Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2009
ਲਖਨਊ - ਸਮਾਜਵਾਦੀ ਪਾਰਟੀ (ਸਪਾ) ਦੇ ਮਹਾਸਕੱਤਰ ਅਮਰ ਸਿੰਘ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਸਰਕਾਰ ਨੂੰ 'ਕਾਰਪੋਰੇਟ ਅਨਪੜ੍ਹ' ਦਾ ਨਾਮ ਦਿੰਦੇ ਹੋਏ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੂੰ ਉਨ੍ਹਾ ਤੋਂ ਬਿਨ੍ਹਾ ਸ਼ਰਤ ਮੁਆਫ਼ੀ ਮੰਗਣ ਅਤੇ ਉਨ੍ਹਾ ਖਿਲਾਫ਼ ਫ਼ਰਜ਼ੀ ਮੁਕੱਦਮਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। Date:2009-10-27 Time:00:03:50
ਨਵੀਂ ਦਿੱਲੀ : ਵਿਸ਼ਵ ਵਿੱਚ ਯਾਤਰੀ ਕਾਰਾਂ ਦੇ ਪਿੱਛੇ ਅਤੇ ਸਾਈਡ ਵੇਖਣ ਵਾਲੇ ਸ਼ੀਸ਼ੇ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਦਰਸਨ ਸੂਮੀ ਸਿਸਟਮਜ਼ ਲਿਮੀਟੇਡ ਦੀ ਕੁੱਲ ਆਮਦਨ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 620.84 ਕਰੋੜ ਰੁਪਏ ਦੇ ਮੁਕਾਬਲੇ 156 ਫੀਸਦੀ ਵੱਧਕੇ 1587.84 ਕਰੋੜ ਰੁਪਏ ਹੋ ਗਈ। Date:2009-10-27 Time:00:03:50
ਨਵੀਂ ਦਿੱਲੀ - ਸਾਫਟਵੇਅਰ ਦੀ ਸਿਖਲਾਈ ਦੇਣ ਵਾਲੀ ਪ੍ਰਮੁੱਖ ਕੰਪਨੀ ਐਨਆਈਆਈਟੀ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤੀ ਸਾਲ ਦੀ 30 ਸਤੰਬਰ ਨੂੰ ਸਮਾਪਤ ਦੂਸਰੀ ਤਿਮਾਹੀ 'ਚ 11.78 ਫ਼ੀਸਦੀ ਘੱਟਕੇ 26.2 ਕਰੋੜ ਰੁੱਪਏ ਰਿਹਾ।ਬੀਤੇ ਵਿੱਤੀ ਸਾਲ ਦੀ ਇਸ ਅੱਵਧੀ 'ਚ ਕੰਪਨੀ ਨੇ 29.7 ਕਰੋੜ ਰੁੱਪਏ ਦਾ ਖਰਾ ਮੁਨਾਫ਼ਾ ਕਮਾਇਆ ਸੀ। Date:2009-10-27 Time:00:03:49
ਨਵੀਂ ਦਿੱਲੀ : ਵਿਸ਼ਾਲ ਫਰਮਾ ਕੰਪਨੀ ਰੈਨਬੈਕਸੀ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ 186.81 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਹੋਇਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੂੰ 352.93 ਕਰੋੜ ਰੁਪਏ ਦਾ ਘਾਟਾ ਹੋਇਆ ਸੀ। Date:2009-10-27 Time:00:03:49
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਯੂਨੀਅਨ ਬੈਂਕ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 505.10 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ।ਪਿਛਲੇ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਦੇ 361.46 ਕਰੋੜ ਰੁਪਏ ਦੇ ਸ਼ੁੱਧ ਲਾਭ ਦੀ ਤੁਲਨਾ ਵਿੱਚ ਇਹ 39.73 ਫੀਸਦੀ ਅਧਿਕ ਰਿਹਾ ਹੈ। Date:2009-10-27 Time:00:03:49
ਮੁੰਬਈ : ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਤਿੰਨ ਸਾਲ ਪਹਿਲਾਂ ਦੀ ਗੱਲ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਆਪਣੇ ਚਾਚਾ ਬਾਲਾਸਾਹਿਬ ਠਾਕਰੇ ਦਾ ਰੇਖਾਚਿੱਤਰ ਬਣਾਉਣਾ ਪਿਆ ਤਾਂ ਉਹ ਭੀਸ਼ਮ ਪਿਤਾਮਾ ਦੇ ਉਸ ਚਿੱਤਰ ਵਰਗਾ ਹੋਵੇਗਾ, ਜਦੋਂ ਭੀਸ਼ਮ ਪਿਤਾਮਾ ਮੌਤ ਦੇ ਕਿਨਾਰੇ ਪਏ ਸਨ। Date:2009-10-27 Time:00:03:49
ਮੁੰਬਈ - ਵੈਸ਼ਵਿਕ ਬਜ਼ਾਰਾਂ 'ਚ ਮਿਲਿਆ ਜੁਲਿਆ ਰੁੱਖ ਰਹਿਣ ਅਤੇ ਸਥਾਨਕ ਸਤਰ 'ਤੇ ਮੁਨਾਫ਼ਾ ਵਸੂਲੀ ਨਾਲ ਘਰੇਲੂ ਸ਼ੇਅਰ ਬਜ਼ਾਰਾਂ 'ਚ ਅੱਜ ਗਿਰਾਵਟ ਰਹੀ। Date:2009-10-27 Time:00:03:49
ਸੰਰਾ - ਸੂਹੀਆ ਏਜੰਸੀ ਨੇ ਅੰਦਾਜਾ ਲਗਾਇਆ ਹੈ ਕਿ ਇਰਾਨ ਜੇਕਰ ਚਾਹੇ ਤਾਂ ਉਹ 18ਮਹੀਨਿਆਂ ਦੇ ਅੰਦਰ ਪਰਮਾਣੂ ਬੰਬ ਤਿਆਰ ਕਰ ਲਵੇਗਾ।ਅਮਰੀਕੀ ਸੂਹੀਆ ਏਜੰਸੀ ਸੀਆਈਏ, ਬ੍ਰਿਟਿਸ਼ ਸੂਹੀਆ ਏਜੰਸੀ ਐਮਆਈ 6 ਅਤੇ ਇਜ਼ਰਾਇਲ ਦੀ ਮੌਸਾਦ ਅਤੇ ਫ੍ਰਾਂਸ ਅਤੇ ਜਰਮਨੀ ਦੀਆਂ ਸੂਹੀਆ ਏਜੰਸੀਆਂ ਕਈ ਵਰ੍ਹਿਆਂ ਤੋਂ ਇਰਾਨ ਦੇ ਸੂਹੀਆ ਪਰਮਾਣੂ ਪ੍ਰੋਗਰਾਮ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕਈ ਦਫਾ ਉਹਨਾਂ ਵਿਚਕਾਰ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਆਪਸੀ ਮਤਭੇਦ ਵੀ ਉੱਭਰੇ। Date:2009-10-27 Time:00:03:49
ਤਿਹਰਾਨ - ਇਰਾਨ ਦੇ ਸਰਬ ਉੱਚ ਨੇਤਾ ਆਯਤੁੱਲਾ ਖੁਮੈਨੀ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਹੋਣ ਵਾਲੀ ਸਿੱਧੀ ਗੱਲਬਾਤ ਦਾ ਵਿਰੋਧ ਕੀਤਾ ਹੈ। Date:2009-10-27 Time:00:03:49
ਤਿਰੂਅੰਤਪੁਰਮ - ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਅੱਜ ਕਿਹਾ ਕਿ ਆਸ ਹੈ ਕਿ ਇਸਰੋ ਆਪਣਾ ਪ੍ਰਖੇਪਣ ਯਾਨ 111 ਜੀਐਸਐਲਵੀ 2011 ਵਿਚ ਪ੍ਰਖੇਪਿਤ ਕਰੇਗਾ। Date:2009-10-27 Time:00:03:49
'ਜੇਲ੍ਹ' ਫਿਲਮ ਦੇ ਪ੍ਰਚਾਰ ਅਭਿਆਨ ਵਿੱਚ ਮਨੋਜ ਵਾਜਪੇਈ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਗਿਆ ਹੈ। ਜਦੋਂ ਇਸ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ 'ਫਿਲਮ ਦੇ ਨਿਰਦੇਸ਼ਕ ਮੈਨੂੰ ਸਰਪ੍ਰਾਈਜ ਪੈਕੇਜ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੇ ਹਨ। ਦਰਅਸਲ 'ਜੇਲ੍ਹ' ਫਿਲਮ ਦੀ ਕਹਾਣੀ ਪਰਾਗ ਦੀਕਸ਼ਿਤ (ਨੀਲ ਨਿਤਿਨ ਮੁਕੇਸ਼) ਦੇ ਆਸਪਾਸ ਘੁੰਮਦੀ ਹੈ, ਜਿਸ ਕੋਲ ਸਭ ਕੁਝ ਹੈ, ਇੱਕ ਚੰਗੀ ਨੌਕਰੀ, ਸੋਹਣੀ ਪ੍ਰੇਮਿਕਾ ਅਤੇ ਆਪਣਾ ਘਰ, ਪਰ ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ। ਲੀਕ ਤੋਂ ਹਟ ਕੇ ਭੂਮਿਕਾ ਨਿਭਾਉਣ ਲਈ ਜਾਣੇ ਜਾਣ ਵਾਲੇ ਵਾਜਪੇਈ ਪਿਛਲੇ ਦਿਨੀਂ ਹੈਦਰਾਬਾਦ ਵਿੱਚ ਇੱਕ ਤੇਲਗੂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋ ਗਏ ਸਨ। ਆਪਣੇ ਛੋਟੇ ਜਿਹੇ ਫਿਲਮੀ ਕਰੀਅਰ ਵਿੱਚ ਦੋ ਰਾਸ਼ਟਰੀ ਪੁਰਸਕਾ Date:2009-10-27 Time:00:03:49
ਬਾਲੀਵੁੱਡ ਦੀ ਬਿੱਲੋ ਰਾਣੀ ਮਤਲਬ ਕਿ ਬਿਪਾਸ਼ਾ ਬਸੂ 'ਕਮੀਨੇ' ਦੀ ਸਫ਼ਲਤਾ ਦੇਖ ਕੇ ਹੁਣ ਚਾਹੁੰਦੀ ਹੈ ਕਿ ਉਸ ਦੀ ਆਉਣ ਵਾਲੀ ਫਿਲਮ 'ਪੰਖ' ਨੂੰ ਵੀ 'ਏ' ਸਰਟੀਫਿਕੇਟ ਮਿਲ ਜਾਵੇ ਤਾਂ ਕੋਈ ਹਰਜ਼ ਨਹੀਂ। ਪਿਛਲੇ ਦਿਨੀਂ ਵਿਸ਼ਾਲ ਭਾਰਦਵਾਜ ਦੀ ਫਿਲਮ 'ਕਮੀਨੇ' ਦੇ ਦੋ-ਅਰਥੀ ਡਾਇਲਾਗ ਅਤੇ ਹਿੰਸਾ ਤੋਂ ਅਪਸੈਟ ਸੈਂਸਰ ਬੋਰਡ ਨੇ ਇਸ ਫਿਲਮ ਨੂੰ 'ਏ' ਸਰਟੀਫਿਕੇਟ ਦੇ ਦਿੱਤਾ ਸੀ। 'ਬੀ' ਅਤੇ 'ਸੀ' ਕਲਾਸ ਸੈਂਟਰਾਂ 'ਤੇ ਔਸਤ ਪ੍ਰਦਰਸ਼ਨ ਦੇ ਬਾਵਜੂਦ ਫਿਲਮ ਮੇਜਰ ਸੈਂਟਰਾਂ ਅਤੇ ਮਲਟੀਪਲੈਕਸਾਂ 'ਤੇ ਜ਼ਬਰਦਸਤ ਹਿਟ ਸਾਬਿਤ ਹੋਈ। ਬਾਕਸ ਆਫਿਸ 'ਤੇ ਹੋਈ ਨੋਟਾਂ ਦੀ ਬਾਰਿਸ਼ ਤੋਂ ਬਾਅਦ ਕੱਲ੍ਹ ਤੱਕ ਸੈਂਸਰ ਨੂੰ ਕੋਸ ਚੁੱਕੇ ਵਿਸ਼ਾਲ ਹੁਣ ਖੁਸ਼ ਹਨ ਕਿ 'ਏ' ਸਰਟੀਫਿਕੇਟ ਦੇ ਕਾਰਨ ਫਿਲਮ ਇੱਕ ਖਾਸ ਕਲਾਸ ਦੀ ਕਸੌਟੀ ਤੇ ਖਰੀ ਉੱਤਰੀ। ਪਿਛਲੇ ਹਫ਼ਤੇ ਬਿਪਾਸ਼ਾ ਬਸੂ ਦੀ 'ਪੰਖ' Date:2009-10-27 Time:00:03:49
ਦਰਅਸਲ, ਰਿਤਿਕ ਦੀ ਮਾਂ ਪਿੰਕੀ ਰੌਸ਼ਨ ਦਾ ਬਰਥਡੇ 22 ਅਕਤੂਬਰ ਨੂੰ ਸੀ। ਉਦੋਂ ਤਾਂ ਇੱਕ ਛੋਟੀ ਜਿਹੀ ਡਿਨਰ ਪਾਰਟੀ ਕਰ ਲਈ ਗਈ ਸੀ। ਪਰ ਆਪਣੇ ਦੋਸਤਾਂ ਲਈ ਰਿਤਿਕ ਨੇ ਵੱਡੀ ਪਾਰਟੀ ਦਾ ਇੰਤਜਾਮ ਕੀਤਾ ਸੰਡੇ ਨਾਈਟ ਨੂੰ। ਜੁਹੂ ਸਥਿਤ ਰਿਤਿਕ ਦੇ ਘਰ 'ਚ ਆਯੋਜਿਤ ਇਸ ਪਾਰਟੀ ਵਿੱਚ ਬਾਲੀਵੁੱਡ ਦੇ ਹਰ ਵੱਡੇ ਸਿਤਾਰੇ ਨੂੰ ਬੁਲਾਇਆ ਗਿਆ ਸੀ। ਇਹਨਾਂ ਵਿੱਚ ਸ਼ਾਹਰੁਖ-ਗੌਰੀ, ਸੈਫ਼-ਕਰੀਨਾ, ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਕੁਨਾਲ ਕਪੂਰ, ਜਤਿੰਦਰ, ਜੈਦ ਖਾਨ, ਆਸ਼ੂਤੋਸ਼-ਸੁਨੀਤਾ ਗੋਵਾਰੀਕਰ, ਪ੍ਰਿਅੰਕਾ ਚੋਪੜਾ, ਕੰਗਨਾ ਰਾਨਾਵਤ, ਅਮੀਸ਼ਾ ਪਟੇਲ ਅਤੇ ਕੈਟਰੀਨਾ ਕੈਫ ਵਰਗੇ ਲੋਕ ਸ਼ਾਮਿਲ ਸਨ। ਪਾਰਟੀ ਦੀ ਮਸਤੀ ਵਿੱਚ ਇਹ ਸਭ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਭੁੱਲ ਗਏ। ਮਿਊਜ਼ਿਕ ਦਾ ਸ਼ੋਰ-ਸ਼ਰਾਬਾ ਜਦੋਂ ਹੱਦ ਤੋਂ ਪਾਰ ਹੋ ਗਿਆ, ਤਾਂ ਲੋਕਾਂ ਨੇ ਪੁਲਿਸ ਬੁ Date:2009-10-27 Time:00:03:49
ਅੰਮ੍ਰਿਤਸਰ - ਅੰਮ੍ਰਿਤਸਰ ਦੇ ਜੰਮਪਲ ਅਨੰਤ ਦੀਪ ਸਿੰਘ ਢਿੱਲੋਂ ਨੂੰ ਯੂ.ਐਨ.ਓ ਦੇ ਯੂਥ ਅੰਬੈਸਡਰ ਚੁਣੇ ਜਾਣ ਬਾਅਦ ਅੰਮ੍ਰਿਤਸਰ ਪਹੁੰਚਣ 'ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਥਾਨਕ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ ਹੈ,ਵਰਤਮਾਨ ਸਮੇਂ ਉਨ੍ਹਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਰਹਿੰਦਿਆਂ ਯੂਥ ਅੰਬੈਸਡਰ ਚੁਣਿਆ ਗਿਆ ਹੈ। Date:2009-10-27 Time:00:03:49
ਨਵੀਂ ਦਿੱਲੀ - ਰਾਸ਼ਟਰਮੰਡਲ ਖੇਡ ਆਯੋਜਨ ਸੰਮਤੀ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਇਨ੍ਹਾ ਖੇਡਾਂ ਦੇ ਖਰਚ ਆਯੋਜਨ ਦੇ ਭਰੋਸੇ ਨਾਲ ਬਲ ਮਿਲਿਆ ਹੈ ਅਤੇ ਉਨ੍ਹਾ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। Date:2009-10-27 Time:00:03:49
ਧਰਮਸ਼ਾਲਾ - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ 'ਚ ਪੈਰਾਗਲਾਈਡਿੰਗ ਦੇ ਸਮੇਂ ਸ਼ਨੀਵਾਰ ਦੀ ਸ਼ਾਮ ਨੂੰ ਦੋ ਰੂਸੀ ਪੈਰਾ ਗਲਾਈਡਰ ਜ਼ਖਮੀ ਹੋ ਗਏ। Date:2009-10-27 Time:00:03:49
27 ਅਕਤੂਬਰ ਨੂੰ ਅਸੀਨ ਦਾ ਜਨਮਦਿਨ ਹੈ। ਇਸ ਜਨਮਦਿਨ 'ਤੇ ਉਹਨਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਲੰਦਨ ਡ੍ਰੀਮਸ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ 30 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 'ਗਜਨੀ' ਵਰਗੀ ਫਿਲਮ ਤੋਂ ਬਾਲੀਵੁੱਡ ਵਿੱਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਅਸੀਨ ਹੀਰੋ ਦੇ ਮਾਮਲੇ ਵਿੱਚ ਬਹੁਤ ਕਿਸਮਤ ਵਾਲੀ ਹੈ। ਆਮਿਰ ਖਾਨ ਦੇ ਨਾਲ ਕੰਮ ਕਰਨ ਤੋਂ ਬਾਅਦ ਦੂਜੀ ਫਿਲਮ ਵਿੱਚ ਹੀ ਉਹਨਾਂ ਨੂੰ ਸਲਮਾਨ ਅਤੇ ਅਜੈ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਸੀਨ ਦੀਆਂ ਨਜ਼ਰਾਂ ਹੁਣ ਸ਼ਾਹਰੁਖ ਖਾਨ 'ਤੇ ਹਨ। ਦੱਖਣ ਭਾਰਤ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡ ਚੁੱਕੀ ਅਸੀਨ ਦਾ ਮੰਨਣਾ ਹੈ ਕਿ ਹਿੰਦੀ ਫਿਲਮਾਂ ਰਾਹੀਂ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਾਇਰਾ ਵਧ ਗਿਆ ਹੈ ਅਤੇ ਉਹ ਵਧੀਆ ਫਿਲਮਾਂ ਕ Date:2009-10-27 Time:00:03:48
ਭੈਣ ਸ਼ਮਿਤਾ ਦੀ ਗੈਰ ਮੌਜੂਦਗੀ ਵਿੱਚ ਪ੍ਰੇਮੀ ਰਾਜ ਕੁੰਦਰਾ ਨਾਲ ਮੰਗਣੀ ਕਰਨ ਵਾਲੀ ਸ਼ਿਲਪਾ ਸ਼ੈਟੀ ਨੂੰ ਮੰਗਣੀ 'ਤੇ ਆਪਣੀ ਭੈਣ ਦੀ ਕਮੀ ਮਹਿਸੂਸ ਹੋਈ। ਹੁਣ ਸ਼ਿਲਪਾ ਦੇ ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ ਅਤੇ ਸ਼ਮਿਤਾ ਦੇ ਘਰ ਆਉਂਦੇ ਹੀ ਸ਼ਿਲਪਾ ਇਸਦੀ ਘੋਸ਼ਣਾ ਕਰ ਦਵੇਗੀ। Date:2009-10-27 Time:00:03:48
ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਵਿੱਚ ਤਿੱਬਤੀ ਧਰਮਗੁਰੂ ਦਲਾਈ ਲਾਮਾ ਦੀ ਪ੍ਰਸਤਾਵਿਤ ਅਰੁਣਾਚਲ ਪ੍ਰਦੇਸ਼ ਯਾਤਰਾ ਨੂੰ ਲੈਕੇ ਤਨਾਅ ਪੈਦਾ ਹੋ ਗਿਆ।ਕੱਲ੍ਹ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦਲਾਈ ਲਾਮਾ ਇੱਕ ਸਨਮਾਨਿਤ ਮਹਿਮਾਨ ਹਨ, ਉਹ ਦੇਸ਼ ਦੇ ਕਿਸੇ ਵੀ ਕੋਣੇ ਦੇ ਵਿੱਚ ਜਾ ਸਕਦੇ ਹਨ, ਪਰੰਤੂ ਇਹ ਗੱਲ ਚੀਨੀ ਸਰਕਾਰ ਨੂੰ ਨਾਗਵਾਰ ਗੁੱਜਰੀ। Date:2009-10-27 Time:00:03:48
ਚੰਡੀਗੜ੍ਹ - ਪੰਜਾਬ ਦੇ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਸੇਵਾ ਸਿੰਘ ਸੇਖਵਾਂ ਨੂੰ ਅੱਜ ਕੈਬਿਨੇਟ 'ਚ ਸ਼ਾਮਲ ਕਰ ਲਿਆ।ਇਸ ਦੇ ਨਾਲ ਮੰਤਰੀਮੰਡਲ 'ਚ ਖਾਲੀ ਪਈ ਇੱਕ ਸੀਟ ਭਰ ਗਈ ਹੈ। Date:2009-10-27 Time:00:03:48
ਅੰਮ੍ਰਿਤਸਰ - ਅਕਾਲੀ ਦਲ ਦੇ ਨੇਤਾ ਸੇਵਾ ਸਿੰਘ ਸੇਖਵਾਂ ਅੱਜ ਕੈਬਨਿਟ ਮੰਤਰੀ ਵੱਜੋਂ ਸੌਂਹ ਚੁੱਕਣ ਉਪਰੰਤ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਹਲਕੇ ਦੇ ਲੋਕਾਂ ਤੋਂ ਅਕਾਲੀ ਲੀਡਰਸ਼ਿਪ ਦੀ ਜ਼ਿੰਮੇਵਾਰੀ 'ਤੇ ਖਰਾ ਉਤਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। Date:2009-10-27 Time:00:03:48
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਕਿਹਾ ਕਿ ਬਗਦਾਦ ਵਿਖੇ ਹੋਏ ਆਤਮਘਾਤੀ ਬੰਬ ਧਮਾਕੇ ਇੱਕ ਬੇਹੱਦ ਸ਼ਰਮਨਾਕ ਘਟਨਾ ਹਨ ਤੇ ਇਹ ਇਰਾਕ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਦਾ ਯਤਨ ਹੈ। Date:2009-10-27 Time:00:03:48
ਦੁਬਈ : ਸਊਦੀ ਅਰਬ ਵਿੱਚ ਉਦਾਰੀਕਰਨ ਦੇ ਉਪਰਾਲਿਆਂ ਦੇ ਤਹਿਤ ਮਸਜਿਦਾਂ ਦੇ ਮੌਲਵੀਆਂ ਨੂੰ ਵੱਖ ਵੱਖ ਮੁੱਦਿਆਂ ਉੱਤੇ ਫ਼ਤਵੇ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ।ਇਸਲਾਮੀ ਮਾਮਲਿਆਂ ਦੇ ਮੰਤਰਾਲਿਆਂ ਨੇ ਇਹ ਆਦੇਸ਼ ਜਾਰੀ ਕਰਦਿਆਂ ਪੂਰੇ ਦੇਸ਼ ਵਿੱਚ ਮਸਜਿਦਾਂ ਦੇ ਇਮਾਮਾਂ ਨੂੰ ਕਿਸੇ ਵੀ ਮੁੱਦੇ ਉੱਤੇ ਫ਼ਤਵਾ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਹੈ। Date:2009-10-27 Time:00:03:48
ਕਾਬੁਲ : ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੂਜੇ ਪੜਾਅ ਤੋਂ ਪਹਿਲਾਂ ਤਾਲਿਬਾਨ ਨੇ ਦੇਸ਼ਵਾਸੀਆਂ ਨੂੰ ਚਿਤਾਇਆ ਕਿ ਉਹ ਵੋਟਾਂ ਤੋਂ ਦੂਰ ਰਹਿਣ ਕਿਉਂਕਿ ਉਹ ਪਹਿਲੇ ਪੜਾਅ ਦੀ ਤਰ੍ਹਾਂ ਇਸ ਦੂਜੇ ਪੜਾਅ ਵਿੱਚ ਵੀ ਵੋਟਾਂ ਦੇ ਦੌਰਾਨ ਰੁਕਾਵਟ ਪੈਦਾ ਕਰਨਗੇ। Date:2009-10-27 Time:00:03:48
ਨਵੀਂ ਦਿੱਲੀ - ਕਾਂਗਰਸ ਨੇ ਅਸ਼ੋਕ ਚਵਾਨ ਨੂੰ ਮਹਾਂਰਾਸ਼ਟਰ ਅਤੇ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ਮੁੜ ਤੋਂ ਮੁੱਖ ਮੰਤਰੀ ਬਨਾਉਣ ਦਾ ਫੈਸਲਾ ਕੀਤਾ ਹੈ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸੰਮਤੀ ਦੇ ਸੁਪਰ ਵਾਇਜ਼ਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਫੈਸਲਾ ਕੀਤਾ। Date:2009-10-26 Time:00:15:01
page no.6 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |