Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 12 - 2009

ਟਾਇਰ ਮਾਮਲੇ 'ਚ ਚੀਨ ਨੇ ਕੀਤੀ ਸ਼ਿਕਾਇਤ

ਪੇਈਚਿੰਗ : ਅਮਰੀਕਾ ਵਿਖੇ ਆਯਾਤਿਤ ਚੀਨੀ ਟਾਇਰਾਂ ਉੱਤੇ ਵਾਧੂ ਟੈਕਸ ਲਗਾਉਣ ਦੇ ਮਾਮਲੇ ਦੀ ਜਾਂਚ ਵਾਸਤੇ ਚੀਨ ਨੇ ਡਬਲਿਊਟੀਓ ਨੂੰ ਬੇਨਤੀ ਕੀਤੀ ਹੈ, ਪ੍ਰੰਤੂ ਅਮਰੀਕੀ ਰੁਕਾਵਟਾਂ ਦੇ ਕਾਰਣ ਇਹ ਮਾਮਲਾ ਅੱਧ ਵਿਚਾਲੇ ਲਮਕ ਰਿਹਾ ਹੈ।

Date:2009-12-23 Time:00:17:23

ਬਾਗਬਾਨੀ ਵਿਕਾਸ ਲਈ 25.78 ਕਰੋੜ ਰੁੱਪਏ ਗ੍ਰਾਂਟ

ਪਟਿਆਲਾ-ਕੇਂਦਰ ਨੇ ਬਾਗ਼ਬਾਨੀ ਦੇ ਵਿਕਾਸ ਲਈ ਪੰਜਾਬ ਨੂੰ 25.78 ਕਰੋੜ ਰੁਪਏ ਦੀ ਗਰਾਂਟ ਦਿੱਤੀ ਹੈ।ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਇਹ ਰਕਮ ਜ਼ਿਲ੍ਹਿਆਂ 'ਚ ਕਿਸਾਨਾਂ ਨੂੰ ਬਾਗ਼ਬਾਨੀ ਦੇ ਵਿਕਾਸ ਲਈ ਦੇਣ ਵਾਸਤੇ ਜਾਰੀ ਕਰ ਦਿੱਤੀ ਗਈ ਹੈ।

Date:2009-12-23 Time:00:17:23

ਰੇਲ ਕਿਰਾਇਆ ਵਧੇਗਾ!

ਨਵੀਂ ਦਿੱਲੀ - ਸਰਕਾਰ ਨੇ ਪੰਜ ਵਰ੍ਹਿਆਂ ਦੇ ਵਕਫੇ ਮਗਰੋਂ ਪਹਿਲੀ ਦਫਾ ਰੇਲ ਯਾਤਰੀ ਕਿਰਾਏ ਵਿਚ ਵਾਧੇ ਦੇ ਸਾਫ ਸੰਕੇਤ ਦਿੱਤੇ ਹਨ।ਰੇਲ ਯਾਤਰੀ ਕਿਰਾਏ ਵਿਚ ਵਾਧੇ ਦਾ ਮੁੱਖ ਨਿਸ਼ਾਨ ਉੱਚ ਦਰਜਾ ਅਤੇ ਮੁੱਢਲੇ ਦਰਜੇ ਦੀਆਂ ਗੱਡੀਆਂ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ ਅਤੇ ਕਈ ਨਵੇਂ ਕਿਸਮ ਦੀਆਂ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਉੱਪਰ ਵੱਖਰਾ ਸਰਚਾਰਜ ਲਗਾਇਆ ਜਾ ਸਕਦਾ ਹੈ।

Date:2009-12-23 Time:00:17:23

ਬਾਦਲ ਵੱਲੋਂ ਪੀਐਮ ਨੂੰ ਪੱਤਰ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਜ਼ੋਰ ਪਾਇਆ ਜਿਸ 'ਚ ਮੁਸਲਮਾਨਾਂ ਦੇ ਇਕ ਗਰੁੱਪ ਵਲੋਂ ਪਾਕਿਸਤਾਨ ਵਾਸੀ ਸਿੱਖ ਵਕੀਲ ਦੇ ਜ਼ਬਰਦਸਤੀ ਕੇਸ ਕੱਟੇ ਗਏ।

Date:2009-12-23 Time:00:17:22

ਵੱਖਰੀ ਕਮੇਟੀ ਲਈ ਹਰਿਆਣਾ ਦੇ ਸਿੱਖ ਜਾਣਗੇ ਹਾਈਕੋਰਟ

ਚੰਡੀਗੜ੍ਹ - ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਕਰ ਰਹੇ ਐਡਹਾਕ ਕਮੇਟੀ ਦੇ ਪ੍ਰਧਾਨ ਸ: ਦੀਦਾਰ ਸਿੰਘ ਨਲਵੀ ਨੇ ਕਿਹਾ ਹੈ ਕਿ ਉਹ ਹਰਿਆਣਾ 'ਚ ਵੱਖਰੀ ਕਮੇਟੀ ਬਣਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।

Date:2009-12-23 Time:00:17:22

ਦੋਸ਼ੀ ਖਿਡਾਰੀਆਂ ਨੂੰ ਸਜਾ ਮਿਲੇ : ਕੁੰਬਲੇ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਆਈਸੀਸੀ ਮੈਚ ਰੈਫ਼ਰੀਆਂ ਦੁਆਰਾ ਕਿਸੇ ਮੈਚ ਦੇ ਦੌਰਾਨ ਆਪਣੀਆਂ ਹਰਕਤਾਂ ਨਾਲ ਦੂਜੀ ਟੀਮ ਦੇ ਖਿਡਾਰੀਆਂ ਨੂੰ ਉਕਸਾਉਣ ਵਾਲੇ ਦੋਸ਼ੀ ਖਿਡਾਰੀਆਂ ਦੇ ਪ੍ਰਤੀ ਰਹਿਮ ਵਰਤਣ ਉੱਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਇਸਨੂੰ ਕੁਦਰਤੀ ਨਿਆਂ ਦੇ ਵਿਰੁੱਧ ਦੱਸਿਆ ਹੈ।

Date:2009-12-23 Time:00:17:22

ਜਿੱਤ ਲਈ ਸਕੋਰ ਥੁੜ੍ਹ ਗਏ : ਸੰਗਕਾਰਾ

ਕਟਕ : ਸ਼੍ਰੀਲੰਕਾਈ ਕਪਤਾਨ ਕੁਮਾਰ ਸੰਗਕਾਰਾ ਨੇ ਕਿਹਾ ਹੈ ਕਿ ਭਾਰਤ ਦੇ ਵਿਰੁੱਧ ਇੱਥੇ ਖੇਡੇ ਗਏ ਤੀਜੇ ਵਨਡੇ ਵਿੱਚ ਉਹਨਾਂ ਦੇ ਬੱਲੇਬਾਜ ਲੋੜੀਂਦਾ ਸਕੋਰ ਨਹੀਂ ਖੜ੍ਹਾ ਕਰ ਸਕੇ, ਜਿਸਦੀ ਵਜ੍ਹਾ ਕਰਕੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Date:2009-12-23 Time:00:17:22

ਮੈਂ ਸਧਾਰਨ ਹਾਂ-ਕੈਟਰੀਨਾ

ਹਾਲ ਹੀ ਵਿਚ ਇਕ ਵੈਬਸਾਈਟ ਦੁਆਰਾ ਏਸ਼ੀਆ ਦੀ ਸਭ ਤੋਂ ਆਕਰਸ਼ਿਕ ਅਭਿਨੇਤਰੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਕੈਟਰੀਨਾ ਕੈਫ਼ ਦਾ ਮੰਨਣਾ ਹੈ ਕਿ ਉਹ ਕਿਸੇ ਵੀ ਕੰਮਕਾਜ਼ੀ ਲੜਕੀ ਵਾਂਗ ਸਧਾਰਨ ਹੈ। ਪਿਛਲੇ ਦੋ ਸਾਲਾਂ 'ਚ ਕਈ ਹਿੱਟ ਫ਼ਿਲਮਾਂ ਕਰ ਚੁੱਕੀ ਕੈਟਰੀਨਾ ਨੇ ਇਕ ਮੁਲਾਕਾਤ 'ਚ ਦੱਸਿਆ ਕਿ ਮੈਂ ਆਕਰਸ਼ਿਕ ਨਹੀਂ। ਲੋਕ ਮੈਨੂੰ ਮੇਰੇ ਘਰ ਵੇਖਣ ਤਾਂ ਮੈਂ ਇਕ ਘਰੇਲੂ ਲੜਕੀ ਵਾਂਗ ਹੀ ਹਾਂ। ਆਪਣਾ ਘਰ ਖਰੀਦਣ ਬਾਰੇ ਕੈਟਰੀਨਾ ਨੇ ਦੱਸਿਆ ਕਿ ਮੈਂ ਹੁਣ ਤੱਕ ਕਈ ਮਕਾਨ ਵੇਖ ਚੁੱਕੀ ਹਾਂ, ਪਰ ਕੋਈ ਫੈਸਲਾ ਨਹੀਂ ਕਰ ਸਕੀ।

Date:2009-12-23 Time:00:17:22

ਝਗੜੇ ਕਰਨ ਲੱਗਾ ਸੋਹੇਲ ਖਾਨ

ਫ਼ਿਲਮ 'ਕਿਸਾਨ' ਹੋਵੇ ਜਾਂ 'ਮੈਂ ਔਰ ਮਿਸਿਜ਼ ਖੰਨਾ', ਸੋਹੇਲ ਖਾਨ ਕਿਸੇ ਨਾ ਕਿਸੇ ਨਾਲ ਝਗੜਦਾ ਦਿਖਾਈ ਦਿੱਤਾ ਹੀ ਹੈ। 'ਕਿਸਾਨ' ਵੇਲੇ ਉਹ ਦੀਆ ਮਿਰਜ਼ਾ ਨਾਲ ਨਿੱਕੀ ਜਿਹੀ ਗੱਲ ਤੋਂ ਝਗੜ ਪਿਆ ਸੀ ਤੇ ਹੁਣ 'ਮੈਂ ਔਰ ਮਿਸਿਜ਼ ਖੰਨਾ' ਦੇ ਵਪਾਰ ਨੂੰ ਲੈ ਕੇ ਸੋਹੇਲ ਨੇ ਯੂ. ਟੀ. ਵੀ. ਵਾਲਿਆਂ ਨਾਲ ਝਗੜਾ ਕਰ ਲਿਆ ਹੈ। 'ਕਿਸਾਨ' ਮਾੜੀ ਜਾਣ ਤੇ ਯੂ. ਟੀ. ਵੀ. ਨੇ 'ਮੈਂ ਔਰ ਮਿਸਿਜ਼ ਖੰਨਾ' ਲਈ ਵੀਹ ਕਰੋੜ ਦੀ ਕਟੌਤੀ ਕਰ ਦਿੱਤੀ ਤੇ ਇਸੇ ਗੱਲੋਂ ਸੋਹੇਲ ਨੇ ਯੂ. ਟੀ. ਵੀ. ਨਾਲ ਵੱਡਾ ਝਗੜਾ ਕਰਕੇ ਅੱਗੇ ਤੋਂ ਕੋਈ ਵੀ ਫ਼ਿਲਮ ਉਸ ਨਾਲ ਨਾ ਕਰਨ ਦਾ ਫ਼ੈਸਲਾ ਲਿਆ ਹੈ।

Date:2009-12-23 Time:00:17:22

ਹਰੇ ਨਿਸ਼ਾਨ 'ਚ ਬੰਦ ਹੋਏ ਸ਼ੇਅਰ ਬਾਜਾਰ

ਨਵੀਂ ਦਿੱਲੀ : ਕੌਮਾਂਤਰੀ ਸ਼ੇਅਰ ਬਾਜਾਰਾਂ ਦੇ ਪ੍ਰਭਾਵ ਵਿੱਚ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜਾਰਾਂ ਵਿੱਚ ਵੀ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ ਅਤੇ ਅੰਤ ਬਾਜਾਰ ਹਰੇ ਨਿਸ਼ਾਨ ਵਿੱਚ ਹੀ ਬੰਦ ਹੋਏ।

Date:2009-12-23 Time:00:17:22

ਪ੍ਰਤਿਭਾ ਪਾਟਿਲ ਨੂੰ ਮਿਲੇ ਮਨਮੋਹਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਨਾਲ ਮੁਲਾਕਾਤ ਕੀਤੀ ਤੇ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿੱਚ ਜਲਵਾਯੂ ਪਰਿਵਰਤਨ ਉੱਤੇ ਹੋਏ ਵਿਸ਼ਵ ਸੰਮੇਲਨ ਦੇ ਬਾਰੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ।

Date:2009-12-23 Time:00:17:22

ਦਿੱਲੀ ਦਾ ਮੌਸਮ ਹੋਇਆ ਠੰਢਾ

ਨਵੀਂ ਦਿੱਲੀ (ਭਾਸ਼ਾ) ਦਿੱਲੀ ਵਾਸੀਆਂ ਨੂੰ ਠੰਡ ਨੇ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਰਾਜਧਾਨੀ ਵਾਸੀਆਂ ਦੇ ਦਿਨ ਦੀ ਸ਼ੁਰੂਆਤ ਅੱਜ ਪਾਰੇ ਦੇ 6.4 ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਹੋਈ।ਮੌਸਮ ਦਾ ਹੁਣ ਤੱਕ ਦਾ ਇਹ ਸਭ ਤੋਂ ਘੱਟ ਤਾਪਮਾਨ ਰਿਹਾ।

Date:2009-12-23 Time:00:17:22

ਰੇਲ ਕਿਰਾਇਆ ਵਧੇਗਾ!

ਨਵੀਂ ਦਿੱਲੀ - ਸਰਕਾਰ ਨੇ ਪੰਜ ਵਰ੍ਹਿਆਂ ਦੇ ਵਕਫੇ ਮਗਰੋਂ ਪਹਿਲੀ ਦਫਾ ਰੇਲ ਯਾਤਰੀ ਕਿਰਾਏ ਵਿਚ ਵਾਧੇ ਦੇ ਸਾਫ ਸੰਕੇਤ ਦਿੱਤੇ ਹਨ।ਰੇਲ ਯਾਤਰੀ ਕਿਰਾਏ ਵਿਚ ਵਾਧੇ ਦਾ ਮੁੱਖ ਨਿਸ਼ਾਨ ਉੱਚ ਦਰਜਾ ਅਤੇ ਮੁੱਢਲੇ ਦਰਜੇ ਦੀਆਂ ਗੱਡੀਆਂ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ ਅਤੇ ਕਈ ਨਵੇਂ ਕਿਸਮ ਦੀਆਂ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਉੱਪਰ ਵੱਖਰਾ ਸਰਚਾਰਜ ਲਗਾਇਆ ਜਾ ਸਕਦਾ ਹੈ।

Date:2009-12-23 Time:00:17:22

ਉਦੈ ਚੋਪੜਾ ਦੇ ਕੋਲ ਅੰਤਿਮ ਮੌਕਾ!

ਉਦੈ ਚੋਪੜਾ ਜੇਕਰ ਯਸ਼ ਚੋਪੜਾ ਦੇ ਪੁੱਤਰ ਨਹੀਂ ਹੁੰਦੇ ਤਾਂ ਕਦੋਂ ਤੋਂ ਬਾਲੀਵੁੱਡ ਚੋਂ ਬਾਹਰ ਹੋ ਚੁੱਕੇ ਹੁੰਦੇ। ਇਹ ਵੀ ਸੰਭਵ ਹੈ ਕਿ ਉਹਨਾਂ ਨੂੰ ਬਤੌਰ ਹੀਰੋ ਫਿਲਮ ਵਿੱਚ ਕੋਈ ਮੌਕਾ ਵੀ ਨਹੀਂ ਦਿੰਦਾ। 'ਮੁਹੱਬਤੇਂ, 'ਧੂਮ' ਅਤੇ 'ਧੂਮ 2' ਵਰਗੀਆਂ ਕੁਝ ਸਫ਼ਲ ਫਿਲਮਾਂ ਨਾਲ ਉਦੈ ਦਾ ਨਾਂਅ ਜੁੜਿਆ ਹੋਇਆ ਹੈ, ਪਰ ਇਹਨਾਂ ਫਿਲਮਾਂ ਵਿੱਚ ਉਦੈ ਦਾ ਕਿੰਨਾ ਯੋਗਦਾਨ ਸੀ, ਇਹ ਸਭ ਜਾਣਦੇ ਹਨ। ਇਹਨਾਂ ਫਿਲਮਾਂ ਵਿੱਚ ਦੂਜੇ ਦਰਜੇ ਦੀ ਭੂਮਿਕਾ ਵਾਲੇ ਉਦੈ ਨੇ ਕੁਝ ਫਿਲਮਾਂ ਵਿੱਚ ਲੀਡ ਰੋਲ ਵੀ ਕੀਤਾ ਹੈ, ਪਰ ਗੱਲ ਨਹੀਂ ਬਣੀ। 'ਪਿਆਰ ਇੰਪਾਸੀਬਲ' ਰਾਹੀਂ ਉਦੈ ਨੂੰ ਇੱਕ ਹੋਰ ਮੌਕਾ ਮਿਲਿਆ ਹੈ। ਪ੍ਰਿਅੰਕਾ ਚੋਪੜਾ ਦੇ ਸਹਾਰੇ ਉਦੈ ਸਫ਼ਲਤਾ ਦੀ ਉਮੀਦ ਕਰ ਰਹੇ ਹਨ। ਇਸ ਫਿਲਮ ਵਿੱਚ ਉਹ ਅਜਿਹਾ ਕਿਰਦਾਰ ਨਿਭਾ ਰਹੇ ਹਨ ਜੋ ਕਾਲਜ ਦੀ ਸਭ ਤੋਂ ਖੂਬਸੂਰਤ ਕੁੜੀ

Date:2009-12-22 Time:00:47:15

ਧਰਮਿੰਦਰ ਨੂੰ ਲੈ ਕੇ ਦੋ ਫਿਲਮਾਂ ਸ਼ੁਰੂ ਹੋਣਗੀਆਂ

ਧਰਮਿੰਦਰ ਦੇ ਪ੍ਰਸੰਸਕਾਂ ਲਈ ਖੁਸ਼ਖ਼ਬਰੀ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮ ਧਰਮ ਨੂੰ ਲੈ ਕੇ ਦੋ ਫਿਲਮਾਂ ਸ਼ੁਰੂ ਹੋਣ ਜਾ ਰਹੀਆਂ ਹਨ। ਨਵੇਂ ਸਾਲ ਵਿੱਚ 'ਚੀਅਰਸ' ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ, ਜਿਸ ਵਿੱਚ ਧਰਮਿੰਦਰ ਅਤੇ ਬੌਬੀ ਦਿਉਲ ਨਜ਼ਰ ਆਉਣਗੇ। ਜਦੋਂ ਕਿ ਦੂਜੀ ਫਿਲਮ ਦੀ ਸਕ੍ਰਿਪਟ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਵਿੱਚ ਤਿੰਨੇਂ ਦਿਉਲ (ਧਰਮ-ਸੰਨੀ-ਬੌਬੀ) ਇਕੱਠੇ ਨਜ਼ਰ ਆਉਣਗੇ। 'ਚੀਅਰਸ - ਸੈਲੀਬ੍ਰੇਟ ਲਾਈਫ' ਦਾ ਨਿਰਦੇਸ਼ਨ ਸੰਗੀਥ ਸਿਵਨ ਕਰਨਗੇ ਅਤੇ ਇਹ ਪਿਉ-ਪੁੱਤ ਦੇ ਰਿਸ਼ਤਿਆਂ 'ਤੇ ਅਧਾਰਤ ਕਾਮੇਡੀ ਫਿਲਮ ਹੈ। 'ਅਪਨੇ' ਤੋਂ ਬਾਅਦ ਤਿੰਨੇ ਦਿਉਲ ਇੱਕ ਵਾਰ ਫਿਰ ਇਕੱਠੇ ਫਿਲਮ ਕਰਨਗੇ। ਇਸ ਫਿਲਮ ਦਾ ਨਾਅਂ ਅਤੇ ਨਿਰਦੇਸ਼ਕ ਅਜੇ ਤੈਅ ਨਹੀਂ ਹੋਇਆ ਹੈ, ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਨਿਲ ਸ਼ਰਮਾ ਇਸ ਨੂੰ ਨਿਰਦੇਸ਼

Date:2009-12-22 Time:00:47:15

ਕੇਂਦਰੀ ਚੌਲ ਭੰਡਾਰ 'ਚ ਯੋਗਦਾਨ ਪਾਉਣ ਲਈ ਪੰਜਾਬ ਮੋਹਰੀ

ਪਟਿਆਲਾ-ਝੋਨੇ ਦੀ ਪੈਦਾਵਾਰ ਮੁਲਕ 'ਚ ਲਗਭਗ 18 ਪ੍ਰਤੀਸ਼ਤ ਤੱਕ ਘਟਣ ਕਾਰਨ ਕੇਂਦਰੀ ਚੌਲ ਭੰਡਾਰ 'ਚ ਦੂਜੇ ਰਾਜਾਂ ਦਾ ਯੋਗਦਾਨ ਘੱਟ ਗਿਆ ਹੈ ਪਰ ਪੰਜਾਬ ਇਸ ਸੋਕੇ ਦੇ ਸਾਲ 'ਚ ਪਿਛਲੇ ਸਾਲ ਨਾਲੋਂ 17 ਲੱਖ ਟਨ ਵੱਧ ਝੋਨਾ ਦੇ ਕੇ ਇਸ ਖੇਤਰ 'ਚ ਮੋਹਰੀ ਰਿਹਾ।ਪੰਜਾਬ ਦੀਆਂ ਮੰਡੀਆਂ 'ਚ 141.90 ਲੱਖ ਟਨ ਝੋਨਾ ਵਿਕਣ ਲਈ ਆਇਆ।

Date:2009-12-22 Time:00:47:13

ਖੰਡ ਮਿੱਲਾਂ ਨੂੰ ਬੋਨਸ ਦੇ ਅਧਿਕਾਰ ਮਿਲੇ

ਅਜੀਤ ਨਗਰ - ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਦੇ ਚੇਅਰਮੈਨਾਂ ਤੇ ਡਾਇਰੈਕਟਰਾਂ ਵੱਲੋਂ ਸਮੂਹਿਕ ਅਸਤੀਫ਼ੇ ਦੇਣ ਤੋਂ ਪਹਿਲਾਂ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਤੇ ਸ਼ੂਗਰਫੈਡ ਦੇ ਚੇਅਰਮੈਨ ਸ੍ਰੀ ਪ੍ਰੀਤਮ ਸਿੰਘ ਕੌਟਾਂ ਦੇ ਯਤਨਾ ਸਦਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਸਹਿਕਾਰੀ ਖੰਡ ਮਿੱਲਾਂ ਨੂੰ ਗੰਨਾਂ ਖਰੀਦਣ ਲਈ ਕਿਸਾਨਾਂ ਨੂੰ ਬੋਨਸ ਦੇ ਰੂਪ 'ਚ ਵਾਧੂ ਭਾਅ ਦੇਣ ਦੀ ਆਗਿਆ ਮਿਲ ਗਈ ਹੈ।

Date:2009-12-22 Time:00:47:13

ਪਲਾਸਟਿਕ ਪਾਰਕ ਬਣਾਉਣ ਦੀ ਯੋਜਨਾ : ਜੇਨਾ

ਮੁੰਬਈ : ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਲਾਸਟਿਕ ਉਦਯੋਗ ਨੂੰ ਬੜ੍ਹਾਵਾ ਦੇਣ ਦੇ ਲਈ ਦੇਸ਼ ਵਿੱਚ ਕਈ ਪਲਾਸਟਿਕ ਪਾਰਕ ਸਥਾਪਤ ਕੀਤੇ ਜਾਣਗੇ।ਕੇਂਦਰੀ ਰਾਸਾਇਣ ਅਤੇ ਖਾਦ ਰਾਜਮੰਤਰੀ ਸ਼੍ਰੀਕਾਂਤ ਜੇਨਾ ਨੇ ਇੱਥੇ ਕਿਹਾ ਕਿ ਵਿਸ਼ੇਸ਼ ਨਿਰਯਾਤ ਆਧਾਰਿਤ ਲਘੂ ਅਤੇ ਦਰਮਿਆਨੇ ਪਲਾਸਟਿਕ ਉਦਯੋਗਾਂ ਦੇ ਵਿਕਾਸ ਲਈ ਸਰਕਾਰ ਨੇ ਇਹ ਯੋਜਨਾ ਬਣਾਈ ਹੈ।

Date:2009-12-22 Time:00:47:13

ਮਾਰੂਤੀ ਸੁਜੂਕੀ ਨੂੰ ਕੌਮੀ ਪੁਰਸਕਾਰ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮੀਟੇਡ ਅਤੇ ਕਾਰ ਬਣਾਉਣ ਵਾਲੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਨੂੰ ਕੰਪਨੀ ਸੰਚਾਲਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਸਤੇ ਇਸ ਵਰ੍ਹੇ ਦਾ ਆਈਸੀਐੱਸਆਈ ਰਾਸ਼ਟਰੀ ਪੁਰਸਕਾਰ ਭੇਂਟ ਕੀਤਾ ਗਿਆ।

Date:2009-12-22 Time:00:47:13

ਸੀਡੀਐੱਮਏ ਬਾਜਾਰ 'ਚ ਕਾਰਬਨ ਮੋਬਾਇਲ

ਨਵੀਂ ਦਿੱਲੀ : ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਕਾਰਬਨ ਮੋਬਾਇਲਜ਼ ਨੇ ਸੀਡੀਐੱਮਏ ਮੋਬਾਇਲ ਫੋਨ ਬਾਜਾਰ ਵਿੱਚ ਉਤਰਣ ਦੀ ਘੋਸ਼ਣਾ ਕਰਦਿਆਂ ਇਸਦੇ ਪੰਜ ਮਾਡਲ ਬਾਜਾਰ ਵਿੱਚ ਉਤਾਰੇ।

Date:2009-12-22 Time:00:47:13

ਗੋਪੀਨਾਥ ਮੁੰਡੇ ਲੋਕਸਭਾ 'ਚ ਭਾਜਪਾ ਦੇ ਉਪਨੇਤਾ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ,ਭਾਜਪਾ ਸੰਸਦੀ ਦਲ ਦੇ ਪ੍ਰਧਾਨ ਲਾਲਕ੍ਰਿਸ਼ਨ ਅਡਵਾਨੀ ਨੇ ਗੋਪੀਨਾਥ ਮੁੰਡੇ ਨੂੰ ਲੋਕਸਭਾ 'ਚ ਪਾਰਟੀ ਦਾ ਉੱਪਨੇਤਾ ਨਿਯੁਕਤ ਕੀਤਾ ਹੈ।

Date:2009-12-22 Time:00:47:13

ਰਾਹੁਲ ਦਾ ਤਿੰਨ ਦੌਰਾ ਯੂਪੀ ਦੌਰਾ ਅੱਜ ਤੋਂ

ਲਖਨਊ - ਉੱਤਰ ਪ੍ਰਦੇਸ਼ 'ਚ 2012 ਦੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਨੂੰ ਜਿੱਤ ਦਿਵਾਉਣ ਲਈ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦੁਆਰਾ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸੇ ਮੁਹਿੰਮ ਤਹਿਤ ਉਹ ਅੱਜ ਤੋਂ ਦੁਆਰਾ ਫ਼ਿਰ ਉੱਤਰਪ੍ਰਦੇਸ਼ ਦੇ ਤਿੰਨ ਦਿਨਾ ਦੌਰੇ 'ਤੇ ਹਨ।

Date:2009-12-22 Time:00:47:13

ਦੇਸ਼ ਬਣਨਗੇ ਵੱਡੇ ਰੇਲ ਇੰਜਣ

ਜੈਸਲਮੇਰ : ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਆਉਂਦੇ ਵਰ੍ਹਿਆਂ ਵਿੱਚ ਭਾਰਤ ਵਿਖੇ ਬਹੁ ਸ਼ਕਤੀਸ਼ਾਲੀ ਛੇ ਹਜਾਰ ਹਾਰਸਪਾਵਰ ਦੇ ਇੰਜਣ ਤਿਆਰ ਕੀਤੇ ਜਾਣਗੇ।ਰੇਲਵੇ ਬੋਰਡ ਦੇ ਇੰਜਨੀਅਰ ਪ੍ਰਵੀਨ ਕੁਮਾਰ ਅਤੇ ਉੱਤਰ ਪੱਛਮੀ ਰੇਲਵੇ ਦੇ ਮੁੱਖ ਪ੍ਰਬੰਧਕ ਵਿਨੈ ਮਿੱਤਲ ਨੇ ਇਹ ਜਾਣਕਾਰੀ ਦਿੰਦਿਆਂ ਇੱਥੇ ਦੱਸਿਆ ਕਿ ਜਨਰਲ ਇਲੈਕਟ੍ਰੋਰਸ ਅਤੇ ਈਐੱਮਡੀ ਦੇ ਸਹਿਯੋਗ ਨਾਲ 6000 ਹਾਰਸਪਾਵਰ ਦੇ ਇੰਜਣ ਦੇਸ਼ ਵਿੱਚ ਤਿਆਰ ਕੀਤੇ ਜਾਣਗੇ। ਹਾਲਾਂਕਿ ਇਸ ਵਿੱਚ ਇੱਕ ਵਰ੍ਹੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।

Date:2009-12-22 Time:00:47:13

ਨੈਨੋ ਅਤੇ ਨਿੰਜਾ ਨੇ ਮਾਰੀ ਬਾਜੀ

ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਇੱਕ ਲੱਖ ਰੁਪਏ ਦੀ ਛੋਟੀ ਕਾਰ ਨੈਨੋ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਹੋ ਰਹੀ ਪ੍ਰਸ਼ੰਸਾ ਦੇ ਵਿਚਕਾਰ ਲਗਜਰੀ ਅਤੇ ਹੈਚਬੈਕ ਕਾਰਾਂ ਨੂੰ ਪਿੱਛੇ ਛੱਡਦਿਆਂ ਇੰਡੀਅਨ ਕਾਰ ਆਫ਼ ਦੀ ਈਅਰ 2010 ਦੀ ਵਿਜੇਤਾ ਬਣ ਗਈ ਹੈ।

Date:2009-12-22 Time:00:47:13

ਬੜ੍ਹਤ ਦੇ ਨਾਲ ਖੁੱਲ੍ਹੇ ਸ਼ੇਅਰ ਬਾਜਾਰ

ਮੁੰਬਈ : ਫੰਡਾਂ ਅਤੇ ਖੁਦਰਾ ਨਿਵੇਸ਼ਕਾਂ ਦੀ ਲਿਵਾਲੀ ਦੇ ਮੱਦੇਨਜ਼ਰ ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 31 ਅੰਕਾਂ ਦੀ ਬੜ੍ਹਤ ਦੇ ਨਾਲ 16750 ਉੱਤੇ ਪਹੁੰਚ ਗਿਆ। ਸੈਂਸੇਕਸ ਵਿੱਚ ਪਿਛਲੇ ਦੋ ਪੱਧਰਾਂ ਵਿੱਚ 191.92 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।

Date:2009-12-22 Time:00:47:13


5   6   7   8   9   10   11   12   13   14  

page no.10

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009