Home | Stories | Boliyaan | Gurbani Vichar
ਸਿਖ ਕੋਮ ਨਾਲ ਮੇਰਾ ਖੂਨ ਦਾ ਰਿਸ਼ਤਾ - ਨਰਿੰਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਤਿਨ ਦਿਨਾ ਫੇਰੀ ਦਾ ਅੱਜ ਕੇਨੈਡਾ ਵਿਚ ਆਖਰੀ ਦਿਨ ਸੀ | ਅੱਜ ਸ਼੍ਰੀ ਮੋਦੀ ਦੇ ਨਾਲ ਓਨਾ ਦੇ ਹਮਰੁਤਬਾ ਕੇਨੈਡਾ ਦੇ ਪ੍ਰਧਾਨਮੰਤਰੀ ਸ਼੍ਰੀ ਹਾਰਪਰ ਵੀ ਓਹਨਾ ਦੇ ਨਾਲ ਰਹੇ | ਦੋਵਾਂ ਨੇ ਅੱਜ ਵੈਨਕੂਵਰ ਵਿਖੇ ਖਾਲਸਾ ਦੀਵਾਨ ਸੋਸਾਇਟੀ ਵੱਲੋਂ 1906 ਤੋਂ ਚਲਾਏ ਜਾਂਦੇ ਗੁਰਦਵਾਰੇ ਵਿਚ ਮਥਾ ਟੇਕਿਆ | ਸ਼੍ਰੀ ਮੋਦੀ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਖ ਕੋਮ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਕਿਓਂਕਿ 1699 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਸਜਾਏ ਗਏ ਪੰਜ ਪਿਆਰਿਆਂ ਵਿਚੋ ਇਕ ਪਿਆਰਾ ਦਵਾਰਕਾ (ਗੁਜਰਾਤ) ਤੋਂ ਸੀ | ਓਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਜੀਵਨ ਕਰਮਾਂ ਸੇਤੀ ਖੇਤੀ ਹੈ |

Date:2015-04-18 09:53:42


About us | Contact us