Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 11 - 2009
ਨਵੀਂ ਦਿੱਲੀ-ਸ਼੍ਰੀ ਸੁਨੀਲ ਪੰਤ ਭਾਰਤੀ ਸਟੇਟ ਬੈਂਕ ਦਿੱਲੀ ਮੰਡਲ ਦੇ ਨਵੇਂ ਮੁੱਖ ਮਹਾਪ੍ਰਬੰਧਕ ਨਿਯੁਕਤ ਹੋਏ ਹਨ। ਅੱਜ ਉਹਨਾਂ ਨੇ ਬੈਂਕ ਦੇ ਸਾਂਸਦ ਮਾਰਗ ਸਥਿਤ ਸਥਾਨੀ ਮੁੱਖ ਦਫਤਰ ਵਿੱਚ ਕਾਰਜਭਾਰ ਸੰਭਾਲਿਆ। Date:2009-11-18 Time:00:01:05
ਇਸਲਾਮਾਬਾਦ - ਪਾਕਿਸਤਾਨ ਦੀ ਮਰਹੂਮ ਆਗੂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਕਰ ਰਹੀ ਸੰਯੁਕਤ ਰਾਸ਼ਟਰ ਦੀ ਟੀਮ ਵੱਲੋਂ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਕੋਲੋਂ ਇਸ ਸਬੰਧੀ ਨਿਊਯਾਰਕ 'ਚ ਪੁੱਛਗਿੱਛ ਕੀਤੀ ਗਈ ਹੈ। Date:2009-11-18 Time:00:01:05
ਗੱਲ ਕੁੱਝ ਵੱਖ ਤਰੀਕੇ ਦੀ ਹੈ ਕਿ ਸੈਫ ਅਲੀ ਖਾਨ ਨੇ ਆਪਣੀ ਫ਼ਿਲਮ ਕੁਰਬਾਨ ਨੂੰ ਦੋ ਵਾਰ ਵੇਖਿਆ। ਵੈਸੇ ਤਾਂ ਕਲਾਕਾਰਾਂ ਦੁਆਰਾ ਆਪਣੀ ਫ਼ਿਲਮਾਂ ਨੂੰ ਵਾਰ-ਵਾਰ ਵੇਖਿਆ ਜਾਂਦਾ ਹੈ। Date:2009-11-18 Time:00:01:04
ਕ੍ਰਿਸ਼ਮਾ ਕਪੂਰ ਨੇ ਆਪਣੇ ਬਾਰੇ ਇੱਕ ਰਾਜ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣਾ ਤਾਂ ਬਹੁਤ ਪਸੰਦ ਹੈ, ਪਰ ਉਹਨਾਂ ਨੂੰ ਬਨਾਉਣਾ ਬਿਲਕੁਲ ਵੀ ਨਹੀਂ ਆਉਂਦਾ। Date:2009-11-18 Time:00:01:04
ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਨੇ ਪਿੱਛਲੇ ਦਿਨਾਂ ਵਿੱਚ ਬੀਗ ਬੀ ਨਾਲ ਭੇਟ ਕੀਤੀ ਅਤੇ ਦੋਨਾਂ ਨੇ ਆਪਣੀ ਰੀਲੀਜ਼ ਹੋਣ ਵਾਲੀ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ। Date:2009-11-18 Time:00:01:04
ਵਿਜੇਵਾੜਾ - ਅਸਾਮ ਦੇ ਕੋਕਰਾਝਾਰ ਜਿਲ੍ਹੇ ਵਿਚ ਗਾਇਤ੍ਰੀ ਈਸਟ ਕੋਸਟ ਇੰਸੁਲੇਸ਼ਨ ਪਰੀਯੋਜਨਾ ਸਥਾਨ ਤੋਂ ਅਗਵਾ ਕੀਤੇ ਗਏ ਇੰਜਨੀਅਰ ਪੀ. ਕ੍ਰਿਸ਼ਨਾ ਰਾਓ ਨੂੰ ਅੱਜ ਸਵੇਰੇ ਅੱਤਵਾਦੀਆਂ ਨੇ ਰਿਹਾਅ ਕਰ ਦਿੱਤਾ। Date:2009-11-18 Time:00:01:04
ਬੰਗਲੌਰ - ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਵਿਧਾਨਸਭਾ ਦੇ ਸਾਬਕਾ ਦੇ ਪ੍ਰਧਾਨ ਜਗਦੀਸ਼ ਸ਼ੇੱਤਾਰ ਨੂੰ ਅੱਜ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਮਗਰੋਂ ਹੁਣ ਮੰਤਰੀ ਮੰਡਲ ਵਿਸਥਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। Date:2009-11-18 Time:00:01:04
ਲਖਨਊ - 19ਵੇਂ ਏਸ਼ਿਆਈ ਟੇਬਲ ਟੈਨਿਸ ਟੂਰਨਾਮੈਂਟ ਵਿਚ ਭਾਰਤੀ ਮਹਿਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਅੱਜ ਵੀ ਜ਼ਾਰੀ ਰਿਹਾ ਅਤੇ ਸ਼ਾਮਿਨੀ ਦੀ ਅਗਵਾਈ ਵਿਚ ਮੌਮਾ ਦਾਸ ਅਤੇ ਪੌਲਮੀ ਘਟਕ ਨੇ ਮਕਾਓ ਦੇ ਆਪਣੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਪਹਿਲਾ ਦਰਜਾ ਸਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ। Date:2009-11-18 Time:00:01:04
ਚੰਡੀਗੜ੍ਹ - ਗਗਨਦੀਪ ਸਿੰਘ ਸੀਨੀਅਰ ਦੇ ਵਾਧੂ ਸਮੇਂ ਵਿਚ ਕੀਤੇ ਗਏ ਗੋਲ ਸਦਕਾ ਰਾਕ ਰੋਵਰਸ ਨੇ ਨਹਿਰੂ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੁਕਾਬਲੇ ਵਿਚ ਇੰਡੀਅਨ ਏਅਰ ਫੋਰਸ ਨੂੰ 5-4 ਨਾਲ ਹਰਾ ਦਿੱਤਾ। Date:2009-11-18 Time:00:01:04
ਲਗਾਤਾਰ ਅਭਿਨੈ ਦੀ ਦੁਨੀਆ ਵਿੱਚ ਸਕ੍ਰਿਅ ਰਹਿਣ ਵਾਲੇ ਕਿੰਗ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਲਈ ਇੱਕ ਵੱਖ ਤਰ੍ਹਾਂ ਦਾ ਫੈਸਲਾ ਲਿਆ ਹੈ। ਖ਼ਬਰ ਹੈ ਕਿ ਹੁਣ ਉਹ ਫ਼ਿਲਮ ਨਿਰਮਾਣ ਦੇ ਨਾਲ-ਨਾਲ ਮਾਰਕੇਟਿੰਗ ਅਤੇ ਫ਼ਿਲਮ ਦੇ ਪ੍ਰਚਾਰ ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ। Date:2009-11-18 Time:00:01:04
ਨਿਤਿਨ (ਅਕਸ਼ੈ ਕੁਮਾਰ) ਅਰਚਨਾ (ਅਰਚਨਾ ਪੂਰਨ ਸਿੰਘ) ਲਈ ਕੰਮ ਕਰਦਾ ਹੈ। ਉਹ ਉਸਦਾ ਰਸੋਈਆ, ਡ੍ਰਾਇਵਰ, ਵਾਚਮੈਨ, ਮਾਲੀ ਕੀ-ਕੀ ਨਹੀਂ ਹੈ। ਵਿਚਾਰੇ ਨਿਤਿਨ ਦੇ ਵੀ ਕੁਝ ਸੁਫ਼ਨੇ ਹਨ। ਅਮੀਰ ਬਣ ਕੇ ਆਪਣੀ ਪ੍ਰੇਮਿਕਾ ਅੰਜਲੀ ਕੱਕੜ (ਕੈਟਰੀਨਾ ਕੈਫ਼) ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਇਸ ਸਮੇਂ ਉਹ ਅਰਚਨਾ ਦੀਆਂ ਗਾਲਾਂ ਖਾ ਰਿਹਾ ਹੈ ਅਤੇ ਅੰਜਲੀ ਤੋਂ ਸਮੇਂ-ਸਮੇਂ ਤੇ ਪੈਸੇ ਲੈਂਦਾ ਹੈ। ਨਿਤਿਨ ਦਾ ਜਿਗਰੀ ਯਾਰ ਹੈ ਰਾਮ ਮਿਸ਼ਰਾ (ਸੁਨੀਲ ਸ਼ੈਟੀ)। ਰਾਮ ਦੀ ਕਹਾਣੀ ਵੀ ਨਿਤਿਨ ਦੀ ਤਰ੍ਹਾਂ ਹੀ ਹੈ। ਸਿੰਗਾਪੁਰ ਉਹ ਅਮੀਰ ਬਣਨ ਦਾ ਸੁਫ਼ਨਾ ਲੈ ਕੇ ਆਇਆ ਸੀ। ਫਿਲਹਾਲ ਉਹ ਕੂਰੀਅਰ ਡਿਲੀਵਰੀ ਮੈਨ ਹੈ। ਕੜਕੇ ਰਾਮ ਨੂੰ ਮਨਪ੍ਰੀਤ ਓਬਰਾਏ (ਸਮੀਰਾ ਰੈਡੀ) ਚਾਹੁੰਦੀ ਹੈ, ਜੋ ਬਹੁਤ ਅਮੀਰ ਹੈ। ਉਸਦੇ ਮਾਂ-ਬਾਪ ਦੋਵਾਂ ਦੇ ਵਿਆਹ ਵਿੱਚ ਰੋੜਾ ਬਣੇ ਹੋਏ ਹਨ। ਹਾਈ Date:2009-11-18 Time:00:01:04
ਜਮਸ਼ੇਦਪੁਰ - ਭਾਰਤੀ ਜਨਤਾ ਪਾਰਟੀ ਨੇ ਅੱਜ ਮੰਗ ਕੀਤੀ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਖਿਲਾਫ ਅਰਬਾਂ ਰੁਪਏ ਦੇ ਘੁਟਾਲੇ ਦੀ ਛਾਣਬੀਣ ਕਰ ਰਹੀਆਂ ਕੇਂਦਰੀ ਜਾਂਚ ਏਜੰਸੀਆਂ ਹੁਣ ਤੱਕ ਮਿਲੀ ਜਾਣਕਾਰੀ ਮੀਡੀਆ ਰਾਹੀਂ ਜਨਤਾ ਸਾਹਮਣੇ ਰੱਖਣ। Date:2009-11-18 Time:00:01:04
ਜਮਸ਼ੇਦਪੁਰ - ਅਰਬਾਂ ਰੁਪਏ ਦੇ ਮਹਾਘੁਟਾਲੇ ਦੇ ਆਰੋਪੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਹਾਲ ਹੀ ਵਿਚ ਗਠਿਤ ਆਪਣੇ ਦਲ ਝਾਰਖੰਡ ਨਵ ਨਿਰਮਾਣ ਮੋਰਚਾ ਨੂੰ ਅਜੇ ਤੱਕ ਮਾਣਤਾ ਨਾ ਮਿਲਣ ਕਾਰਣ ਆਗਾਮੀ ਵਿਧਾਨਸਭਾ ਚੌਣਾਂ ਵਿਚ ਆਪਣੀ ਪਤੀ ਗੀਤਾ ਕੌੜਾ ਅਤੇ ਹੋਰਨਾਂ ਸਮਰਥੱਕ ਉਮੀਦਵਾਰਾਂ ਨੂੰ ਇੱਕੋ ਜਿਹਾ ਚੌਣ ਨਿਸ਼ਾਨ ਮੁਹੱਈਆ ਕਰਾਉਣ ਲਈ ਪਹਿਲਾਂ ਤੋਂ ਹੀ ਰਜਿਸਟਰਡ ਇੱਕ ਹੋਰ ਦਲ ਨਾਲ ਸਮਝੌਤੇ ਲਈ ਕੋਸ਼ਿਸ਼ ਕਰ ਰਹੇ ਹਨ। Date:2009-11-18 Time:00:01:04
ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਇੱਥੇ ਕਿਹਾ ਕਿ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਹੈਡਲੀ ਨੂੰ ਅਮਰੀਕਾ ਦੇ ਸ਼ਿਕਾਗੋ ਵਿਖੇ ਸਥਿੱਤ ਭਾਰਤੀ ਵਣਜ ਦੂਤਘਰ ਤੋਂ ਵੀਜ਼ਾ ਕਿੰਝ ਜ਼ਾਰੀ ਕੀਤਾ ਗਿਆ, ਇਸ ਦੀ ਛਾਣਬੀਣ ਕੀਤੀ ਜਾਵੇਗੀ। Date:2009-11-18 Time:00:01:04
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਫ਼ਿਲਮ ਅਭਿਨੇਤਾ ਤੇ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਸੰਜੇ ਦੱਤ ਨੂੰ ਸ਼ੂਟਿੰਗ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ। ਜ਼ਿਕਰਯੋਗ ਹੈ ਕਿ ਮੁੰਬਈ ਵਿਖੇ 1993 'ਚ ਹੋਏ ਸੀਰੀਅਲ ਬੰਬ ਧਮਾਕਿਆਂ 'ਚ ਸੰਜੇ ਦੱਤ ਨੂੰ 6 ਸਾਲ ਦੀ ਸਜ਼ਾ ਹੋਈ ਹੈ ਤੇ ਵਰਤਮਾਨ ਸਮੇਂ ਉਹ ਜ਼ਮਾਨਤ 'ਤੇ ਹੈ। Date:2009-11-18 Time:00:01:04
ਨਵੀਂ ਦਿੱਲੀ - ਸੋਨੇ ਦੀ ਕੀਮਤ ਵਿਚ ਆਇਆ ਉਛਾਲ ਠਹਿਰਨ ਦਾ ਨਾਂਅ ਨਹੀਂ ਲੈ ਰਿਹਾ। ਸੋਨੇ ਨੇ ਨਵਾਂ ਰਿਕਾਰਡ ਬਣਾਉਂਦਿਆਂ 17 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੀ ਹੱਦ ਨੂੰ ਪਾਰ ਕਰ ਲਿਆ ਹੈ। ਹਾਂਗਕਾਂਗ ਵਿਚ ਵੀ ਸੋਨੇ ਦੀ ਕੀਮਤ ਵਿਚ ਰਿਕਾਰਡ ਵਾਧਾ ਹੋਇਆ ਹੈ। Date:2009-11-18 Time:00:01:04
ਇਸਲਾਮਾਬਾਦ - ਪਾਕਿਸਤਾਨ ਦੀ ਮਰਹੂਮ ਆਗੂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਕਰ ਰਹੀ ਸੰਯੁਕਤ ਰਾਸ਼ਟਰ ਦੀ ਟੀਮ ਵੱਲੋਂ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਕੋਲੋਂ ਇਸ ਸਬੰਧੀ ਨਿਊਯਾਰਕ 'ਚ ਪੁੱਛਗਿੱਛ ਕੀਤੀ ਗਈ ਹੈ। Date:2009-11-18 Time:00:01:04
ਥਾਣੇ : ਭਾਰਤੀ ਰਿਜ਼ਰਵ ਬੈਂਕ ਨੇ ਇੱਕ ਅਹਿਮ ਫੈਸਲੇ ਦੇ ਅਧੀਨ ਬ੍ਰਹੰਨਮੁੰਬਈ ਬੈਂਕਰ ਕਲੀਅਰਿੰਗ ਹਾਊਸ (ਬੀਬੀਸੀਐੱਚ) ਦਾ ਅਧਿਕਾਰ ਖੇਤਰ ਵਾਡਾ ਜਿਲ੍ਹੇ ਤੱਕ ਵਧਾਏ ਜਾਣ ਦੀ ਆਗਿਆ ਦੇ ਦਿੱਤੀ ਹੈ। Date:2009-11-17 Time:00:04:01
ਮੁੰਬਈ : ਫਰਾਂਸੀ ਟਾਇਰ ਨਿਰਮਾਤਾ ਕੰਪਨੀ ਮਿਸ਼ੈਲੀਨ ਤਮਿਲਨਾਡੂ ਵਿਖੇ 40 ਅਰਬ ਰੁਪਏ ਦੀ ਲਾਗਤ ਨਾਲ ਟਾਇਰ ਨਿਰਮਾਣ ਇਕਾਈ ਸਥਾਪਤ ਕਰੇਗੀ।ਕੰਪਨੀ ਨੇ ਇੱਥੇ ਦੱਸਿਆ ਕਿ ਉਸਨੇ ਇਸ ਪ੍ਰੋਜੈਕਟ ਦੇ ਲਈ ਤਮਿਲਨਾਡੂ ਸਰਕਾਰ ਦੇ ਨਾਲ ਪਹਿਲਾਂ ਹੀ ਸ਼ੁਰੂਆਤੀ ਕਰਾਰ ਕਰ ਲਿਆ ਹੈ। ਇਸ ਇਕਾਈ ਵਿੱਚ ਸਾਲ 2012 ਤੋਂ ਉਤਪਾਦਨ ਕੰਮ ਸ਼ੁਰੂ ਹੋ ਜਾਵੇਗਾ। Date:2009-11-17 Time:00:04:01
ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਕੰਪਨੀ ਨਿਊਕਲੀਅਸ ਸਾਫ਼ਟਵੇਅਰ ਐਕਸਪੋਰਟਜ਼ ਲਿਮੀਟੇਡ ਨੇ ਇਟਲੀ ਵਿੱਚ ਆਪਣੇ ਸਹਿਯੋਗੀ ਦੇ ਤੌਰ 'ਤੇ ਏਸੀਸੀਆਈ ਨੂੰ ਚੁਣਿਆ ਹੈ। Date:2009-11-17 Time:00:04:01
ਮੁੰਬਈ : ਮੋਹਰੀ ਦਵਾਈ ਨਿਰਮਾਤਾ ਕੰਪਨੀ ਗਲੈਨਮਾਰਕ ਫਾਰਮਾਸਿਊਟੀਕਲਜ਼ ਲਿਮੀਟੇਡ (ਜੀਪੀਐੱਲ) ਨੇ ਮੈਡੀਸੀਜ਼ ਫਾਰਮਾਸਿਊਟੀਕਲਜ ਦੇ ਨਾਲ ਇੱਕ ਕਰਾਰ ਕੀਤਾ ਹੈ।ਗਲੈਨਮਾਰਕ ਦੇ ਪ੍ਰਬੰਧ ਨਿਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗਲੈਨ ਸਾਲਦਾਂਹਾ ਨੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਕੰਪਨੀ ਮੈਡੀਸੀਜ਼ ਨਾਲ ਮਿਲਕੇ ਚਮੜੀ ਰੋਗ ਦੇ ਇਲਾਜ ਦੀ ਦਵਾਈ ਬਣਾਵੇਗੀ। Date:2009-11-17 Time:00:04:01
ਲਖਨਊ : ਟਾਟਾ ਟੈਲੀਸਰਵਿਸੇਜ ਲਿਮੀਟੇਡ ਦੀ ਜੀਐੱਸਐੱਮ ਸੇਵਾ ਟਾਟਾ ਡੋਕੋਮੋ ਨੇ ਇੱਕ ਪੈਸੇ ਪ੍ਰਤੀ ਸੈਕਿੰਡ ਦੀ ਸੇਵਾ ਅੱਜ ਤੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਸ਼ੁਰੂ ਕਰ ਦਿੱਤੀ। Date:2009-11-17 Time:00:04:01
ਨਵੀਂ ਦਿੱਲੀ - ਜੇਕਰ ਦੂਰਸੰਚਾਰ ਵਿਭਾਗ ਦੇ ਇੱਕ ਦਸੰਬਰ ਤੋਂ ਬਿਨਾ ਆਈਐਮਈਆਈ ਨੰਬਰ ਵਾਲੇ ਮੋਬਾਇਲ ਹੈਂਡਸੈਟਾਂ 'ਤੇ ਰੋਕ ਦੇ ਆਦੇਸ਼ 'ਤੇ ਪੂਰੀ ਤਰ੍ਹਾਂ ਅਮਲ ਹੋਇਆ ਤਾਂ ਦੇਸ਼ ਭਰ ਵਿੱਚ ਢਾਈ ਕਰੋੜ ਮੋਬਾਇਲ ਹੈਂਡਸੈਟ ਹਮੇਸ਼ਾ ਲਈ ਬੰਦ ਹੋ ਜਾਣਗੇ। ਦੂਰਸੰਚਾਰ ਵਿਭਾਗ ਦੇ ਆਦੇਸ਼ ਦੇ ਕਾਰਨ ਨਾ ਸਿਰਫ਼ ਚੀਨੀ ਹੈਂਡਸੈਟ ਵਾਲੇ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਬਲਕਿ ਲਗਭਗ 300 ਕਰੋੜ ਦੇ ਨਕਲੀ ਮੋਬਾਇਲ ਬਜ਼ਾਰ (ਗ੍ਰੇ ਮਾਰਕਿਟ) ਨੂੰ ਵੀ ਧੱਕਾ ਲੱਗੇਗਾ। Date:2009-11-17 Time:00:04:01
ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਸਥਿਤ ਇੱਕ ਪੁਲਿਸ ਥਾਣੇ ਦੇ ਕੋਲ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਲੋਕ ਫੱਟੜ ਹੋ ਗਏ।ਹਮਲਾਵਰ ਨੇ ਵਿਸਫੋਟਕ ਸਮੱਗਰੀ ਦੇ ਨਾਲ ਲੱਦੇ ਹੋਏ ਆਪਣੇ ਆਵਾਜਾਈ ਸਾਧਨ ਨੂੰ ਪੁਲਿਸ ਥਾਣੇ ਵਿੱਚ ਲਿਆਕੇ ਧਮਾਕਾ ਕਰਕੇ ਉਡਾ ਦਿੱਤਾ। Date:2009-11-17 Time:00:04:01
ਸਾਂਬਾ : ਭਾਰਤ ਪਾਕਿਸਤਾਨ ਦੀ ਸੀਮਾ ਉੱਤੇ ਹੋਏ ਜ਼ੋਰਦਾਰ ਧਮਾਕੇ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ ਹੈ ਤੇ ਤਿੰਨ ਜਵਾਨ ਫੱਟੜ ਹੋ ਗਏ ਹਨ। Date:2009-11-17 Time:00:04:01
page no.14 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |