Punjabi Boliyaan | Gurbani Vichar(Nit Nem)

ਵਿਆਹ ਦੇ ਗੀਤ - Viah de Geet - Punjabi Boliyaan

ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਇਕ ਸਾਡੀ ਸੱਸ ਜੀ ਬੁਰੀ ਹਾਏ ਸੱਸ ਜੀ ਬੁਰੀ
ਸਾਥੋਂ ਮਾਤਾ ਜੀ ਅਖਵਾਵੇ , ਸਾਥੋਂ ਆਖਿਆ ਨਾ ਜਾਵੇ
ਮੂਹੋਂ ਬੁੜੀਏ ਨਿਕਲ ਜਾਵੇ , ਰੰਗ ਮਾਹੀਏ ਦਾ
ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਇਕ ਸਾਡਾ ਸਹੁਰਾ ਜੀ ਬੁਰਾ , ਹਾਏ ਸਹੁਰਾ ਜੀ ਬੁਰਾ
ਸਾਥੋਂ ਪਿਤਾ ਜੀ ਅਖਵਾਵੇ , ਸਾਥੋਂ ਆਖਿਆ ਨਾ ਜਾਵੇ
ਮੂਹੋਂ ਬੁੜਿਆ ਨਿਕਲ ਜਾਵੇ , ਰੰਗ ਮਾਹੀਏ ਦਾ
ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਇਕ ਸਾਡੀ ਨਨਦ ਜੀ ਬੁਰੀ , ਹਾਏ ਨਨਦ ਜੀ ਬੁਰੀ
ਸਾਥੋਂ ਭੈਣ ਜੀ ਅਖਵਾਵੇ , ਸਾਥੋਂ ਆਖਿਆ ਨਾ ਜਾਵੇ
ਮੂਹੋਂ ਕੁੜੀਏ ਨਿਕਲ ਜਾਵੇ , ਰੰਗ ਮਾਹੀਏ ਦਾ
ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਇਕ ਸਾਡਾ ਦਿਓਰ ਨੀ ਬੁਰਾ ਹਾਏ ਦਿਓਰ ਨੀ ਬੁਰਾ
ਸਾਥੋਂ ਵੀਰ ਜੀ ਅਖਵਾਵੇ , ਸਾਥੋਂ ਆਖਿਆ ਨਾ ਜਾਵੇ
ਮੂਹੋਂ ਮੁੰਡਿਆ ਨਿਕਲ ਜਾਵੇ , ਰੰਗ ਮਾਹੀਏ ਦਾ
ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਇਕ ਸਾਡੇ "ਇਹ ਜੀ" ਚੰਗੇ , ਹਾਏ "ਇਹ ਜੀ" ਚੰਗੇ
ਸਾਥੋਂ ਡਾਰਲਿੰਗ ਅਖਵਾਉਂਦੇ , ਸਾਥੋਂ ਆਖਿਆ ਵੀ ਜਾਵੇ
ਮੂਹੋਂ ਝਟਪਟ ਨਿਕਲ ਜਾਵੇ , ਰੰਗ ਮਾਹੀਏ ਦਾ
ਮਖਣ ਤੇ ਸਿੰਧੂਰ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਝੱਲਿਆ ਨਾ ਜਾਵੇ ਰੰਗ ਮਾਹੀਏ ਦਾ, ਸ਼ਾਵਾ ਰੰਗ ਮਾਹੀਏ ਦਾ
ਬੜਾ ਸਵਾਦ ਆਇਆ ਮੱਕੀ ਦੀ ਰੋਟੀ ਦਾ, ਬੜਾ ਸਵਾਦ ਆਇਆ ਮਾਹੀਏ ਦੀ ਸੋਟੀ ਦਾ
ਸਾਡੀ ਗਲੀ ਆ ਮਾਹੀਆ ਤੈਨੂੰ ਕੁੱਤੇ ਪਾਵਾਂਗੇ , ਕਲ ਵਾਲੀ ਸੋਟੀ ਦਾ ਤੈਨੂੰ ਮਜ਼ਾ ਚਖਾਵਾਂਗੇ
ਬੜਾ ਸਵਾਦ ਆਇਆ ......................

ਮਹਿਲਾਂ ਵਾਲਿਓ ਮਹਿਲਾਂ ਨੂੰ ਵੇਚ ਕੇ ਨਵਾ ਵਿਆਹ ਕਰਲੋ ਅੰਮਾ ਨੂੰ ਵੇਚ ਕੇ
ਅੰਮਾ ਨਹੀਂ ਵਿਕਦੀ ਓਹ ਬੁਢ਼ੜੀ ਠੇਰੀ ਏ , ਤੈਨੂੰ ਵੇਚਾਂਗਾ ਜੇਹੜੀ ਲਾਲ ਵਛੇਰੀ ਏ
ਬੜਾ ਸਵਾਦ ਆਇਆ ਮੱਕੀ ਦੀ ਰੋਟੀ ਦਾ, ਬੜਾ ਸਵਾਦ ਆਇਆ ਮਾਹੀਏ ਦੀ ਸੋਟੀ ਦਾ
ਸਾਡੀ ਗਾਲੀ ਆ ਮਾਹੀਆ ਤੈਨੂੰ ਕੁੱਤੇ ਪਾਵਾਂਗੇ , ਕਲ ਵਾਲੀ ਸੋਟੀ ਦਾ ਤੈਨੂੰ ਮਜ਼ਾ ਚਖਾਵਾਂਗੇ

ਮਹਿਲਾਂ ਵਾਲਿਓ ਮਹਿਲਾਂ ਨੂੰ ਵੇਚ ਕੇ ਨਵਾ ਵਿਆਹ ਕਰਲੋ ਭੈਣਾਂ ਨੂੰ ਵੇਚ ਕੇ
ਭੈਣਾਂ ਨਹੀਂ ਵਿਕਦੀ ਓਹ ਮਾਲ ਪਰਾਇਆ ਏ, ਤੈਨੂੰ ਵੇਚਾਂਗਾ ਜਿੰਨੂੰ ਆਪ ਵਿਆਇਆ ਏ
ਬੜਾ ਸਵਾਦ ਆਇਆ ਮੱਕੀ ਦੀ ਰੋਟੀ ਦਾ, ਬੜਾ ਸਵਾਦ ਆਇਆ ਮਾਹੀਏ ਦੀ ਸੋਟੀ ਦਾ
ਸਾਡੀ ਗਾਲੀ ਆ ਮਾਹੀਆ ਤੈਨੂੰ ਕੁੱਤੇ ਪਾਵਾਂਗੇ , ਕਲ ਵਾਲੀ ਸੋਟੀ ਦਾ ਤੈਨੂੰ ਮਜ਼ਾ ਚਖਾਵਾਂਗੇ

ਮਹਿਲਾਂ ਵਾਲਿਓ ਮਹਿਲਾਂ ਨੂੰ ਵੇਚ ਕੇ ਨਵਾ ਵਿਆਹ ਕਰਲੋ ਭਾਬੀ ਨੂੰ ਵੇਚ ਕੇ
ਭਾਬੀ ਨਹੀਂ ਵਿਕਦੀ ਓਹ ਦਿਲ ਦੀ ਖੋਟੀ ਏ, ਤੈਨੂੰ ਵੇਚਾਂਗਾ ਜਿਹੜੀ ਆਪਣੀ ਵਹੁਟੀ ਏ
ਬੜਾ ਸਵਾਦ ਆਇਆ ਮੱਕੀ ਦੀ ਰੋਟੀ ਦਾ, ਬੜਾ ਸਵਾਦ ਆਇਆ ਮਾਹੀਏ ਦੀ ਸੋਟੀ ਦਾ
ਸਾਡੀ ਗਾਲੀ ਆ ਮਾਹੀਆ ਤੈਨੂੰ ਕੁੱਤੇ ਪਾਵਾਂਗੇ , ਕਲ ਵਾਲੀ ਸੋਟੀ ਦਾ ਤੈਨੂੰ ਮਜ਼ਾ ਚਖਾਵਾਂਗੇ
ਬੜਾ ਸਵਾਦ ਆਇਆ ......................
ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ ,ਸਾਨੂੰ ਆਖਦਾ ਏ ਜੀ ਲੈ ਲੋ ਰੇਸ਼ਮੀ ਰੁਮਾਲ
ਅਸੀਂ ਨਾ ਲੈਣਾ ਜੀ ਸਾਡੀ ਮਾਂ ਕਰੇ ਇਤਰਾਜ਼ , ਲੈ ਲੈ ਗੋਰੀ ਕੱਲ ਨੂੰ ਜਾਣਾ ਸਾਡੇ ਨਾਲ
ਅਸੀਂ ਨਾ ਜਾਣਾ ਜੀ ਦਗੇਬਾਜ਼ੀਆਂ ਦੇ ਨਾਲ, ਅਸੀਂ ਲੈ ਜਾਣਾ ਜੀ ਅਖ ਮਾਰ ਗੱਡੀ ਚਾੜ

ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ ,ਸਾਨੂੰ ਆਖਦਾ ਏ ਜੀ ਲੈ ਲੋ ਜੁੱਤੀ ਤਿੱਲੇਦਾਰ
ਅਸੀਂ ਨਾ ਲੈਣੀ ਜੀ ਸਾਡੀ ਮਾਂ ਕਰੇ ਇਤਰਾਜ਼ , ਲੈ ਲੈ ਗੋਰੀ ਕੱਲ ਨੂੰ ਜਾਣਾ ਸਾਡੇ ਨਾਲ
ਅਸੀਂ ਨਾ ਜਾਣਾ ਜੀ ਦਗੇਬਾਜ਼ੀਆਂ ਦੇ ਨਾਲ, ਅਸੀਂ ਲੈ ਜਾਣਾ ਜੀ ਅਖ ਮਾਰ ਗੱਡੀ ਚਾੜ

ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ ,ਸਾਨੂੰ ਆਖਦਾ ਏ ਜੀ ਲੈ ਲੋ ਸੂਟ ਜ਼ਰੀਦਾਰ
ਅਸੀਂ ਨਾ ਲੈਣਾ ਜੀ ਸਾਡੀ ਮਾਂ ਕਰੇ ਇਤਰਾਜ਼ , ਲੈ ਲੈ ਗੋਰੀ ਕੱਲ ਨੂੰ ਜਾਣਾ ਸਾਡੇ ਨਾਲ
ਅਸੀਂ ਨਾ ਜਾਣਾ ਜੀ ਦਗੇਬਾਜ਼ੀਆਂ ਦੇ ਨਾਲ, ਅਸੀਂ ਲੈ ਜਾਣਾ ਜੀ ਅਖ ਮਾਰ ਗੱਡੀ ਚਾੜ

ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ ,ਸਾਨੂੰ ਆਖਦਾ ਏ ਜੀ ਲੈ ਲੋ ਵੰਗਾ ਦੋ ਚਾਰ
ਅਸੀਂ ਨਾ ਲੈਣਾ ਜੀ ਸਾਡੀ ਮਾਂ ਕਰੇ ਇਤਰਾਜ਼ , ਲੈ ਲੈ ਗੋਰੀ ਕੱਲ ਨੂੰ ਜਾਣਾ ਸਾਡੇ ਨਾਲ
ਅਸੀਂ ਨਾ ਜਾਣਾ ਜੀ ਦਗੇਬਾਜ਼ੀਆਂ ਦੇ ਨਾਲ, ਅਸੀਂ ਲੈ ਜਾਣਾ ਜੀ ਅਖ ਮਾਰ ਗੱਡੀ ਚਾੜ

ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ ,ਸਾਨੂੰ ਆਖਦਾ ਏ ਜੀ ਲੈ ਲੋ ਚੁੰਨੀ ਗੋਟੇਦਾਰ
ਅਸੀਂ ਨਾ ਲੈਣੀ ਜੀ ਸਾਡੀ ਮਾਂ ਕਰੇ ਇਤਰਾਜ਼ , ਲੈ ਲੈ ਗੋਰੀ ਕੱਲ ਨੂੰ ਜਾਣਾ ਸਾਡੇ ਨਾਲ
ਅਸੀਂ ਨਾ ਜਾਣਾ ਜੀ ਦਗੇਬਾਜ਼ੀਆਂ ਦੇ ਨਾਲ, ਅਸੀਂ ਲੈ ਜਾਣਾ ਜੀ ਅਖ ਮਾਰ ਗੱਡੀ ਚਾੜ
ਮਾਹੀ ਮਿਲ ਗਿਆ ਜੀ ਲੁਧਿਆਣੇ ਦੇ ਬਜ਼ਾਰ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ
ਦੁਖ ਸੁਖ ਫੋਲੀਏ ਹਾਏ ਢੋਲਾ , ਢੋਲਾ ਵੇ ਢੋਲਾ ਹਾਏ ਢੋਲਾ

ਬਾਜ਼ਾਰ ਵਿਕੇਂਦੀ ਖੰਡ ਵੇ, ਤੂੰ ਮਿਸ਼ਰੀ ਤੇ ਮੈਂ ਗੁਲਕੰਦ ਵੇ
ਦੋਵੇਂ ਚੀਜ਼ਾਂ ਮਿਠੀਆਂ , ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇਂਦੀ ਤਰ ਵੇ, ਮੈਨੂੰ ਲੰਬੀ ਵੇਖ ਨਾ ਡਰ ਵੇ
ਉਮਰ ਨਿਆਣੀ ਏ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇਂਦੀ ਖਿਲ ਵੇ , ਮੈਨੂੰ ਸਾਹਮਣੀ ਗਲੀ ਦੇ ਵਿਚ ਮਿਲ ਵੇ
ਗੱਲਾਂ ਬਾਤਾਂ ਕਰੀਏ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇਂਦੀ ਮਹਿੰਦੀ , ਕੀ ਸਸਤੀ ਤੇ ਕੀ ਮਹਿੰਗੀ
ਦੋਵੇਂ ਹੇਠ ਰੰਗੀਏ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇੰਦਾ ਹਾਰਾ, ਮੈਂ ਪੀਂਘ ਤੇ ਤੂੰ ਏ ਹੁਲਾਰਾ
ਆਜਾ ਦੋਵੇਂ ਝੂਟੀਏ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇੰਦੀਆਂ ਅੰਬੀਆ , ਸਦਾ ਤੇਰੀਆਂ ਦੁਆਵਾਂ ਈ ਮੰਗੀਆਂ
ਜੁਗ ਜੁਗ ਜੀਵੇਂ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ

ਬਾਜ਼ਾਰ ਵਿਕੇੰਦਾ ਰੁਮਾਲ ਵੇ, ਸਦਾ ਰਹਿਣ ਤੂੰ ਮੇਰੇ ਨਾਲ ਵੇ
ਪਾਵੀਂ ਨਾ ਵਿਛੋੜਾ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ, ਆਜਾ ਦੋਵੇਂ ਨਚੀਏ ਹਾਏ ਢੋਲਾ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਤੇਰੀ ਮਾਂ ਨੇ ਰਿੰਨਿਆ ਸਾਗ ਵੇ , ਅਸਾਂ ਮੰਗਿਆ ਤੇ ਮਿਲਿਆ ਜਵਾਬ ਵੇ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਤੇਰੀ ਮਾਂ ਨੇ ਰਿੰਨੀਆਂ ਗੰਧ੍ਲਾਂ , ਅਸਾਂ ਮੰਗੀਆਂ ਤੇ ਪੈ ਗਈਆਂ ਦੰਦਲਾਂ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਤੇਰੀ ਮਾਂ ਨੇ ਪਕਾਈਆਂ ਰੋਟੀਆਂ , ਅਸਾਂ ਮੰਗੀਆਂ ਤੇ ਮਾਰੀਆਂ ਸੋਟੀਆਂ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਹੁਣ ਅਸਾਂ ਵੀ ਰਿੰਨੀਆਂ ਸੇਵੀਆਂ, ਉਸ ਮੰਗੀਆਂ ਤੇ ਅਸਾਂ ਵੀ ਨੀ ਦੇਣੀਆਂ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......

ਤੇਰੀ ਮਾਂ ਦੇ ਲੰਬੇ - ਲੰਬੇ ਦੰਦ ਵੇ, ਮਾਰਨ ਮੁੱਕੀ ਤੇ ਦੇਵਾਂ ਭੰਨ ਵੇ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਤੇਰੀ ਮਾਂ ਦੀ ਲੰਬੀ ਲੰਬੀ ਗੁੱਟ ਵੇ, ਦਾਅ ਲੱਗੇ ਤੇ ਦੇਵਾਂ ਪੁੱਟ ਵੇ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......

ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ
ਸਾਡੀ ਕੰਧਾ ਤੋ ਸੁੱਟੀਆਂ ਰੱਸੀਆਂ ਵੇ, ਨਾ ਮੈਂ ਪੁਛੀਆਂ ਤੇ ਨਾਂ ਤੂੰ ਦੱਸੀਆਂ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਸਾਨੂੰ ਕੰਧਾ ਤੋਂ ਮਾਰੀ ਅਖ ਵੇ, ਮੇਰੇ ਆਟੇ ਦੇ ਵਿਚ ਹਥ ਵੇ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਮੈਂ ਇਥੇ ਤੇ ਢੋਲਾ ਪਰਬਤ, ਸਾਡੀ ਖੂਹੀ ਦੀ ਪਾਣੀ ਸ਼ਰਬਤ
ਲਠੇ ਦੀ ਚਾਦਰ ਉਪਰ ਸਲੇਟੀ ਰੰਗ ਮਾਹੀਆ , ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾਂ ਲੰਘ ਮਾਹੀਆ ......
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ

ਹੋਰਾਂ ਨੇ ਲਿੱਤਾ ਪੈਸਾ ਧੇਲਾ , ਸੱਸ ਨੇ ਟਕਾ ਘੜਾਇਆ ਇਕ ਲੱਪ ਸੁਰਮੇ ਦੀ
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ
ਹੋਰਾਂ ਨੇ ਪਾਇਆ ਸ਼ੀਸ਼ੀ ਬੋਤਲ , ਸੱਸ ਨੇ ਘੜਾ ਭਰਾਇਆ ਇਕ ਲੱਪ ਸੁਰਮੇ ਦੀ
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ
ਹੋਰਾਂ ਨੇ ਪਾਇਆ ਤੀਲੀ ਸਲਾਈ, ਸੱਸ ਨੇ ਸੋਟਾ ਘੁਮਾਇਆ ਇਕ ਲੱਪ ਸੁਰਮੇ ਦੀ
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ
ਹੋਰਾ ਨੇ ਦੇਖਿਆ ਸ਼ੀਸ਼ਾ ਬਹਿ ਕੇ, ਸੱਸ ਨੇ ਸਹੁਰਾ ਖੜਾਇਆ ਇਕ ਲੱਪ ਸੁਰਮੇ ਦੀ
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ
ਸੁਰਮਾ ਵਿਕਣਾ ਆਇਆ ਨੀਂ ਇਕ ਲੱਪ ਸੁਰਮੇ ਦੀ, ਸ਼ਾਵਾ ਇਕ ਲੱਪ ਸੁਰਮੇ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਗਲਿਓਂ ਕਿਉਂ ਫਿਰਦਾ

ਮੈਂ ਤਾ ਗਿਆ ਸੀ ਸੁਨਿਆਰਾ ਜੀ ਦੇ ਕੋਲ ਬੰਨੋ ਜੀ ਦੇ ਗਹਿਣਿਆਂ ਨੂੰ
ਵੀਰਾ ਗਹਿਣੇ ਕਰਾਵੇ ਤੇਰਾ ਬਾਪ ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਗਲਿਓਂ ਕਿਉਂ ਫਿਰਦਾ

ਮੈਂ ਤਾਂ ਗਿਆ ਸੀ ਦਰਜ਼ੀ ਦੇ ਕੋਲ ਬੰਨੋ ਜੀ ਦੇ ਕਪੜਿਆਂ ਨੂੰ
ਵੀਰਾ ਕਪੜੇ ਸਵਾਵੇ ਤੇਰਾ ਬਾਪ ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਗਲਿਓਂ ਕਿਉਂ ਫਿਰਦਾ

ਮੈਂ ਤਾ ਗਿਆ ਸੀ ਲਲਾਰੀ ਜੀ ਦੇ ਕੋਲ ਬੰਨੋ ਜੀ ਦੀਆਂ ਚੁਨੀਆਂ ਨੂੰ
ਵੀਰਾ ਚੁੰਨੀ ਰੰਗਾਵੇ ਤੇਰਾ ਬਾਪ ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਗਲਿਓਂ ਕਿਉਂ ਫਿਰਦਾ

ਮੈਂ ਤਾ ਗਿਆ ਸੀ ਮੁਨਿਆਰੀ ਜੀ ਦੇ ਕੋਲ ਬੰਨੋ ਜੀ ਦੀਆ ਵੰਗਾ ਨੂੰ
ਵਾਰ ਵੰਗਾ ਲਿਆਵੇ ਤੇਰਾ ਬਾਪ ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਸਾਹੇ ਬਧਾ ਕਿਉਂ ਫਿਰਦਾ
ਵੀਰਾ ਚੰਨ ਵੇ ਚਾਨਣੀ ਰਾਤ, ਤੂੰ ਗਲਿਓਂ ਕਿਉਂ ਫਿਰਦਾ
ਡਿਗ ਪਾਈ ਨੀਂ ਗੋਰੀ ਸ਼ੀਸ਼ ਮਹਿਲ ਤੋਂ ....
ਪਾ ਦਿਓ ਨੀਂ ਏਦੇ ਮਾਹੀਏ ਵਲ ਚਿਠੀਆਂ
ਪਹੁੰਚ ਗਈ ਚਿਠੀ ਵਿਚ ਨੀਂ ਕਚਹਿਰੀ ਦੇ
ਫੜ ਲਈ ਨੀ ਮਾਹੀਏ ਲੰਬੀ ਬਾਂਹ ਕਰਕੇ
ਪੜ ਲਈ ਨੀ ਮਾਹੀਏ ਪੱਟਾਂ ਉਤੇ ਧਰ ਕੇ
ਮੰਗਦਾ ਸੀ ਮਾਹੀਆ ਸਾਬ ਕੋਲੋਂ ਛੁਟੀਆਂ
ਲੈ ਲਈਆਂ ਨੀਂ ਮਾਹੀਆ ਸਾਬ ਕੋਲੋਂ ਛੁਟੀਆਂ
ਕਸ ਲਈਆਂ ਨੀਂ ਮਾਹੀਆ ਬੂਟ ਜੁਰਾਬਾਂ
ਤੁਰ ਪਿਆ ਨੀਂ ਮਾਹੀਆ ਸਿਖਰ ਦੁਪਹਿਰੇ
ਪਹੁਚ ਗਿਆ ਮਾਹੀਆ ਸਿਖਰ ਦੁਪਹਿਰੇ
ਆਉਂਦੇ ਨੇ ਸਾਇਕਲ ਵੇਹੜੇ ਵਿਚ ਸੁੱਟਿਆ
ਚੜ ਗਿਆ ਨੀਂ ਮਾਹੀਆ ਸਿਖਰ ਚੁਬਾਰੇ
ਫੜ ਲਈਆਂ ਨੀ ਮਾਹੀਏ ਗੋਰੀ ਦੀਆਂ ਨਬ੍ਜ਼ਾਂ
ਦੱਸ ਗੋਰੀਏ ਨੀ ਹਾਲ ਦਿਲਾਂ ਦੇ
ਟੁੱਟ ਗਏ ਵੇ ਮਾਹੀਆ ਰੋਗ ਦਿਲਾਂ ਦੇ
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ,
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ,
ਆ ਵੇ ਬੰਨਾ ਲਾ ਸ਼ਗਨਾ ਲੈ ਸ਼ਗਨਾਂ ਦੀ ਮਹਿੰਦੀ
ਮਹਿੰਦੀ ਦਾ ਰੰਗ ਸੂਹਾ ਲਾਲ, ਮੇਰੇ ਬੰਨੜੇ ਦੇ
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ,
ਆ ਵੇ ਬੰਨਾ ਬੰਨ ਸ਼ਗਨਾਂ ਦਾ ਗਾਨਾ
ਗਾਨੇ ੜੇ ਫੁੰਮਣ ਚਾਰ ,ਮੇਰੇ ਬੰਨੜੇ ਦੇ
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ,
ਆ ਵੇ ਬੰਨਾ ਬੰਨ ਸ਼ਗਨਾਂ ਦਾ ਸੇਹਰਾ
ਜੋੜੀ ਭਰਾਵਾਂ ਦੀ ਨਾਲ ,ਮੇਰੇ ਬੰਨੜੇ ਦੇ
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ,
ਆ ਵੇ ਬੰਨਾ ਲੈ ਸ਼ਗਨਾਂ ਦੀਆ ਲਾਵਾਂ
ਨਿੱਕੀ ਜੇਹੀ ਬੰਨੋ ਤੇਰੇ ਨਾਲ ਮੇਰੇ ਬੰਨੜੇ ਦੇ
ਮਥੇ ਤੇ ਚਮਕਣ ਵਲ ਮੇਰੇ ਬੰਨੜੇ ਦੇ
ਤੂੰ ਮੁੰਡਿਆਂ ਨਾਲ ਖੇਡ ਮੈਂ ਆਪੇ ਗਲ ਕਰਲੂੰਗੀ
ਤੇਰੇ ਵਿਚ ਅਕਲ ਨਾ ਕੋਈ ਮੈਂ ਆਪੇ ਗੱਲ ਕਰ੍ਲੂੰਗੀ
ਪਾਸੇ ਹੋ ਕੇ ਵੇਖ, ਮੈਂ ਆਪੇ ਗਲ ਕਰਲੂੰਗੀ
ਤੂੰ ਮੁੰਡਿਆਂ ਨਾਲ ਖੇਡ...............
ਕੋਠੇ ਕਮਰੇ ਵੰਡਣ ਲਗਿਆਂ, ਬੈਠਕ ਵਲ ਖਲੋਈ... ਮੈਂ ਆਪੇ ਗਲ ਕਰਲੂੰਗੀ
ਤੂੰ ਮੁੰਡਿਆਂ ਨਾਲ ਖੇਡ ਮੈਂ ਆਪੇ ਗਲ ਕਰਲੂੰਗੀ
ਤੇਰੇ ਵਿਚ ਅਕਲ ਨਾ ਕੋਈ ਮੈਂ ਆਪੇ ਗੱਲ ਕਰ੍ਲੂੰਗੀ
ਪਾਸੇ ਹੋ ਕੇ ਵੇਖ, ਮੈਂ ਆਪੇ ਗਲ ਕਰਲੂੰਗੀ
ਭਾਂਡੇ ਟੀਂਡੇ ਵੰਡਣ ਲੱਗਿਆਂ ਗਾਗਰ ਵਲ ਖਲੋਈ... ਮੈਂ ਆਪੇ ਗਲ ਕਰਲੂੰਗੀ
ਤੂੰ ਮੁੰਡਿਆਂ ਨਾਲ ਖੇਡ ਮੈਂ ਆਪੇ ਗਲ ਕਰਲੂੰਗੀ
ਤੇਰੇ ਵਿਚ ਅਕਲ ਨਾ ਕੋਈ ਮੈਂ ਆਪੇ ਗੱਲ ਕਰ੍ਲੂੰਗੀ
ਪਾਸੇ ਹੋ ਕੇ ਵੇਖ, ਮੈਂ ਆਪੇ ਗਲ ਕਰਲੂੰਗੀ
ਗਹਿਣੇ ਗੱਟੇ ਵੰਡਣ ਲੱਗਿਆਂ ਕੈਂਠੇ ਵਲ ਖਲੋਈ... ਮੈਂ ਆਪੇ ਗਲ ਕਰਲੂੰਗੀ
ਤੂੰ ਮੁੰਡਿਆਂ ਨਾਲ ਖੇਡ ਮੈਂ ਆਪੇ ਗਲ ਕਰਲੂੰਗੀ
ਤੇਰੇ ਵਿਚ ਅਕਲ ਨਾ ਕੋਈ ਮੈਂ ਆਪੇ ਗੱਲ ਕਰ੍ਲੂੰਗੀ
ਪਾਸੇ ਹੋ ਕੇ ਵੇਖ, ਮੈਂ ਆਪੇ ਗਲ ਕਰਲੂੰਗੀ
ਬੁਢਾ ਬੁਢੀ ਵੰਡਣ ਲੱਗਿਆਂ ਵਿਚੋਂ ਈ ਖਿਸਕ ਜਾਈਂ... ਮੈਂ ਆਪੇ ਗਲ ਕਰਲੂੰਗੀ
ਤੂੰ ਮੁੰਡਿਆਂ ਨਾਲ ਖੇਡ ਮੈਂ ਆਪੇ ਗਲ ਕਰਲੂੰਗੀ
ਤੇਰੇ ਵਿਚ ਅਕਲ ਨਾ ਕੋਈ ਮੈਂ ਆਪੇ ਗੱਲ ਕਰ੍ਲੂੰਗੀ
ਪਾਸੇ ਹੋ ਕੇ ਵੇਖ, ਮੈਂ ਆਪੇ ਗਲ ਕਰਲੂੰਗੀ
,
ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾਂ , ਤੂੰ ਕਰੇਂਦਾ ਆਕੜ ਵੇ ਮੈਂ ਸਹਿੰਦੀ ਨਾਂ
ਝਨਾ ਝਨਕ - ਤੇਰੀ ਬੋਦੀ ਮੇਰੇ ਹਥ, ਮੇਰੀ ਗੁੱਤ ਤੇਰੇ ਹਥ - ਜੇ ਤੂੰ ਰਖਣਾ ਏ ਰਖ - ਜੇ ਤੂੰ ਕਢਣਾ ਏ ਕਢ
ਮੈਂ ਤੇਰੇ ਘਰ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ, ਮੈਂ ਤੇਰੇ ਨਾਲ ਕੱਟੀ ਆ ਵੇ ਹੋਰ ਕੋਈ ਕੱਟੇ ਵੀ ਨਾ

ਅੰਬਰਸਰ ਦੀਆ ਵੜੀਆਂ ਵੇ ਮੈਂ ਖਾਂਦੀ ਨਾਂ , ਤੂੰ ਕਰੇਂਦਾ ਅੜੀਆਂ ਵੇ ਮੈਂ ਸਹਿੰਦੀ ਨਾਂ
ਝਨਾ ਝਨਕ - ਤੇਰੀ ਬੋਦੀ ਮੇਰੇ ਹਥ ,ਮੇਰੀ ਗੁੱਤ ਤੇਰੇ ਹਥ - ਜੇ ਤੂੰ ਰਖਣਾ ਏ ਰਖ - ਜੇ ਤੂੰ ਕਢਣਾ ਏ ਕਢ
ਮੈਂ ਤੇਰੇ ਘਰ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ, ਮੈਂ ਤੇਰੇ ਨਾਲ ਕੱਟੀ ਆ ਵੇ ਹੋਰ ਕੋਈ ਕੱਟੇ ਵੀ ਨਾ

ਅੰਬਰਸਰ ਦੇ ਛੋਲੇ ਵੇ ਮੈਂ ਖਾਂਦੀ ਨਾਂ , ਤੂੰ ਬਰਾਬਰ ਬੋਲੇਂ ਵੇ ਮੈਂ ਸਹਿੰਦੀ ਨਾਂ
ਝਨਾ ਝਨਕ - ਤੇਰੀ ਬੋਦੀ ਮੇਰੇ ਹਥ, ਮੇਰੀ ਗੁੱਤ ਤੇਰੇ ਹਥ - ਜੇ ਤੂੰ ਰਖਣਾ ਏ ਰਖ - ਜੇ ਤੂੰ ਕਢਣਾ ਏ ਕਢ
ਮੈਂ ਤੇਰੇ ਘਰ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ, ਮੈਂ ਤੇਰੇ ਨਾਲ ਕੱਟੀ ਆ ਵੇ ਹੋਰ ਕੋਈ ਕੱਟੇ ਵੀ ਨਾ

ਅੰਬਰਸਰ ਦੀਆਂ ਲੁਚੀਆਂ ਵੇ ਮੈਂ ਖਾਂਦੀ ਨਾਂ , ਤੂੰ ਮਰੇਂਦਾ ਜੁੱਤੀਆਂ ਵੇ ਮੈਂ ਸਹਿੰਦੀ ਨਾਂ
ਝਨਾ ਝਨਕ - ਤੇਰੀ ਬੋਦੀ ਮੇਰੇ ਹਥ, ਮੇਰੀ ਗੁੱਤ ਤੇਰੇ ਹਥ - ਜੇ ਤੂੰ ਰਖਣਾ ਏ ਰਖ - ਜੇ ਤੂੰ ਕਢਣਾ ਏ ਕਢ
ਮੈਂ ਤੇਰੇ ਘਰ ਵਸੀਆਂ ਵੇ ਹੋਰ ਕੋਈ ਵਸੇ ਵੀ ਨਾ, ਮੈਂ ਤੇਰੇ ਨਾਲ ਕੱਟੀ ਆ ਵੇ ਹੋਰ ਕੋਈ ਕੱਟੇ ਵੀ ਨਾ
ਅਸਾਂ ਦੂਰੋਂ ਲਾਹੋਰੋਂ ਰੇੜਾ ਰੇੜਿਆ , ਘਰ ਆਜਾ ਮਖਣ ਦਿਆ ਪੇੜਿਆ
ਵੇ ਪੱਟ ਦਿਆ ਵੇ ਲਛਿਆ ਢੋਲਾ,ਵੇ ਪੱਟ ਦਿਆ ਵੇ ਲਛਿਆ ਢੋਲਾ,

ਤੇਰੀ ਮਾਂ ਲੜੇ ਨਹੀਓਂ ਲੜਨਾ , ਅਸਾਂ ਜੀ ਜੀ ਕਰਨਾ
ਕੇ ਵੱਡੀ ਓ ਵਡੇਰੀ ਏ ਢੋਲਾ , ਕੇ ਵੱਡੀ ਓ ਵਡੇਰੀ ਏ ਢੋਲਾ ,
ਅਸਾਂ ਦੂਰੋਂ ਲਾਹੋਰੋਂ ਰੇੜਾ ਰੇੜਿਆ , ਘਰ ਆਜਾ ਮਖਣ ਦਿਆ ਪੇੜਿਆ
ਵੇ ਪੱਟ ਦਿਆ ਵੇ ਲਛਿਆ ਢੋਲਾ, ਵੇ ਪੱਟ ਦਿਆ ਵੇ ਲਛਿਆ ਢੋਲਾ,

ਤੇਰੀ ਭੈਣ ਲੜੇ ਨਹੀਓਂ ਲੜਨਾ, ਅਸਾਂ ਜੀ ਜੀ ਕਰਨਾ
ਕਿ ਕੰਨਿਆ ਕੁਆਰੀ ਏ ਢੋਲਾ , ਕਿ ਕੰਨਿਆ ਕੁਆਰੀ ਏ ਢੋਲਾ ,
ਅਸਾਂ ਦੂਰੋਂ ਲਾਹੋਰੋਂ ਰੇੜਾ ਰੇੜਿਆ , ਘਰ ਆਜਾ ਮਖਣ ਦਿਆ ਪੇੜਿਆ
ਵੇ ਪੱਟ ਦਿਆ ਵੇ ਲਛਿਆ ਢੋਲਾ, ਵੇ ਪੱਟ ਦਿਆ ਵੇ ਲਛਿਆ ਢੋਲਾ,

ਤੇਰੀ ਭਾਬੀ ਲੜੇ ਅਸਾਂ ਲੜਨਾ , ਅਸੀਂ ਬੈਠ ਕੇ ਮੁਕਾਬਲਾ ਕਰਨਾ
ਕਿ ਮੁਢ ਦੀ ਸ਼ਰੀਕਣ ਏ ਢੋਲਾ , ਕਿ ਮੁਢ ਦੀ ਸ਼ਰੀਕਣ ਏ ਢੋਲਾ
ਅਸਾਂ ਦੂਰੋਂ ਲਾਹੋਰੋਂ ਰੇੜਾ ਰੇੜਿਆ , ਘਰ ਆਜਾ ਮਖਣ ਦਿਆ ਪੇੜਿਆ
ਵੇ ਪੱਟ ਦਿਆ ਵੇ ਲਛਿਆ ਢੋਲਾ, ਵੇ ਪੱਟ ਦਿਆ ਵੇ ਲਛਿਆ ਢੋਲਾ,

ਜੇ ਤੂੰ ਲੜੇ ਅਸਾਂ ਲੜਨਾ , ਤੈਨੂੰ ਵੇਲਣ ਦੇ ਨਾਲ ਘੜਨਾ
ਕੇ ਤੂੰ ਸਾਡਾ ਆਪਣਾ ਏ ਢੋਲਾ, ਕੇ ਤੂੰ ਸਾਡਾ ਆਪਣਾ ਏ ਢੋਲਾ
ਅਸਾਂ ਦੂਰੋਂ ਲਾਹੋਰੋਂ ਰੇੜਾ ਰੇੜਿਆ , ਘਰ ਆਜਾ ਮਖਣ ਦਿਆ ਪੇੜਿਆ
ਵੇ ਪੱਟ ਦਿਆ ਵੇ ਲਛਿਆ ਢੋਲਾ, ਵੇ ਪੱਟ ਦਿਆ ਵੇ ਲਛਿਆ ਢੋਲਾ,
ਘੜਾ ਵੱਜਦਾ ਘੜੋਲੀ ਵੱਜਦੀ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ

ਸੱਸ ਲੜਦੀ ਸਹੁਰਾ ਲੜਦਾ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ
ਘੜਾ ਵੱਜਦਾ ਘੜੋਲੀ ਵੱਜਦੀ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ

ਜੇਠ ਲੜਦਾ ਜਠਾਣੀ ਲੜਦੀ, ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ
ਘੜਾ ਵੱਜਦਾ ਘੜੋਲੀ ਵੱਜਦੀ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ

ਦਿਓਰ ਲੜਦਾ ਦਰਾਣੀ ਲੜਦੀ, ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ
ਘੜਾ ਵੱਜਦਾ ਘੜੋਲੀ ਵੱਜਦੀ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ

ਤੂੰ ਲੜਦਾ ਹਰ ਰੋਜ਼ ਲੜਦਾ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ
ਘੜਾ ਵੱਜਦਾ ਘੜੋਲੀ ਵੱਜਦੀ , ਕਦੇ ਮੈਨੂੰ ਵੀ ਲੜਦੀ ਸੁਣ ਮੁੰਡਿਆ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਸਾੜੀ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੇ ਲੱਕ ਨਾਲ ਲਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਸੈਂਡਲ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੇ ਪੈਰਾਂ ਵਿਚ ਪਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਕਾਂਟੇ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੇ ਵਿਚ ਕੰਨਾ ਪਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਵੰਗਾ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੀ ਬਾਂਹਾਂ ਵਿਚ ਪਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਟਿੱਕਾ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੇ ਮਥੇ ਉੱਤੇ ਲਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ

ਇਕ ਛੜਾ ਕਹਿੰਦਾ ਤੈਨੂੰ ਹਾਰ ਮੈਂ ਲਿਆ ਦਿਆਂ, ਦੂਜਾ ਛੜਾ ਕਹਿੰਦਾ ਤੇਰੇ ਗਲ ਵਿਚ ਪਾ ਦਿਆਂ
ਤੀਜਾ ਛੜਾ ਕਹਿੰਦਾ ਬੱਲੇ ਬੱਲੇ, ਕੇ ਢੋਲਾ ਤੈਨੂੰ ਸਬਰ ਪਵੇ
ਕੋਠਾ ਪਾ ਲਿਆ ਏ ਛੜਿਆਂ ਮੁਹ੍ਹਲੇ, ਕੇ ਢੋਲਾ ਤੈਨੂੰ ਸਬਰ ਪਵੇ
ਆਪ ਤੁਰ ਚੱਲੇ ਓ ਮਿੱਟੀ ਦੇ ਤੇਲ ਨੂੰ , ਕੋਣ ਪਾਣੀ ਦੇਊਗਾ ਫੁੱਲਾਂ ਦੀ ਵੇਲ ਨੂੰ

ਕੋਠੇ ਉੱਤੇ ਕੋਠੇ ਉੱਤੇ ਝੱਲਾਂ ਪਖੀਆਂ , ਬਾਹਮਣਾ ਦਾ ਮੁੰਡਾ ਮੈਨੂੰ ਮਾਰੇ ਅਖੀਆਂ
ਤੇਰਾ ਕੀ ਵੇ ਜਾਊਗਾ ਬੇਗਾਨੇ ਪੁੱਤ ਦਾ , ਵਾਲ ਵਾਲ ਹੋਜੂ ਮੇਰੀ ਸੋਹਣੀ ਗੁੱਤ ਦਾ
ਆਪ ਤੁਰ ਚੱਲੇ ਓ ਮਿੱਟੀ ਦੇ ਤੇਲ ਨੂੰ , ਕੋਣ ਪਾਣੀ ਦੇਊਗਾ ਫੁੱਲਾਂ ਦੀ ਵੇਲ ਨੂੰ

ਕੋਠੇ ਉੱਤੇ ਕੋਠੇ ਉੱਤੇ ਪਥਾਂ ਪਾਥੀਆਂ, ਭਾਮਨਾ ਦਾ ਮੁੰਡਾ ਮੈਨੂੰ ਮਾਰੇ ਝਾਤੀਆਂ
ਤੇਰਾ ਕੀ ਵੇ ਜਾਊਗਾ ਬੇਗਾਨੇ ਪੁੱਤ ਦਾ , ਵਾਲ ਵਾਲ ਹੋਜੂ ਮੇਰੀ ਸੋਹਣੀ ਗੁੱਤ ਦਾ
ਆਪ ਤੁਰ ਚੱਲੇ ਓ ਮਿੱਟੀ ਦੇ ਤੇਲ ਨੂੰ , ਕੋਣ ਪਾਣੀ ਦੇਊਗਾ ਫੁੱਲਾਂ ਦੀ ਵੇਲ ਨੂੰ

ਕੋਠੇ ਉੱਤੇ ਕੋਠੇ ਉੱਤੇ ਖੇੜਾ ਗੀਟੀਆਂ , ਬਾਹਮਣਾ ਦਾ ਮੁੰਡਾ ਮੈਨੂੰ ਮਾਰੇ ਸੀਟੀਆਂ
ਤੇਰਾ ਕੀ ਵੇ ਜਾਊਗਾ ਬੇਗਾਨੇ ਪੁੱਤ ਦਾ , ਵਾਲ ਵਾਲ ਹੋਜੂ ਮੇਰੀ ਸੋਹਣੀ ਗੁੱਤ ਦਾ
ਆਪ ਤੁਰ ਚੱਲੇ ਓ ਮਿੱਟੀ ਦੇ ਤੇਲ ਨੂੰ , ਕੋਣ ਪਾਣੀ ਦੇਊਗਾ ਫੁੱਲਾਂ ਦੀ ਵੇਲ ਨੂੰ
ਮਾਏ ਸੁਣ ਮੇਰੀਏ ਲਾਡੋ ਤੁਰ ਚੱਲੀ ਨੀ , ਰੋਵੇਂਗੀ ਘਰ ਵਿਚ ਬੈਠੀ ਤੂੰ ਕੱਲੀ ਨੀ
ਹੁਣ ਬੰਦ ਕਰ ਲੈ ਬੂਹੇ ਤੇ ਬਾਰੀਆਂ , ਕਿਸੇ ਨੇ ਨੀਂ ਪਾਉਣਾ ਹੁਣ ਸ਼ੋਰ
ਨੀਂ ਅਮੀਏ ਰਖ ਲੈ ਇੱਕ ਦਿਨ ਹੋਰ , ਨੀਂ ਅਮੀਏ ਰਖ ਲੈ ਇੱਕ ਦਿਨ ਹੋਰ

ਚਿੱਟੀ ਜਿਹੀ ਪੱਗ ਨੂੰ ਲਾਇਆ ਮੈਂ ਦਾਗ ਨਾ , ਤੁਰੇ ਜਾਂਦੇ ਨੂੰ ਮੈਂ ਮਾਰੀ ਅਵਾਜ਼ ਨਾ
ਬਾਬੁਲ ਦੇ ਸਿਰ ਨੂੰ ਮੈਂ ਕੀਤਾ ਨਾ ਨੀਵਾਂ , ਤੇਰਿਆ ਹਥਾਂ ਚ ਮੇਰੀ ਡੋਰ
ਵੇ ਬਾਬਲਾ ਰਖ ਲੈ ਇਕ ਦਿਨ ਹੋਰ , ਵੇ ਬਾਬਲਾ ਰਖ ਲੈ ਇਕ ਦਿਨ ਹੋਰ

ਵੀਰਾ ਵੇ ਸੋਹਣਿਆ ਰੋਂਦੀ ਨੂੰ ਤੱਕ ਲੈ , ਵੀਰਾ ਵੇ ਸੋਹਣਿਆ ਜਾਂਦੀ ਨੂੰ ਤੱਕ ਲੈ
ਵੀਰਾ ਵੇ ਤੇਰੀਆਂ ਅਖੀਆਂ ਦੇ ਸਾਹਮਣੇ , ਡਾਢਿਆ ਦਾ ਚੱਲਿਆ ਏ ਜੋਰ
ਵੇ ਵੀਰਨਾ ਰਖ ਲੈ ਇੱਕ ਦਿਨ ਹੋਰ , ਵੇ ਵੀਰਨਾ ਰਖ ਲੈ ਇੱਕ ਦਿਨ ਹੋਰ

ਗੁੱਡੀਆਂ ਪਟੋਲਿਆਂ ਚ ਖੇਡਦੀ ਸੀ ਕਲ ਮੈਂ , ਆਇਆ ਹੈ ਸ਼ੋਕਤ ਬੂਹੇ ਤੇ ਚੱਲ ਕੇ
ਗੁੱਡੀਆਂ ਪਟੋਲਿਆਂ ਤੋ ਹੋਈ ਬੇਗਾਨੀ , ਮੈਂ ਏਨਾ ਦੀ ਨਾ ਹੁਣ ਮੈਨੂੰ ਲੋੜ
ਨੀ ਭਾਬੀਏ ਰਖ ਲੈ ਇੱਕ ਦਿਨ ਹੋਰ , ਨੀ ਭਾਬੀਏ ਰਖ ਲੈ ਇੱਕ ਦਿਨ ਹੋਰ

About us | Contact us