Punjabi Boliyaan | Gurbani Vichar(Nit Nem)
ਹੋਲੀ ੨੦੧੫ ਨੂੰ ਹੁਣ ਕੁਛ ਹੀ ਘੰਟੇ ਬਾਕੀ ਹਨ

ਹੋਲੀ ਦੇ ਤਿਓਹਾਰ ਵਿੱਚ ਹੁਣ ਕੁਛ ਹੀ ਘੰਟੇ ਬਾਕੀ ਹਨ | ਇਹ ਤਿਓਹਾਰ ਪੂਰੇ ਭਾਰਤ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅੱਤੇ ਏਸ ਸਾਲ ਵੀ ਲੋਕ ਏਸ ਨੂੰ ਲੈ ਕੇ ਬੜੇ ਉਤਸਾਹਿਤ ਹਨ | ਬਚੇ ਤਾਂ ਖਾਸ ਕਰ ਕੇ ਏਸ ਦਿਨ ਦੀ ਉਡੀਕ ਕਰ ਰਹੇ ਹੁੰਦੇ ਹਨ |

ਹੋਲੀ ਦੇ ਏਸ ਮੋਕੇ ਤੇ ਲੋਕ ਮਠਾਈ ਅੱਤੇ ਰੰਗ ਖਰੀਦਦੇ ਹਨ ਅੱਤੇ ਮਿਲ ਜੁਲ ਕੇ ਖੁਸ਼ੀ ਮਨੋਉਂਦੇ ਹਨ | ਪਰ ਅੱਜ ਕਲ ਖਾਣ ਪੀਣ ਦੀ ਚੀਜਾਂ ਵਿੱਚ ਮਿਲਾਵਟ ਕਾਫੀ ਹੁੰਦੀ ਹੈ ਅੱਤੇ ਤਿਓਹਾਰ ਦੇ ਮੋਕੇ ਤੇ ਇਹ ਹੋਰ ਜ਼ੋਰ ਫੜ ਲੈਂਦੀ ਹੈ | ਤਿਓਹਾਰ ਦੇ ਦਿਨਾ ਵਿੱਚ ਲੋਕਾਂ ਨੂੰ ਖਾਣ ਦੀ ਚੀਜਾਂ ਦੇਖ ਭਾਲ ਕੇ ਖ਼ਰੀਦਨੀ ਚਾਹੀਦੀ ਹੈ ਅੱਤੇ ਇਹ ਧਿਆਨ ਵਿੱਚ ਰਖਣਾ ਚਾਹਿਦਾ ਹੈ ਕੀ ਮਠਾਈ ਦੀ ਦੁਕਾਨ ਤੇ ਸਾਫ਼ ਸਫਾਈ ਹੋਵੇ, ਮਠਾਈ ਵਾਲੇ ਨੇ ਦਸਤਾਨੇ ਪਾਏ ਹੋਣ ਅੱਤੇ ਭਿੜੀ ਸਿਗਰੇਟ ਨਾ ਪੀ ਰਹੇ ਹੋਣ | ਬਚਿਆਂ ਨੂੰ ਜੇ ਤੁਸੀਂ ਰੰਗ ਖ਼ਰੀਦ ਕੇ ਦੇ ਰਹੇ ਹੋ ਤਾਂ ਵਾਤਾਵਰਣ ਅਨੁਕੂਲ ਰੰਗ ਖਰੀਦੋ ਅੱਤੇ ਕੈਮੀਕਲ ਵਾਲੇ ਰੰਗ ਬਿਲਕੁਲ ਨਾ ਖਰੀਦੋ ਅੱਤੇ ਨਾ ਹੀ ਏਸ ਦੀ ਵਰਤੋਂ ਕਰੋ |

Date:2015-03-05 06:06:15


About us | Contact us