Home | Stories | Boliyaan | Gurbani Vichar

ਮਾਹੀ ਦੀ ਬੋਲੀਆਂ - maahi di Boliyaan - Punjabi Boliyaan

ਬਾਰੀਂ ਬਰਸੀਂ ਖੱਟਣ ਗਿਆ ਸੀ...ਖੱਟ ਕੇ ਲਿਆਂਦਾ ਪੀਪਾ
ਨੀਂ ਮਾਹੀ ਦੀਆਂ ਚੋਰ ਅਖੀਆਂ ...ਦਿਲ ਕਢਿਆ ਖੜਾਕ ਵੀ ਨਾ ਕੀਤਾ
ਵੇ ਤੂੰ ਫ਼ੋਜ ਵਿਚੋਂ ਆਇਆ, ਮੈਨੂੰ ਕਾਂਟੇ ਨਾ ਲਿਆਇਆ ...
ਵੇ ਮੈਂ ਕੰਮ ਬਥੇਰਾ ਕਰਦੀ , ਤੇਰੀ ਮਾਂ ਮੇਰੇ ਨਾਲ ਲੜ ਦੀ
ਗੱਲਾਂ ਦਸੁੰਗੀ ਕੱਲੇ ਨੂੰ , ਚਲੂਂ ਫੋਜੀਆ ਵੇ ਤੇਰੇ ਨਾਲ ਬੰਬੇ ਨੂੰ...
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ
ਨਿੱਤ ਆਉਣਾ ਜਾਣਾ ਓਦਾ ਕੰਮ ਸਰਕਾਰੀ
ਮੇਰਾ ਤਾ ਮੰਦੜਾ ਹਾਲ ਮਾਏ ਮੇਰੀਏ
ਦੱਸ ਕੀਦਾ ਕੱਢਾਂ ਰੁਮਾਲ ਮਾਏ ਮੇਰੀਏ
ਹੋਰਾਂ ਦੇ ਮਾਹੀ ਲੰਮ ਸਲੰਮੇ , ਮੇਰਾ ਮਾਹੀਆ ਗਿਠ੍ਹੁ ਜੇਹਾ
ਜਿਵੇਂ ਥਾਲੀ ਵਿਚ ਰੁੜਦਾ ਲੱਡੂ ਜੇਹਾ
ਕੱਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਂ ਪਾ ਕੇ
ਬਈ ਬੜਾ ਮੋੜਿਆ ਮੁੜ ਦਾ ਨਾਹੀਂ ਦੇਖ ਲਿਆ ਸਮਝਾ ਕੇ
ਸਈਓ ਨੀਂ ਮੈਨੂ ਰਖਣਾ ਪਿਆ ਮੁੰਡਾ ਹਿੱਕ ਦਾ ਤਵੀਤ ਬਣਾ ਕੇ
ਜੱਟਾ ਵੇ ਜੱਟਾ , ਲੈ ਦੇ ਰੇਸ਼ਮੀ ਦੁਪੱਟਾ ਨਾਲੇ ਸੂਟ ਸਵਦੇ ਗੁਲਾਨਾਰੀ ਵੇ
ਗੋਰੇ ਰੰਗ ਨੇ , ਗੋਰੇ ਰੰਗ ਨੇ ਜੱਟਾਂ ਦੀ ਮਤ ਮਾਰੀ ਵੇ
ਕਚ ਦੇ ਗਲਾਸ ਵਿਚ ਸੋਨੇ ਦੀਆਂ ਮੇਖਾਂ
ਬਣ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ
ਨੀਲੇ ਘੋੜੇ ਵਾਲਿਆ ਤੇਰਾ ਸਭ ਕੁਝ ਨੀਲੋ ਨੀਲ
ਨੀਲ ਵਿਚਾਰਾ ਕੀ ਕਰੇ ਜਦ ਝੂਠੇ ਪਾਏ ਫ਼ਕੀਰ
ਰਾੰਝਣਾ ਮੋੜੀ ਵੇ ਰੁੱਸੀ ਜਾਂਦੀ ਹੀਰ
ਗੁਲਾਨਾਰੀ ਗੁਲਾਨਾਰੀ ਪੱਗ ਵਾਲਿਆ ਵੇ ਕਿਹੜੇ ਘਰ ਤੂੰ ਪ੍ਰਾਹੁਣਾ ਜਾਣਾ
ਜਾਣ ਕੇ ਨਾ ਜਾਣ ਕੇ ਨਾ ਪੁਛ ਗੋਰੀਏ ਨੀਂ ਤੇਰੇ ਬਾਪ ਦਾ ਜਵਾਈ ਬਣ ਜਾਣਾ
ਪਿਛੇ ਪਿਛੇ ਆਉਂਦਾ ਮੇਰੀ ਪੈੜ ਵੇਂਦਾ ਆਈਂ ਚੀਰੇ ਵਾਲਿਆ ਵੇਖਦਾ ਆਈਂ ਵੇ
ਮੇਰਾ ਲੋਂਗ ਗਵਾਚਾ ਨਿਗਾ ਮਾਰਦਾ ਆਈਂ ਵੇ ਮੇਰਾ ਲੋਂਗ ਗਵਾਚਾ
ਪਿਛੇ ਪਿਛੇ ਆਉਂਦਾ ਮੇਰੀ ਪੈੜ ਵੇਂਦਾ ਆਈਂ ਚੀਰੇ ਵਾਲਿਆ ਵੇਖਦਾ ਆਈਂ ਵੇ
ਮੇਰਾ ਲੋਂਗ ਗਵਾਚਾ ਨਿਗਾ ਮਾਰਦਾ ਆਈਂ ਵੇ ਮੇਰਾ ਲੋਂਗ ਗਵਾਚਾ
ਕਦੇ ਨਾ ਖਾਦੇ ਤੇਰੇ ਖੱਟੇ ਮੀਠੇ ਜਾਮਨੂੰ, ਕਦੇ ਨਾ ਖਾਦੇ ਤੇਰੇ ਰਸ ਪੇੜੇ
ਤੂੰਬਾ ਵੱਜਦਾ ਏ ਜ਼ਾਲਮਾ ਵਿਚ ਵੇਹੜੇ
ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ , ਸੂਟ ਸਵਾਦੇ ਫਿੱਟ ਮੁੰਡਿਆ
ਮੇਰੀ ਨੱਚਦੀ ਦੀ ਫੋਟੋ ਖਿਚ੍ਚ ਮੁੰਡਿਆ
ਜੇ ਮੁੰਡਿਆ ਮੇਰੀ ਤੋਰ ਵੇਖਣੀ , ਗੜਵਾ ਲੇਦੇ ਚਾਂਦੀ ਦਾ ਨੀ
ਲੱਕ ਹਿਲੂ ਮਜਾਜਣ ਜਾਂਦੀ ਦਾ ਨੀਂ
ਅਸਾਂ ਕੁੜੀਏ ਨਾ ਤੇਰੀ ਤੋਰ ਵੇਖਣੀ , ਅੱਗ ਲਾਉਣਾ ਗੜਵਾ ਚਾਂਦੀ ਦਾ ਨੀ
ਲੱਕ ਟੁੱਟ ਜੁ ਹੁਲਾਰੇ ਖਾਂਦੀ ਦਾ
ਹੋਰਾਂ ਦੀਆ ਕੁੜਿਆ ਤਾ ਦੋ ਦੋ ਘੜੇ ਚੱਕਦੀਆਂ
ਮੇਰਾ ਘੜਾ ਕਿਓਂ ਡੋਲਦਾ ਨੀਂ , ਮੇਰਾ ਮਾਹੀ ਭੰਗੜੇ ਵਿਚ ਬੋਲਦਾ ਨੀਂ
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ , ਇੱਕੋ ਤਵੀਤ ਓਹਦੇ ਘਰ ਦਾ ਨੀਂ
ਜਦੋਂ ਲੜ ਦਾ ਤਾ ਲਾਦੇ ਲਾਦੇ ਕਰਦਾ ਨੀਂ
ਅੜੀਏ ਅੜੀਏ ਅੜੀਏ , ਰੁੱਸੇ ਮਾਹੀਏ ਦੀ ਕਿ ਕਰੀਏ , ਅੰਦਰ ਵੜੇ ਤੇ ਮਗਰੇ ਵੜੀਏ
ਚੁੰਨੀ ਲਾਹ ਪੈਰਾਂ ਵਿਚ ਧਰੀਏ , ਇਕ ਵਾਰੀ ਬੋਲੋ ਜੀ ਅਪਾ ਫੇਰ ਕਦੇ ਨਾ ਲੜੀਏ
ਜੋਗੀਆਂ ਦੇ ਕੰਨਾਂ ਵਿਚ ਕਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿਚ ਤੇਰਾ ਮੁੰਹ ਦਿਸਦਾ
ਵੇ ਮੈਂ ਜਿਹੜੇ ਪਾਸੇ ਵੇਖਣ ਮੈਨੂੰ ਤੂੰ ਦਿਸਦਾ
ਬਾਜਰੇ ਦੀ ਰੋਟੀ ਉੱਤੇ ਮਿਰਚਾਂ ਭੁਕਾਂਗੇ , ਲੈ ਲੈ ਥਾਣੇਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ
ਨੀਂ ਤੂੰ ਨਚ ਨਚ ਨਚ ਨੀਂ ਤੂੰ ਹੋਲੀ ਹੋਲੀ ਨਚ
ਮੇਰਾ ਦਿਲ ਧੜਕੇ , ਆਜਾ ਨਚਲੇ ਗਿਧੇ ਚ ਮੇਰੀ ਬਾਂਹ ਫੜ ਕੇ
ਵੇ ਤੂੰ ਬੋਲ ਬੋਲ ਬੋਲ ਵੇ ਤੂੰ ਹੋਲੀ ਹੋਲੀ ਬੋਲ
ਮੇਰਾ ਦਿਲ ਧੜਕੇ , ਆਜਾ ਨਚਲੇ ਗਿਧੇ ਚ ਮੇਰੀ ਬਾਂਹ ਫੜ ਕੇ
ਪਿਛੇ ਪਿਛੇ ਆਉਂਦਾ ਮੇਰੀ ਤੋਰ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ , ਮੇਰਾ ਲੋਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ
ਗੱਡ ਗ੍ਡੀਰੇ ਵਾਲਿਆ ਗੱਡਾ ਹੋਲੀ ਹੋਲੀ ਤੋਰ
ਮੇਰੇ ਦੁਖਾਂ ਕੰਨਾ ਦੀਆ ਵਾਲੀਆਂ ਮੇਰੇ ਪੈਣ ਕਾਲਜੇ ਹੋਲ
ਮੇਰਾ ਮਾਹੀ ਗੜਵਾ ਨੀਂ ਮੈਂ ਗੜਵੇ ਦੀ ਡੋਰ
ਬਾਰੀਂ ਮਹੀਨੇ ਛੁਟੀ ਆਇਆ ਖਿਡ ਗਈਆਂ ਗੁਲਜ਼ਾਰਾਂ
ਚੰਨਾ ਵੇ ਮੈਨੂ ਸੰਗ ਲਗਦੀ ਘੁੰਡ ਕਢ ਕੇ ਸਲੂਟ ਕਿਵੇਂ ਮਾਰਾ
ਹੋਰਾਂ ਨੇ ਪੀਤੀ ਕੋੱਲੀ ਗਲਾਸ , ਮੇਰੇ ਮਾਹੀ ਨੇ ਬਾਟੇ ਨਾਲ ਚੜਗੀ ਓਏ ਸ਼ਰਾਟੇ ਨਾਲ

About us | Contact us