Punjabi Boliyaan | Gurbani Vichar(Nit Nem)

ਵੀਰ ਭਾਬੀ ਦੀ ਬੋਲੀਆਂ - Veer Bhabhi di Boliyaan - Punjabi Boliyaan

ਹਰੇ ਹਰੇ ਘਾਹ ਉੱਤੇ ਉਡਣ ਭੰਬੀਰੀਆਂ ... ਬੋਲੋ ਵੀਰੋ ਵੇ ਭੈਣ ਮੰਗਾਂ ਜੰਜੀਰੀਆਂ....
ਵੀਰ ਮੇਰੇ ਨੇ ਕੁੜਤੀ ਦਿੱਤੀ ...ਭਾਬੋ ਨੇ ਫੁਲਕਾਰੀ..
ਜੁੱਗ ਜੁੱਗ ਜੀ ਭਾਬੋ..ਲਗੇਂ ਜਾਂ ਤੋ ਪਿਆਰੀ ..
ਚੰਨ ਵਰਗੀ ਭਰਜਾਈ ਮੇਰਾ ਵੀਰ ਵਿਆਹ ਕੇ ਲਿਆਇਆ
ਹਥੀਂ ਓਹਦੇ ਛਾਂਪਾਂ ਛੱਲੇ , ਗਲ ਵਿਚ ਕੈਂਠਾ ਪਾਇਆ
ਨੀਂ ਇਕ ਵਾਰ ਨਚ ਭਾਬੋ ਦਿਨ ਸ਼ਗਨਾਂ ਦਾ ਆਇਆ
ਬਾਰੀਂ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਚਾਬੀ
ਭੰਗੜਾ ਤਾਂ ਸਜਦਾ ਜੇ ਨਾਚੇ ਮੁੰਡੇ ਦੀ ਭਾਬੀ
ਧਾਈਆਂ ਧਾਈਆਂ ਧਾਈਆਂ , ਨਣਦਾਂ ਨੂੰ ਝਿੜਕਦੀਂਆਂ ਬੇਕਦਰਾਂ ਭਰਜਾਈਆਂ
ਜੱਗ ਜਿਓਣ ਵੱਡੀਆਂ ਭਰਜਾਈਆਂ ......ਪਾਣੀ ਮੰਗੇ ਦੁਧ ਦਿੰਦਿਆਂ .....
ਭੈਣਾਂ ਵਰਗਾ ਸਾਕ ਨਾ ਕੋਈ......ਟੁੱਟ ਕੇ ਨਾ ਬਹਿਜੀ ਵੀਰਨਾ.......

About us | Contact us