Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 12 - 2009
ਬ੍ਰਿਟੇਨ ਦੇ ਇੱਕ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ ਇੰਟਰਨੈਟ ਸਰਚ ਇੰਜਣ ਕੰਪਨੀ ਗੂਗਲ ਨੇ ਬ੍ਰਿਟੇਨ ਵਿੱਚ ਵਿਗਿਆਪਨਾਂ ਤੋਂ ਹੋਈ 1.6 ਅਰਬ ਪਾਉਂਡ ਦੀ ਆਮਦਨ 'ਤੇ ਕਰ ਨਹੀਂ ਜਮਾਂ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਟ ਦੀ ਦੁਨੀਆ ਦੀ ਪ੍ਰਸਿੱਧ ਕੰਪਨੀ ਗੂਗਲ ਦਾ ਗੈਰ ਰਸਮੀਂ ਵਪਾਰਿਕ ਨਾਰ੍ਹਾ ਹੈ 'ਬੁਰੇ ਨਾ ਬਣੋ' 'ਤੇ ਉਸਨੇ ਬ੍ਰਿਟੇਨ ਵਿੱਚ ਵਿਗਿਆਪਨਾਂ ਤੋਂ ਹੋਈ 1.6 ਅਰਬ ਪਾਉਂਡ ਦੀ ਕਮਾਈ 'ਤੇ ਕੋਈ ਕਰ ਨਹੀਂ ਦਿੱਤਾ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਕੰਪਨੀ ਨੇ 2008 ਵਿੱਚ ਕਨੂੰਨੀ ਰੂਪ ਨਾਲ 45 ਕਰੋੜ ਡਾਲਰ ਦੇ ਕਰ ਭੁਗਤਾਨ ਤੋਂ ਆਪਣੇ ਆਪ ਨੂੰ ਬਚਾਇਆ। Date:2009-12-22 Time:00:47:13
ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਨੇ 1200 ਸੀਸੀ ਇੰਜਣ ਵਾਲੀ ਨਵੀਂ ਫੈਮਿਲੀ ਕਾਰ ਜਨਵਰੀ ਵਿੱਚ ਭਾਰਤੀ ਬਾਜਾਰ ਵਿੱਚ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ। Date:2009-12-22 Time:00:47:13
ਮੁੰਬਈ - ਮੁੰਬਈ ਹਮਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੇ ਅੱਜ ਵਿਸ਼ੇਸ ਅਦਾਲਤ 'ਚ ਇਸ ਗੱਲ ਦਾ ਖੰਡਨ ਕੀਤਾ ਕਿ ਉਸ ਨੇ 26 ਨਵੰਬਰ ਦੀ ਰਾਤ ਪੁਲਿਸ ਅਧਿਕਾਰੀਆਂ ਹੇਮੰਤ ਕਰਕਰੇ,ਅਸ਼ੋਕ ਕਾਮਟੇ ਅਤੇ ਵਿਜੈ ਸਾਲਸਕਰ ਨੂੰ ਗੋਲੀ ਮਾਰੀ।ਉਸ ਨੇ ਦਾਅਵਾ ਕੀਤਾ ਕਿ ਉਹ ਘਟਨਾ ਸਥਾਨ 'ਤੇ ਮੌਜੂਦ ਨਹੀਂ ਸੀ। Date:2009-12-22 Time:00:47:13
ਪੇਈਚਿੰਗ : ਚੀਨ ਤੇ ਫਰਾਂਸ ਦੀ ਸਾਂਝੇਦਾਰੀ ਹੇਠ ਚੀਨ ਦੇ ਗੁਆਂਗਦੋਂਗ ਪ੍ਰਾਂਤ ਵਿਖੇ ਸਥਾਪਤ ਮਹੱਤਵਪੂਰਨ ਤਾਈਸ਼ਾਨ ਪ੍ਰਮਾਣੂ ਊਰਜਾ ਪਲਾਂਟ ਵਿੱਚ ਅੱਜ ਤੋਂ ਕੰਮ ਸ਼ੁਰੂ ਹੋ ਗਿਆ।ਚੀਨ ਦੇ ਸਰਕਾਰੀ ਰੇਡੀਓ ਨੇ ਦੱਸਿਆ ਕਿ ਇਸ ਸੰਯੁਕਤ ਪ੍ਰੋਜੈਕਟ ਦੀ ਰਸਮੀਂ ਸ਼ੁਰੂਆਤ ਫਰਾਂਸ ਦੇ ਪ੍ਰਧਾਨ ਮੰਤਰੀ ਫ੍ਰੈਂਕੋਸ ਫਿਲਨ ਦੀ ਪੇਈਚਿੰਗ ਯਾਤਰਾ ਦੇ ਦੌਰਾਨ ਹੀ ਹੋ ਚੁੱਕਿਆ ਸੀ। ਇਸ ਪਲਾਂਟ ਤੋਂ 2014 ਤੱਕ ਪ੍ਰਮਾਣੂ ਊਰਜਾ ਦਾ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। Date:2009-12-22 Time:00:47:12
ਮਾਸਕੋ - ਮਾਸਕੋ 'ਚ 19 ਸੈਂਟੀਮੀਟਰ ਬਰਫ਼ਬਾਰੀ ਦੇ ਬਾਅਦ 21 ਦਸੰਬਰ ਤੋਂ ਪਹਿਲਾਂ ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ। Date:2009-12-22 Time:00:47:12
ਕਲਕੱਤਾ - ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਅੱਜ ਕਿਹਾ ਹੈ ਕਿ ਦਿੱਲੀ ਅਤੇ ਹੋਰ ਰਾਜਾਂ ਦੀ ਤੁਲਨਾ 'ਚ ਪੱਛਮੀ ਬੰਗਾਲ 'ਚ ਕਾਨੂੰਨ ਵਿਵਸਥਾ ਦੀ ਸਥਿੱਤੀ ਬਿਹਤਰ ਹੈ। Date:2009-12-22 Time:00:47:12
ਬਾਲੀਵੁੱਡ ਦੇ ਪ੍ਰਸਿੱਧ ਫਿਲਮ ਸਟਾਰਸ ਸੈਫ਼-ਕਰੀਨਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਇਹ ਗੱਲ ਸੈਫ਼ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਨੇ ਕਹੀ। ਜੋਧਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਸ਼ਰਮੀਲਾ ਟੈਗੋਰ ਨੇ ਕਿਹਾ ਕਿ ਸੈਫ਼ ਅਤੇ ਕਰੀਨਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਨਾਲ ਹੀ ਉਹਨਾਂ ਨੇ ਆਪਣੀ ਹੋਣ ਵਾਲੀ ਨੂੰਹ ਦੀ ਬਹੁਤ ਤਾਰੀਫ਼ ਵੀ ਕੀਤੀ। ਉਹਨਾਂ ਨੇ ਕਿਹਾ ਕਿ ਕਰੀਨਾ ਮੈਨੂੰ ਬਹੁਤ ਪਸੰਦ ਹੈ। Date:2009-12-22 Time:00:47:12
ਸਲਮਾਨ ਖਾਨ ਜੋ ਵੀ ਕਰਦੇ ਹਨ, ਪੂਰੇ ਦਿਲ ਨਾਲ ਕਰਦੇ ਹਨ। ਅਤੇ ਜਦੋਂ ਗੱਲ ਪਿਆਰ ਦੀ ਹੋਵੇ, ਤਾਂ ਉਹਨਾਂ ਦੇ ਕੀ ਕਹਿਣੇ। ਸਲਮਾਨ ਦਾ ਪਿਆਰ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ, ਜਦੋਂ ਕੈਟਰੀਨਾ ਕੈਫ਼ ਹਸਪਤਾਲ ਵਿੱਚ ਭਰਤੀ ਸੀ। ਸਾਰੀ ਦੁਨੀਆ ਤੋਂ ਬੇਖ਼ਬਰ ਸਲਮਾਨ ਕੈਟਰੀਨਾ ਦੇ ਕੋਲ ਰਹੇ। ਆਪਣੇ ਪਿਆਰ ਨੂੰ ਤਕਲੀਫ਼ ਵਿੱਚ ਦੇਖ ਕੇ ਸਲਮਾਨ ਵੀ ਪਰੇਸ਼ਾਨ ਸਨ। ਉਹਨਾਂ ਨੇ ਕੈਟਰੀਨਾ ਦੀ ਦੇਖਭਾਲ ਕੀਤੀ। ਉਹਨਾਂ ਨੂੰ ਦੁਨੀਆ ਦੀ ਸਾਰੀ ਚਮਕ ਧੁੰਦਲੀ ਲੱਗਣ ਲੱਗੀ ਸੀ। ਉਹਨਾਂ ਦਾ ਬਸ ਇੱਕ ਹੀ ਟੀਚਾ ਸੀ ਕਿ ਕੈਟਰੀਨਾ ਜਲਦੀ ਠੀਕ ਹੋ ਜਾਵੇ। ਦੋ ਦਿਨ ਹਸਪਤਾਲ ਵਿੱਚ ਕੱਟਣ ਤੋਂ ਬਾਅਦ ਕੈਟਰੀਨਾ ਆਪਣੇ ਘਰ ਪਹੁੰਚੀ, ਤਾਂ ਸਲਮਾਨ ਉਹਨਾਂ ਦਾ ਉੱਥੇ ਇੰਤਜਾਰ ਕਰ ਰਹੇ ਸਨ। ਸਲਮਾਨ ਦੇ ਪਿਆਰ ਦੀ ਗਹਿਰਾਈ ਨੂੰ ਦੇਖ ਕੇ ਕੈਟਰੀਨਾ ਵੀ ਦੰਗ ਰਹਿ ਗਈ। ਉਮੀਦ ਹੈ ਕ Date:2009-12-22 Time:00:47:12
ਅਜੀਬ ਜਿਹਾ ਚਿਹਰਾ ਬਣਾ ਕੇ, ਫ੍ਰੈਂਚ ਦਾੜੀ ਲਗਾ ਕੇ, ਚਿਹਰੇ 'ਤੇ ਮੁਸਕਾਨ ਸਜਾ ਕੇ ਆਮਿਰ ਖਾਨ ਫਰੀਦਕੋਟ ਦੇ ਇੱਕ ਪੰਜਾਬੀ ਪਰਿਵਾਰ ਦੇ ਘਰ ਵਿਆਹ ਤੋਂ ਪਹਿਲਾਂ ਹੋਣ ਵਾਲੇ ਸਮਾਰੋਹ ਵਿੱਚ ਪਹੁੰਚ ਗਏ। ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਡਾਕੁਉਮੈਂਟਰੀ ਫਿਲਮ ਨਿਰਮਾਤਾ ਦੱਸਿਆ ਅਤੇ ਬਾਅਦ ਵਿੱਚ ਪੂਰਾ ਰਾਜ ਆਪ ਹੀ ਖੋਲ੍ਹ ਦਿੱਤਾ। ਆਮਿਰ ਇਨ੍ਹੀਂ ਦਿਨੀਂ ਭੇਸ ਬਦਲ ਕੇ ਆਪਣੀ ਫਿਲਮ ਥ੍ਰੀ ਈਡੀਅਟਸ ਦਾ ਪ੍ਰਚਾਰ ਕਰਨ ਲਈ ਪੂਰੇ ਦੇਸ਼ ਵਿੱਚ ਘੁੰਮ ਰਹੇ ਹਨ। ਸ਼ਨੀਵਾਰ ਨੂੰ ਵੱਡਾ ਸਾਰਾ ਚਸ਼ਮਾ ਲਗਾ ਕੇ ਅਤੇ ਦੰਦਾਂ ਵਿੱਚ ਸੋਨੇ ਰੰਗੀਆਂ ਚੀਜ਼ਾਂ ਲਗਾ ਕੇ ਆਮਿਰ ਖਾਨ ਇੱਕ ਦੁਲਹਨ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਹਲਦੀ ਦੀ ਰਸਮ ਵਿੱਚ ਹਿੱਸਾ ਲੈ ਕੇ ਡਾਂਸ ਵੀ ਕੀਤਾ। ਆਮਿਰ ਉੱਥੇ ਦੋ ਘੰਟੇ ਰੁਕੇ। ਲਾੜੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸ Date:2009-12-22 Time:00:47:12
ਸੰਗਰੂਰ - ਇਥੋਂ ਨੇੜਲੇ ਪਿੰਡ ਮੰਗਵਾਲ ਦੇ ਸਰਕਾਰੀ ਸਕੂਲ ਵਿਖੇ ਸ੍ਰੀਮਤੀ ਵਰਿੰਦਰ ਪਾਲ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਕਰਵਾਏ ਗਏ ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ ਟੀਮ ਨੇ ਬਲਦੇਵ ਸਿੰਘ ਮੋਗਾ ਦਾ ਲਿਖਤ ਅਤੇ ਡਾ. ਗੁਰਚਰਨ ਸਿੰਘ ਦਾ ਨਿਰਦੇਸ਼ਤ ਨਾਟਕ 'ਮਿੱਟੀ ਰੁਦਨ ਕਰੇ' ਖੇਡਿਆ। Date:2009-12-22 Time:00:47:12
ਚੰਡੀਗੜ੍ਹ - ਪੰਜਾਬ ਸਰਕਾਰ ਨੇ ਰਾਜ 'ਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ 20 ਚੱਲਦੀਆਂ ਫਿਰਦੀਆਂ ਵੈਟਰਨਰੀ ਡਿਸਪੈਂਸਰੀਆਂ ਛੇਤੀ ਹੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਪਸ਼ੂਆਂ ਨੂੰ ਮੌਕੇ 'ਤੇ ਹੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। Date:2009-12-22 Time:00:47:12
ਧਰਮਸ਼ਾਲਾ - ਇੰਡੀਅਨ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਵਿਚ ਦੋ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਅਗਲੇ ਵਰ੍ਹੇ ਅਪ੍ਰੈਲ ਵਿਚ ਆਯੋਜਿਤ ਹੋਣਗੇ। Date:2009-12-22 Time:00:47:12
ਲੰਦਨ - ਦੁਨੀਆ ਦੇ ਨੰਬਰ ਇੱਕ ਗੋਲਫਰ ਟਾਇਗਰ ਵੁੱਡਸ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।ਸਵੀਡਿਸ਼ ਮਾਡਲ ਐਲਿਨ ਨਾਰਡੇਗ੍ਰੇਨ ਨਾਲ ਪੰਜ ਸਾਲ ਪਹਿਲਾਂ ਵਿਆਹ ਰਚਾਉਣ ਵਾਲੇ ਟਾਇਗਰ ਵੁੱਡਸ ਦੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਕੁੱਲ 18 ਮਹਿਲਾਵਾਂ ਨਾਲ ਨਜਾਇਜ ਸੰਬੰਧ ਰਹੇ ਹਨ। Date:2009-12-22 Time:00:47:12
ਆਪਣੀ ਫ਼ਿਲਮ '3 ਈਡੀਅਟਸ' ਲਈ ਦੇਸ਼ ਭਰ 'ਚ ਭੇਸ ਬਦਲ ਕੇ ਪ੍ਰਚਾਰ ਕਰ ਰਹੇ ਆਮਿਰ ਖਾਨ ਨੂੰ ਤਾਮਿਲਨਾਡੂ ਦੀ ਆਫੀਸਰਜ਼ ਟਰੇਨਿੰਗ ਅਕੈਡਮੀ 'ਚ ਭਾਰਤੀ ਫੌਜ ਦੇ ਕੈਡਿਟਾਂ ਨਾਲ ਇਕ ਦਿਨ ਗੁਜ਼ਾਰਨ ਦੀ ਆਗਿਆ ਨਹੀਂ ਮਿਲੀ। ਆਮਿਰ ਨੇ ਰੱਖਿਆ ਵਿਭਾਗ ਤੋਂ ਇਸ ਲਈ ਆਗਿਆ ਮੰਗੀ ਸੀ, ਪਰ ਉਨ੍ਹਾਂ ਨੂੰ ਨਾਂਹ ਹੋ ਗਈ ਅਤੇ ਇਸ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਦੱਸਣਯੋਗ ਹੈ ਕਿ ਸ਼ਾਰਟ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਕੇ ਇਸ ਸੰਸਥਾ 'ਚ ਹਰ ਸਾਲ 500 ਕੈਡਿਟ ਸਿੱਖਿਆ ਲੈਂਦੇ ਹਨ। Date:2009-12-22 Time:00:47:12
ਕਹਿੰਦੇ ਹਨ ਕਿ ਜਿੰਦਗੀ ਵਿੱਚ ਇਕੱਲਾਪਣ ਦੂਰ ਕਰਨ ਲਈ ਇੱਕ ਸਾਥੀ ਦੀ ਲੋੜ ਤਾਂ ਪੈਂਦੀ ਹੀ ਹੈ। ਇਨ੍ਹੀਂ ਦਿਨੀਂ ਇਸ ਤਰ੍ਹਾਂ ਦੇ ਇਕੱਲੇਪਣ ਨਾਲ ਜੂਝ ਰਹੀ ਹੈ ਅਭਿਨੇਤਰੀ ਸੁਸ਼ਮਿਤਾ ਸੇਨ। ਦੋ ਧੀਆਂ ਦੀ ਮਾਂ ਸੁਸ਼ਮਿਤਾ ਨੂੰ ਪਤੀ ਤੋਂ ਬਿਨਾ ਆਪਣਾ ਪਰਿਵਾਰ ਅਧੂਰਾ ਲੱਗ ਰਿਹਾ ਹੈ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਸੁਸ਼ਮਿਤਾ ਨੇ ਤਿੰਨ ਮਹੀਨੇ ਦੀ ਅਲੀਸਾ ਨੂੰ ਗੋਦ ਲਿਆ ਸੀ। ਸੁਸ਼ਮਿਤਾ ਨੂੰ ਆਪਣੀਆਂ ਧੀਆਂ ਲਈ ਪਿਤਾ ਦੀ ਤਲਾਸ਼ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਮੇਰੀਆਂ ਦੋ ਬੇਟੀਆਂ ਰਿਨੀ ਅਤੇ ਅਲੀਸਾ ਹਨ। ਅਲੀਸਾ ਦੇ ਆਉਣ ਤੋਂ ਬਾਅਦ ਮੇਰੀਆਂ ਖੁਸ਼ੀਆਂ ਹੋਰ ਵਧ ਗਈਆਂ ਹਨ। ਘਰ ਭਰਿਆ-ਭਰਿਆ ਲੱਗਦਾ ਹੈ। ਬਸ, ਪਤੀ ਦੀ ਕਮੀ ਹੈ। ਮੇਰਾ ਪਰਿਵਾਰ ਅਜੇ ਅਧੂਰਾ ਹੈ। 34 ਸਾਲਾ ਸੁਸ਼ਮਿਤਾ ਦਾ ਕਹਿਣਾ ਹੈ ਕਿ ਜਿਸ ਦਿਨ ਮੈਨੂੰ ਪਤੀ ਮਿਲ ਜਾਵੇਗਾ, ਮੇ Date:2009-12-22 Time:00:47:11
ਨਵੀਂ ਦਿੱਲੀ - ਭਾਜਪਾ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਇੱਕ ਦਿਨ ਮਗਰੋਂ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਡਵਾਨੀ ਅਜੇ ਵੀ ਰਾਜਨੀਤੀ ਵਿਚ ਸਰਗਰਮ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ। Date:2009-12-22 Time:00:47:11
ਸਾਨਾ - ਯਮਨ ਦੇ ਸ਼ਿਆ ਮੁਸਲਿਮ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਦੇਸ਼ ਦੇ ਉੱਤਰੀ ਇਲਾਕਿਆਂ ਵਿਚ ਸਊਦੀ ਅਰਬ ਦੇ ਹਵਾਈ ਹਮਲਿਆਂ ਵਿਚ 54 ਲੋਕਾਂ ਦੀ ਮੌਤ ਹੋ ਗਈ। Date:2009-12-22 Time:00:47:11
ਲਾਸ ਐਂਜਲਿਸ : ਜਸਟ ਮੈਰਿਡ, ਕਲੂਲੇਸ ਅਤੇ ਅੱਪ ਡਾਊਨ ਗਰਲ ਵਰਗੀਆਂ ਹੌਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਮਰੀਕੀ ਅਭਿਨੇਤਰੀ ਬ੍ਰਿਟਨੀ ਮਰਫ਼ੀ ਦਾ ਕੱਲ੍ਹ ਦੇਰ ਰਾਤ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। Date:2009-12-22 Time:00:47:11
ਨਵੀਂ ਦਿੱਲੀ : ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜਾਰਾਂ ਵਿੱਚ ਕਾਰੋਬਾਰ ਦੀ ਸ਼ੁਰੂਆਤ ਹਰੇ ਨਿਸ਼ਾਨ ਵਿੱਚ ਹੋਈ, ਪ੍ਰੰਤੂ ਜਲਦ ਹੀ ਉਸ ਵਿੱਚ ਬਿਕਵਾਲੀ ਦਾ ਅਸਰ ਵੇਖਿਆ ਗਿਆ। ਦਿਨ ਭਰ ਕਮਜੋਰੀ ਰਹਿਣ ਦੇ ਬਾਅਦ ਅੱਜ ਬਾਜਾਰ ਵਿੱਚ ਗਿਰਾਵਟ ਦੇ ਨਾਲ ਬੰਦ ਹੋਇਆ। Date:2009-12-22 Time:00:47:11
ਵਾਸ਼ਿੰਗਟਨ - ਅਮਰੀਕੀ ਜਾਂਚ ਏਜੰਸੀ ਐਫ਼ਬੀਆਈ ਅਨੁਸਾਰ ਸਾਲ 2009 ਦੇ ਪਹਿਲੇ ਛੇ ਮਹੀਨਿਆਂ 'ਚ ਅਪਰਾਧਾਂ 'ਚ ਕਮੀ ਆਈ ਹੈ। Date:2009-12-22 Time:00:47:11
ਮਾਸਕੋ - ਮਾਸਕੋ 'ਚ 19 ਸੈਂਟੀਮੀਟਰ ਬਰਫ਼ਬਾਰੀ ਦੇ ਬਾਅਦ 21 ਦਸੰਬਰ ਤੋਂ ਪਹਿਲਾਂ ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ। Date:2009-12-22 Time:00:47:11
ਬ੍ਰਿਟਿਸ਼ ਪੁਲਿਸ ਸਕੌਟਲੈਂਡ ਯਾਰਡ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਅੰਦਰ ਛੁਪੇ ਅੱਤਵਾਦੀ ਮੁੰਬਈ ਉੱਤੇ ਹੋਏ ਹਮਲਿਆਂ ਦੀ ਤਰਜ ਤੇ ਰਾਜਧਾਨੀ ਲੰਡਨ ਦੇ ਕਾਰੋਬਾਰਿਕ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਾਲ ਬੁਣ ਰਹੇ ਹਨ। Date:2009-12-21 Time:00:20:16
ਨਵੀਂ ਦਿੱਲੀ : ਹੁਣ ਤੁਹਾਡਾ ਟੀਵੀ ਟੀਚਰ ਬਣਨ ਵਾਲਾ ਹੈ। ਜੀ ਹਾਂ, ਟਾਟਾ ਸਕਾਈ ਦੇ ਦਰਸ਼ਕ ਹੁਣ ਆਪਣੇ ਟੀਵੀ ਉੱਤੇ ਹੀ ਇੰਗਲਿਸ਼ ਵੀ ਸਿੱਖ ਸਕਣਗੇ।ਸੂਤਰਾਂ ਮੁਤਾਬਿਕ ਟਾਟਾ ਸਕਾਈ ਨੇ ਇਸਦੇ ਲਈ ਬ੍ਰਿਟਿਸ਼ ਕਾਊਂਸਿਲ ਨਾਲ ਇੱਕ ਸਮਝੌਤਾ ਕੀਤਾ ਹੈ। Date:2009-12-21 Time:00:20:16
ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲਿਆਂ ਦੀ ਨੈਸ਼ਨਲ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਨਰੇਗਾ) ਤਹਿਤ ਜ਼ਿਆਦਾ ਤੋਂ ਜ਼ਿਆਦਾ ਨੌਕਰੀ ਕਾਰਡ ਬਨਾਉਣ ਦੇ ਅੱਜ ਨਿਰਦੇਸ਼ ਦਿੱਤੇ ਹਨ। Date:2009-12-21 Time:00:20:16
ਲਾਸ ਐਂਜਲਿਸ : ਅਮਰੀਕੀ ਬੈਂਕਾਂ ਮੰਦੀ ਦੀ ਮਾਰ ਤੋਂ ਉਭਰਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਅਤੇ ਦੇਸ਼ ਦੇ ਬੈਂਕ ਪ੍ਰਬੰਧਨ ਸੰਸਥਾਨ ਨੇ ਸ਼ੁਕਰਵਾਰ ਨੂੰ ਕੈਲੀਫੋਰਨੀਆ ਦੀ ਫਰਸਟ ਫੈਡਰਲ ਬੈਂਕ ਸਮੇਤ ਸੱਤ ਬੈਂਕਾਂ ਨੂੰ ਬੰਦ ਘੋਸ਼ਿਤ ਕਰ ਦਿੱਤੀ। ਇਸਦੇ ਨਾਲ ਹੀ ਦੇਸ਼ ਵਿੱਚ ਇਸ ਵਰ੍ਹੇ ਬੰਦ ਹੋਈਆਂ ਬੈਂਕਾਂ ਦੀ ਸੰਖਿਆ ਵੱਧਕੇ 140 ਹੋ ਗਈ ਹੈ। Date:2009-12-21 Time:00:20:16
page no.11 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |