Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2009

ਜ਼ਿਆਦਾ ਕ੍ਰਿਕਟ ਦੀ ਸ਼ਿਕਾਇਤ ਵਾਲੇ ਲੈਣ ਛੁੱਟੀ:ਜਡੇਜਾ

ਨਵੀਂ ਦਿੱਲੀ - ਸਾਬਕਾ ਭਾਰਤੀ ਕਪਤਾਨ ਅਜੈ ਜਡੇਜਾ ਦਾ ਕਹਿਣਾ ਹੈ ਕਿ ਜੋ ਖਿਡਾਰੀ 'ਜ਼ਿਆਦਾ ਕ੍ਰਿਕਟ' ਦੀ ਸ਼ਿਕਾਇਤ ਕਰਦੇ ਹਨ,ਉਨ੍ਹਾ ਨੂੰ ਖੇਡ ਤੋਂ ਛੁੱਟੀ ਲੈ ਲੈਣੀ ਚਾਹੀਦੀ ਹੈ।

Date:2009-10-29 Time:00:04:25

ਬੈਟਨ ਰਿਲੇ ਤੋਂ ਸ਼ੁਰੂ ਹੋ ਜਾਵੇਗਾ ਰਾਸ਼ਟਰਮੰਡਲ ਖੇਡਾਂ ਦਾ ਸਫ਼ਰ

ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬੇਥ ਦੂਜੀ ਦੇ ਹੱਥੋਂ ਲੰਦਨ ਦੇ ਇਤਿਹਾਸਕ ਬਰਮਿੰਘਮ ਪੈਲੇਸ 'ਚ ਵੀਰਵਾਰ ਨੂੰ ਕਵੀਂਸ ਬੈਟਨ ਗ੍ਰਹਿਣ ਕਰਨ ਦੇ ਨਾਲ ਹੀ ਦਿੱਲੀ 'ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਸਫ਼ਰ ਸ਼ੁਰੂ ਹੋ ਜਾਵੇਗਾ।

Date:2009-10-29 Time:00:04:25

ਅੰਮ੍ਰਿਤਾ ਬਣੀ ਗੋਵਿੰਦਾ ਦੀ ਪ੍ਰਸੰਸਕ

ਅੱਜਕਲ੍ਹ ਅਭਿਨੇਤਰੀ ਅੰਮ੍ਰਿਤਾ ਰਾਓ ਜੇਕਰ ਕਿਸੇ ਦੀ ਸਭ ਤੋਂ ਵੱਡੀ ਪ੍ਰਸੰਸਕ ਹੈ ਤਾਂ ਉਹ ਹੈ ਸਦਾਬਹਾਰ ਅਭਿਨੇਤਾ ਗੋਵਿੰਦਾ...। ਦਰਅਸਲ ਗੋਵਿੰਦਾ ਨਾਲ 'ਲਾਈਫ਼ ਪਾਰਟਨਰ' ਫ਼ਿਲਮ ਕਰਕੇ ਅੰਮ੍ਰਿਤਾ ਰਾਓ ਨੂੰ ਬਹੁਤ ਕੁਝ ਸਿਖਣ ਦਾ ਮੌਕਾ ਗੋਵਿੰਦਾ ਤੋਂ ਮਿਲਿਆ ਹੈ। ਗੋਵਿੰਦਾ ਵੀ ਅੰਮ੍ਰਿਤਾ ਰਾਓ ਦੇ ਗੁਣ ਗਾਉਂਦਾ ਦਿਖਾਈ ਦੇ ਰਿਹਾ ਹੈ। ਜੇ ਅੰਮ੍ਰਿਤਾ ਕਹਿੰਦੀ ਹੈ ਕਿ ਗੋਵਿੰਦਾ ਜਿਹਾ ਹਰਫ਼ਨ ਮੌਲਾ ਅਭਿਨੇਤਾ ਇੰਡਸਟਰੀ ਨੂੰ ਕਦੇ-ਕਦੇ ਹੀ ਮਿਲਦਾ ਹੈ ਤਾਂ ਗੋਵਿੰਦਾ ਵੀ ਕਹਿ ਰਿਹਾ ਹੈ ਕਿ ਅੰਮ੍ਰਿਤਾ ਰਾਓ ਇਕ ਮਿਹਨਤੀ, ਸਮਰਪਿਤ ਤੇ ਪੂਰੀ ਤਰ੍ਹਾਂ ਵਪਾਰਕ ਅਭਿਨੇਤਰੀ ਹੈ। ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਅੰਮ੍ਰਿਤਾ ਰਾਓ ਵੱਧ ਤੋਂ ਵੱਧ ਫ਼ਿਲਮਾਂ ਗੋਵਿੰਦਾ ਨਾਲ ਕਰਨਾ ਚਾਹੁੰਦੀ ਹੈ। ਅੰਮ੍ਰਿਤਾ ਆਖਿਰ ਗੋਵਿੰਦਾ ਦੀ ਪ੍ਰਸੰਸਕ ਕਿਉਂ ਨ

Date:2009-10-29 Time:00:04:25

ਰਿਤੇਸ਼ ਦੇਸ਼ਮੁਖ ਖੋਲ੍ਹਣਗੇ ਟੀ ਸੈਂਟਰਸ

ਅਭਿਨੇਤਾ ਰਿਤੇਸ਼ ਦੇਸ਼ਮੁਖ ਜਲਦੀ ਹੀ ਚਾਹ ਦੀ ਦੁਕਾਨ ਖੋਲ੍ਹਣ ਵਾਲੇ ਹਨ। ਉਹ ਦੇਸ਼ ਦੇ ਕਈ ਸ਼ਹਿਰਾਂ ਵਿੱਚ ਟੀ ਸੈਂਟਰਸ ਖੋਲ੍ਹਣਗੇ ਇੱਥੇ ਵੱਖ-ਵੱਖ ਪ੍ਰਕਾਰ ਦੀ ਚਾਹ ਪੀਣ ਨੂੰ ਮਿਲੇਗੀ। ਉਹਨਾਂ ਨੇ ਨਾਮ ਵੀ ਸੋਚ ਲਿਆ ਹੈ 'ਚਾਏ ਪੀਓ ਜੀ' ਪਹਿਲਾ ਟੀ ਸੈਂਟਰ ਮੁੰਬਈ ਵਿੱਚ ਖੁੱਲ੍ਹੇਗਾ। ਰਿਤੇਸ਼ ਦੇ ਦਿਮਾਗ ਵਿੱਚ ਟੀ ਸੈਂਟਰਸ ਖੋਲ੍ਹਣ ਦਾ ਵਿਚਾਰ ਬਹੁਤ ਸਮੇਂ ਤੋਂ ਸੀ, ਪਰ ਸਮਾਂ ਨਾ ਹੋਣ ਕਾਰਨ ਉਹ ਇਸ ਦਿਸ਼ਾ ਵਿੱਚ ਕੰਮ ਨਹੀਂ ਕਰ ਸਕੇ। ਸਮਾਂ ਮਿਲਣ ਤੇ ਹੁਣ ਉਹਨਾਂ ਨੇ ਇਸ ਦਿਸ਼ਾ ਵਿੱਚ ਪਹਿਲ ਕੀਤੀ ਹੈ। ਰਿਤੇਸ਼ ਦਾ ਮੰਨਣਾ ਹੈ ਕਿ ਉਹਨਾਂ ਨੂੰ ਆਪਣੇ ਇਸ ਨਵੇਂ ਕੰਮ ਵਿੱਚ ਜ਼ਰੂਰ ਸਫ਼ਲਤਾ ਮਿਲੇਗੀ। ਰਿਤੇਸ਼ ਨੇ ਫਿਲਮ ਉਦਯੋਗ ਵਿੱਚ ਆਪਣੇ ਅਨਿਸ਼ਚਿਤ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਇਦ ਨਵੇਂ ਬਿਜ਼ਨੈਸ ਵਿੱਚ ਕਦਮ ਰੱਖਿਆ ਹੈ। ਅਭਿਨੈ ਦੀ ਦੁਕ

Date:2009-10-29 Time:00:04:25

ਪੀਐੱਨਬੀ ਦੀ ਡੋਰ ਕਾਮਥ ਹੱਥ

ਨਵੀਂ ਦਿੱਲੀ : ਦੇਸ਼ ਦੀਆਂ ਮੋਹਰੀ ਬੈਂਕਾਂ ਵਿੱਚ ਸ਼ਾਮਿਲ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਵਾਂਗਡੋਰ ਸ਼੍ਰੀ ਕੇਆਰ ਕਾਮਥ ਨੂੰ ਸੌਂਪ ਦਿੱਤੀ ਗਈ ਹੈ। ਸ਼੍ਰੀ ਕਾਮਥ ਬੁੱਧਵਾਰ ਨੂੰ ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਦਾ ਕੰਮ ਕਾਜ ਸੰਭਾਲਣਗੇ।

Date:2009-10-29 Time:00:04:25

ਅੱਤਵਾਦ ਨੂੰ ਰੋਕਣ 'ਚ ਭਾਰਤ ਦਾ ਅਹਿਮ ਰੋਲ : ਅਲਿਜ਼ਾਬੇਥ

ਲੰਦਨ - ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬੇਥ ਨੇ ਵੈਸ਼ਵਿਕ ਅੱਤਵਾਦ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਕੀਤੀ ਅਤੇ ਮੁੰਬਲੀ 'ਚ ਪਿੱਛਲੇ ਸਾਲ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰਦੇ ਹੋਏ ਇਸ ਸ਼ਰਾਪ ਨੂੰ ਰੋਕਣ 'ਚ ਭਾਰਤ ਦੇ ਯਤਨਾਂ ਦੀ ਕਾਫ਼ੀ ਸ਼ਲਾਘਾ ਕੀਤੀ ਹੈ।

Date:2009-10-29 Time:00:04:25

ਭੁਜਬਲ,ਰਾਣੇ ਅਤੇ ਰਾਜ ਵੱਲੋਂ ਠਾਕਰੇ ਦੀ ਨਿੰਦਾ

ਮੁੰਬਈ - ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਸਾਬਕਾ ਸ਼ਿਵਸੈਨਿਕ ਛਗਨ ਭੁਜਬਲ,ਨਰਾਇਣ ਰਾਣੇ ਅਤੇ ਰਾਜ ਠਾਕਰੇ ਨੂੰ ਪਾਰਟੀ ਛੱਡਕੇ ਦੂਸਰੀ ਪਾਰਟੀ 'ਚ ਸ਼ਾਮਲ ਹੋਣ ਦੀ ਨਿੰਦਾ ਕੀਤੀ ਹੈ।

Date:2009-10-29 Time:00:04:25

ਮਾਓਵਾਦੀਆਂ ਨੂੰ ਫੜ੍ਹਨ ਲਈ ਖੋਜੀ ਅਭਿਆਨ ਸ਼ੁਰੂ

ਝਾਰਗ੍ਰਾਮ - ਭੁਵਨੇਸ਼ਵਰ - ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਨੂੰ ਪੰਜ ਘੰਟਿਆ ਤੋਂ ਜ਼ਿਆਦਾ ਸਮੇਂ ਤੱਕ ਰੋਕਣ ਵਾਲੇ ਮਾਓਵਾਦੀਆਂ ਨੂੰ ਫੜ੍ਹਨ ਲਈ ਸੰਯੁਕਤ ਸੁਰੱਖਿਆ ਬਲਾਂ ਨੇ ਪੱਛਮੀ ਬੰਗਾਲ ਦੇ ਅੰਟਾਪਤੀ ਵਣ ਖੇਤਰ 'ਚ ਖੋਜੀ ਅਭਿਆਨ ਚਲਾਇਆ ਹੈ।

Date:2009-10-29 Time:00:04:25

ਆਸਟ੍ਰੇਲੀਆ ਨੂੰ 355 ਸਕੋਰਾਂ ਦੀ ਚੁਣੌਤੀ

ਨਾਗਪੁਰ - ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਆਪਣੇ ਬੱਲੇ ਨਾਲ ਗੇਂਦ 'ਤੇ ਮੈਦਾਨ ਦੇ ਚਾਰੇ ਸ਼ਾਟ ਮਾਰਦਿਆਂ ਆਸਟਰੇਲੀਆਈ ਖਿਡਾਰੀਆਂ ਦੀਆਂ ਭਾਜੜਾਂ ਪਾਈ ਰੱਖੀਆਂ ਅਤੇ ਆਸਟਰੇਲੀਆਈ ਟੀਮ ਦੇ ਵਿਰੁੱਧ ਸਾਰੇ ਕਪਤਾਨਾਂ ਨਾਲੋਂ ਵੱਧ ਸਕੋਰ ਮਾਰਨ ਵਾਲੇ ਖਿਡਾਰੀ ਬਣੇ।

Date:2009-10-29 Time:00:04:25

ਹਸੀਨਾ 'ਤੇ ਹੋਏ ਹਮਲੇ ਦਾ ਖੁੱਲ੍ਹਿਆ ਭੇਦ

ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉੱਤੇ 2004 ਦੇ ਦੌਰਾਨ ਹੋਏ ਜਾਨਲੇਵਾ ਹਮਲੇ ਦਾ ਭੇਦ ਖੁੱਲ੍ਹ ਗਿਆ ਹੈ, ਇਸ ਹਮਲੇ ਦੇ ਵਿੱਚ ਵਿਰੋਧੀ ਨੇਤਾ ਖਾਲਿਦਾ ਜਿਆ ਦੇ ਪੁੱਤਰ ਤਾਰਿਕ ਰਹਿਮਾਨ ਦਾ ਹੱਥ ਹੋਣ ਦੀ ਸੂਚਨਾ ਮਿਲੀ ਹੈ।

Date:2009-10-29 Time:00:04:25

ਅਲਾਦੀਨ

ਅਲਾਦੀਨ (ਰਿਤੇਸ਼ ਦੇਸ਼ਮੁਖ) ਅਤੇ ਪਰੀ ਕਹਾਣੀਆਂ ਦੇ ਅਲਾਦੀਨ ਵਿੱਚ ਸਿਰਫ਼ ਨਾਮ ਹੀ ਇੱਕੋ ਜਿਹਾ ਹੈ। ਅਨਾਥ ਅਲਾਦੀਨ ਨੂੰ ਸਕੂਲੀ ਦਿਨਾਂ ਤੋਂ ਕਾਸਿਮ ਅਤੇ ਉਸਦੇ ਦੋਸਤ ਤੰਗ ਕਰਦੇ ਰਹਿੰਦੇ ਹਨ ਕਿ ਜੇਕਰ ਉਹ ਅਲਾਦੀਨ ਹੈ ਤਾਂ ਉਸਦਾ ਜਾਦੂ ਦਾ ਚਿਰਾਗ ਅਤੇ ਜਿੰਨ ਕਿੱਥੇ ਹੈ? ਵਿਚਾਰਾ ਅਲਾਦੀਨ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਉਹ ਸਿਰਫ਼ ਨਾਮ ਦਾ ਅਲਾਦੀਨ ਹੈ ਅਤੇ ਉਸਦੇ ਕੋਲ ਅਜਿਹੀ ਕੋਈ ਜਾਦੂਈ ਸ਼ਕਤੀ ਨਹੀਂ ਹੈ। ਕਾਸਿਮ ਅਤੇ ਉਸਦੀ ਗੈਂਗ ਨੂੰ ਦੇਖ ਕੇ ਉਹ ਹਮੇਸ਼ਾ ਭੱਜ ਜਾਂਦਾ ਹੈ। ਸ਼ਰਮੀਲਾ ਅਲਾਦੀਨ ਆਪਣੇ ਕਾਲਜ ਵਿੱਚ ਪੜ੍ਹਨ ਵਾਲੀ ਕੁੜੀ ਜਸਮੀਨ (ਜੈਕਲੀਨ ਫਰਨਾਂਡਿਸ) ਨੂੰ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਮੰਨਦਾ ਹੈ ਅਤੇ ਉਸ ਨੂੰ ਪਿਆਰ ਵੀ ਕਰਦਾ ਹੈ। ਅਲਾਦੀਨ ਨੂੰ ਜਸਮੀਨ ਇੱਕ ਲੈਂਪ ਤੋਹਫ਼ੇ ਵਿੱਚ ਦਿੰਦੀ ਹੈ। ਇਸ ਨੂੰ ਦ

Date:2009-10-28 Time:00:09:50

ਵਿਦੇਸ਼ੀ ਕੰਪਨੀਆਂ ਲਗਾ ਸਕਣਗੀਆਂ 3-ਜੀ ਦੀ ਬੋਲੀ

ਨਵੀਂ ਦਿੱਲੀ - ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨੂੰ 3-ਜੀ ਸਪੈਕਟ੍ਰਮ ਲਈ ਬੋਲੀ ਲਗਾਉਣ ਦੀ ਮੰਜੂਰੀ ਦੇ ਦਿੱਤੀ ਹੈ। ਤੀਜੀ ਪੀੜ੍ਹੀ ਦੀਆਂ ਮੋਬਾਇਲ ਸੇਵਾਵਾਂ ਲਈ ਸਪੈਕਟ੍ਰਮ ਜਾਂ ਰੇਡੀਓ ਤਰੰਗਾਂ ਦੀ ਨਿਲਾਮੀ 14 ਜਨਵਰੀ, 2010 ਤੋਂ ਸ਼ੁਰੂ ਕੀਤੀ ਜਾਵੇਗੀ। ਨਿਲਾਮੀ ਦੀ ਸਮਾਂ ਸਾਰਣੀ ਅਤੇ ਪਾਤਰਤਾ ਦੀ ਜਾਣਕਾਰੀ ਦੇਣ ਵਾਲੇ ਸੰਸ਼ੋਧਿਤ ਸੂਚਨਾ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਛੁੱਕ ਵਿਦੇਸ਼ੀ ਕੰਪਨੀਆਂ ਨਿਲਾਮੀ ਵਿੱਚ ਸਿੱਧੇ ਭਾਗ ਲੈ ਸਕਣਗੀਆਂ ਅਤੇ ਉਸ ਤੋਂ ਬਾਅਦ ਲਾਇਸੈਂਸ ਲਈ ਅਰਜ਼ੀ ਦੇ ਸਕਣਗੀਆਂ।

Date:2009-10-28 Time:00:09:48

ਗੱਲਬਾਤ ਦੇ ਲਈ ਤਿਆਰ ਉਲਫ਼ਾ

ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਉਲਫ਼ਾ ਨੇ ਕਿਹਾ ਹੈ ਕਿ ਅਸੀਂ ਕੇਂਦਰ ਨਾਲ ਗੱਲਬਾਤ ਦੇ ਲਈ ਤਿਆਰ ਹਾਂ, ਪਰੰਤੂ ਆਪਣੇ ਹਥਿਆਰ ਨਹੀਂ ਤਿਆਗਾਂਗੇ।ਉਲਫ਼ਾ ਦੇ ਚੇਅਰਮੈਨ ਅਰਵਿੰਦ ਰਾਜਖੋਵਾ ਨੇ ਐਤਵਾਰ ਦੀ ਰਾਤ ਮੀਡੀਆ ਨੂੰ ਈ-ਮੇਲ ਰਾਹੀਂ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਰਾਜਨੀਤਿਕ ਹੱਲ ਚਾਹੁੰਦੇ ਹਾਂ ਅਤੇ ਗੱਲਬਾਤ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ, ਪਰੰਤੂ ਆਪਣੇ ਹਥਿਆਰ ਨਹੀਂ ਸੁੱਟਾਂਗੇ।

Date:2009-10-28 Time:00:09:48

ਸੁਰੱਖਿਅਤ ਅਤੇ ਸੌਖੇ ਫੀਚਰਾਂ ਨਾਲ ਲੈਸ ਹੈ ਵਿੰਡੋਜ਼-7

ਨਵੀਂ ਦਿੱਲੀ - ਮਾਈਕ੍ਰੋਸੌਫਟ ਨੇ ਕੰਪਿਊਟਰਾਂ ਲਈ ਨਵਾਂ ਆਪਰੇਟਿੰਗ ਸਿਸਟਮ ਵਿੰਡੋਜ਼-7 ਪੇਸ਼ ਕੀਤਾ ਹੈ। ਸੌਫਟਵੇਅਰ ਖੇਤਰ ਦੀ ਇਸ ਪ੍ਰਸਿੱਧ ਕੰਪਨੀ ਨੇ ਆਪਣੇ ਇਸ ਨਵੇਂ ਆਪਰੇਟਿੰਗ ਸਿਸਟਮ ਵਿੱਚ ਉਪਭੋਗਤਾਵਾਂ ਦੀਆਂ ਲੋੜਾਂ ਨਾਲ ਸਿਸਟਮ (ਕੰਪਿਊਟਰ) ਦਾ ਵੀ ਧਿਆਨ ਰੱਖਿਆ ਹੈ। ਵਿੰਡੋਜ਼-7 ਨਾ ਸਿਰਫ਼ ਮਾਈਕ੍ਰੋਸੌਫਟ, ਬਲਕਿ ਸਮੁੱਚੇ ਉਦਯੋਗ ਲਈ ਬਹੁਤ ਮਾਇਨੇ ਰੱਖਦਾ ਹੈ।

Date:2009-10-28 Time:00:09:48

ਟਾਟਾ ਕਮਿਊਨੀਕੇਸ਼ੰਸ ਦਾ ਲਾਭ ਵੱਧਿਆ

ਟੈਲੀਕਾਮ ਸੇਵਾ ਦੇਣ ਵਾਲੀ ਕੰਪਨੀ ਟਾਟਾ ਕਮਿਊਨੀਕੇਸ਼ੰਸ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ 68.25 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 10.5 ਕਰੋੜ ਰੁਪਏ ਰਹਿ ਗਿਆ।

Date:2009-10-28 Time:00:09:48

ਕੇਨਰਾ ਬੈਂਕ ਦੇ ਲਾਭ 'ਚ ਭਾਰੀ ਵਾਧਾ

ਨਵੀਂ ਦਿੱਲੀ : ਸਰਕਾਰੀ ਖੇਤਰ ਦੀ ਮੋਹਰੀ ਕੇਨਰਾ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 529.43 ਕਰੋੜ ਰੁਪਏ ਦੇ ਮੁਕਾਬਲੇ 71.98 ਫੀਸਦੀ ਵੱਧਕੇ 910.52 ਕਰੋੜ ਰੁਪਏ ਹੋ ਗਿਆ।

Date:2009-10-28 Time:00:09:48

ਚੀਨੀ ਕੰਪਨੀ ਨੇ ਪੇਸ਼ ਕੀਤਾ ਟਚਸਕ੍ਰੀਨ ਮੋਬਾਇਲ ਸੈਟ

ਨਵੀਂ ਦਿੱਲੀ - ਚੀਨ ਦੀ ਮੋਬਾਇਲ ਹੈਂਡਸੈਟ ਕੰਪਨੀ ਚਾਇਨਾ ਵਾਇਰਲੈਸ ਟੈਕਨੋਲਾਜਿਜ ਦੀ ਸਹਾਇਕ ਕੰਪਨੀ ਕੂਲਪੈਡ ਕੰਮਿਊਨੀਕੇਸ਼ੰਸ ਨੇ ਭਾਰਤ ਵਿੱਚ 11000 ਰੁਪਏ ਵਿੱਚ ਦੂਹਰੀ ਸਿਮ ਅਤੇ ਟਚ ਸਕ੍ਰੀਨ ਵਾਲਾ ਮੋਬਾਇਲ ਫੋਨ ਹੈਂਡਸੈਟ ਪੇਸ਼ ਕੀਤਾ। ਕੂਲਪੈਡ 2938 ਬ੍ਰਾਂਡ ਨਾਮ ਦੇ ਇਹ ਉਪਕਰਨ ਰਿਲਾਇੰਸ ਵੈਬਸਟੋਰ 'ਤੇ ਉਪਲਬਧ ਹੋਣਗੇ, ਇਸ ਵਿੱਚ ਸੀਡੀਐਮਏ ਅਤੇ ਜੀਐਸਐਮ ਦੋਵੇਂ ਤਰ੍ਹਾਂ ਦੇ ਨੈਟਵਰਕ ਦੇ ਸਿਮ ਕਾਰਡ ਚਲਾਏ ਜਾ ਸਕਦੇ ਹਨ। ਇਸਦਾ ਐਲਸੀਡੀ ਸਕ੍ਰੀਨ 2.4 ਇੰਚ ਦਾ ਹੈ ਅਤੇ ਇਸ ਵਿੱਚ ਦੋ ਮੇਗਾਪਿਕਸਲ ਦਾ ਕੈਮਰਾ ਲੱਗਿਆ ਹੈ।

Date:2009-10-28 Time:00:09:48

ਐੱਮਐੱਸਪੀ ਕਰੇਗੀ ਭਾਰੀ ਨਿਵੇਸ਼

ਨਵੀਂ ਦਿੱਲੀ : ਐੱਮਐੱਸਪੀ ਸਟੀਲ ਐਂਡ ਪਾਵਰ ਲਿਮੀਟੇਡ ਨੇ 30 ਮੈਗਾਵਾਟ ਦੇ ਬਿਜਲੀ ਪਲਾਂਟ ਸਮੇਤ ਵੱਖ ਵੱਖ ਪ੍ਰੋਜੈਕਟਾਂ ਵਿੱਚ 382.50 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ 149.50 ਕਰੋੜ ਰੁਪਏ ਦਾ ਨਿਵੇਸ਼ ਬਿਜਲੀ ਪਲਾਂਟ ਦੀ ਸਥਾਪਨਾ ਵਿੱਚ ਕੀਤਾ ਜਾਵੇਗਾ।

Date:2009-10-28 Time:00:09:48

ਹੈਫੇਡ ਕਰੇਗੀ 1121 ਝੋਨੇ ਦੀ ਖ੍ਰੀਦ

ਚੰਡੀਗੜ੍ਹ : ਹਰਿਆਣਾ ਦੀ ਖੇਤੀ ਸਹਿਕਾਰੀ ਸੰਸਥਾ ਹੈਫੇਡ ਨੇ ਘਰੇਲੂ ਅਤੇ ਕੌਮਾਂਤਰੀ ਬਾਜਾਰ ਵਿੱਚ ਬਾਸਮਤੀ ਦੀ 1121 ਕਿਸਮ ਦੇ ਚੌਲਾਂ ਦੀ ਖ੍ਰੀਦਦਾਰੀ ਕਰਨ ਦੇ ਮੱਦੇਨਜਰ ਸੂਬੇ ਦੀਆਂ ਮੰਡੀਆਂ ਤੋਂ ਇਸ ਕਿਸਮ ਦੇ ਝੋਨੇ ਦੀ ਵੱਡੇ ਪੈਮਾਨੇ ਉੱਤੇ ਖ੍ਰੀਦ ਕਰਨ ਦਾ ਫੈਸਲਾ ਲਿਆ ਹੈ।

Date:2009-10-28 Time:00:09:48

ਏਵੀਏਟਰ ਦਾ ਨਵਾਂ ਮਾਡਲ ਲਾਂਚ

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਦੋ-ਟਾਇਰਾ ਵਾਹਨ ਨਿਰਮਾਤਾ ਜਪਾਨੀ ਹੋਂਡਾ ਮੋਟਰ ਕੰਪਨੀ ਲਿਮੀਟੇਡ ਦੀ ਭਾਰਤੀ ਇਕਾਈ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਅੱਜ ਇੱਥੇ ਆਪਣੇ ਮੋਟੋਸਕੂਟਰ ਏਵੀਏਟਰ ਦੇ ਨਵੇਂ ਮਾਡਲ ਨੂੰ ਲਾਂਚ ਕੀਤਾ।

Date:2009-10-28 Time:00:09:48

ਕੱਚੇ ਤੇਲ ਦਾ ਭਾਅ 80 ਡਾਲਰ ਪ੍ਰਤੀ ਬੈਰਲ

ਲੰਡਨ : ਕੌਮਾਂਤਰੀ ਆਰਥਿਕ ਮੰਦੀ ਤੋਂ ਉਭਰਣ ਦੀ ਪ੍ਰਕਿਰਿਆ ਉੱਤੇ ਆਸ਼ੰਕਾ ਬਣਨ ਨਾਲ ਅੱਜ ਕੌਮਾਂਤਰੀ ਕਾਰੋਬਾਰ ਦੇ ਦੌਰਾਨ ਕੱਚੇ ਤੇਲ ਦਾ ਭਾਅ 80 ਡਾਲਰ ਪ੍ਰਤੀ ਬੈਰਲ ਦੇ ਆਲੇ ਦੁਆਲੇ ਮੰਡਰਾਉਂਦਾ ਰਿਹਾ।

Date:2009-10-28 Time:00:09:48

ਆਈਡੀਬੀਆਈ ਨੂੰ 253.74 ਕਰੋੜ ਦਾ ਨਫ਼ਾ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਆਈਡੀਬੀਆਈ ਬੈਂਕ ਲਿਮੀਟੇਡ ਦਾ ਸ਼ੁੱਧ ਲਾਭ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 162.48 ਕਰੋੜ ਰੁਪਏ ਦੇ ਮੁਕਾਬਲੇ 56.16 ਫੀਸਦੀ ਵੱਧਕੇ 253.74 ਕਰੋੜ ਰੁਪਏ ਹੋ ਗਿਆ।

Date:2009-10-28 Time:00:09:48

ਚੀਨ ਬਣਾਵੇਗਾ ਪਾਕਿਸਤਾਨ 'ਚ ਸੜਕਾਂ

ਲਾਹੌਰ : ਪਾਕਿਸਤਾਨ ਵਿੱਚ ਚੀਨ ਦੀ ਸਰਕਾਰੀ ਨਿਰਮਾਣ ਕੰਪਨੀ ਲਾਹੌਰ ਤੋਂ ਰਾਵਲਪਿੰਡੀ ਤੱਕ ਐਕਸਪ੍ਰੈਸ ਹਾਈਵੇ ਅਤੇ ਲਾਹੌਰ ਦੀ ਰਿੰਗ ਰੋਡ ਦਾ ਨਿਰਮਾਣ ਕਰੇਗੀ।ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ਼ ਨੇ ਕੱਲ੍ਹ ਇੱਥੇ ਚਾਈਨਾ ਸਟੇਟ ਕੰਸਟਰਕਸ਼ਨ ਐਂਡ ਇੰਜਨੀਅਰਿੰਗ ਕੰਪਨੀ ਦੇ ਵਿਦੇਸ਼ੀ ਪ੍ਰੋਜੈਕਟ ਮਾਮਲਿਆਂ ਦੇ ਉਪ ਪ੍ਰਮੁੱਖ ਵਾਂਗ ਲੀ ਦੇ ਨਾਲ ਇਸ ਪ੍ਰੋਜੈਕਟ ਦੇ ਕਰਾਰ ਉੱਤੇ ਹਸਤਾਖ਼ਰ ਕੀਤੇ।

Date:2009-10-28 Time:00:09:48

ਪੰਜ ਘੰਟੇ ਬਾਅਦ 'ਰਾਜਧਾਨੀ' ਮੁਕਤ

ਮਿਦਨਾਪੁਰ - ਮਾਓਵਾਦੀ ਸਮੱਰਥਤ ਸਮੂਹ ਪੀਸੀਪੀਏ ਦੇ ਹਥਿਆਰਬੰਦ ਲੋਕਾਂ ਨੇ ਮੰਗਲਵਾਰ ਨੂੰ ਭੁਵਨੇਸ਼ਵਰ - ਦਿੱਲੀ ਰਾਜਧਾਨੀ ਟ੍ਰੇਨ ਨੂੰ ਰੋਕ ਲਿਆ ਅਤੇ ਪੱਛਮੀ ਮਿਦਨਾਪੁਰ ਜਿਲ੍ਹੇ ਦੇ ਜੰਗਲੀ ਇਲਾਕੇ 'ਚ ਅਗਵਾ ਵਾਲੀ ਸਥਿੱਤੀ 'ਚ ਸਭ ਤੋਂ ਵਧੀਆ ਟ੍ਰੇਨ ਨੂੰ ਕਰੀਬ ਪੰਜ ਘੰਟੇ ਤੱਕ ਰੋਕੀ ਰੱਖਿਆ।ਸਾਰੇ 1200 ਯਾਤਰੀ ਸੁਰੱਖਿਅਤ ਹਨ।

Date:2009-10-28 Time:00:09:48

ਖਣਿਜ ਉਤਪਾਦਨ 2.94 ਫ਼ੀਸਦੀ ਵੱਧਿਆ

ਨਵੀਂ ਦਿੱਲੀ - ਦੇਸ਼ 'ਚ ਅਗਸਤ 09 'ਚ ਖਣਿਜ ਉਤਪਾਦਨ 'ਚ ਪਿੱਛਲੇ ਸਾਲ ਦੀ ਤੁਲਨਾ 'ਚ 2.94 ਫ਼ੀਸਦੀ ਦਾ ਵਾਧਾ ਦਰਜ਼ ਕੀਤਾ ਗਿਆ।

Date:2009-10-28 Time:00:09:48


1   2   3   4   5   6   7   8   9   10  

page no.4

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009