Home | Stories | Boliyaan | Gurbani Vichar

ਮਾਂ ਬਾਬਲ ਦੀ ਬੋਲੀਆਂ - Maa baabal di Boliyaan - Punjabi Boliyaan

ਬੱਲੇ ਬੱਲੇ ਬਈ ਨੇੜੇ ਫੇਰੇ ਦਈ ਬਾਬਲਾ .... ਕਛ ਜੁੱਤੀ ਤੇ ਛੜਪ ਵਿਹੜੇ ਤੇਰੇ ......
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਬਾਗ ਵਿਚ ਰਹਿੰਦੀ ਘੋਟ ਘੋਟ ਕੇ ਲਈ ਹਥਾਂ ਨੂੰ ਲੋਗੜ ਬਣ ਬਣ ਲਹਿੰਦੀ
ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ
ਮਾਂ ਮੇਰੀ ਨੇ ਬੁੜੇ ਨਾਲ ਵਿਆਹਤਾ , ਬੁੜੇ ਨੂੰ ਖੂਹ ਤੇ ਛਡ ਆਈਆਂ
ਛੂਹ ਬੁੜਿਆ ਛੂਹ ਬੁੜਿਆ ਮੈਂ ਭਜ ਆਈਆਂ
ਸੁਣ ਨੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ
ਹਾਣ ਦੀਆਂ ਸਭ ਵਿਆਈਆਂ ਗਈਆਂ ਮੈਨੂ ਵਿਆਹ ਦਾ ਚਾਅ
ਨੀ ਪਟਿਆਲੇ ਮੁੰਡਾ ਪੜਦਾ ਮੈਨੂ ਓਹਦੇ ਨਾਲ ਵਿਆਹ
ਮੇਰੇ ਤੇ ਮੇਰੇ ਮਾਹੀ ਦੀਆਂ ਗੱਲਾਂ ਮਾਏ ਘਰ ਘਰ ਹੋਣਗੀਆਂ
ਜਦ ਮੈਂ ਤੁਰ ਗਈ ਸਹੁਰੇ ਮੇਰੇ ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਨੀ ਮਾਏ ਜਦ ਮੈਂ ਘੁੰਡ ਚੋ ਰੋਈ
ਮੈਨੂ ਵਿਆਦੇ ਅਮ੍ਮੀਏ ਨੀਂ ਮੈਂ ਕੋਠੇ ਜਿੱਡੀ ਹੋਈ


About us | Contact us