Punjabi Boliyaan | Gurbani Vichar(Nit Nem)

ਦਿਓਰ ਜੇਠ ਬੋਲੀਆਂ - Dior Jeth di Boliyaan - Punjabi Boliyaan

ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ , ਪਾ ਕੇ ਕਲਮੀ ਸ਼ੋਰਾ
ਵਿਚ ਭਰਜਾਈਆ ਦੇ ਬੋਲ ਕ੍ਲੇਰੀਆ ਮੋਰਾ
ਦਿਓਰ ਮੇਰੇ ਨੇ ਇਕ ਦਿਨ ਲੜ ਕੇ ਖੂਹ ਤੇ ਪਾਇਆ ਚੁਬਾਰਾ
ਭਾਂਤ ਭਾਂਤ ਦੀਆਂ ਇੱਟਾਂ ਲਾਈਆਂ ਭਾਂਤ ਭਾਂਤ ਦਾ ਗਾਰਾ
ਆਕੜ ਕਾਦੀ ਵੇ , ਹੁਣ ਤਕ ਫਿਰੇ ਕੰਵਾਰਾ
ਜੇਠ ਕੁਲਹਿਣਾ ਟੁੱਟ ਪੈਣਾ ਮੈਨੂੰ ਗਾਲ ਬਿਨਾ ਨਾ ਬੋਲੇ
ਮਾਰ ਦਿੰਦਾ ਓਹ ਜਾਨੋਂ ਜੇ ਨਾ ਲੁਕਦੀ ਸੰਦੂਕਾਂ ਓਹਲੇ
ਵੀਰ ਹੋਊਗਾ ਤੇਰਾ ਵੇ ਦੱਸ ਕੀ ਲਗਦਾ ਓਹ ਮੇਰਾ, ਮੇਰੇ ਪੈਰ ਦੀ ਜੁੱਤੀ
ਰਿਹਾ ਕੋਲ ਖੜਾ , ਵੇ ਮੈਂ ਜੇਠ ਨੇ ਕੁੱਟੀ
ਜੇ ਤੂੰ ਕੋਲ ਨਾ ਹੁੰਦਾ ਮੈਂ ਵੀ ਮਾਰਦੀ ਜੁੱਤੀ
ਬਾਰੀਂ ਬਰਸੀਂ ਖਟਣ ਗਿਆ ਸੀ , ਖਟ ਕੇ ਲਿਆਂਦਾ ਪਾਨ ਦਾ ਪੱਤਾ
ਨੀਂ ਮੈਂ ਜੇਠ ਕੁੱਟਣਾ ਲਾਹੁਣਾ ਵਾਰੀ ਦਾ ਵੱਟਾ
ਹੰਸਾਂ ਨੇ ਤਾਂ ਮੋਤੀ ਚੁਗਣੇ, ਹਿਰਨਾਂ ਬਾਗੀਂ ਚਰਨਾ
ਨੀਂ ਭਾਬੀ ਦਿਓਰ ਬਿਨਾ , ਦਿਓਰ ਬਿਨਾ ਨੀਂ ਸਰਨਾ
ਦਿਓਰ ਮੇਰੇ ਦੀ ਗਲ ਸੁਣਾਵਾਂ ਮਿਰਚ ਮਸਲੇ ਲਾ ਕੇ
ਅਧੀ ਰਾਤੀਂ ਘਰ ਨੂੰ ਵੜ ਦਾ ਦਾਰੂ ਦੀ ਘੁਟ ਲਾ ਕੇ
ਨਾਰ ਤਾਂ ਓਹਦੀ ਬੜੀ ਮਜਾਜਣ ਬਹਿਗੀ ਕੁੰਡਾ ਲਾ ਕੇ
ਤੜਕੇ ਉਠ ਕੇ ਚਾਹ ਕਰ ਲੇੰਦਾ ਲੋਂਗ ਲੈਚਿਆਂ ਪਾ ਕੇ
ਨੀਂ ਰੰਨ ਖੁਸ਼ ਕਰਲੀ ਚਾਹ ਦਾ ਗਲਾਸ ਪਿਲਾ ਕੇ
ਬਾਰੀਂ ਬਰਸੀਂ ਖਟਣ ਗਿਆ ਸੀ ਖਟ ਕੇ ਲਿਆਂਦੇ ਕੇਲੇ
ਛੋਟੇ ਦਿਓਰ ਬਿਨਾ ਕੋਣ ਲਿਜਾਊ ਮੇਲੇ
ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਣ ਗਈ ਸੀ
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ ...ਨੀ ਮੈਂ ਕੱਟੇ ਦੇ ਬਹਾਨੇ ਛੜਾ ਜੇਠ ਕੁੱਟ ਤਾ
ਵੱਟਾ ਵੱਟਾ ਵੱਟਾ ...ਜੇਠ ਦੀ ਹਾਅ ਲੱਗ ਗੀ ਸਾਡਾ ਮਰ ਗਿਆ ਕੱਟਾ
ਭਾਬੀ ਨੀਂ ਤੂੰ ਸਾਕ ਕਰਾਦੇ ਤੇਰਾ ਭਰੂਂਗਾ ਪਾਣੀ
ਨੀਂ ਛੋਟੀ ਭੈਣ ਦਾ ਸਾਕ ਲਿਆਦੇ , ਓਹਨੂੰ ਬਣਾਲੇ ਦਰਾਣੀ
ਗੱਲ ਆਖਤੀ ਲੀਕ ਪਥਰ ਤੇ ਏਥੋਂ ਨੀਂ ਪਤਿਆਊਣਾ
ਨੀਂ ਤੇਰੀ ਭੈਣ ਬਿਨਾ ਵਿਆਹ ਨੀਂ ਕੀਤੇ ਕਰਾਉਣਾ
ਵੇ ਦਿਓਰਾ ਮੇਰੀ ਭੈਣ ਮਜਾਜਣ, ਥਾਣੇਦਾਰ ਨਾਲ ਵਿਆਂਵਾ
ਸੋਹਣੇ ਸੋਹਣੇ ਦੇਵਾਂ ਲੀੜੇ ,ਛੱਜ ਟੂੰਬਾ ਦਾ ਪਾਂਵਾਂ
ਦਿਓਰ ਹਰਾਮੀ ਨੂੰ ਤੱਤਾ ਖੁਰਚਣਾ ਲਾਂਵਾਂ


About us | Contact us