Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 11 - 2009

ਹੈਡਲੀ ਨੇ 26/11 ਤੋਂ ਪਹਿਲਾਂ ਨਰੀਮਨ ਹਾਊਸ ਦਾ ਕੀਤਾ ਸੀ ਦੌਰਾ

ਮੁੰਬਈ - ਅਮਰੀਕੀ ਸ਼ੱਕੀ ਅੱਤਵਾਦੀ ਡੇਵਿਡ ਹੈਡਲੀ ਨੇ ਮੁੰਬਈ ਹਮਲਿਆਂ ਤੋਂ ਪਹਿਲਾਂ ਨਰੀਮਨ ਹਾਊਸ ਦਾ ਗੁਪਤ ਦੌਰਾ ਕੀਤਾ ਸੀ ਅਤੇ ਨਿਸ਼ਾਨਾ ਬਣਾਏ ਗਏ ਯਹੂਦੀਆਂ ਦੇ ਕੇਂਦਰ 'ਚ ਯਹੂਦੀ ਦਾ ਭੇਸ ਧਾਰਨ ਕਰ ਕੇ ਵੀ ਗਿਆ ਸੀ। ਸਰਕਾਰੀ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਹੈਡਲੀ ਹਮਲਿਆਂ ਤੋਂ ਪਹਿਲਾਂ ਤਾਜ ਅਤੇ ਓਬਰਾਏ ਹੋਟਲਾਂ 'ਚ ਵੀ ਠਹਿਰਿਆ ਸੀ।

Date:2009-11-27 Time:00:09:31

ਰੱਦ ਨਹੀਂ ਹੋਈ ਨਦੀ ਜੋੜ ਯੋਜਨਾ : ਸਰਕਾਰ

ਨਵੀਂ ਦਿੱਲੀ - ਸਰਕਾਰ ਨੇ ਅੱਜ ਇਸ ਗੱਲੋਂ ਇਨਕਾਰ ਕੀਤਾ ਕਿ ਦੇਸ਼ ਦੀਆਂ ਨਦੀਆਂ ਨੂੰ ਜੋੜਨ ਲਈ ਸ਼ੁਰੂ ਕੀਤੀ ਗਈ ਯੋਜਨਾ ਵਿਨਾਸ਼ਕਾਰੀ ਹੈ।ਜਲਸੋਮੇ ਰਾਜ ਮੰਤਰੀ ਵਿੰਸੇਂਟ ਪਾਲ ਨੇ ਰਾਜਸਭਾ ਵਿਚ ਇੱਕ ਸਵਾਲ ਦੇ ਲਿਖਤੀ ਉੱਤਰ ਵਜੋਂ ਇਹ ਵੀ ਦੱਸਿਆ ਕਿ ਨਦੀਆਂ ਨੂੰ ਜੋੜਨ ਦੀ ਯੋਜਨਾ ਅਜੇ ਰੱਦ ਨਹੀਂ ਕੀਤੀ ਗਈ ਹੈ।

Date:2009-11-27 Time:00:09:31

ਮਨਮੋਹਨ ਸਿੰਘ ਪੋਰਟ ਆਫ ਸਪੇਨ ਪੁੱਜੇ

ਪੋਰਟ ਆਫ ਸਪੇਨ - ਵਾਸ਼ਿੰਗਟਨ ਦੀ ਸਫ਼ਲ ਰਾਜ ਯਾਤਰਾ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਤਿੰਨ ਦਿਨਾ ਦੌਰੇ 'ਤੇ ਇੱਥੇ ਪੁੱਜੇ। ਇੱਥੇ ਉਹ ਰਾਸ਼ਟਰਮੰਡਲ ਦੇਸ਼ਾਂ ਦੇ ਰਾਸ਼ਟਰ ਅਧਿਕਾਰੀਆਂ ਦੀ ਸ਼ਿਖਰ ਬੈਠਕ ਵਿੱਚ ਸ਼ਾਮਿਲ ਹੋਣਗੇ, ਜਿਸ ਵਿੱਚ ਅੱਤਵਾਦ, ਜਲਵਾਯੂ ਪਰਿਵਰਤਨ ਅਤੇ ਵੈਸ਼ਵਿਕ ਅੱਤਵਾਦ ਵਰਗੇ ਮਾਮਲੇ ਛਾਏ ਰਹਿਣ ਦੀ ਉਮੀਦ ਹੈ।

Date:2009-11-27 Time:00:09:31

ਕਸਾਬ 'ਤੇ ਹੁਣ ਤੱਕ 31 ਕਰੋੜ ਖਰਚੇ

ਮੁੰਬਈ - ਮੁੰਬਈ 'ਤੇ 26/11 ਨੂੰ ਹੋਏ ਹਮਲਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਪਾਕਿ ਅੱਤਵਾਦੀ ਅਜਮਲ ਆਮਿਰ ਕਸਾਬ 'ਤੇ ਹੁਣ ਤੱਕ ਮਹਾਰਾਸ਼ਟਰ ਦੀ ਸਰਕਾਰ 31 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਉਹ ਇਸ ਵੇਲੇ ਆਰਥਰ ਰੋਡ ਜੇਲ੍ਹ 'ਚ ਬੰਦ ਹੈ।

Date:2009-11-27 Time:00:09:31

ਸੰਸਦ 'ਚ ਭਿੜੇ ਅਡਵਾਨੀ ਪ੍ਰਣਬ

ਨਵੀਂ ਦਿੱਲੀ - ਲੋਕਸਭਾ ਵਿਚ ਅੱਜ ਸਿਫਰ ਕਾਲ ਦੌਰਾਨ ਉਸ ਵੇਲ੍ਹੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਕਿਹਾ ਕਿ 26/11 ਹਮਲੇ ਦੇ ਸ਼ਿਕਾਰ ਹੋਏ ਲੋਕਾਂ ਲਈ ਜ਼ਾਰੀ ਰਾਹਤ ਕਾਰਜਾਂ ਦੀ ਗਤੀ ਕਾਫੀ ਘੱਟ ਹੈ।

Date:2009-11-27 Time:00:09:30

ਸੁਈਟ ਵਿੱਚ ਨਾਲ ਰੁਕੇ ਲਾਰਾ-ਭੂਪਤੀ

ਲਾਰਾ ਦੱਤਾ ਅਤੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੀ ਨਜਦੀਕੀਆਂ ਦੀ ਚਰਚਾ ਪਿੱਛਲੇ ਕਈ ਦਿਨਾਂ ਤੋਂ ਹੋ ਰਹੀ ਹੈ, ਹਾਲਾਂਕਿ ਦੋਨਾਂ ਨੇ ਆਪਣੇ ਵਿਚਕਾਰ ਪਿਆਰ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ

Date:2009-11-26 Time:00:00:46

ਰਾਸ਼ਟਰਪਤੀ ਨੇ ਭਰੀ ਸੁਖੋਈ 'ਚ ਉਡਾਣ

ਪੁਣੇ - ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਬੁੱਧਵਾਰ ਸਵੇਰੇ ਲਗਭਗ 11 ਵਜੇ ਪੁਣੇ ਦੇ ਲੋਹਗਾਉਂ ਏਅਰ ਬੇਸ ਤੋਂ ਸੁਖੋਈ-30 ਜਹਾਜ ਵਿੱਚ ਉਡਾਣ ਭਰੀ। ਸੁਖੋਈ-30 ਵਾਯੂਸੈਨਾ ਦਾ ਲੜਾਕੂ ਜਹਾਜ ਹੈ। ਸੁਖੋਈ ਵਿੱਚ ਯਾਤਰਾ ਕਰਨ ਵਾਲੀ ਉਹ ਦੇਸ਼ ਦੀ ਦੂਜੀ ਰਾਸ਼ਟਰਪਤੀ ਹੈ।

Date:2009-11-26 Time:00:00:44

ਪ੍ਰਮਾਣੂ ਬਿਜਲੀ ਕਾਰਖਾਨਾ ਲਗਾਏਗੀ ਆਈਓਸੀ

ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ (ਆਈਓਸੀ) ਨਿਊਕਲੀਅਰ ਪਾਵਰ ਕਾਰਪੋਰੇਸ਼ਨ ਦੇ ਸਹਿਯੋਗ ਨਾਲ 10000 ਕਰੋੜ ਰੁਪਏ ਦਾ ਇੱਕ ਪ੍ਰਮਾਣੂ ਬਿਜਲੀ ਕਾਰਖਾਨਾ ਲਗਾਏਗੀ।

Date:2009-11-26 Time:00:00:44

ਸੁਜਲਾਨ ਨੂੰ ਮਿਲਿਆ ਜਨਰੇਟਰ ਸਪਲਾਈ ਦਾ ਆਰਡਰ

ਨਵੀਂ ਦਿੱਲੀ - ਦੇਸ਼ ਦੀ ਸੱਭ ਤੋਂ ਵੱਡੀ ਪੌਣ ਚੱਕੀ ਨਿਰਮਾਤਾ ਕੰਪਨੀ ਸੁਜਲਾਨ ਅਨਰਜੀ ਲਿਮਟਡ ਨੂੰ ਆਸਟ੍ਰੇਲਿਆ ਦੀ ਨਵੀਕਰਨ ਊਰਜਾ ਕੰਪਨੀ ਇਨਫਾਇਜ਼ੇਨ ਅਨਰਜੀ ਤੋਂ 20 ਪੌਣ ਊਰਜਾ ਜਨਰੇਟਰਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ।

Date:2009-11-26 Time:00:00:44

ਅਮਰੀਕਾ ਨਾਲ ਗਹਿਰਾ ਰਿਸ਼ਤਾ ਬਣਾਉਣ ਨੂੰ ਤਿਆਰ ਮਨਮੋਹਨ

ਵਾਸ਼ਿੰਗਟਨ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਨਾਲ ਗਹਿਰੇ ਅਤੇ ਵਿਆਪਕ ਸਹਿਯੋਗ ਦੇ ਦੋ-ਪੱਖੀ ਸਬੰਧ ਬਣਾਉਣ ਲਈ ਤਿਆਰ ਹੈ। ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੁਆਰਾ ਆਯੋਜਿਤ ਭੋਜ ਦੇ ਮੌਕੇ 'ਤੇ ਮਨਮੋਹਨ ਨੇ ਕਿਹਾ ਕਿ ਅਸੀਂ ਹਰ ਖੇਤਰ ਵਿੱਚ ਗਹਿਰੇ ਅਤੇ ਵਿਆਪਕ ਸਹਿਯੋਗ ਵਾਲੇ ਸਬੰਧ ਬਣਾਉਣ ਲਈ ਤਿਆਰ ਹਾਂ।

Date:2009-11-26 Time:00:00:44

ਬਿੜਲਾ ਈਕੋਸ਼ਕਤੀ ਪੰਪ ਬਜ਼ਾਰ ਵਿੱਚ

ਰਿਸ਼ੀਕੇਸ਼ - ਯਸ਼ ਬਿੜਲਾ ਸਮੂਹ ਦੀ ਕੰਪਨੀ ਬਿੜਲਾ ਪਾਵਰ ਸਲਊਸ਼ੰਸ ਲਿਮਿਟੇਡ ਨੇ ਕਿਸਾਨਾਂ ਲਈ ਮਜ਼ਬੂਤ ਪੰਪ ਪੇਸ਼ ਕੀਤਾ ਹੈ। ਯਸ਼ ਬਿੜਲਾ ਸਮੂਹ ਦੇ ਪ੍ਰਧਾਨ ਯਸ਼ੋਵਰਧਨ ਬਿੜਲਾ ਨੇ ਕਿਸਾਨਾਂ ਅਤੇ ਪੰਪ ਡੀਲਰਾਂ ਦੀ ਮੌਜੂਦਗੀ ਵਿੱਚ ਪੰਪ ਪੇਸ਼ ਕਰਦੇ ਹੋਏ ਦੱਸਿਆ ਕਿ ਚਾਰ ਸਟ੍ਰੋਕ ਵਾਲਾ ਇਹ ਪੰਪ ਬਿੜਲਾ ਈਕੋਸ਼ਕਤੀ ਦੇ ਨਾਮ ਨਾਲ ਜਾਣਿਆ ਜਾਵੇਗਾ।

Date:2009-11-26 Time:00:00:44

ਅਸਾਮ ਧਮਾਕਿਆਂ ਦਾ ਸ਼ੱਕੀ ਆਰੋਪੀ ਮੁਕਾਬਲੇ 'ਚ ਹਲਾਕ

ਗੁਹਾਟੀ - ਅਸਾਮ ਦੇ ਚਿਰੰਗ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਪ੍ਰਤੀਬੰਧਤ ਅੱਤਵਾਦੀ ਸੰਗਠਨ ਯੂਨਾਈਟਡ ਲਿਬ੍ਰੇਸ਼ਨ ਫਰੰਟ ਆਫ ਅਸਮ(ਉਲਫਾ) ਦੇ ਇੱਕ ਸ਼ੱਕੀ ਅੱਤਵਾਦੀ ਨੂੰ ਮੁਕਾਬਲੇ ਵਿਚ ਹਲਾਕ ਕਰ ਦਿੱਤਾ ਹੈ।

Date:2009-11-26 Time:00:00:44

ਰੋਮਿੰਗ ਕੀਮਤ ਨੂੰ ਲੈ ਕੇ ਫੋਨ ਕੰਪਨੀਆਂ 'ਚ ਯੁੱਧ

ਪਟਨਾ - ਭਾਰਤੀ ਟੈਲੀਕਾਮ ਬਜ਼ਾਰ ਵਿਚ ਕਾਲ ਦਰਾਂ ਨੂੰ ਲੈ ਕੇ ਜ਼ਾਰੀ ਜੰਗ ਹੁਣ ਇੱਕ ਕਦਮ ਅੱਗੇ ਵੱਧਦੇ ਹੋਏ ਰੋਮਿੰਗ ਦਰ ਦੇ ਖੇਤਰ ਵਿਚ ਪ੍ਰਵੇਸ਼ ਕਰ ਚੁੱਕੀ ਹੈ ਜਿਸ ਨਾਲ ਕੰਪਨੀਆਂ ਵਿਚਕਾਰ ਮੁਕਾਬਲੇਬਾਜ਼ੀ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ।

Date:2009-11-26 Time:00:00:44

ਕੇਂਦਰ ਦਾ ਆਂਧਰ, ਕਰਨਾਟਕ ਨੂੰ ਭਰੋਸਾ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਅੱਜ ਭਰੋਸਾ ਦਿੱਤਾ ਕਿ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿਚ ਆਏ ਹੜ੍ਹਾਂ ਕਾਰਣ ਪ੍ਰਭਾਵਿਤ ਖੇਤਰ ਵਿਚ ਰਾਹਤ ਅਤੇ ਮੁੜ੍ਹ ਵਸੇਬਾ ਕਾਰਜਾਂ ਲਈ ਪੈਸੇ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਹਨਾਂ ਰਾਜਾਂ ਨੂੰ ਕੁਦਰਤੀ ਆਫਤ ਦੇ ਪਿਛੋਕੜ ਵਿਚਕਾਰ ਅਮਰਜੈਂਸੀ ਵਿੱਤੀ ਸਹਾਇਤਾ ਮੁਹੱਈਆ ਕਰਾਈ ਗਈ ਹੈ।

Date:2009-11-26 Time:00:00:44

ਪਾਕਿ ਸਰਕਾਰ ਦਾ ਪੈਕੇਜ ਬਾਗੀਆਂ ਨੂੰ ਨਾਮੰਜੂਰ

ਕਵੇਟਾ - ਪਾਕਿਸਤਾਨ ਦੇ ਬਲੂਚਿਸਤਾਨ ਰਾਜ ਦੀਆਂ ਸਮੱਸਿਆਵਾਂ ਵਿਚ ਸੁਧਾਰ ਲਈ ਪ੍ਰਸਤਾਵਿਤ ਪੈਕੇਜ ਨੂੰ ਬਾਗੀਆਂ ਨੇ ਅੱਜ ਨਾਮੰਜੂਰ ਕਰ ਦਿੱਤਾ।

Date:2009-11-26 Time:00:00:44

ਘਰੇਲੂ ਉਦਯੋਗ ਬਚਾਉਣ ਲਈ ਬਿੱਲ

ਨਵੀਂ ਦਿੱਲੀ - ਘਰੇਲੂ ਉਦਯੋਗ ਨੂੰ ਵਿਦੇਸ਼ੀ ਮਾਲ ਦੀ ਅੰਨ੍ਹੇ ਵਾਹ ਆਮਦ ਤੋਂ ਬਚਾਉਣ ਅਤੇ ਪਰਮਾਣੂ ਹਥਿਆਰ ਸੰਬੰਧੀ ਪਦਾਰਥਾਂ ਅਤੇ ਤਕਨੀਕ ਦੀ ਦਰਾਮਦ ਨੂੰ ਰੋਕਣ ਲਈ ਰਾਜਸਭਾ ਵਿਚ ਇੱਕ ਬਿੱਲ ਪੇਸ਼ ਕੀਤਾ ਗਿਆ।

Date:2009-11-26 Time:00:00:44

ਉੱਤਰਾਖੰਡ 'ਚ ਯੱਸ ਬੈਂਕ ਦੀ ਤੀਜੀ ਸ਼ਾਖਾ

ਦੇਹਰਾਦੂਨ - ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਅੱਜ ਯੱਸ ਬੈਂਕ ਦੀ ਤੀਜ਼ੀ ਸ਼ਾਖਾ ਦਾ ਉਦਘਾਟਨ ਮੁੱਖ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੀਤਾ।ਯੱਸ ਬੈਂਕ ਦੇ ਪ੍ਰਬੰਧ ਨਿਦੇਸ਼ਕ ਵਰੁਣ ਤੁਲੀ ਨੇ ਦੱਸਿਆ ਕਿ ਰੁੱਦਰਪੁਰ ਅਤੇ ਕਾਸ਼ੀਪੁਰ ਮਗਰੋਂ ਰਾਜ ਵਿਚ ਇਹ ਬੈਂਕ ਦੀ ਤੀਜੀ ਸ਼ਾਖਾ ਹੈ।

Date:2009-11-26 Time:00:00:44

ਏਟਮੀ ਕਰਾਰ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ-ਮਨਮੋਹਨ

ਵਾਸ਼ਿੰਗਟਨ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਅਸੈਨਿਕ ਪ੍ਰਮਾਣੂ ਕਰਾਰ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਲਾਗੂ ਕਰਨ 'ਤੇ ਸਹਿਮਤ ਹੋ ਗਏ ਹਨ ਅਤੇ ਇਸ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੋ ਹਫਤੇ ਵਿੱਚ ਦੂਰ ਕਰ ਲਿਆ ਜਾਵੇਗਾ।

Date:2009-11-26 Time:00:00:44

26/11 ਦੇ ਸ਼ਹੀਦਾਂ ਨੂੰ ਰਾਸ਼ਟਰ ਵੱਲੋਂ ਸ਼ਰਧਾਂਜਲੀ

ਮੁੰਬਈ - ਅੱਜ ਦੇ ਸਵੇਰ ਮੁੰਬਈ ਵਿੱਚ ਇੱਕ ਨਵਾਂ ਸੂਰਜ ਨਿੱਕਲਿਆ ਹੈ। ਅੱਤਵਾਦ ਦੇ ਖਿਲਾਫ ਲੜਨ ਦੇ ਜਜਬੇ ਦਾ ਸੂਰਜ, ਪਿਛਲੇ ਸਾਲ ਅੱਜ ਹੀ ਦੇ ਦਿਨ ਅੱਤਵਾਦੀਆਂ ਨੇ ਮੁੰਬਈ ਨੂੰ 60 ਘੰਟਿਆਂ ਲਈ ਬੰਦੀ ਬਣਾ ਲਿਆ ਸੀ। ਉਸ ਹਮਲੇ ਦੀ ਬਰਸੀ 'ਤੇ ਮੁੰਬਈ ਸਮੇਤ ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਆਰ-ਪਾਰ ਦੀ ਜੰਗ ਲੜਨ ਲਈ ਤਿਆਰ ਖੜਾ ਸੀ।

Date:2009-11-26 Time:00:00:44

ਅਕਸ਼ੈ ਕੁਮਾਰ ਨੂੰ 'ਦੇ ਦਨਾ ਦਨ' 'ਤੇ ਵਿਸ਼ਵਾਸ

ਸਫ਼ਲਤਾ ਇਸ ਸਾਲ ਅਕਸ਼ੈ ਕੁਮਾਰ ਦੇ ਨਾਲ ਨਹੀਂ ਰਹੀ। 'ਬਲਿਊ', 'ਕਮਬਖ਼ਤ ਇਸ਼ਕ' , 'ਏਟ ਬਾਏ ਟੈਨ ਤਸਵੀਰ' ਅਤੇ 'ਚਾਂਦਨੀ ਚੌਂਕ ਟੂ ਚਾਈਨਾ' ਵਰਗੀਆਂ ਫਲਾਪ ਫਿਲਮਾਂ ਉਹਨਾਂ ਦੇ ਖਾਤੇ ਵਿੱਚ ਜਮਾਂ ਹਨ, ਜਿਹਨਾਂ ਦਾ ਨਾਮ ਲੈਂਦੇ ਹੀ ਅਕਸ਼ੈ ਦੇ ਮੂੰਹ ਦਾ ਸਵਾਦ ਖਰਾਬ ਹੋ ਜਾਂਦਾ ਹੈ। ਅੱਕੀ ਦੀ ਇੱਛਾ ਹੈ ਕਿ 2009 ਦੇ ਖਤਮ ਹੋਣ ਤੋਂ ਪਹਿਲਾਂ ਇੱਕ ਸਫ਼ਲ ਫਿਲਮ ਉਹਨਾਂ ਦੇ ਨਾਮ ਹੋ ਜਾਵੇ, ਤਾਂ ਕਿ ਇਸ ਸਾਲ ਨੂੰ ਯਾਦ ਰੱਖਣ ਲਾਇਕ ਕੋਈ ਕਾਰਨ ਉਹਨਾਂ ਕੋਲ ਹੋਵੇ। 'ਦੇ ਦਨਾ ਦਨ' 27 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਕਸ਼ੈ ਨੂੰ ਇਸ ਫਿਲਮ ਤੋਂ ਪੂਰੀ ਉਮੀਦ ਹੈ ਕਿ ਇਹ ਸਫ਼ਲ ਹੋਵੇਗੀ। ਵੈਸੇ ਤਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹੋਰ ਫਿਲਮਾਂ ਦੇ ਪ੍ਰਤੀ ਵੀ ਉਹਨਾਂ ਦੀ ਇਸੇ ਤਰ੍ਹਾਂ ਦੀ ਧਾਰਣਾ ਸੀ, ਪਰ 'ਦੇ ਦਨਾ ਦਨ' ਦੇ ਪੱਖ ਵਿੱਚ ਕਹਿਣ ਲਈ ਕੁਝ ਹੋਰ ਗੱਲਾਂ ਵੀ ਉਹਨਾਂ ਕੋ

Date:2009-11-26 Time:00:00:43

ਵਿਦਿਆ ਬਾਲਨ ਦੀ ਖੂਬਸੂਰਤੀ ਦਾ ਰਾਜ

ਵਿਦਿਆ ਬਾਲਨ ਦੇ ਸੋਹਣੇ ਚਿਹਰੇ ਵਿੱਚ ਸਭ ਤੋਂ ਸੋਹਣੀਆਂ ਅਤੇ ਆਕਰਸ਼ਕ ਉਸਦੀਆਂ ਅੱਖਾਂ ਹਨ ਅਤੇ ਬਾਲੀਵੁੱਡ ਦੇ ਕਈ ਹੀਰੋ ਉਹਨਾਂ ਨੂੰ ਇਹ ਗੱਲ ਕਹਿ ਚੁੱਕੇ ਹਨ। ਵਿਦਿਆ ਨਾਲ ਜੁੜੇ ਇੱਕ ਸੂਤਰ ਨੇ ਇਸ ਬਾਰੇ ਇੱਕ ਰਾਜ ਖੋਲ੍ਹਿਆ ਹੈ। ਸੂਤਰ ਦਾ ਕਹਿਣਾ ਹੈ 'ਵਿਦਿਆ ਜੋ ਕਾਜਲ ਲਗਾਉਂਦੀ ਹੈ, ਉਹ ਪਾਕਿਸਤਾਨ ਤੋਂ ਆਉਂਦਾ ਹੈ। ਦੁਨੀਆ ਦੇ ਕਿਸੇ ਵੀ ਬ੍ਰਾਂਡ ਦਾ ਕਾਜਲ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਜਾਵੇ, ਪਰ ਉਹ ਉਸ ਨੂੰ ਨਹੀਂ ਲਗਾਉਂਦੀ ਹੈ। ਉਹ ਪਾਕਿਸਤਾਨੀ ਕਾਜਲ 'ਤੇ ਹੀ ਵਿਸ਼ਵਾਸ ਕਰਦੀ ਹੈ। ਪਹਿਲਾਂ ਇਹ ਕਾਜਲ ਵਿਦਿਆ ਲਈ ਪਾਕਿਸਤਾਨ ਤੋਂ ਆਉਂਦਾ ਸੀ, ਪਰ ਹੁਣ ਇਹ ਦਿੱਲੀ ਵਿੱਚ ਮਿਲਣ ਲੱਗਿਆ ਹੈ। 'ਆਈ ਕਾਸਮੈਟਿਕਸ' ਦੇ ਰੂਪ ਵਿੱਚ ਉਹਨਾਂ ਨੂੰ ਕਈ ਮਹਿੰਗੇ ਤੋਹਫ਼ੇ ਮਿਲਦੇ ਹਨ, ਪਰ ਵਿਦਿਆ ਉਹਨਾਂ ਨੂੰ ਮਹੱਤਵ ਨਹੀਂ ਦਿੰਦੀ।' ਸੋਹਣੀਆਂ ਅ

Date:2009-11-26 Time:00:00:43

ਇੱਜ਼ਤ ਬਚਾਉਣ ਲਈ ਕੀਤਾ ਕਤਲ ਜ਼ੁਰਮ : ਮਾਕਨ

ਨਵੀਂਦਿੱਲੀ - ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਾਕਨ ਨੇ ਕਿਹਾ ਹੈ ਕਿ ਭਾਰਤ ਵਿਚ ਆਪਣੀ ਇੱਜ਼ਤ ਦੀ ਰਾਖੀ ਲਈ ਕੀਤਾ ਜਾਣ ਵਾਲਾ ਕਤਲ ਜ਼ੁਰਮ ਮੰਨਿਆ ਜਾਂਦਾ ਹੈ।

Date:2009-11-26 Time:00:00:43

ਤਾਈਕਵਾਂਡੋ ਕੋਚ ਖਿਲਾਫ ਜ਼ਬਰ ਜਿਨਾਂਹ ਦਾ ਮਾਮਲਾ

ਭੋਪਾਲ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਸਥਿੱਤ ਖੇਡ ਅਕਾਦਮੀ ਵਿਚ ਤਾਈਕਵਾਂਡੋ ਦੇ ਮੁੱਖ ਕੋਚ ਖਿਲਾਫ ਇੱਕ ਵਿਦਿਆਰਥਣ ਨਾਲ ਜ਼ਬਰ ਜਿਨਾਂਹ ਦੇ ਸਿਲਸਿਲੇ ਵਿਚ ਮਾਮਲਾ ਦਰਜ ਹੋਣ ਮਗਰੋਂ ਪੁਲਿਸ ਹੁਣ ਉਸ ਦੇ ਇਰਾਨ ਤੋਂ ਵਾਪਸ ਪਰਤਣ ਦੀ ਉਡੀਕ ਕਰ ਰਹੀ ਹੈ।

Date:2009-11-26 Time:00:00:43

ਸਚਿਨ, ਦ੍ਰਵਿੜ, ਗੰਭੀਰ ਨੂੰ ਸਨਮਾਨ

ਮੁੰਬਈ -ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ)ਆਪਣੇ ਸਲਾਨਾ ਪੁਰਸਕਾਰ ਸਮਾਰੋਹ ਵਿੱਚ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਸਾਲ ਭਰ ਦੇ ਚੰਗੇ ਪ੍ਰਦਰਸ਼ਨ ਲਈ ਪੁਰਸਕਾਰ ਦੇਵੇਗਾ ਅਤੇ ਇਸ ਦੇ ਨਾਲ ਹੀ ਆਪਣੇ ਵਿੱਚ ਇੱਕ ਮਿਸਾਲ ਬਣ ਚੁਕੇ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ ਨੂੰ ਯਾਦ ਚਿੰਨ੍ਹ ਦੇ ਸਨਮਾਨਿਤ ਕੀਤਾ ਜਾਵੇਗਾ।

Date:2009-11-26 Time:00:00:43

ਵਿਸ਼ਵ ਕੱਪ ਲਈ ਤਿਆਰ ਹੈ ਜੀਵ ਅਤੇ ਰੰਧਾਵਾ

ਨਵੀਂ ਦਿੱਲੀ-ਜੀਵ ਮਿਲਖਾ ਸਿੰਘ ਅਤੇ ਜੋਤੀ ਰੰਧਾਵਾ ਚੀਨ ਦੇ ਸ਼ੇਨਝੇਨ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਗੋਲਫ ਚੈਂਪੀਅਨਸ਼ਿਪ ਲਈ ਪੂਰੀ ਤਰ੍ਹਾਂ ਤਿਆਰ ਹਨ।

Date:2009-11-26 Time:00:00:43


1   2   3   4   5   6   7   8   9   10  

page no.5

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009