Home | Stories | Boliyaan | Gurbani Vichar

ਸੱਸ ਨੂੰਹ ਬੋਲੀਆਂ - Sass Nuhn di Boliyaan - Punjabi Boliyaan

ਸੱਸ ਤਾ ਕੇਂਦੀ ਨੂੰਹ ਨੂੰ ਪੀਹਣਾ ਨੀ ਆਉਂਦਾ -
ਸੱਸ ਦੀ ਮਰ ਜਾਏ ਕੱਟੀ ....
ਬਹੁ ਦੀ ਛਮ-ਛਮ ਚਲਦੀ ਚੱਕੀ ......ਬਹੁ ਦੀ ਛਮ ਛਮ ਚਲਦੀ ਚੱਕੀ....
ਸਹੁਰੇ ਸਹੁਰੇ ਨਾ ਕਰਿਆ ਕਰ ਨੀ, ਕੀ ਲੈਣਾ ਸਹੁਰੇ ਜਾ ਕੇ..
ਪੇਹ੍ਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ , ਫੇਰ ਦਿੰਦੇ ਗੁੜ ਪਾ ਕੇ..
ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ....
ਸੱਸ ਮੇਰੀ ਦੇ ਪੰਜ ਸੱਤ ਕੋਠੇ, ਅੱਡੀ ਮਾਰ ਕੇ ਧਾਵਾਂਗੇ
ਨਵੀਆਂ ਸੜਕਾਂ ਬਣਵਾਵਾਂਗੇ, ਸੜਕਾਂ ਤੇ ਲਾਟੂ ਲਾਵਾਂਗੇ
ਕੋਈ ਆਵੇਗਾ ਕੋਈ ਜਾਵੇਗਾ ,,,ਕਿਤੇ ਗੱਡੀਆਂ ਮੋਟਰਾਂ ਪੀ ਪੀ ਪੀ .... ਕਿਤੇ ਗੱਡੀਆਂ ਮੋਟਰਾਂ ਪਾ ਪਾ ਪਾ
ਕੋਰੇ ਕੋਰੇ ਕੁੱਜੇ ਵਿਚ ਮਿਰਚਾਂ ਮੈਂ ਰਗੜਾ
ਸਹੁਰੇ ਦੀ ਅਖ ਵਿਚ ਪਾ ਦਿੰਨੀ ਆਂ
ਘੁੰਡ ਕਢਣੇ ਦਾ ਅਲਖ ਮੁਕਾ ਦਿੰਨੀ ਆਂ
ਮਾਰ ਤਿਤਲੀ ਉਡਾਰੀ ਨੀਂ ਮੈਂ ਉੱਡ ਆਈ ਸਾਰੀ
ਪੇਕੇ ਸਾਲ ਛਿਮਾਹੀ ਪਿਛੋਂ ਜਾਇਆ ਕਰਾਂਗੇ
ਘਰ ਸਹੁਰਿਆਂ ਦੇ ਹੁਕਮ ਚਲਾਇਆ ਕਰਾਂਗੇ
ਬੱਲੇ ਬੱਲੇ ਵੇ ਚਿੱਟਾ ਗੁੜ ਪੈ ਗਿਆ ਵੰਡਣਾ, ਸੱਸ ਮਰਗੀ ਸਹੁਰੇ ਦਾ ਹੋ ਗਿਆ ਮੰਗਣਾ
ਆਪ ਤਾਂ ਤੁਰ ਗਿਆ ਨੋਕਰੀ ਤੇ ਮਾਂ ਨੂੰ ਦੇ ਗਿਆ ਘੜੀ
ਵੇ ਮਾਂ ਤੇਰੀ ਟਾਈਮ ਦੇਖ ਕੇ ਲੜੀ
ਸੱਸ ਤਾ ਓਹਦੀ ਨਾ ਨਾ ਕਰਦੀ , ਸੋਹਣੀ ਕਦੇ ਨਾਂ ਡਰਦੀ
ਚਕ ਲਿਆ ਘੜਾ ਓਹਨੇ ਧਰ ਲਿਆ ਢਾਕ ਤੇ
ਵਿਚ ਦਰਿਆ ਦੇ ਵੜਗੀ
ਡੋਬੀ ਤੈਂ ਨਣਦੇ ਘੜਾ ਵਟਾ ਕੇ ਧਰਗੀ
ਸੱਸ ਚੰਦਰੀ ਦੇ ਰੁਦਨ ਸੁਣਾਵਾਂ , ਪੀੜੀ ਉੱਤੇ ਬਹਿਜਾ ਵੀਰਨਾ
ਸੱਸ ਮੇਰੀ ਨੇ ਮੁੰਡੇ ਵੰਡੇ , ਮੈਨੂ ਦਿੱਤਾ ਬਿੱਲੂ
ਭਲਾ ਮੈਂ ਬਿੱਲੂ ਜੋਗੀ ਆਂ
ਸੱਸ ਮੇਰੀ ਨੇ ਮੁੰਡਾ ਜੰਮਿਆ ਨਾਂ ਰਖਿਆ ਗੁਰਦਿੱਤਾ
ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ
ਸਹੁਰੇ ਮੇਰੇ ਨੇ ਕਰੇਲੇ ਲਿਆਂਦੇ ਸੱਸ ਮੇਰੀ ਨੇ ਤੜਕੇ
ਨੀਂ ਮੇਰੀ ਵਾਰੀ ਏਂ ਪਤੀਲਾ ਖੜਕੇ
ਸਹੁਰੇ ਮੇਰੇ ਨੇ ਪਤਾਸੇ ਲਿਆਂਦੇ ਸੱਸ ਮੇਰੀ ਨੇ ਵੰਡੇ
ਨੀਂ ਮੇਰੀ ਵਾਰੀ ਏਂ ਲਿਫ਼ਾਫ਼ਾ ਟੰਗੇ


About us | Contact us