Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2009

ਜੈਕਲੀਨ ਫਰਨਾਂਡਿਜ਼ : ਅਲਾਦੀਨ ਦਾ ਚਿਰਾਗ

ਜਿਸ ਨਾਇਕਾ ਨੂੰ ਤੇ ਉਹ ਵੀ ਨਵੀਂ ਹੋਵੇ ਅਮਿਤਾਭ ਬੱਚਨ ਵਾਲੀ ਫ਼ਿਲਮ ਕਰਨ ਨੂੰ ਮਿਲ ਜਾਵੇ ਤਾਂ ਸਮਝੋ ਉਸ ਨੂੰ ਅਲਾਦੀਨ ਦਾ ਚਿਰਾਗ ਹੀ ਮਿਲ ਗਿਆ। ਸ੍ਰੀਲੰਕਾ ਤੇ ਮਲੇਸ਼ੀਆ ਦੋਵਾਂ ਦਾ ਸੰਗਮ ਹੈ ਅਭਿਨੇਤਰੀ ਜੈਕਲੀਨ ਫਰਨਾਂਡਿਜ਼ ਜਿਸ ਦੇ ਮਾਪੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਸਨੀਕ ਹਨ ਤੇ ਇਹੀ ਉਹ ਖੁਸ਼ਨਸੀਬ ਨਾਇਕਾ ਹੈ ਜੋ ਫ਼ਿਲਮ 'ਅਲਾਦੀਨ ਦਾ ਮੈਜ਼ਿਕ ਲੈਂਪ' ਨਾਲ ਭਾਰਤੀ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ। ਬਹਿਰੀਨ ਵਿਖੇ ਪੜ੍ਹੀ ਜੈਕਲੀਨ ਬਹੁ ਸੱਭਿਆਚਾਰ ਦੀ ਪ੍ਰਤੀਕ ਆਪਣੇ-ਆਪ ਨੂੰ ਮੰਨਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਭਾਰਤ ਦੇ ਨਾਲ-ਨਾਲ ਸ੍ਰੀਲੰਕਾ/ਅਰਬ ਦੇਸ਼ਾਂ ਤੇ ਮਲੇਸ਼ੀਆ ਨੂੰ ਵੀ ਉਸ 'ਤੇ ਫ਼ਖਰ ਹੋਵੇਗਾ ਕਿ ਉਹ ਰਿਤੇਸ਼ ਦੇਸ਼ਮੁਖ ਤੇ ਅਮਿਤਾਭ ਬੱਚਨ ਨਾਲ ਫ਼ਿਲਮ ਕਰਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਪ੍ਰਤੀਨਿਧਤਾ ਬਾਲੀਵੁੱਡ 'ਚ ਕਰ ਰਹੀ ਹ

Date:2009-10-30 Time:00:04:05

ਈਰਾਨ ਦਾ ਪ੍ਰਮਾਣੂ ਨਿਰੀਖਣ ਸਕਾਰਤਮਕ ਕਦਮ :ਮੂਨ

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਸੰਘ ਦੇ ਮਹਾਸਕੱਤਰ ਬਾਨ ਕੀ ਮੂਨ ਨੇ ਕੱਲ੍ਹ ਈਰਾਨ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ,ਜਿਸ ਵਿੱਚ ਉਸ ਨੇ ਹਾਲ ਹੀ ਪ੍ਰਕਾਸ਼ 'ਚ ਆਏ ਆਪਣੇ ਇੱਕ ਪ੍ਰਮਾਣੂ ਪ੍ਰਸਾਰ ਕੇਂਦਰ 'ਚ ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਰੀਖਕਾਂ ਨੂੰ ਜਾਂਚ ਕਰਨ ਦੀ ਆਗਿਆ ਦਿੱਤੀ ਹੈ।

Date:2009-10-30 Time:00:04:05

ਵਾਦੀ 'ਚ ਸ਼ਾਂਤੀ ਲਈ ਰੱਖਿਆ ਬਲਾਂ ਦੀ ਪੀਐਮ ਵੱਲੋਂ ਸ਼ਲਾਘਾ

ਸ਼੍ਰੀਨਗਰ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਲਟ ਸਥਿੱਤੀਆਂ ਵਿਚ ਵੀ ਦੇਸ਼ ਦੀ ਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।ਸਿੰਘ ਕਸ਼ਮੀਰ ਵਾਦੀ ਦੇ ਦੋ ਦਿਨਾ ਦੌਰੇ ਮਗਰੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ।

Date:2009-10-30 Time:00:04:05

ਹੈਡਲੀ ਤੋਂ ਪੁੱਛਗਿੱਛ ਲਈ ਅਮਰੀਕਾ ਜਾਣਗੇ ਸੂਹੀਆ ਅਧਿਕਾਰੀ

ਨਵੀਂ ਦਿੱਲੀ - ਸਰਕਾਰ ਭਾਰਤ ਵਿਚ ਲਸ਼ਕਰੇ ਤੋਇਬਾ ਦੇ ਇਸ਼ਾਰੇ ਉੱਪਰ ਵੱਡਾ ਹਮਲਾ ਕਰਨ ਦੀ ਯੋਜਨਾ ਬਨਾਉਣ ਦੇ ਸਿਲਸਿਲੇ ਵਿਚ ਅਮਰੀਕਾ ਦੀ ਸੰਘੀ ਜਾਂਚ ਬਿਉਰੋ(ਐਫਬੀਆਈ) ਵੱਲੋਂ ਗ੍ਰਿਫਤਾਰ ਡੇਵਿਡ ਕੋਲਮੈਨ ਹੈਡਲੀ ਤੋਂ ਪੁੱਛਗਿੱਛ ਕਰਨ ਲਈ ਸੂਹੀਆ ਅਧਿਕਾਰੀਆਂ ਨੂੰ ਅਮਰੀਕਾ ਭੇਜੇਗੀ।

Date:2009-10-30 Time:00:04:05

ਅਮਿਤਾਭ ਵਿਰੁੱਧ ਮਾਮਲਾ ਦਰਜ਼ ਕਰਨ ਦੀ ਮੰਗ

ਬਾਰਾਬੰਕੀ - ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ 'ਚ ਕੱਲ੍ਹ ਤਹਿਸੀਲ ਫਤਿਹਪੁਰ ਦੇ ਪਿੰਡ ਦੌਲਤਪੁਰ ਦੀ ਪ੍ਰਧਾਨ ਵੱਲੋਂ ਥਾਣਾ ਮੁਹੰਮਦਪੁਰ ਖਾਲਾ 'ਚ ਫ਼ਿਲਮ ਅਭਿਨੇਤਾ ਅਮਿਤਾਭ ਬੱਚਨ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰਵਾਉਣ ਦੀ ਮੰਗ ਕੀਤੀ ਗਈ ਹੈ ।

Date:2009-10-30 Time:00:04:05

ਸੱਚਾਈ ਹੈ ਮਾਓਵਾਦੀ ਸਮੱਸਿਆ : ਪੀਐਮ

ਸ਼੍ਰੀਨਗਰ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਬੂਲ ਕੀਤਾ ਕਿ ਮਾਓਵਾਦੀ ਚੁਣੌਤੀ ਇੱਕ ਹਕੀਕਤ ਹੈ ਅਤੇ ਇਸ ਨਾਲ ਨਜਿੱਠਣ ਲਈ ਵਿਆਪਕ ਦ੍ਰਿਸ਼ਟੀਕੋਣ ਵਰਤਣ ਦੀ ਲੋੜ ਹੈ।ਪ੍ਰਧਾਨ ਮੰਤਰੀ ਨੇ ਕਸ਼ਮੀਰ ਵਾਦੀ ਦੀ ਦੋ ਦਿਨਾ ਯਾਤਰਾ ਮਗਰੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ।

Date:2009-10-30 Time:00:04:05

ਕਲਰਸ ਨੂੰ ਕਾਰਣ ਦੱਸੋ ਨੋਟਿਸ

ਕਲਰਸ ਨੂੰ ਕਾਰਣ ਦੱਸੋ ਨੋਟਿਸ

Date:2009-10-30 Time:00:04:05

ਆਰਪੀਐੱਲ ਦੇ ਮੁਨਾਫ਼ੇ 'ਚ ਵਾਧਾ

ਨਵੀਂ ਦਿੱਲੀ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਰਿਲਾਇੰਸ ਪਾਵਰ ਲਿਮੀਟੇਡ (ਆਰਪੀਐੱਲ) ਨੂੰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ 49.20 ਫੀਸਦੀ ਵੱਧਕੇ 70.52 ਕਰੋੜ ਰੁਪਏ ਹੋ ਗਿਆ ਹੈ, ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਇਹ ਅੰਕੜਾ 47.20 ਕਰੋੜ ਰੁਪਏ ਰਿਹਾ ਸੀ।

Date:2009-10-29 Time:00:04:26

ਪੀਐੱਫ਼ਸੀ ਚੁੱਕੇਗੀ ਵਿਦੇਸ਼ੀ ਕਰਜ਼ਾ

ਮੁੰਬਈ : ਸਰਵਜਨਕ ਖੇਤਰ ਦੀ ਸ਼ੇਅਰ ਬਾਜਾਰ ਵਿੱਚ ਸੂਚੀਬੱਧ ਕੰਪਨੀ ਪਾਵਰ ਫਾਈਨੰਸ ਕਾਰਪੋਰੇਸ਼ਨ (ਪੀਐੱਫ਼ਸੀ) ਨੇ ਅੱਜ ਚਾਲੂ ਵਿੱਤ ਦੀ ਪਹਿਲੀ ਛਿਮਾਹੀ ਵਿੱਚ ਆਪਣੇ ਸ਼ੁੱਧ ਲਾਭ ਵਿੱਚ 91 ਪ੍ਰਤੀਸ਼ਤ ਦਾ ਵਾਧਾ ਦਰਜ ਕਰਕੇ 1193 ਕਰੋੜ ਰੁਪਏ ਪ੍ਰਾਪਤ ਕਰਨ ਦੇ ਨਾਲ ਹੀ ਅਗਲੇ ਦੋ ਮਹੀਨਿਆਂ ਦੇ ਅੰਦਰ ਵਿਦੇਸ਼ ਤੋਂ ਕਰਜ਼ੇ ਦੇ ਰੂਪ ਵਿੱਚ 30 ਕਰੋੜ ਡਾਲਰ ਜੁਟਾਉਣ ਦੀ ਘੋਸ਼ਣਾ ਕੀਤੀ।

Date:2009-10-29 Time:00:04:26

ਆਰਐੱਨਆਰਐੱਲ ਲਈ ਚੰਗੀ ਰਹੀ ਛਿਮਾਹੀ

ਨਵੀਂ ਦਿੱਲੀ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਰਿਲਾਇੰਸ ਨੈਚੁਰਅਲ ਰਿਸੋਰਸੇਸ ਲਿਮੀਟੇਡ (ਆਰਐੱਨਆਰਐੱਲ) ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 5.22 ਪ੍ਰਤੀਸ਼ਤ ਅਧਿਕ 21.15 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।

Date:2009-10-29 Time:00:04:26

ਵਧੇਗੀ ਕੋਸਟ ਗਾਰਡ ਦੀ ਗਿਣਤੀ

ਨਵੀਂ ਦਿੱਲੀ - ਸਮੁੰਦਰੀ ਰਾਹਾਂ ਦੀ ਰੱਖਿਆ ਕਰਨ ਅਤੇ ਮੁੰਬਈ ਜਿਹੇ ਹਮਲੇ ਮੁੜ ਤੋਂ ਨਾ ਹੋਣ ਦੇਣ ਲਈ ਸਰਕਾਰ ਨੇ ਕੋਸਟ ਗਾਰਡ ਦੀ ਗਿਣਤੀ ਵਿਚ ਮੌਜੂਦਾ ਬਲ ਦਾ ਇੱਕ ਤਿਹਾਈ ਹੋਰ ਜੋੜਨ ਦਾ ਫੈਸਲਾ ਲੈਣ ਦਾ ਅੱਜ ਐਲਾਣ ਕੀਤਾ।

Date:2009-10-29 Time:00:04:26

ਬੋਬ ਦਾ ਮੁਨਾਫ਼ਾ 60.43% ਵੱਧਿਆ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਆਫ਼ ਬੜੌਦਾ (ਬੋਬ) ਦਾ ਚਾਲੂ ਵਿੱਤ ਵਰ੍ਹੇ ਵਿੱਚ ਸ਼ੁੱਧ ਲਾਭ 63.43 ਫੀਸਦੀ ਵੱਧਕੇ 634.18 ਕਰੋੜ ਹੋ ਗਿਆ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 395.29 ਕਰੋੜ ਰੁਪਏ ਰਿਹਾ ਸੀ।

Date:2009-10-29 Time:00:04:26

ਸੀਏਟ ਦਾ ਨਫ਼ਾ 61.47 ਕਰੋੜ ਰੁਪੈ

ਨਵੀਂ ਦਿੱਲੀ : ਆਰਪੀਜੀ ਸਮੂਹ ਦੀ ਪ੍ਰਮੁੱਖ ਕੰਪਨੀ ਸੀਏਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 61.47 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੂੰ 28.80 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਸੀ।

Date:2009-10-29 Time:00:04:26

ਆਖਰੀ ਵਿਕਲਪ ਹੋਵੇਗੀ ਸੈਨਾ : ਐਂਟਨੀ

ਨਵੀਂ ਦਿੱਲੀ - ਨਕਸਲੀ ਸਮੱਸਿਆ ਨੂੰ ਬੇਹੱਦ ਗੰਭੀਰ ਕਰਾਰ ਦਿੰਦਿਆਂ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸਰਕਾਰ ਅਜਿਹੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ।ਹਾਲਾਂਕਿ ਐਂਟਨੀ ਨੇ ਨਕਸਲੀਆਂ ਨਾਲ ਨਜਿੱਠਣ ਲਈ ਸੈਨਾ ਨੂੰ ਸ਼ਮਾਲ ਕੀਤੇ ਜਾਣ ਦੀ ਰੇਲ ਮੰਤਰੀ ਮਮਤਾ ਬਨਰਜੀ ਦੀ ਮੰਗ ਤੋਂ ਅਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਫੌਜੀ ਬਲਾਂ ਦੀ ਵਰਤੋਂ ਆਖਰੀ ਵਿਕਲਪ ਵਜੋਂ ਹੀ ਕੀਤੀ ਜਾਵੇ।

Date:2009-10-29 Time:00:04:26

ਅਨੰਤਨਾਗ-ਕਾਜੀਗੁੰਡ ਰੇਲ ਸੰਪਰਕ ਦੇਸ਼ ਹਵਾਲੇ

ਵਾਨਪੋ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਜੰਮੂ ਕਸ਼ਮੀਰ ਵਿਚ ਭਾਰਤੀ ਰੇਲਵੇ ਦੀ ਸੱਭ ਤੋਂ ਉੱਚੀ ਰੇਲ ਲਾਇਨ ਸੇਵਾ ਅਨੰਤਨਾਗ-ਕਾਜੀਗੁੰਡ ਰੇਲ ਸੰਪਰਕ ਦੇਸ਼ ਨੂੰ ਸਮਰਪਿਤ ਕੀਤੀ।

Date:2009-10-29 Time:00:04:26

ਆਈਐੱਫ਼ਸੀਆਈ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ : ਇੰਡਸਟਰੀਅਲ ਫਾਈਨੰਸ ਕਾਰਪੋਰੇਸ਼ਨ ਆਫ਼ ਇੰਡੀਆ (ਆਈਐੱਫ਼ਸੀਆਈ) ਦਾ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਸ਼ੁੱਧ ਲਾਭ 26.27 ਫੀਸਦੀ ਘੱਟਕੇ 190.48 ਕਰੋੜ ਰੁਪਏ ਰਹਿ ਗਿਆ ਹੈ।

Date:2009-10-29 Time:00:04:26

ਐੱਚਸੀਐੱਲ ਦਾ ਕਾਰੋਬਾਰ ਵੱਧਿਆ

ਨਵੀਂ ਦਿੱਲੀ : ਸੂਚਨਾ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਐੱਚਸੀਐੱਲ ਦਾ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਕੁੱਲ ਕਾਰੋਬਾਰ ਤਾਂ ਵੱਧਿਆ ਹੈ, ਪਰੰਤੂ ਮੰਦੀ ਦੇ ਅਸਰ ਨਾਲ ਇਸਦਾ ਕੁੱਲ ਮੁਨਾਫ਼ਾ ਦਸ ਫੀਸਦੀ ਘੱਟ ਹੋਕੇ 320 ਕਰੋੜ ਰੁਪਏ ਰਹਿ ਗਿਆ ਹੈ।

Date:2009-10-29 Time:00:04:26

ਸੋਨਾ ਚੜ੍ਹਿਆ, ਚਾਂਦੀ ਉਤਰੀ

ਨਵੀਂ ਦਿੱਲੀ : ਕੌਮਾਂਤਰੀ ਕਾਰੋਬਾਰ ਵਿੱਚ ਸਥਿਰਤਾ ਅਤੇ ਸਥਾਨਕ ਬਾਜਾਰ ਵਿੱਚ ਥੋੜ੍ਹੀ ਮੋਟੀ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਾਜਾਰ ਵਿੱਚ ਅੱਜ ਸੋਨੇ ਦੇ ਭਾਆਂ ਵਿੱਚ 40 ਰੁਪਏ ਪ੍ਰਤੀ ਦਸ ਗ੍ਰਾਮ ਦਾ ਇਜਾਫਾ ਹੋਇਆ ਜਦਕਿ ਚਾਂਦੀ 250 ਰੁਪਏ ਪ੍ਰਤੀ ਕਿਲੋ ਮੰਦੀ ਬੋਲੀ ਗਈ।

Date:2009-10-29 Time:00:04:26

ਦੇਸ਼ ਦੇ ਸਾਰੇ ਹਿੱਸਿਆਂ 'ਚ ਹੋਵੇਗਾ ਵਿਕਾਸ:ਸੋਨੀ

ਨਵੀਂ ਦਿੱਲੀ - ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਸਰਕਾਰ ਦੀਆਂ ਜਨਕਲਿਆਣ ਅਤੇ ਵਿਕਾਸ ਯੋਜਨਾਵਾਂ ਦੀ ਜਾਣਕਾਰੀ ਦੇਸ਼ ਦੇ ਦੂਰ ਦਰਾਜ ਦੇ ਖੇਤਰਾਂ ਤੱਕ ਪਹੁੰਚਾਉਣ 'ਤੇ ਬਲ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ ਇਨ੍ਹਾ ਖੇਤਰਾਂ ਦੇ ਭਟਕੇ ਹੋਏ ਲੋਕਾਂ ਨੂੰ ਮੁੱਖਧਾਰਾ 'ਚ ਸ਼ਾਮਲ ਕਰਨ 'ਚ ਮਦਦ ਮਿਲੇਗੀ।

Date:2009-10-29 Time:00:04:26

ਮੋਦੀ ਨੇ ਦਿੱਤਾ ਰੂਸੀ ਕੰਪਨੀਆਂ ਨੂੰ ਸੱਦਾ

ਮਾਸਕੋ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੀ ਸਰਕਾਰੀ ਮਲਕੀਅਤ ਵਾਲੀ ਕੁਦਰਤੀ ਗੈਸ ਅਤੇ ਤੇਲ ਕੰਪਨੀ ਗਜ਼ਪ੍ਰੋਮ ਅਤੇ ਦੂਰਸੰਚਾਰ ਦੀ ਇੱਕ ਨਿੱਜੀ ਕੰਪਨੀ ਸਿਸਟੇਮਾ ਨੂੰ ਰਾਜ ਵਿਚ ਨੇੜ੍ਹਲੇ ਭਵਿੱਖ ਵਿਚ ਤੇਲ, ਗੈਸ ਅਤੇ ਦੂਰਸੰਚਾਰ ਦੇ ਖੇਤਰ ਵਿਚ ਸੰਭਾਵਿਤ ਨਿਵੇਸ਼ ਲਈ ਸੱਦਾ ਦਿੱਤਾ ਹੈ।

Date:2009-10-29 Time:00:04:26

ਸੰਰਾ ਗੈਸਟ ਹਾਉਸ ਹਮਲੇ 'ਤੇ ਭਾਰਤ ਨੂੰ ਅਫਸੋਸ

ਬੰਗਲੌਰ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਕਾਬੁਲ ਵਿਚ ਸੰਯੁਕਤ ਰਾਸ਼ਟਰ ਦੇ ਗੈਸਟ ਹਾਉਸ ਉੱਪਰ ਹੋਏ ਤਾਲੀਬਾਨੀ ਹਮਲੇ ਉੱਪਰ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ।ਇਸ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਛੇ ਅਧਿਕਾਰੀਆਂ ਦੀ ਮੌਤ ਹੋ ਗਈ ਹੈ।

Date:2009-10-29 Time:00:04:26

ਪੇਸ਼ੇਵਰ ਹੋ ਤਾਂ ਰੱਖੋ ਪੈਨ ਡ੍ਰਾਈਵ

ਪੈਨ ਡ੍ਰਾਈਵ ਦੇਖਣ ਵਿੱਚ ਜਿੰਨੀ ਛੋਟੀ ਹੁੰਦੀ ਹੈ ਕੰਮ ਵਿੱਚ ਓਨੀ ਹੀ ਵੱਡੀ ਹੁੰਦੀ ਹੈ। ਤੁਸੀਂ ਪੈਨ ਡ੍ਰਾਈਵ ਵਿੱਚ ਲੋੜੀਂਦੀਆਂ ਫਾਈਲਾਂ ਕਦੇ ਵੀ, ਕਿਤੇ ਵੀ ਸਟੋਰ ਕਰ ਕੇ ਇਸਤੇਮਾਲ ਕਰ ਸਕਦੇ ਹੋ। ਸਿਸਟਮ ਬੂਟ ਕਰਨ ਲਈ ਵੀ ਪੈਨ ਡ੍ਰਾਈਵ ਦਾ ਇਸਤੇਮਾਲ ਕਰ ਸਕਦੇ ਹੋ। ਹੁਣ ਇਹ ਜਰੂਰੀ ਨਹੀਂ ਕਿ ਹਰ ਕੰਪਿਊਟਰ ਵਿੱਚ ਉਹ ਸਭ ਪ੍ਰੋਗਰਾਮ ਜਾਂ ਸੌਫਟਵੇਅਰ ਲੋਡ ਹੋਣ ਜਿਹਨਾਂ ਤੇ ਤੁਸੀਂ ਕੰਮ ਕਰਦੇ ਹੋ। ਇਸ ਲਈ ਇਸ ਸਮੱਸਿਆ ਦਾ ਹੱਲ ਵੀ ਪੈਨ ਡ੍ਰਾਈਵ ਵਿੱਚ ਮੌਜੂਦ ਹੁੰਦਾ ਹੈ। ਅਨੇਕ ਪ੍ਰਕਾਰ ਦੇ ਕੰਪਿਊਟਰ ਐਪਲੀਕੇਸ਼ਨ ਲਈ ਹੁਣ ਪੈਨ ਡ੍ਰਾਈਵ ਬਹੁਤ ਜਰੂਰੀ ਹੋ ਗਿਆ ਹੈ, ਜੋ ਲੋਕ ਕੰਪਿਊਟਰ 'ਤੇ ਕੰਮ ਕਰਦੇ ਹਨ, ਉਹਨਾਂ ਦੇ ਕੋਲ ਜੇਕਰ ਪੈਨ ਡ੍ਰਾਈਵ ਨਹੀਂ ਹੈ ਤਾਂ ਸਮਝੋ ਕਿ ਉਹ ਅੱਧੇ ਅਧੂਰੇ ਹਥਿਆਰਾਂ ਨਾਲ ਯੁੱਧ ਦੇ ਮੈਦਾਨ ਵਿੱਚ ਹਨ। ਹੁਣ ਤੁ

Date:2009-10-29 Time:00:04:26

ਯਾਹੂ ਨੇ ਜਿਓਸਿਟੀਜ਼ ਬੰਦ ਕੀਤੀ

ਸੈਨ-ਫ੍ਰਾਂਸਿਸਕੋ - ਯਾਹੂ ਨੇ ਮੁਫ਼ਤ ਵੈਬ ਹੋਸਟਿੰਗ ਸੇਵਾ ਉਪਲਬਧ ਕਰਾਉਣ ਵਾਲੀ ਵੈਬਸਾਈਟ ਜਿਓਸਿਟੀਜ਼ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਤਿੰਨ ਅਰਬ ਡਾਲਰ ਵਿੱਚ ਉਸ ਸਮੇਂ ਖਰੀਦਿਆ ਸੀ, ਜਦੋਂ ਡਾਟ ਕਾਮ ਦਾ ਬੂਮ ਆਇਆ ਸੀ। ਜਿਓਸਿਟੀਜ਼ ਦੀ ਵੈਬਸਾਈਟ ਵਿੱਚ ਕੰਪਨੀ ਨੇ ਕਿਹਾ ਕਿ ਅਜੇ ਤੱਕ ਅਸੀਂ ਯਾਹੂ ਦੀ ਵੈਬਸਾਈਟ ਦਾ ਭਰਪੂਰ ਮਜਾ ਲਿਆ ਅਤੇ ਸਾਨੂੰ ਇਸਦਾ ਹਿੱਸਾ ਬਣ ਕੇ ਚੰਗਾ ਲੱਗਿਆ। ਹੁਣ ਅਸੀਂ ਕਿਸੇ ਦੂਜੇ ਮਾਧਿਅਮ ਨਾਲ ਆਪਣੇ ਰਿਸ਼ਤੇ ਬਣਾਵਾਂਗੇ।

Date:2009-10-29 Time:00:04:26

ਸ਼ਰੁਤੀ ਲਈ ਅਭਿਨੈ ਦੀ ਥਾਂ ਕਲਾ ਖੇਤਰ ਚੰਗਾ

ਉੱਘੇ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਧੀ ਸ਼ਰੁਤੀ ਹਾਸਨ ਨੇ ਹਾਲ ਵਿੱਚ ਹੀ ਫ਼ਿਲਮ ਇੰਡਸਟ੍ਰੀ ਵਿੱਚ ਕਦਮ ਰਖਿਆ ਹੈ। ਉਹਨਾਂ ਦੀ ਪਹਿਲੀ ਫ਼ਿਲਮ ਕੁੱਝ ਜਿਆਦਾ ਕਮਾਲ ਨਹੀਂ ਕਰ ਸਕੀ ਅਤੇ ਸ਼ਰੁਤੀ ਨੂੰ ਪ੍ਰਚਾਰ ਵੀ ਪੂਰਾ ਨਹੀਂ ਮਿਲਿਆ।

Date:2009-10-29 Time:00:04:25

ਟ੍ਰਾਫੀ ਨੇ ਵਧਾਈ ਯੂਨੀਵਰਸਿਟੀ ਦੀ ਜੁੰਮੇਵਾਰੀ :ਵੀਸੀ

ਪਟਿਆਲਾ - ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਾਇਸ ਚਾਂਸਲਰ(ਵੀਸੀ) ਡਾ. ਜਸਪਾਲ ਸਿੰਘ ਨੇ ਕਿਹਾ ਹੈ ਕਿ ਲਗਾਤਾਰ ਦੋ ਵਾਰ ਮੌਲਾਨਾ ਆਜ਼ਾਦ ਖੇਡ ਟ੍ਰਾਫੀ ਜਿੱਤਣ ਨਾਲ ਪੰਜਾਬੀ ਯੂਨੀਵਰਸਿਟੀ ਦੀ ਜੁੰਮੇਵਾਰੀ ਵਧੀ ਹੈ।ਉਹਨਾਂ ਕਿਹਾ ਕਿ ਯੂਨੀਵਰਸਿਟੀ ਅਗਾਂਹ ਵੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਅਤੇ ਚੰਗੇ ਖਿਡਾਰੀ ਤਿਆਰ ਕਰਨ ਲਈ ਕੌਮਾਂਤਰੀ ਖਿਡਾਰੀਆਂ ਦੀਆਂ ਸੇਵਾਵਾਂ ਹਾਸਲ ਕਰੇਗੀ।

Date:2009-10-29 Time:00:04:25


1   2   3   4   5   6   7   8   9   10  

page no.3

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009