Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2009

ਕੇ ਰਾਧਾਕ੍ਰਿਸ਼ਣਨ ਹੋਣਗੇ ਇਸਰੋ ਦੇ ਨਵੇਂ ਮੁਖੀ

ਚੇੱਨਈ - ਸੀਨੀਅਰ ਵਿਗਿਆਨੀ ਕੇ. ਰਾਧਾਕ੍ਰਿਸ਼ਣਨ ਨੂੰ ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।ਇਸਰੋ ਸੂਤਰਾਂ ਨੇ ਦੱਸਿਆ ਕਿ ਰਾਧਾ ਕ੍ਰਿਸ਼ਣਨ ਨੂੰ ਮਾਧਵਨ ਨਾਇਰ ਦੀ ਥਾਂ ਇਸਰੋ ਪ੍ਰਧਾਨ ਨਿਯੁਕਤ ਕੀਤਾ ਗਿਆ।

Date:2009-10-26 Time:00:15:01

ਮਾਰੂਤੀ ਨੂੰ 570 ਕਰੋੜ ਦਾ ਨਫ਼ਾ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 570 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ, ਜੋ ਸਾਬਕਾ ਵਿੱਤ ਵਰ੍ਹੇ ਦੀ ਇਸੇ ਤਿਮਾਹੀ ਦੀ ਤੁਲਨਾ ਵਿੱਚ ਦੁੱਗਣਾ ਹੈ।

Date:2009-10-26 Time:00:15:01

ਯੂਸੀਆਈਐੱਲ ਦਾ ਉਤਪਾਦਨ ਠੱਪ

ਜਮਸ਼ੇਦਪੁਰ : ਝਾਰਖੰਡ ਵਿੱਚ ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮੀਟੇਡ (ਯੂਸੀਆਈਐੱਲ) ਦਾ ਉਤਪਾਦਨ ਕਰਮਚਾਰੀ ਸੰਗਠਨਾਂ ਦੀ ਅਨਿਸ਼ਚਿਤਕਾਲੀਨ ਹੜਤਾਲ ਦੇ ਕਾਰਣ ਨਿਰੰਤਰ 17ਵੇਂ ਦਿਨ ਵੀ ਬੰਦ ਰਿਹਾ।

Date:2009-10-26 Time:00:15:01

ਦੀਵਾਲੀ 'ਤੇ ਵਿੱਕਿਆ 9000 ਕਰੋੜ ਦਾ ਸੋਨਾ

ਨਵੀਂ ਦਿੱਲੀ : ਦੀਵਾਲੀ ਵਾਲੇ ਹਫ਼ਤੇ ਵਿੱਚ ਦੇਸ਼ ਭਰ ਅੰਦਰ ਲਗਭਗ 9000 ਕਰੋੜ ਰੁਪਏ ਦਾ ਸੋਨਾ ਵਿੱਕਿਆ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 39 ਪ੍ਰਤੀਸ਼ਤ ਜਿਆਦਾ ਹੈ।

Date:2009-10-26 Time:00:15:01

ਟੀਸੀ ਇੰਡੀਆ ਦਾ ਸ਼ੁੱਧ ਲਾਭ 5.86 ਫ਼ੀਸਦੀ ਘੱਟਿਆ

ਨਵੀਂ ਦਿੱਲੀ - ਸਰਕਾਰੀ ਖੇਤਰ ਦੀ ਬਿਜਲੀ ਕੰਪਨੀ ਪੀਟੀਸੀ ਇੰਡੀਆ ਲਿਮਿਟੇਡ ਦਾ ਸ਼ੁੱਧ ਲਾਭ ਮੌਜੂਦਾ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 32.74 ਕਰੋੜ ਰੁੱਪਏ ਦੇ ਮੁਕਾਬਲੇ 5.86 ਫ਼ੀਸਦੀ ਘੱਟਕੇ 30.81 ਕਰੋੜ ਰੁੱਪਏ ਰਹਿ ਗਿਆ।

Date:2009-10-26 Time:00:15:01

ਦਸ ਫ਼ੀਸਦੀ ਤੋਂ ਉੱਪਰ ਹੋਵੇਗੀ ਮਹਿੰਗਾਈ:ਐਸੋਚੈਮ

ਨਵੀਂ ਦਿੱਲੀ - ਉਦਯੋਗ ਜਗਤ ਨੂੰ ਇੱਕ ਵਾਰ ਫ਼ਿਰ ਮਹਿੰਗਾਈ ਵੱਧਣ ਦੀ ਚਿੰਤਾ ਸਤਾਉਣ ਲੱਗੀ ਹੈ।ਕੱਚਾ ਤੇਲ ਅਤੇ ਕੱਚਾ ਮਾਲ ਮਹਿੰਗਾ ਹੋਣ ਲੱਗਿਆ ਹੈ ਅਤੇ ਖਾਧਾਂ ਦੇ ਦਾਮ ਵੀ ਵੱਧਣ ਲੱਗੇ ਹਨ,ਜਿਸ ਨਾਲ ਉਦਯੋਗਾਂ ਨੂੰ ਇਹ ਲੱਗਣ ਲੱਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਮਹਿੰਗਾਈ ਦਾ ਅੰਕੜਾ 10 ਫ਼ੀਸਦੀ ਤੋਂ ਵੀ ਉੱਪਰ ਨਿਕਲ ਸਕਦਾ ਹੈ।

Date:2009-10-26 Time:00:15:00

ਦਸ ਮਹੀਨਿਆਂ 'ਚ ਸੌ ਬੈਂਕਾਂ ਬੰਦ

ਨਿਊਯਾਰਕ : ਇਸ ਸਾਲ ਹੁਣ ਤੱਕ ਅਮਰੀਕਾ ਵਿੱਚ ਢਹਿਣ ਵਾਲੇ ਬੈਂਕਾਂ ਦੀ ਸੰਖਿਆ 106 ਪਹੁੰਚ ਗਈ ਹੈ। ਇਹ ਸੰਖਿਆ ਕਰੀਬ ਦੋ ਦਹਾਕਿਆਂ ਵਿੱਚ ਸਭ ਤੋਂ ਜਿਆਦਾ ਹੈ।ਪਿਛਲੇ ਸ਼ੁਕਰਵਾਰ ਨੂੰ ਹੀ ਸੱਤ ਬੈਂਕਾਂ ਨੇ ਸ਼ਟਰ ਸੁੱਟ ਦਿੱਤੇ, ਜਿਸਦੇ ਨਾਲ ਹੀ ਬੰਦ ਹੋਣ ਵਾਲੀਆਂ ਬੈਂਕ ਦੀ ਸੰਖਿਆ 100 ਦਾ ਅੰਕੜਾ ਪਾਰ ਕਰ ਗਈ।

Date:2009-10-26 Time:00:15:00

ਬਜ਼ਾਰ ਦੀ ਤੇਜ਼ੀ ਹੋਈ ਹਵਾ

ਮੁੰਬਈ - ਵੈਸ਼ਵਿਕ ਬਜ਼ਾਰਾਂ 'ਚ ਹੱਲਚਲ ਅਤੇ ਸੰਸਥਾਗਤ ਨਿਵੇਸ਼ਕਾਂ ਦੀ ਮੁਨਾਫ਼ਾ ਵਸੂਲੀ ਦੇ ਦਬਾਅ 'ਚ ਬੀਤੇ ਹਫ਼ਤਾਵਾਰੀ ਘਰੇਲੂ ਸ਼ੇਅਰ ਬਜ਼ਾਰ ਮੂੰਦੇ ਮੂੰਹ ਡਿੱਗ ਪਿਆ।ਬੰਬਈ ਸਟਾਕ ਐਕਸਚੇਂਜ਼ 515 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 144 ਅੰਕ ਫਿਸਲਿਆ।

Date:2009-10-26 Time:00:15:00

ਐੱਸਬੀਆਈ ਨੇ ਜੁਟਾਏ ਕਰੋੜਾਂ ਰੁਪਏ

ਮੁੰਬਈ : ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਬਾਂਡ ਜਾਰੀ ਕਰਕੇ ਵਿਦੇਸ਼ੀ ਬਾਜਾਰਾਂ ਤੋਂ 75 ਕਰੋੜ ਡਾਲਰ (ਕਰੀਬ 3600 ਕਰੋੜ ਰੁਪਏ) ਜੁਟਾਏ ਹਨ।ਬੈਂਕ ਨੇ ਸਥਿਰ ਦਰ ਉੱਤੇ ਪੰਜ ਸਾਲ ਦੀ ਮਿਆਦ ਦੀਆਂ ਸਕਿਊਰਿਟੀਆਂ ਜਾਰੀ ਕਰਕੇ 75.9 ਕਰੋੜ ਡਾਲਰ ਜੁਟਾਏ ਹਨ। ਇਹਨਾਂ ਸਕਿਊਰਿਟੀਆਂ ਦੀ ਕੂਪਨ ਦਰ 4.5 ਫੀਸਦੀ ਹੈ।

Date:2009-10-26 Time:00:15:00

ਮੌਦ੍ਰਿਕ ਨੀਤੀ 'ਚ ਬਿਆਜ਼ ਦਰਾਂ 'ਚ ਵੱਡੇ ਬਦਲਾਅ ਦੀ ਉਮੀਦ ਘੱਟ

ਨਵੀਂ ਦਿੱਲੀ - ਰਿਜ਼ਰਵ ਬੈਂਕ ਦੀ ਮੰਗਲਵਾਰ ਨੂੰ ਘੋਸ਼ਿਤ ਹੋਣ ਵਾਲੀ ਮੌਦ੍ਰਿਕ ਅਤੇ ਕਰਜ਼ੇ ਨੀਤੀ ਦੀ ਤਿਮਾਹੀ ਸਮੀਖਿਆ 'ਚ ਮਹਿੰਗਾਈ ਅਤੇ ਆਰਥਿਕ ਵਾਧੇ ਵਿੱਚ ਸੰਤੁਲਨ ਬਿਠਾਉਂਦੇ ਹੋਏ ਬਿਆਜ਼ ਦਰ ਨੀਤੀ 'ਚ ਕਿਸੇ ਵੱਡੇ ਫੇਰਬਦਲ ਦੀ ਸੰਭਾਵਨਾ ਘੱਟ ਹੀ ਲੱਗਦੀ ਹੈ।

Date:2009-10-26 Time:00:15:00

ਮੀਡੀਆ ਉੱਤੇ ਭੜ੍ਹਕੇ ਬਿਗ ਬੀ

ਨਵੀਂ ਦਿੱਲੀ : ਹਿੰਦੀ ਫਿਲਮ ਅਭਿਨੇਤਾ ਅਮਿਤਾਭ ਬੱਚਨ ਨੇ 500 ਕਰੋੜ ਰੁਪਏ ਦੇ ਕਥਿਤ ਘਪਲੇ ਵਿੱਚ ਉਹਨਾਂ ਦਾ ਨਾਂਅ ਹੋਣ ਦੀ ਖ਼ਬਰ ਉੱਤੇ ਮੀਡੀਆ ਅਤੇ ਪ੍ਰਸ਼ਾਸਨ ਦੀ ਆਪਣੇ ਬਲੌਗ ਵਿੱਚ ਖੂਬ ਮੰਜੀ ਠੋਕੀ ਹੈ।

Date:2009-10-26 Time:00:15:00

ਮੰਦੀ ਤੋਂ ਉਭਰਨ ਲਈ ਆਰਥਿਕ ਸਹਿਯੋਗ ਜਰੂਰੀ: ਮਨਮੋਹਨ

ਹੁਆ ਹਿਨ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਸਿਆਨ ਦੇਸ਼ਾਂ ਤੋਂ ਦੁਨੀਆ ਨੂੰ ਮੰਦੀ ਤੋਂ ਉਭਾਰਨ ਲਈ ਆਪਸੀ ਆਰਥਿਕ ਸਹਿਯੋਗ ਦੇ ਬਲ 'ਤੇ ਇੱਕ ਮਜ਼ਬੂਤ ਅਰਥਵਿਵਥਾ ਦੇ ਸਿਰਜਣ ਦਾ ਐਲਾਨ ਕੀਤਾ ਹੈ।

Date:2009-10-26 Time:00:15:00

ਅਫ਼ਗਾਨੀਸਤਾਨ 'ਚ ਕੁਰਾਣ ਜਲਾਏ ਜਾਣ ਨੂੰ ਲੈ ਕੇ ਪ੍ਰਦਰਸ਼ਨ

ਕਾਬੁਲ - ਅਫ਼ਗਾਨੀਸਤਾਨ 'ਚ ਵਿਦੇਸ਼ੀ ਫੌਜ ਦੁਆਰਾ ਕੁਰਾਨ ਦੀ ਕਾਪੀ ਜਲਾਏ ਜਾਣ ਦਾ ਵਿਰੋਧ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਤਿਤਰ - ਬਿਤਰ ਕਰਨ ਲਈ ਅੱਜ ਪੁਲਿਸ ਨੂੰ ਹਵਾਈ ਫਾਇਰ ਕਰਨਾ ਪਿਆ।

Date:2009-10-26 Time:00:15:00

ਸਨਮਾਣਤ ਮਿਹਮਾਨ ਹਨ ਦਲਾਈਲਾਮਾ :ਪੀਐਮ

ਨਵੀਂ ਦਿੱਲੀ - ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇੱਥੇ ਕਿਹਾ ਹੈ ਕਿ ਦਲਾਈਲਾਮਾ ਭਾਰਤ ਦੇ ਸਨਮਾਣਤ ਮਿਹਮਾਨ ਹਨ ਅਤੇ ਉਹ ਭਾਰਤ ਵਿਚ ਜਿੱਥੇ ਚਾਹੁਣ ਘੁੰਮ ਸਕਦੇ ਹਨ।ਪ੍ਰਧਾਨ ਮੰਤਰੀ ਨੇ ਆਪਣਾ ਉਕਤ ਬਿਆਨ ਆਪਣੇ ਹਮਰੁੱਤਬਾ ਚੀਨੀ ਆਗੂ ਵੇਨ ਜਿਆਬਾਓ ਨਾਲ ਮੁਲਾਕਾਤ ਤੋਂ ਮਗਰੋਂ ਦਿੱਤਾ ਹੈ।

Date:2009-10-26 Time:00:15:00

ਭੁਪਿੰਦਰ ਫ਼ਿਰ ਬਣੇ ਰਾਜ ਦੇ ਮੁੱਖਮੰਤਰੀ

ਚੰਡੀਗੜ੍ਹ - ਹਰਿਆਣਾ ਵਿਧਾਨਸਭਾ 'ਚ ਕਾਂਗਰਸ ਵਿਧਾਇਕਾਂ ਦੀ ਸੰਖਿਆ 'ਚ ਕਮੀ ਦੇ ਬਾਵਜੂਦ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਵੱਲੋਂ ਰਾਜ ਦੀ ਬਾਗਡੋਰ ਸੰਭਾਲਣ ਲਈ ਚੁਣੇ ਗਏ ਭੁਪਿੰਦਰ ਸਿੰਘ ਹੁੱਡਾ ਨੇ ਮੁੱਖਮੰਤਰੀ ਦੇ ਰੂਪ 'ਚ ਲਗਾਤਾਰ ਦੂਸਰੇ ਕਾਰਜਕਾਲ ਲਈ ਐਤਵਾਰ ਨੂੰ ਸੌਂਹ ਚੁੱਕੀ।

Date:2009-10-26 Time:00:15:00

ਸੁਬ੍ਰਤੋ ਕੱਪ ਦੇ ਆਯੋਜਕਾਂ ਨੂੰ 20 ਲੱਖ ਦਿੱਤੇ

ਨਵੀਂ ਦਿੱਲੀ - ਜੂਨੀਅਰ ਸਤਰ 'ਤੇ ਫੁੱਟਬਾਲ ਨੂੰ ਬੜ੍ਹਾਵਾ ਦੇਣ ਲਈ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ ਸੁਬ੍ਰਤੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਯੋਜਕਾਂ ਨੂੰ ਵੀਹ ਲੱਖ ਰੁੱਪਏ ਦੇਣ ਦੀ ਘੋਸ਼ਣਾ ਕੀਤੀ ਹੈ।

Date:2009-10-26 Time:00:14:59

ਏਸ਼ਿਆਈ ਟੇਬਲ ਟੈਨਿਸ ਲਖਨਊ 'ਚ

ਨਵੀਂ ਦਿੱਲੀ - ਟੇਬਲ ਟੈਨਿਸ ਦੀ 'ਮਹਾਸ਼ਕਤੀ' ਚੀਨ ਸਮੇਤ 23 ਦੇਸ਼ਾਂ ਦੇ ਲੱਗਭਗ 300 ਖਿਡਾਰੀ 16 ਤੋਂ 22 ਨਵੰਬਰ ਤੱਕ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹੋਣ ਵਾਲੀ 19ਵੀਂ ਏਸ਼ਿਆਈ ਟੇਬਲ ਟੈਨਿਸ ਚੈਂਪਿਅਨਸ਼ਿਪ 'ਚ ਅਪਣਾ ਜਲਵਾ ਦਿਖਾਉਣਗੇ।

Date:2009-10-26 Time:00:14:59

ਮਰਾਠੀਆਂ ਨੇ ਕੀਤਾ ਪਿੱਠ 'ਤੇ ਵਾਰ : ਠਾਕਰੇ

ਮੁੰਬਈ : ਲੋਕ ਸਭਾ ਚੋਣਾਂ ਦੀ ਤਰ੍ਹਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਦੁੱਖੀ ਹੋਏ ਬਾਲ ਠਾਕਰੇ ਨੇ ਮਰਾਠੀਆਂ ਉੱਤੇ ਸ਼ਿਵ ਸੈਨਾ ਦੀ ਪਿੱਠ ਵਿੱਚ ਖੰਜਰ ਮਾਰਨ ਦਾ ਆਰੋਪ ਲਗਾਇਆ ਹੈ।

Date:2009-10-26 Time:00:14:59

ਫਿਰਕੂਪ੍ਰਸਤ ਲੋਕਾਂ ਲਈ ਸਖਤ ਕਾਨੂੰਨ ਬਣੇ:ਜਰਨੈਲ

ਇੰਦੌਰ - ਸਾਕਾ ਨਵੰਬਰ 1984 ਯਾਦ ਕਰ ਤਾਂ ਦਰਦ ਹੁੰਦਾ ਹੀ ਹੈ ਪਰੰਤੂ ਉਦੋਂ ਜ਼ਿਆਦਾ ਦਰਦ ਪਹੁੰਚਦਾ ਹੈ,ਜਦ ਦੇਸ਼ ਦੀ ਲੀਡਰਸ਼ਿਪ ਵੱਲੋਂ ਹੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ।ਫਿਰਕੂ ਲੋਕਾਂ ਨੂੰ ਬਚਾਉਣ ਦੀ ਬਜਾਏ ਉਨ੍ਹਾ ਨੂੰ ਸਖਤ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਜਾਂਦੀਆ? ਪੀ.ਚਿਦੰਬਰਮ 'ਤੇ ਜੁੱਤਾ ਸੁੱਟਣ ਦੀ ਕੋਈ ਗੱਲ ਨਹੀਂ ਸੀ

Date:2009-10-26 Time:00:14:59

ਭੋਪਾਲ 'ਚ ਮੰਦਰ ਹਟਾਉਣ 'ਤੇ ਝੱੜਪ,14 ਜ਼ਖਮੀ

ਭੋਪਾਲ - ਚਾਰ ਇਮਲੀ ਇਲਾਕੇ 'ਚ ਅੱਜ ਸਵੇਰੇ ਮੰਦਰ ਨੂੰ ਹਟਾਉਣ 'ਤੇ ਝੱੜਪ ਹੋਣ ਨਾਲ 14 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Date:2009-10-26 Time:00:14:59

ਮਨਮੋਹਨ ਸਿੰਘ ਨਾਲ ਓਬਾਮਾ ਦਾ ਲਗਾਅ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬੜੀ ਬੇਸਬਰੀ ਨਾਲ ਉਡੀਕ ਹੈ ਅਤੇ ਓਬਾਮਾ ਦੀ ਨਜ਼ਰ 'ਚ ਭਾਰਤ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਹਨ।

Date:2009-10-26 Time:00:14:59

ਭਾਰਤ-ਚੀਨ ਮੋਰਚੇ 50 ਨਵੀਂ ਚੌਂਕੀਆਂ

ਨਵੀਂ ਦਿੱਲੀ : ਚੀਨ ਦੀ ਸੀਮਾ ਉੱਤੇ ਨਿਗਰਾਨੀ ਵਧਾਉਣ ਦੇ ਮਕਸਦ ਨਾਲ ਸਰਕਾਰ ਬਫ਼ਰੀਲੇ ਮੋਰਚਿਆਂ ਉੱਤੇ 50 ਹੋਰ ਨਵੀਆਂ ਸੀਮਾਵਰਤੀ ਚੌਂਕੀਆਂ (ਬੀਓਪੀ) ਸਥਾਪਿਤ ਕਰਨ ਉੱਤੇ ਵਿਚਾਰ ਕਰ ਰਹੀ ਹੈ।

Date:2009-10-26 Time:00:14:59

ਭੁਪਿੰਦਰ ਫ਼ਿਰ ਬਣੇ ਰਾਜ ਦੇ ਮੁੱਖਮੰਤਰੀ

ਚੰਡੀਗੜ੍ਹ - ਹਰਿਆਣਾ ਵਿਧਾਨਸਭਾ 'ਚ ਕਾਂਗਰਸ ਵਿਧਾਇਕਾਂ ਦੀ ਸੰਖਿਆ 'ਚ ਕਮੀ ਦੇ ਬਾਵਜੂਦ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਵੱਲੋਂ ਰਾਜ ਦੀ ਬਾਗਡੋਰ ਸੰਭਾਲਣ ਲਈ ਚੁਣੇ ਗਏ ਭੁਪਿੰਦਰ ਸਿੰਘ ਹੁੱਡਾ ਨੇ ਮੁੱਖਮੰਤਰੀ ਦੇ ਰੂਪ 'ਚ ਲਗਾਤਾਰ ਦੂਸਰੇ ਕਾਰਜਕਾਲ ਲਈ ਐਤਵਾਰ ਨੂੰ ਸੌਂਹ ਚੁੱਕੀ।

Date:2009-10-26 Time:00:14:59

ਸ਼ਿਲਪਾ ਕਰ ਰਹੀ ਹੈ ਮੰਗਨੀ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਦੇ ਵਿਆਹ ਦੀ ਪਿੱਛਲੇ ਕਈ ਮਹਿਨੀਆਂ ਤੋਂ ਚਰਚਾ ਚੱਲ ਰਹੀ ਹੈ। ਰਾਜ ਕੁੰਦਰਾ ਅਤੇ ਉਹਨਾਂ ਦੇ ਵਿਆਹ ਦੀ ਤਰੀਕ ਕਈ ਵਾਰ ਘੋਸ਼ਿਤ ਹੋਈ, ਪਰ ਉਹ ਸਿਰਫ ਘੋਸ਼ਣਾ ਬਣ ਕੇ ਰਹਿ ਗਈ। ਫ਼ਿਲਹਾਲ ਸ਼ਿਲਪਾ ਮੰਗਨੀ ਕਰਨ ਵਾਲੀ ਹੈ।

Date:2009-10-25 Time:00:11:43

ਹੇਰਾਫੇਰੀ 4 ਵਿੱਚ ਅਮਿਤਾਭ ਬੱਚਨ

ਹੇਰਾਫੇਰੀ ਦਾ ਤੀਜਾ ਭਾਗ ਬਣਨ ਦੀ ਤਿਆਰੀਆਂ ਸ਼ੁਰੂ ਹੋ ਗਈ ਹੈ। ਇਸ ਦਾ ਨਾਂਅ ਹੈ 'ਹੇਰਾਫੇਰੀ 4'। ਫਿਰੋਜ ਨਾਡੀਆਵਾਲਾ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਫ਼ਿਲਮ ਦਾ ਨਾਂ 'ਹੇਰਾਫੇਰੀ 3' ਦੀ ਬਜਾਏ 'ਹੇਰਾਫੇਰੀ 4' ਰੱਖਿਆ ਹੈ ਤਾਂ ਕਿ ਲੋਕ ਇਸ ਗੱਲ ਦੀ ਚਰਚਾ ਕਰਨ ਅਤੇ ਫ਼ਿਲਮ ਦਾ ਪ੍ਰਚਾਰ ਹੋਵੇ।

Date:2009-10-25 Time:00:11:43


1   2   3   4   5   6   7   8   9   10  

page no.7

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009