ਜੁੜੀਆਂ ਹੋਰ ਮੰਗਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਨਾਮੰਜ਼ੂਰ ਕਰ ਦੇਣ ਨਾਲ ਕਾਂਗਰਸ ਨਾਲ ਜੁੜੇ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦਾ ਅੱਜ ਇੱਥੇ ਆਯੋਜਤ ਇੱਕ ਦਿਨਾ ਧਰਨਾ ਅਨਿਸ਼ਚਤ ਕਾਲ ਧਰਨੇ 'ਚ ਤਬਦੀਲ ਹੋ ਗਿਆ ਹੈ।

Date:2009-12-18 Time:00:07:38

ਜਨਵਰੀ 'ਚ ਬਦਲੇਗਾ ਸ਼ੇਅਰ ਬਾਜਾਰ ਦਾ ਸਮਾਂ

ਮੁੰਬਈ : ਸ਼ੇਅਰ ਬਾਜਾਰ ਵਿੱਚ ਕਾਰੋਬਾਰ ਦੇ ਘੰਟੇ ਵਧਾਉਣ ਨੂੰ ਲੈਕੇ ਹੁਣ ਨਵਾਂ ਫੈਸਲਾ ਆਇਆ ਹੈ ਕਿ ਸ਼ੇਅਰ ਬਾਜਾਰ ਦਾ ਨਵਾਂ ਟਾਈਮ ਟੇਬਲ ਆਉਂਦੀ ਚਾਰ ਜਨਵਰੀ 2010 ਤੋਂ ਲਾਗੂ ਹੋਵੇਗਾ ਜਦਕਿ ਇਹ ਪਹਿਲਾਂ ਕੱਲ੍ਹ ਤੋਂ ਲਾਗੂ ਹੋਣ ਵਾਲਾ ਸੀ।

Date:2009-12-18 Time:00:07:38

ਹਵਾਈ ਜਹਾਜ ਬਣਾਵੇਗੀ ਮਹਿੰਦਰਾ

ਮੁੰਬਈ : ਹਵਾਈ ਜਹਾਜ ਬਣਾਉਣ ਦੇ ਖੇਤਰ ਵਿੱਚ ਕਦਮ ਰੱਖਣ ਦਾ ਪ੍ਰਗਟਾਵਾ ਕਰਦਿਆਂ ਮਹਿੰਦਰਾ ਗਰੁੱਪ ਨੇ ਕਿਹਾ ਕਿ ਉਸਦੀ ਦੋ ਤੋਂ ਵੀਹ ਸੀਟਾਂ ਵਾਲੇ ਹਵਾਈ ਜਹਾਜ ਬਣਾਉਣ ਦੀ ਯੋਜਨਾ ਹੈ। ਇਸਦੇ ਨਾਲ ਹੀ ਸਮੂਹ ਨੇ ਦੋ ਆਸਟਰੇਲੀਆਈ ਕੰਪਨੀਆਂ ਵਿੱਚ ਜਿਆਦਾ ਹਿੱਸੇਦਾਰੀ ਦੇ ਅਧਿਗ੍ਰਹਿਣ ਦਾ ਵੀ ਐਲਾਨ ਕੀਤਾ ਹੈ।

Date:2009-12-18 Time:00:07:38

ਟਾਟਾ ਮੋਟਰਜ਼ ਨੂੰ ਮਿਸਰ ਦਾ ਸੱਦਾ

ਮੁੰਬਈ : ਟਾਟਾ ਮੋਟਰਜ਼ ਦੀ ਛੋਟੀ ਕਾਰ ਨੈਨੋ ਦਾ ਜਲਵਾ ਅਜਿਹਾ ਹੈ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਇਸਨੂੰ ਲੈਕੇ ਦਿਲਚਸਪੀ ਵੱਧ ਰਹੀ ਹੈ। ਇਹੀ ਕਾਰਣ ਹੈ ਕਿ ਮਿਸਰ ਸਰਕਾਰ ਨੇ ਟਾਟਾ ਮੋਟਰਜ਼ ਨੂੰ ਨੈਨੋ ਦਾ ਪਲਾਂਟ ਲਗਾਉਣ ਦੇ ਲਈ ਆਪਣੇ ਦੇਸ਼ ਸੱਦਾ ਦਿੱਤਾ ਹੈ।

Date:2009-12-18 Time:00:07:38

ਗੁਜਰਾਤੀ ਬੰਦਰਗਾਹਾਂ 'ਤੇ ਅਟਕੇ ਹਜ਼ਾਰਾਂ ਕੰਟੇਨਰ

ਭੁਜ - ਸੀਮਾ ਕਰ ਅਤੇ ਵਿਸ਼ੇਸ ਆਰਥਿਕ ਖੇਤਰ (ਸੇਜ) ਦੇ ਅਧਿਕਾਰੀਆਂ ਵਿੱਚ ਜ਼ਾਰੀ ਵਿਵਾਦ ਕਾਰਣ ਗੁਜਰਾਤ ਦੇ ਮੁੰਦਰਾ ਅਤੇ ਕਾਂਡਲਾ ਬੰਦਰਗਾਹ 'ਚ ਪਲਾਸਟਿਕ ਕਚਰੇ ਨਾਲ ਭਰੇ ਲੱਗਭਗ 400 ਕੰਟੇਨਰ ਅਟਕੇ ਪਏ ਹਨ।

Date:2009-12-18 Time:00:07:38

ਏਅਰ ਇੰਡੀਆ ਨੂੰ 1522 ਕਰੋੜ ਦਾ ਘਾਟਾ

ਨਵੀਂ ਦਿੱਲੀ : ਸਰਕਾਰ ਨੂੰ ਮਦਦ ਦੀ ਅਪੀਲ ਕਰਨ ਵਾਲੀ ਏਅਰ ਇੰਡੀਆ ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿੱਚ 1522 ਕਰੋੜ ਰੁਪਏ ਦਾ ਘਾਟਾ ਹੋਇਆ ਹੈ।ਨਾਗਰਿਕ ਹਵਾਬਾਜੀ ਮੰਤਰੀ ਪ੍ਰਫੁੱਲ ਪਟੇਲ ਨੇ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਉੱਤਰ ਦੌਰਾਨ ਦੱਸਿਆ ਕਿ ਏਅਰ ਇੰਡੀਆ ਨੂੰ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 3900 ਕਰੋੜ ਰੁਪਏ ਦੀ ਆਮਦਨੀ ਪ੍ਰਾਪਤ ਹੋਈ ਅਤੇ ਇਸ ਮਿਆਦ ਵਿੱਚ ਉਸਦਾ ਘਾਟਾ 1522 ਕਰੋੜ ਰੁਪਏ ਸੀ।

Date:2009-12-18 Time:00:07:38

ਟਾਟਾ ਅਤੇ ਮਹਿੰਦਰਾ ਦੀ ਅਧਿਗ੍ਰਹਿਣ 'ਚ ਰੁੱਚੀ

ਮੁੰਬਈ : ਦੇਸ਼ ਦੀ ਪ੍ਰਸਿੱਧ ਕੰਪਨੀ ਟਾਟਾ ਮੋਟਰਜ਼ ਅਤੇ ਬਹੁ-ਉਪਯੋਗੀ ਆਵਾਜਾਈ ਸਾਧਨ ਬਣਾਉਣ ਵਾਲੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਫਿਅਟ ਦੀ ਇਟਲੀ ਵਿਖੇ ਸਿਸਲੀ ਸਥਿਤ ਟਰਮਿਨੀ ਇਮਰਿਸੇ ਇਕਾਈ ਨੂੰ ਖਰੀਦਣ ਵਿੱਚ ਦਿਲਚਸਪੀ ਵਿਖਾਈ ਹੈ।

Date:2009-12-18 Time:00:07:38

ਜੀਐੱਸ ਆਟੋ ਕਰੇਗੀ ਭਾਰੀ ਨਿਵੇਸ਼

ਨਵੀਂ ਦਿੱਲੀ : ਜੀਐੱਸ ਆਟੋ ਇੰਟਰਨੈਸ਼ਨਲ ਲਿਮੀਟੇਡ ਆਟੋ ਕਲਪੁਰਜੇ ਬਣਾਉਣ ਦਾ ਪਲਾਂਟ ਸਥਾਪਿਤ ਕਰਨ ਦੇ ਲਈ ਝਾਰਖੰਡ ਦੇ ਜਮਸ਼ੇਦਪੁਰ ਵਿੱਚ 30 ਕਰੋੜ ਦਾ ਨਿਵੇਸ਼ ਕਰੇਗੀ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਪਲਾਂਟ ਵਿੱਚ ਯਾਤਰੀ ਅਤੇ ਕਾਰੋਬਾਰੀ ਵਾਹਨਾਂ ਦੇ ਕਲਪੁਰਜੇ ਬਣਾਏ ਜਾਣਗੇ।

Date:2009-12-18 Time:00:07:38

19 ਦਸੰਬਰ ਨੂੰ ਚੁਣਿਆ ਜਾਵੇਗਾ ਨਵਾਂ ਭਾਜਪਾ ਮੁਖੀ

ਨਵੀਂ ਦਿੱਲੀ - ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੌਣ ਲਈ 19 ਦਸੰਬਰ ਨੂੰ ਪਾਰਟੀ ਦੇ ਸੰਸਦੀ ਬੋਰਡ ਦੀ ਅਹਿਮ ਬੈਠਕ ਸੱਦੀ ਗਈ ਹੈ ਅਤੇ ਮਹਾਰਾਸ਼ਟਰ ਦੇ ਨੇਤਾ ਨਿਤਿਨ ਗੜਕਰੀ ਨੂੰ ਇਸ ਅਹੁਦੇ ਲਈ ਚੁਣਿਆ ਜਾਣਾ ਪੱਕਾ ਮੰਨਿਆ ਜਾ ਰਿਹਾ ਹੈ।

Date:2009-12-18 Time:00:07:38

ਹਿੰਦੂ,ਮੁਸਲਮਾਨ ਇਕੱਠੇ ਮਨਾਉਂਦੇ ਹਨ ਜੌਨਪੁਰ 'ਚ ਮੋਹਰਮ

ਜੌਨਪੁਰ - ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਕੌਮੀ ਏਕਤਾ ਦੀ ਅਦਭੁਤ ਮਿਸਾਲ ਦੇਖਣ ਨੂੰ ਮਿਲਦੀ ਹੈ,ਜਿੱਥੇ 'ਸਿਰਾਜ-ਏ-ਹਿੰਦ' ਦੇ ਮੋਹਰਮ 'ਚ ਸ਼ੀਆ ਮੁਸਲਮਾਨ ਹੀ ਨਹੀਂ,ਹਿੰਦੂ ਵੀ ਹਰ ਸਾਲ ਤਾਜ਼ੀਆ ਰੱਖਦੇ ਹਨ ਅਤੇ ਮਾਤਮ 'ਚ ਸ਼ਾਮਲ ਹੁੰਦੇ ਹਨ।

Date:2009-12-18 Time:00:07:38

ਹਿੰਦੁਸਤਾਨ ਨੂੰ ਨਫ਼ਾ ਵੱਧਣ ਦੀ ਉਮੀਦ

ਕੋਲਕਾਤਾ : ਕੌਮਾਂਤਰੀ ਆਰਥਿਕ ਮੰਦੀ ਤੋਂ ਦੁਨੀਆ ਭਰ ਦੇ ਦੇਸ਼ਾਂ ਦੇ ਉਭਰਣ ਦੇ ਨਾਲ ਹੀ ਕਾਰੋਬਾਰ ਵਿੱਚ ਆ ਰਹੀ ਤੇਜੀ ਦੇ ਮੱਦੇਨਜ਼ਰ ਸਰਵਜਨਕ ਖੇਤਰ ਦੀ ਹਿੰਦੁਸਤਾਨ ਕਾਪਰ ਲਿਮੀਟੇਡ ਨੂੰ ਚਾਲੂ ਵਿੱਤ ਵਰ੍ਹੇ ਵਿੱਚ 100 ਕਰੋੜ ਰੁਪਏ ਦੇ ਸ਼ੁੱਧ ਲਾਭ ਹੋਣ ਦੀ ਉਮੀਦ ਹੈ।

Date:2009-12-18 Time:00:07:38

ਸ਼ੇਅਰ ਬਾਜਾਰ 'ਚ ਮਾਮੂਲੀ ਗਿਰਾਵਟ

ਮੁੰਬਈ : ਦਿਨ ਭਰ ਦੇ ਉਤਾਰ ਚੜ੍ਹਾਅ ਭਰੇ ਕਾਰੋਬਾਰ ਦੇ ਵਿਚਕਾਰ ਭਾਰਤੀ ਬਾਜਾਰ ਦੇ ਪ੍ਰਮੁੱਖ ਸੂਚਕ ਅੰਕ ਬੜ੍ਹਤ ਬਰਕਰਾਰ ਨਹੀਂ ਰੱਖ ਸਕੇ ਅਤੇ ਮਾਮੂਲੀ ਗਿਰਾਵਟ ਦੇ ਨਾਲ ਬੰਦ ਹੋਏ।ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੇਕਸ 18 ਅੰਕ ਦੀ ਗਿਰਾਵਟ ਦੇ ਨਾਲ ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਕੱਲ੍ਹ ਦੇ ਪੱਧਰ ਉੱਤੇ ਹੀ ਬੰਦ ਹੋਇਆ।

Date:2009-12-18 Time:00:07:38

ਕੈਟਰੀਨਾ ਕੈਫ਼ : ਸਭ ਠੀਕ ਹੈ

ਕੈਟਰੀਨਾ ਦੀ ਸਿਹਤ ਦੇ ਬਾਰੇ ਪਿਛਲੇ ਦਿਨੀਂ ਕਈ ਖ਼ਬਰਾਂ ਆਈਆਂ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਵਾਰ-ਵਾਰ ਜਾਂਚ ਲਈ ਹਸਪਤਾਲ ਜਾਣਾ ਪਿਆ। ਇਸ ਨਾਲ ਕੈਟਰੀਨਾ ਦੇ ਪ੍ਰਸੰਸਕਾਂ ਨੂੰ ਚਿੰਤਾ ਹੋ ਗਏ। ਉਹਨਾਂ ਦੀ ਚਿੰਤਾ ਦੂਰ ਕਰਨ ਲਈ ਕੈਟਰੀਨਾ ਵੱਲੋਂ ਬਿਆਨ ਜਾਰੀ ਕੀਤਾ ਗਿਆ। ਬਿਆਨ ਦੇ ਮੁਤਾਬਿਕ ਕੈਟਰੀਨਾ ਨੂੰ ਬ੍ਰੀਚਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਹੀਮੋਗਲੋਬਿਨ ਦੀ ਕਮੀ ਹੋਣ ਦੇ ਕਾਰਨ ਉਹਨਾਂ ਦੀ ਜਾਂਚ ਹੋਈ ਅਤੇ ਇਲਾਜ ਕੀਤਾ ਗਿਆ। ਹੁਣ ਉਹ ਘਰ 'ਚ ਅਰਾਮ ਕਰ ਰਹੀ ਹੈ ਅਤੇ ਕ੍ਰਿਸਮਸ ਆਪਣੇ ਪਰਿਵਾਰ ਨਾਲ ਮਨਾਵੇਗੀ। ਉਮੀਦ ਹੈ ਕਿ ਕੈਟਰੀਨਾ ਦੇ ਪ੍ਰਸੰਸਕ ਹੁਣ ਰਾਹਤ ਮਹਿਸੂਸ ਕਰ ਰਹੇ ਹੋਣਗੇ।

Date:2009-12-18 Time:00:07:37

ਮਾਈ ਨੇਮ ਇਜ਼ ਖਾਨ ਦੀ ਪਹਿਲੀ ਝਲਕ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ ਪਹਿਲੀ ਝਲਕ ਅੱਜ 70 ਦੇਸ਼ਾਂ ਵਿੱਚ ਇਕੱਠੀ ਪੇਸ਼ ਕੀਤੀ ਗਈ। ਫਾਕਸ ਸਟਾਰ ਦੀ ਭਾਰਤ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਫਿਲਮ ਦੀ ਪਹਿਲੀ ਝਲਕ ਨੂੰ ਸਟਾਰ ਨੈਟਵਰਕ ਦੇ ਮਾਧਿਅਮ ਨਾਲ ਭਾਰਤ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿੱਚ ਕਰੀਬ 10 ਕਰੋੜ ਲੋਕ ਇਕੱਠੇ ਦੇਖ ਸਕਣਗੇ। ਸਟਾਰ ਨੈਟਵਰਕ ਦੇ ਸੀਈਓ ਉਦੈ ਸ਼ੰਕਰ ਸਿੰਘ ਨੇ ਕਿਹਾ ਕਿ ਮਾਈ ਨੇਜ ਇਜ਼ ਖਾਨ ਵੈਸ਼ਵਿਕ ਕਹਾਣੀ ਹੈ, ਜਿਸ ਨੇ ਸਾਨੂੰ ਇਸ ਨੂੰ ਐਨੇ ਵੱਡੇ ਪੱਧਰ 'ਤੇ ਦਿਖਾਉਣ ਲਈ ਬੰਨ੍ਹਿਆ। ਇਸ ਮੌਕੇ ਤੇ ਫਿਲਮ ਦੇ ਨਿਰਦੇਸ਼ਕ ਕਰਨ ਜੌਹਰ, ਸ਼ਾਹਰੁਖ ਖਾਨ ਅਤੇ ਕਾਜੋਲ ਵੀ ਮੌਜੂਦ ਸਨ।

Date:2009-12-18 Time:00:07:37

ਲਾਰਾ ਦਾ ਪੱਥਰੀ ਦਾ ਆਪਰੇਸ਼ਨ

ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਨੇ ਲੀਲਾਵਤੀ ਹਸਪਤਾਲ ਵਿੱਚ ਕਿਡਨੀ ਦੀ ਪੱਥਰੀ ਦਾ ਆਪਰੇਸ਼ਨ ਕਰਾਇਆ। ਲਾਰਾ ਨੂੰ ਪਿਛਲੇ ਹਫ਼ਤੇ ਪੇਟ ਦਰਦ ਦੀ ਸ਼ਿਕਾਇਤ ਸੀ। ਹਸਪਤਾਲ ਵਿੱਚ ਚੈਕਅੱਪ ਤੋਂ ਬਾਅਦ ਪਤਾ ਲੱਗਿਆ ਕਿ ਲਾਰਾ ਦੀ ਕਿਡਨੀ ਵਿੱਚ ਪੱਥਰੀ ਹੈ। ਇਸ ਤੋਂ ਬਾਅਦ ਲਾਰਾ ਨੇ ਤੁਰੰਤ ਆਪਰੇਸ਼ਨ ਕਰਾਉਣ ਦਾ ਫੈਸਲਾ ਲਿਆ। ਖ਼ਬਰ ਹੈ ਕਿ ਲਾਰਾ ਨੂੰ ਕਾਫ਼ੀ ਦਿਨਾਂ ਤੋਂ ਇਹ ਪਰੇਸ਼ਾਨੀ ਸੀ। ਦਰਦ ਦੇ ਕਾਰਨ ਇਹ ਵਰਕਆਊਟ ਵੀ ਨਹੀਂ ਕਰ ਸਕਦੀ ਸੀ। ਫਿਲਹਾਲ ਲਾਰਾ ਦੀ ਸਿਹਤ ਵਿੱਚ ਸੁਧਾਰ ਹੈ। ਪਰ ਡਾਕਟਰਾਂ ਨੇ ਅਜੇ ਕੁਝ ਹੋਰ ਦਿਨਾਂ ਤੱਕ ਉਹਨਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ।

Date:2009-12-18 Time:00:07:37


10   11   12   13   14   15   16   17   18   19  

page no.15

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009