Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 11 - 2009
ਚੰਡੀਗੜ੍ਹ : ਕਾਰ ਨਿਰਮਾਤਾ ਕੰਪਨੀ ਫਿਏਟ ਇੰਡੀਆ ਦੇ ਨਵ-ਵਿਕਸਤ ਮਲਟੀਜੈੱਟ ਡੀਜ਼ਲ ਇੰਜਣ ਦੀ ਕੁਸ਼ਲਤਾ ਦੀ ਪਰਖ਼ ਦੇ ਸੱਤਵੇਂ ਚਰਨ ਦੇ ਤਹਿਤ ਫਿਏਟ ਕਾਰਾਂ ਦਾ ਕਾਫ਼ਲਾ ਇੱਥੋਂ ਹਿਮਾਚਲ ਪ੍ਰਦੇਸ਼ ਦੇ ਲਈ ਰਵਾਨਾ ਹੋਇਆ। Date:2009-11-30 Time:00:05:18
ਪਟਨਾ : ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਇੰਟਰਨੈੱਟ ਆਮ ਜਿੰਦਗੀ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ ਅਤੇ ਇਸ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿਸ ਦੇ ਵਿੱਚ ਇੰਟਰਨੈੱਟ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। Date:2009-11-30 Time:00:05:18
ਨਵੀਂ ਦਿੱਲੀ : ਕੌਮਾਂਤਰੀ ਆਰਥਿਕ ਸੰਕਟ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸੇਵਾ ਵਪਾਰ ਦੀ ਗਤੀ ਆਪਣੀ ਪੁਰਾਣੀ ਚਾਲ ਉੱਤੇ ਬਣੀ ਰਹੀ ਹੈ, ਤਾਂ ਇਹ ਸਾਲ 2015 ਤੱਕ 150 ਡਾਲਰ ਨੂੰ ਪਾਰ ਕਰ ਸਕਦਾ ਹੈ। ਭਾਰਤੀ ਉਦਯੋਗ ਕੋ-ਫਾਊਂਡੇਸ਼ਨ ਦੇ ਭਾਰਤ ਅਤੇ ਅਮਰੀਕਾ ਵਪਾਰ ਅਤੇ ਨਿਵੇਸ਼ ਵਿਸ਼ਲੇਸ਼ਣ ਨਾਮਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੇਵਾ ਵਪਾਰ ਦੀ ਗਤੀ ਵਸਤੂਆਂ ਦੇ ਵਪਾਰ ਦੀ ਤੁਲਨਾ ਵਿੱਚ ਕਿਤੇ ਜਿਆਦਾ ਹੈ। Date:2009-11-30 Time:00:05:18
ਮੁੰਬਈ : ਸਰਕਾਰੀ ਖੇਤਰ ਦੀ ਕੰਪਨੀ ਮਿਨਰਲਸ ਐਂਡ ਮੈਟਲਜ਼ ਟ੍ਰੇਡਿੰਗ ਕਾਰਪੋਰੇਸ਼ਨ (ਐੱਮਐੱਮਟੀਸੀ) ਅਤੇ ਇੰਡੀਆਬੁੱਲਜ ਫਾਇਨੰਸ ਸਰਵਿਸੇਜ ਦੇ ਸੰਯੁਕਤ ਕਾਰੋਬਾਰ ਇੰਡੀਅਨ ਕੋਮੋਡਿਟੀ ਐਕਸਚੇਂਜ (ਆਈਸੀਈਐਕਸ) ਨੇ ਸ਼ਰਾਫ਼ਾ, ਕਪਾਹ, ਕੱਚੇ ਤੇਲ ਵਿੱਚ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਇਹ ਦੇਸ਼ ਦਾ ਚੌਥੀ ਕੋਮੋਡਿਟੀ ਐਕਸਚੇਂਜ ਹੈ। Date:2009-11-30 Time:00:05:18
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਧਨ ਲਕਸ਼ਮੀ ਬੈਂਕ ਲਿਮੀਟੇਡ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਹਿੱਸੇਦਾਰੀ 49 ਪ੍ਰਤੀਸ਼ਤ ਅਤੇ ਗੈਰ ਪ੍ਰਵਾਸੀ ਭਾਰਤੀਆਂ ਦੀ ਹਿੱਸੇਦਾਰੀ 24 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ। Date:2009-11-30 Time:00:05:18
ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਰੂਸੀ ਕੰਪਨੀ ਤੋਂ 2.007 ਕਰੋੜ ਡਾਲਰ ਰਿਸ਼ਵਤ ਲੈਣ ਦੀ ਆਰੋਪੀ ਸਲਾਹਕਾਰ ਕੰਪਨੀ ਦੇ ਬ੍ਰਿਟੇਨ ਸਥਿਤ ਬੈਂਕ ਖਾਤੇ ਉੱਤੇ ਰੋਕ ਹਟਾਉਣ ਸਬੰਧੀ ਆਦੇਸ਼ ਦੇਣ ਨਾਲ ਮਨ੍ਹਾਂ ਕਰ ਦਿੱਤਾ ਹੈ। Date:2009-11-30 Time:00:05:18
ਮਿਊਨਿਖ : ਯਾਹੂ ਦਾ ਸਰਚ ਇੰਜਣ ਜਲਦ ਹੀ ਜਿਆਦਾ ਬਿਹਤਰ ਨਤੀਜੇ ਮੁਹੱਈਆ ਕਰਵਾਏਗਾ। ਅਜਿਹਾ ਸਰਚ ਇੰਜਣ ਦੇ ਨਵੇਂ ਫਿਲਟਰ ਫੰਕਸ਼ਨਜ਼ ਦੇ ਕਾਰਣ ਸੰਭਵ ਹੋਵੇਗਾ। Date:2009-11-30 Time:00:05:18
ਹੈਦਰਾਬਾਦ : ਕੁੱਝ ਨਵੇਂ ਸਬੂਤ ਮਿਲਣ ਦੇ ਬਾਅਦ ਸੀਬੀਆਈ ਹੁਣ ਸੱਤਿਅਮ ਕੰਪਿਊਟਰ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਅਤੇ ਹੋਰਨਾਂ ਦੇ ਵਿਰੁੱਧ ਧਨ ਨੂੰ ਇੱਧਰ ਉੱਧਰ ਕਰਨ ਦੇ ਮਾਮਲੇ ਵਿੱਚ ਆਰੋਪ ਪੱਤਰ ਦਾਖਲ ਕਰੇਗੀ। ਇਹਨਾਂ ਉੱਤੇ ਕਈ ਸੌ ਕਰੋੜ ਰੁਪਏ ਦੀ ਰਾਸ਼ੀ ਵਿਦੇਸ਼ਾਂ ਵਿੱਚ ਭੇਜਣ ਦਾ ਆਰੋਪ ਹੈ। Date:2009-11-30 Time:00:05:18
ਲੰਦਨ - ਬ੍ਰਿਟੇਨ ਦੇ ਮੁੱਖ ਕਨੂੰਨੀ ਸਲਾਹਕਾਰ ਨੇ ਸਾਲ 2002 ਵਿਚ ਤੱਤਕਾਲੀ ਪ੍ਰਧਾਨਮੰਤਰੀ ਟੋਨੀ ਬਲੇਅਰ ਕਨੂੰਨੀ ਸਲਾਹ ਦਿੱਤੀ ਸੀ ਕਿ ਇਰਾਕ ਉੱਪਰ ਹਮਲਾ ਕੌਮਾਂਤਰੀ ਕਨੂੰਨ ਖਿਲਾਫ ਹੋਵੇਗਾ ਪਰ ਬਲੇਅਰ ਨੇ ਇਸ ਸਲਾਹ ਨੂੰ ਨਜ਼ਰ ਅੰਦਾਜ ਕਰ ਦਿੱਤਾ ਸੀ। Date:2009-11-30 Time:00:05:18
ਨਵੀਂ ਦਿੱਲੀ - ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਅੱਜ ਕਿਹਾ ਕਿ ਅਮਰੀਕੀ ਸੂਹੀਆ ਏਜੰਸੀ ਐਫਬੀਆਈ ਵੱਲੋਂ ਗ੍ਰਿਫਤਾਰ ਸ਼ੱਕੀਆਂ ਡੇਵਿਡ ਹੈਡਲੀ ਅਤੇ ਤਹੱਵੁਰ ਹੁਸੈਨ ਰਾਣਾ ਤੋਂ ਪੁੱਛ ਗਿੱਛ ਵਿਚ ਕਨੂੰਨੀ ਰੁਕਾਵਟ ਦੂਰ ਕਰਨ ਦੀ ਕੋਸ਼ਿਸ਼ ਜ਼ਾਰੀ ਹੈ ਅਤੇ ਆਸ ਹੈ ਕਿ ਭਾਰਤ ਨੂੰ ਪੁੱਛ-ਗਿੱਛ ਦੀ ਇਜ਼ਾਜ਼ਤ ਜਲਦੀ ਹੀ ਮਿਲ ਜਾਵੇਗੀ। Date:2009-11-30 Time:00:05:18
ਬਾਰਾਬੰਕੀ - ਉੱਤਰ ਪ੍ਰਦੇਸ਼ ਵਿਚ ਬਾਰਾਬੰਕੀ ਦੇ ਜ਼ੈਦਪੁਰ ਇਲਾਕੇ ਦੇ ਇਮਾਮਬਾੜਾ ਵਿਖੇ ਅੱਜ ਬੋਤੇ ਦੀ ਕੁਰਬਾਨੀ ਨੂੰ ਵੇਖਦੇ ਹੋਏ ਛੱਜਾ ਡਿੱਗਣ ਨਾਲ 20 ਲੋਕ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ। Date:2009-11-30 Time:00:05:18
ਬੰਗਲੌਰ - ਕਰਾਨਟਕ ਦੇ ਉੱਤਰੀ ਕੰਨੜ ਜਿਲ੍ਹੇ ਵਿਚ ਸਥਿੱਤ ਕੈਗਾ ਪਰਮਾਣੂ ਬਿਜਲੀ ਕਾਰਖਾਨੇ ਦੇ ਇੱਕ ਵਾਟਰ ਕੂਲਰ ਰਾਹੀਂ ਹੋਏ ਸ਼ੱਕੀ ਪਰਮਾਣੂ ਵਿਕਿਰਨ ਦੀ ਜਾਂਚ ਵਿਚ ਮਾਹਰਾਂ ਦਾ ਦਲ ਜੁੱਟ ਗਿਆ ਹੈ। Date:2009-11-30 Time:00:05:18
ਬੰਗਲੌਰ - ਕਰਨਾਟਕ ਵਿਚ ਬਿਜਲੀ ਸਪਲਾਈ, ਜਮੀਨ ਦੀ ਮੌਜੂਦਗੀ, ਬੁਨਿਆਦੀ ਸੁਵਿਧਾਵਾਂ, ਮਜ਼ਦੂਰ ਕਨੂੰਨ ਅਤੇ ਕਰਾਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਹੱਲ ਕਰ ਲਿਆ ਜਾਵੇ ਤਾਂ ਇੱਥੋਂ ਦਾ ਉਦਯੋਗਿਕ ਉਤਪਾਦਨ ਹੋਰ ਤੇਜ਼ੀ ਨਾਲ ਵੱਧ ਸਕਦਾ ਹੈ। Date:2009-11-30 Time:00:05:18
ਨਵੀਂ ਦਿੱਲੀ - ਸਮਾਜਵਾਦੀ ਪਾਰਟੀ ਦੇ ਮਹਾਸਕਤੱਰ ਅਮਰ ਸਿੰਘ ਨੇ ਫਿਰੋਜ਼ਾਬਾਦ ਲੋਕਸਭਾ ਸੀਟ ਦੀਆਂ ਉਪ ਚੌਣਾਂ ਵਿਚ ਸਪਾ ਦੀ ਹਾਰ ਲਈ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਲੋੜ ਨਾਲੋਂ ਵੱਧ ਆਤਮ ਵਿਸ਼ਵਾਸ ਨੂੰ ਜੁੰਮੇਵਾਰ ਕਰਾਰ ਦਿੱਤਾ ਹੈ। Date:2009-11-30 Time:00:05:18
ਨਵੀਂ ਦਿੱਲੀ- ਆਈ. ਐਮ. ਈ. ਆਈ. ਨੰਬਰ ਰਹਿਤ ਮੋਬਾਇਲ ਫੋਨ ਅੱਜ ਤੋਂ ਬੇਕਾਰ ਹੋ ਜਾਣਗੇ ਕਿਉਂਕਿ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਮੋਬਾਇਲ ਫੋਨ ਆਪ੍ਰੇਟਰਾਂ ਨੂੰ ਇਸ ਸਬੰਧੀ ਦਿੱਤੀ ਗਈ ਮਿਆਦ 30 ਨਵੰਬਰ ਨੂੰ ਸਮਾਪਤ ਹੋ ਰਹੀ ਹੈ। ਆਈ. ਐਮ. ਈ. ਆਈ. (ਇੰਟਰਨੈਸ਼ਨਲ ਮੋਬਾਇਲ ਇਕੁਇਪਮੈਂਟ ਆਇਡੈਂਟਟੀ) 15 ਅੰਕਾਂ ਵਾਲਾ ਉਹ ਨੰਬਰ ਹੁੰਦਾ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਇਹ ਪਤਾ ਲਾ ਸਕਦੀਆਂ ਹਨ ਕਿ ਕਿਹੜੇ ਹੈਂਡਸੈਟ ਤੋਂ 'ਕਾਲ' ਕਿਸ ਨੂੰ ਕੀਤੀ ਗਈ। ਸਰਕਾਰ ਨੇ ਮੋਬਾਇਲ ਆਪ੍ਰੇਟਰਾਂ ਨੂੰ ਇਹ ਹਿਦਾਇਤ ਕੀਤੀ ਸੀ ਕਿ 30 ਨਵੰਬਰ ਤੱਕ ਅਜਿਹੇ ਸਾਰੇ ਮੋਬਾਇਲ ਸੈਟਾਂ 'ਤੇ ਆਉਣ ਜਾਣ ਵਾਲੀਆਂ 'ਕਾਲਾਂ' ਜਾਮ ਕਰ ਦਿੱਤੀਆਂ ਜਾਣ ਜਿਨ੍ਹਾਂ ਦਾ ਆਈ. ਐਮ. ਈ. ਆਈ. ਨੰਬਰ ਨਾ ਹੋਵੇ। Date:2009-11-30 Time:00:05:17
ਮਿਊਨਿਖ- ਯਾਹੂ ਦਾ ਸਰਚ ਇੰਜਣ ਜਲਦ ਹੀ ਜਿਆਦਾ ਬਿਹਤਰ ਨਤੀਜੇ ਉਪਲਬਧ ਕਰਾਏਗਾ। ਅਜਿਹਾ ਸਰਚ ਇੰਜਣ ਦੇ ਨਵੇਂ ਫਿਲਟਰ ਫੰਕਸ਼ੰਸ ਦੇ ਕਾਰਨ ਸੰਭਵ ਹੋਵੇਗਾ। ਯਾਹੂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਨਵੇਂ ਫਿਲਟਰ ਉਪਯੋਗਕਰਤਾਵਾਂ ਨੂੰ ਕਿਸੇ ਨਿਸ਼ਚਿਤ ਵੈਬਸਾਈਟ ਜਿਵੇਂ ਕਿ ਅਮੈਜਨ ਜਾਂ ਵਿਕੀਪੀਡੀਆ ਲਈ ਸੀਮਿਤ ਵਿਕਲਪ ਉਪਲਬਧ ਕਰਾਉਣਗੇ। Date:2009-11-30 Time:00:05:17
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਨਕਸਲੀਆਂ ਦੇ ਵਿਰੁੱਧ ਚਲਾਇਆ ਜਾਣ ਵਾਲਾ ਅਗਲਾ ਅਭਿਆਨ ਖੁਫ਼ੀਆ ਸੂਚਨਾ ਉੱਤੇ ਆਧਾਰਿਤ ਹੋਵੇਗਾ। Date:2009-11-30 Time:00:05:17
ਰਾਂਚੀ : ਬੀਜੇਪੀ ਦੇ ਮੁੱਖ ਸਕੱਤਰ ਅਰੁਣ ਜੇਟਲੀ ਨੇ ਆਰੋਪ ਲਗਾਇਆ ਕਿ ਕਾਂਗਰਸ ਪਾਰਟੀ ਨੇ ਹੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਨੂੰ ਭ੍ਰਿਸ਼ਟ ਬਣਾਇਆ ਹੈ, ਲਿਹਾਜਾ ਕੌੜਾ ਦੇ ਵਿਰੁੱਧ ਜਾਂਚ ਦੀ ਦਿਸ਼ਾ ਭਟਕ ਸਕਦੀ ਹੈ। Date:2009-11-30 Time:00:05:17
ਰਾਂਚੀ - ਭਾਰਤੀ ਜਨਤਾ ਪਾਰਟੀ(ਭਾਜਪਾ) ਦੇ ਸੀਨੀਅਰ ਨੇਤਾ ਅਤੇ ਰਾਜਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਨੇ ਕਿਹਾ ਕਿ ਝਾਰਖੰਡ ਵਿਚ ਸਰਕਾਰ ਬਨਾਉਨ ਵਿਚ ਭਾਰਤੀ ਜਨਤਾ ਪਾਰਟੀ ਭ੍ਰਿਸ਼ਟ ਨੇਤਾਵਾਂ ਦਾ ਸਾਥ ਹਾਸਲ ਨਹੀਂ ਕਰੇਗੀ। Date:2009-11-30 Time:00:05:16
ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਕਿਸਟਾਰਾਮ ਥਾਣੇ ਲਾਗੇ ਅੱਜ ਦਿਨ ਦਿਹਾੜੇ ਮਾਉਵਾਦੀ ਨਕਸਲੀਆਂ ਨੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। Date:2009-11-30 Time:00:05:16
ਮੁੰਬਈ - ਖੁਦ ਨੂੰ ਪਹਿਲਾਂ ਭਾਰਤੀ ਕਹਿਕੇ ਸ਼ਿਵਸੈਨਾ ਮੁਖੀ ਬਾਲ ਠਾਕਰੇ ਦੀ ਆਲੋਚਨਾ ਦੇ ਸ਼ਿਕਾਰ ਬਣੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੁਣ ਆਪਣੇ ਘਰ ਨਵਾਂ ਇਤਹਾਸ ਸਿਰਜਣ ਦੀ ਤਿਆਰੀ ਵਿਚ ਹਨ।ਇਸ ਵੇਲ੍ਹੇ 161 ਟੈਸਟਾਂ ਵਿਚ 12917 ਦੌੜਾਂ ਬਨਾਉਣ ਵਾਲੇ ਸਚਿਨ ਨੂੰ 13 ਹਜ਼ਾਰੀ ਹੋਣ ਲਈ ਸਿਰਫ 83 ਦੌੜਾਂ ਦੀ ਲੋੜ ਹੈ ਜੋ ਉਹਨਾਂ ਦੇ ਮੁੰਬਈ ਵਿਚ ਬਨਾਉਣ ਦੀ ਆਸ ਹੈ। Date:2009-11-30 Time:00:05:16
ਦੁਬਈ - ਸ਼੍ਰੀਲੰਕਾ ਖਿਲਾਫ ਕਾਨਪੁਰ ਟੈਸਟ ਵਿਚ ਸੈਂਕੜ੍ਹਾ ਜਮਾ ਕੇ ਭਾਰਤ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਆਈਸੀਸੀ ਦੇ ਟੈਸਟ ਬੱਲੇਬਾਜਾਂ ਦੀ ਰੈਂਕਿੰਗ ਵਿਚ ਮਹੇਲਾ ਜੈਵਰਧਨੇ ਨੂੰ ਪਛਾੜਕੇ ਗੰਭੀਰ ਮੁੜ ਤੋਂ ਨੰਬਰ ਇੱਕ ਬੱਲੇਬਾਜ ਬਣ ਗਏ ਹਨ। Date:2009-11-30 Time:00:05:16
'ਰਾਜਨੀਤੀ' ਵਿੱਚ ਕੈਟਰੀਨਾ ਰਾਜਨੇਤਾ ਬਣੀ ਹੈ। ਉਹਨਾਂ ਦਾ ਜੋ ਲੁਕ ਹੈ, ਉਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਭੂਮਿਕਾ ਸੋਨੀਆ ਗਾਂਧੀ ਤੋਂ ਪ੍ਰੇਰਿਤ ਹੈ। ਇਸ ਤਰ੍ਹਾਂ ਦੀਆਂ ਕੁਝ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਇਸ ਬਾਰੇ ਫਿਲਮ ਦੇ ਨਿਰਦੇਸ਼ਕ ਪ੍ਰਕਾਸ਼ ਝਾ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਅਧਾਰਹੀਣ ਹਨ ਅਤੇ ਕੈਟਰੀਨਾ ਤਾਂ ਕੀ ਉਹਨਾਂ ਦੀ ਫਿਲਮ ਦੇ ਕਿਸੇ ਵੀ ਕਿਰਦਾਰ ਦਾ ਕੋਈ ਵੀ ਨੇਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਫਿਲਮ ਵਿੱਚ ਕੈਟਰੀਨਾ ਦੇ ਇਲਾਵਾ ਰਣਬੀਰ ਕਪੂਰ, ਅਜੈ ਦੇਵਗਨ ਅਤੇ ਨਾਨਾ ਪਾਟੇਕਰ ਨੇ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਹਨ। ਕੈਟਰੀਨਾ ਦੀ ਭੂਮਿਕਾ ਗਲੈਮਰ ਡੌਲ ਤੋਂ ਹਟ ਕੇ ਹੈ ਅਤੇ ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮਜ਼ਬੂਤ ਭੂਮਿਕਾ ਨਿਭਾ ਰਹੀ ਹੈ। Date:2009-11-30 Time:00:05:16
ਸ਼ਾਲੀਮਾਰ : ਰੇਲ ਮੰਤਰੀ ਮਮਤਾ ਬਨਰਜੀ ਨੇ ਸਰਵਜਨਕ ਅਤੇ ਨਿੱਜੀ ਖੇਤਰ ਵਿੱਚ ਹਿੱਸੇਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਰੇਲਵੇ ਦੁਆਰਾ ਅਧਿਗ੍ਰਹਿਤ ਭੂਮੀ ਲੋਕਾਂ ਦੇ ਲਈ ਰੁਜਗਾਰ ਦੇ ਮੌਕੇ ਪੈਦਾ ਕਰੇਗੀ। Date:2009-11-30 Time:00:05:16
ਕਿੰਸ਼ਾਸਾ : ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਦੇ ਪੱਛਮੀ ਹਿੱਸੇ ਵਿੱਚ ਹੋਈ ਇੱਕ ਬੇੜੀ ਦੁਰਘਟਨਾ ਦੌਰਾਨ ਘੱਟ ਤੋਂ ਘੱਟ 73 ਲੋਕਾਂ ਦੀ ਡੁੱਬਣ ਕਾਰਣ ਮੌਤ ਹੋ ਗਈ।ਸੰਯੁਕਤ ਰਾਸ਼ਟਰ ਦੁਆਰਾ ਸੰਚਾਲਿਤ ਰੇਡੀਓ ਓਕਾਪੀ ਨੇ ਕਾਂਗੋ ਵਿੱਚ ਰੈੱਡਕਰਾਸ ਦੇ ਪ੍ਰਮੁੱਖ ਡੋਮੀਨਿਕ ਲੁਟੁਲਾ ਦੇ ਹਵਾਲੇ ਨਾਲ ਇੱਥੇ ਦੱਸਿਆ ਕਿ ਇਹ ਬੇੜੀ ਦੁਰਘਟਨਾ ਦੇਸ਼ ਦੇ ਬੰਦੁਨਦੂ ਪ੍ਰਾਂਤ ਵਿੱਚ ਸਥਿਤ ਮਾਈ ਨਦੋਂਬੂ ਵਿਖੇ ਖ਼ਰਾਬ ਮੌਸਮ ਦੇ ਕਾਰਣ ਹੋਈ। Date:2009-11-30 Time:00:05:16
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |