Punjabi Boliyaan | Gurbani Vichar(Nit Nem)

ਵਿਆਹ ਦੀ ਬੋਲੀਆਂ - viah di Boliyaan - Punjabi Boliyaan

ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ..ਲਾਗੀਆ ਦੇ ਲਾਗ ਦਵਾ ਦੇ ..
ਜੇ ਤੇਰੇ ਕੋਲ ਪੈਸਾ ਹੈ ਨੀ ਸੁਥਣ ਦੀ ਵੇਲ ਕਰ ਦੇ....
ਤੂੰ ਨਚ ਤੂੰ ਨਚ ਮੁੰਡੇ ਦੀ ਮਾਂ ..ਲਾਗੀਆ ਦੇ ਲਾਗ ਦਵਾ ਦੇ ..
ਸ਼ੱਕਾਂ ਪੂਰਦੇ ਅੰਮਾ ਦੇ ਜਾਏ...ਤਾਏ ਚਾਚੇ ਮਤਲਬ ਦੇ ...
ਹੁੰਮ ਹੁੰਮਾ ਕੇ ਆਇਆ ਮੇਲ...ਮਾਮੀ ਨਖਰੋ ਚੜ ਗਈ ਡੇਕ
ਟੁੱਟ ਗਿਆ ਟਾਹਣਾ ਆ ਗਈ ਹੇਠ ...ਚੱਕਲੋ ਚੱਕਲੋ ਵੇ ਮੁੰਡਿਓ ਚੱਕਲੋ ਚੱਕਲੋ ਵੇ ਛਡਿਓ
ਕਾੜਾ ਕਾੜਾ ਕਾੜਾ ....ਮਾਮੀ ਨਖਰੋ ਨੂੰ ਪੱਟ ਦਿਓ ਵੇਹੜੇ ਵਿਚ ਖਾੜਾ....
ਸੁਣ ਨੀ ਮੇਲਣੇ ਮਛਲੀ ਵਾਲੀਏ, ਨਾ ਕਰ ਝਗੜੇ ਝੇੜੇ
ਨੀ ਚੜੀ ਜਵਾਨੀ ਲੁਕੀ ਨਾ ਰਹਿਣੀ, ਖਾ ਪੀ ਕੇ ਦੁਧ ਪੇੜੇ
ਨਾਨਕਿਆਂ ਦਾ ਮੇਲ ਵੇਖ ਕੇ ਮੁੰਡੇ ਮਾਰਦੇ ਗੇੜੇ
ਨਚ ਲੈ ਸ਼ਾਮ ਕੁਰੇ , ਦੇ ਲੈ ਸ਼ੋਂਕ ਦੇ ਗੇੜੇ
ਬੱਲੇ ਨੀਂ ਮੁੰਡੇ ਦਾ ਫੁਫੜ ਸਹਵਾ ਨੀਂ ਮੁੰਡੇ ਦਾ ਫੁਫੜ
ਫੁਫੜ ਮਾਰੇ ਕੁੱਕੜ ਨੀ ਮੁੰਡੇ ਦਾ ਫੁਫੜ
ਸਾਡੇ ਬਾਗਾਂ ਦੀ ਕੋਇਲ ਕਹਾਂ ਚੱਲੀ ਐ, ਧਰਮੀ ਬਾਬਲ ਦੇ ਬੋਲ ਪੁਗਾ ਚੱਲੀ ਐ
ਬੀਬੀ ਛਡ ਨਾ ਪੀੜੀ ਦਾ ਪਾਵਾ, ਸਾਡਾ ਕਾਦਾ ਦਾਵਾ , ਦਾਵੇ ਵਾਲੇ ਲੈ ਨੀ ਚੱਲੇ
ਬੀਬੀ ਛਡ ਨੀ ਪੀੜੀ ਦੀ ਡੋਰ , ਸਾਡਾ ਕਾਦਾ ਜੋਰ, ਜ਼ੋਰਾਂ ਵਾਲੇ ਲੈ ਨੀ ਚੱਲੇ
ਬੱਲੇ ਬੱਲੇ ਬੱਲੇ , ਬਾਪ ਨੇ ਧੀ ਤੋਰੀ , ਚਾਰੇ ਖੂੰਜੇ ਹੱਲੇ
ਬਾਰੀਂ ਬਰਸੀਂ ਖੱਟਣ ਗਿਆ ਸੀ, ਖ਼ਤ ਕੇ ਲਿਆਂਦੀ ਪਾਈ ਨੀਂ ਮੇਲਣੇ
ਬਣ ਕੇ ਪ੍ਰਾਹੁਣੀ ਆਈ ਨੀਂ ਮੇਲਣੇ
ਦਾਦਕਿਆਂ ਦਾ ਕੁੱਪ ਬੰਨ ਦਿਓ , ਕਾਲੀ ਮਿੱਟੀ ਦਾ ਫੇਰ ਦਿਓ ਪੋਚਾ ......
ਜੇ ਮਾਮੀ ਤੂੰ ਨਚਣ ਨੀਂ ਜਾਣਦੀ ਇਥੇ ਕਾਸ ਨੂੰ ਆਈ ,
ਨੀਂ ਭਰਿਆ ਪਤੀਲਾ ਖਾਗੀ ਦਾਲ ਦਾ , ਮੁੰਡਿਆ ਚ ਪਈ ਦੁਹਾਈ
ਜਾ ਕੇ ਆਖੇਂਗੀ ਸ਼ੱਕਾਂ ਪੂਰ ਕੇ ਆਈ

About us | Contact us